ਰਾਸ਼ਟਰਪਤੀ ਸਕੱਤਰੇਤ

ਵਿੱਦਿਅਕ ਸੰਸਥਾਨਾਂ ਨੂੰ ਵਿਦਿਆਰਥੀਆਂ ਨੂੰ ਆਧੁਨਿਕ ਵਿਸ਼ਵ ਸਮੁਦਾਇ ਵਿੱਚ ਯੋਗ ਨਾਗਰਿਕ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ : ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਗੁਜਰਾਤ ਕੇਂਦਰੀ ਯੂਨੀਵਰਸਿਟੀ ਦੇ ਤੀਸਰੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ

Posted On: 23 FEB 2021 7:39PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਵਿੱਦਿਅਕ ਸੰਸਥਾਨਾਂ ਨੂੰ ਵਿਦਿਆਰਥੀਆਂ ਨੂੰ ਆਧੁਨਿਕ ਵਿਸ਼ਵ ਸਮੁਦਾਇ ਵਿੱਚ ਯੋਗ ਨਾਗਰਿਕ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਅੱਜ (23 ਫਰਵਰੀ, 2021) ਗਾਂਧੀਨਗਰ ਵਿੱਚ ਗੁਜਰਾਤ ਕੇਂਦਰੀ ਯੂਨੀਵਰਸਿਟੀ ਦੇ ਤੀਸਰੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ

 

ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਅਪਣੇ ਦੇਸ਼ ਨੂੰ ਗਿਆਨ ਨੂੰ ਸੁਪਰ ਪਾਵਰ ਬਣਾਉਣ ਦੇ ਉਦੇਸ਼ ਨਾਲ ਭਾਰਤੀ ਕਦਰਾਂ-ਕੀਮਤਾਂ ਤੇ ਅਧਾਰਿਤ ਆਧੁਨਿਕ ਗਿਆਨ - ਵਿਗਿਆਨ ਦੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਬਦਲਦੀ ਦੁਨੀਆ ਵਿੱਚ ਆਪਣੇ ਕਰਤੱਵਾਂ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਵੀ ਨਵੀਂ ਸਿੱਖਿਆ ਪ੍ਰਣਾਲੀ ਦਾ ਇੱਕ ਪ੍ਰਮੁੱਖ ਉਦੇਸ਼ ਹੈ। ਸਾਡੇ ਵਿੱਦਿਅਕ ਸੰਸਥਾਨਾਂ ਨੂੰ ਵਿਦਿਆਰਥੀਆਂ ਨੂੰ ਆਧੁਨਿਕ ਵਿਸ਼ਵ ਸਮੁਦਾਇ ਦੇ ਯੋਗ ਨਾਗਰਿਕ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਉੱਚ ਵਿੱਦਿਅਕ ਸੰਸਥਾਨਾਂ ਦੁਆਰਾ ਜਨਤਕ ਹਿਤ ਅਤੇ ਨੈਤਿਕਤਾ ਦੇ ਮਹੱਤਵ ਤੇ ਵਿਸ਼ੇਸ਼ ਜ਼ੋਰ ਦੇਣ ਦੀ ਵੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕੇਵਲ ਭਾਰਤੀ ਕਦਰਾਂ-ਕੀਮਤਾ ਤੇ ਵਿਸ਼ੇਸ਼ ਜ਼ੋਰ ਦੇ ਕੇ; ਅਸੀਂ ਆਪਣੇ ਵਿੱਦਿਅਕ ਸੰਸਥਾਨਾਂ ਅਤੇ ਵਿਦੇਸ਼ੀ ਵਿੱਦਿਅਕ ਸੰਸਥਾਨਾਂ ਦੇ ਦਰਮਿਆਨ ਅੰਤਰ ਕਰਨ ਦੇ ਸਮਰੱਥ ਹੋਵਾਂਗੇ, ਜੋ ਪੱਛਮੀ ਵਿਚਾਰਾਂ ਤੇ ਅਧਾਰਿਤ ਹੈ।

 

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨਾ ਸਾਡੀ ਆਲਮੀ ਸੋਚ ਦੇ ਕੇਂਦਰ ਵਿੱਚ ਹੈ। ਸਥਾਨਕ ਸੰਸਾਧਨਾਂ, ਅਨੁਭਵਾਂ ਅਤੇ ਗਿਆਨ ਦਾ ਉਪਯੋਗ ਆਤਮਨਿਰਭਰਤਾ ਲਈ ਕੀਤਾ ਜਾਣਾ ਚਾਹੀਦਾ ਹੈਵਿਦਿਆਰਥੀ ਸਥਾਨਕ ਸੰਸਾਧਨਾਂ ਦੇ ਉਪਯੋਗ ਦੇ ਨਾਲ ਖੋਜ ਅਤੇ ਇਨੋਵੇਸ਼ਨ ਦੇ ਮਾਧਿਅਮ ਨਾਲ ਸਥਾਨਕ ਵਿਕਾਸ ਨੂੰ ਸਸ਼ਕਤ ਬਣਾ ਕੇ ਆਪਣੀ ਸਿੱਖਿਆ ਨੂੰ ਸਹੀ ਅਰਥਾਂ ਵਿੱਚ ਉਪਯੋਗੀ ਬਣਾ ਸਕਦੇ ਹਨਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀ ਸਿੱਖਿਆ ਨਾਲ ਵਿਅਕਤੀਗਤ ਲਾਭ ਦੇ ਇਲਾਵਾ ਸਾਡੇ ਸਮਾਜ ਅਤੇ ਦੇਸ਼ ਦੇ ਵਿਕਾਸ ਨੂੰ ਲਾਭ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਯਾਤਰਾ ਵਿੱਚ ਤੁਲਨਾਤਮਕ ਤੌਰ ‘ਤੇ ਪਿੱਛੇ ਰਹਿ ਗਏ ਲੋਕਾਂ ਦੀ ਪ੍ਰਗਤੀ ਲਈ ਯਤਨ ਕਰਨ ਨਾਲ ਉਹ ਇੱਕ ਬਿਹਤਰ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕਣਗੇ।

 

ਰਾਸ਼ਟਰਪਤੀ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਗੁਜਰਾਤ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਲਗਭਗ 55% ਲੜਕੀਆਂ ਹਨ। ਅੱਜ ਦੇ ਕਨਵੋਕੇਸ਼ਨ ਸਮਾਰੋਹ ਵਿੱਚ 21 ਵਿੱਚੋਂ 13 ਮੈਡਲ ਵਿਦਿਆਰਥਣਾਂ ਨੇ ਜਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇਸ ਯੂਨੀਵਰਸਿਟੀ ਦੀ ਇੱਕ ਵੱਡੀ ਉਪਲਬਧੀ ਹੈ। ਇਹ ਸਾਡੇ ਸਮਾਜ ਵਿੱਚ ਬਦਲਾਅ ਦੀ ਝਲਕ ਅਤੇ ਨਵੇਂ ਭਾਰਤ ਦੀ ਤਸਵੀਰ ਦਿਖਾਉਂਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਲਗਭਗ 30 ਰਾਜਾਂ ਦੇ ਵਿਦਿਆਰਥੀ ਗੁਜਰਾਤ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ 85% ਵਿਦਿਆਰਥੀ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨਇਸ ਤਰ੍ਹਾਂ ਯੂਨੀਵਰਸਿਟੀ ਪਰਿਸਰ ਇੱਕ ਮਿਨੀ ਇੰਡੀਆ ਦੀ ਤਰ੍ਹਾਂ ਹੈ ਅਤੇ ਸਾਡੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਗੁਜਰਾਤ ਦੇ ਲੋਕਾਂ ਤੋਂ ਆਤਮਨਿਰਭਰਤਾ, ਉੱਦਮਤਾ ਅਤੇ ਸਵੈ-ਰੋਜਗਾਰ ਦੇ ਸੱਭਿਆਚਾਰ ਨੂੰ ਆਤਮਸਾਤ ਕਰਨ ਦੀ ਤਾਕੀਦ ਕੀਤੀ

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

 

*****

 

ਡੀਐੱਸ/ਏਕੇਜੇ



(Release ID: 1700547) Visitor Counter : 93