ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਨਏ ਦੀਆਂ ਤਬਦੀਲੀਆਂ ਨੂੰ ਨਾਪਣ ਵਾਲਾ ਨਵਾਂ ਮੰਚ, ਜੋ ਕੈਂਸਰ, ਅਲਜ਼ਾਈਮਰ ਤੇ ਪਾਰਕਿਨਸੰਨ’ਜ਼ ਰੋਗ ਦਾ ਛੇਤੀ ਪਤਾ ਲਾਉਣ ਦੀ ਇੱਕ ਸੰਭਾਵੀ ਐਪ ਬਣ ਸਕਦਾ ਹੈ

Posted On: 24 FEB 2021 12:17PM by PIB Chandigarh

ਵਿਗਿਆਨੀਆਂ ਨੇ ਡੀਐੱਨਏ ’ਚ ਹੋਣ ਵਾਲੀਆਂ ਤਬਦੀਲੀਆਂ ਨੂੰ ਨਾਪਣ ਵਾਲੀ ਇੱਕ ਨਵੀਂ ਤਕਨੀਕ ਵਿਕਸਤ ਕੀਤੀ ਹੈ, ਜੋ ਕੈਂਸਰ, ਅਲਜ਼ਾਈਮਰ ਤੇ ਪਾਰਕਿਨਸੰਨ ਜਿਹੇ ਕਈ ਰੋਗਾਂ ਦਾ ਛੇਤੀ ਪਤਾ ਲਾਉਣ ਵਾਲੀਆਂ ਐਪਲੀਕੇਸ਼ਨਜ਼ ਦਾ ਰੂਪ ਧਾਰ ਸਕਦੀ ਹੈ।

ਡੀਐੱਨਏ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਉਨ੍ਹਾਂ ਦੇ ਪ੍ਰਗਟਾਵੇ ਤੇ ਕਾਰਜਾਂ ਨੂੰ ਪ੍ਰਭਾਵਿਤ ਕਰਦੀ ਹੈ। ਡੀਐੱਨਏ ਜੀਨੈਟਿਕ ਕੋਡ ਅਤੇ ਆਪਣੇ ਢਾਂਚੇ ਵਿੱਚ ਤਬਦੀਲੀਆਂ ਦੁਆਰਾ ਸੈੱਲਾਂ ਨੂੰ ਜਿਊਂਦੇ ਰੱਖਣ ਲਈ ਕੰਟਰੋਲ ਕਰਦਾ ਹੈ। ਅਜਿਹੀਆਂ ਤਕਨੀਕਾਂ ਦੀ ਮੰਗ ਹੈ, ਜੋ ਬਹੁਤ ਉੱਚ–ਪੱਧਰੀ ਬਾਰੀਕੀ ਨਾਲ ਡੀਐੱਨਏ ਦੀ ਰਚਨਾ ਵਿਚਲੀਆਂ ਅਜਿਹੀਆਂ ਤਬਦੀਲੀਆਂ ਨੂੰ ਨਾਪ ਸਕਣ, ਉਨ੍ਹਾਂ ਉੱਤੇ ਨਜ਼ਰ ਰੱਖ ਸਕਣ ਤੇ ਦੁਰਲੱਭ ਕਿਸਮ ਦੇ ਰੋਗਾਂ ਦਾ ਪਤਾ ਲਾਉਣ ਲਈ ਸਬੰਧਤ ਮੌਲੀਕਿਊਲਰ ਪ੍ਰਬੰਧਾਂ ਨੂੰ ਸਮਝ ਸਕਣ।

ਵਿਗਿਆਨੀਆਂ ਵੱਲੋਂ ਵਿਕਸਤ ਨਵਾਂ ਨੈਨੋਪੋਰ–ਆਧਾਰਤ ਮੰਚ ਅਜਿਹੀਆਂ ਤਬਦੀਲੀਆਂ ਨੂੰ ਜਾਂ ਸੈਂਪਲ ਦੀਆਂ ਬਹੁਤ ਘੱਟ ਮਾਤਰਾਵਾਂ ਨਾਲ ਵੀ ਸਿੰਗਲ–ਮੌਲੀਕਿਯੂਲ ਰੈਜ਼ੋਲਿਯੂਸ਼ਨ ਨਾਲ ਵੀ ਡੀਐੱਨਏ ਦੀਆਂ ਵਿਸ਼ੇਸ਼ਤਾਵਾਂ ਨੂੰ ਸਿੱਧਾ ਨਾਪ ਸਕਦਾ ਹੈ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਵਿੱਤੀ ਸਹਾਇਤਾ ਨਾਲ ਚੱਲਣ ਵਾਲੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਰਮਨ ਰਿਸਰਚ ਇੰਸਟੀਚਿਊਟ’ ਦੇ ਪ੍ਰੋਫ਼ੈਸਰ ਗੌਤਮ ਸੋਨੀ ਦੀ ਅਗਵਾਈ ਹੇਠਲੇ ਵਿਗਿਆਨੀਆਂ ਦੀ ਇੱਕ ਟੀਮ ਵੱਲੋਂ ਵਿਕਸਤ ਕੀਤਾ ਮੰਚ (ਪਲੈਟਫ਼ਾਰਮ) ਤੇ ਸਬੰਧਤ ਵਿਸ਼ਲੇਸ਼ਣ ਤਕਨੀਕਾਂ ਡੀਐੱਨਏ ਪਲਾਜ਼ਮਿਡਜ਼ (ਕ੍ਰੋਮੋਜ਼ੋਮ ਦੇ ਬਾਹਰ ਡੀਐੱਨਏ ਮੌਲੀਕਿਯੂਲ) ਦੀਆਂ ਸੁਪਰਕੁਆਇਲਡ ਸ਼ਾਖਾਵਾਂ ਦੀ ਵੰਡ ਦਾ ਵੱਡੇ ਪੱਧਰ ਉੱਤੇ ਮੁੱਲਾਂਕਣ ਕਰ ਸਕਦੀਆਂ ਹਨ। ਸੁਮੰਤ ਕੁਮਾਰ, ਕੌਸ਼ਿਕ ਐੱਸ. ਅਤੇ ਡਾ. ਸੋਨੀ ਜਿਹੇ ਖੋਜਕਾਰਾਂ ਵੱਲੋਂ ਕੀਤਾ ਗਿਆ ਇਹ ਖੋਜ–ਕਾਰਜ ‘ਨੈਨੋਸਕੇਲ’ ਨਾਂਅ ਦੇ ਜਰਨਲ ਵਿੱਚ ਹਾਲ ਹੀ ’ਚ ਪ੍ਰਕਾਸ਼ਿਤ ਹੋਇਆ ਹੈ।

ਇਸ ਨਿਵੇਕਲੇ ਮੰਚ ਦੇ ਨਾਪਣ ਦਾ ਸਿਧਾਂਤ ਆਰਕਮੀਡੀਜ਼ ਦੇ ਸਿਧਾਂਤ ਦੇ ਸਮਾਨ ਹੀ ਹੈ। ਵਿਅਕਤੀਗਤ ਵਿਸ਼ਲੇਸ਼ਣ ਕਰਨ ਵਾਲੇ ਮੌਲੀਕਿਯੂਲਜ਼ ਦਾ ਸੰਚਾਲਨ ਇੱਕ ਵਿਵਹਾਰਕ ਵੋਲਟੇਜ ਅਧੀਨ ਇੱਕ ਨੈਨੋਪੋਰ ਰਾਹੀਂ ਹੁੰਦਾ ਹੈ, ਸਿੱਟੇ ਵਜੋਂ ਜਿਸ ਨੂੰ, ਟ੍ਰਾਂਸਲੋਕੇਸ਼ਨ ਦੌਰਾਨ, ਛੋਟਾ ਜਿਹਾ ਬਿਜਲਈ ਝਟਕਾ ਲੱਗਦਾ ਹੈ। ਨੈਨੋਪੋਰ ਵਿੱਚ ਐਨਾਲਾਈਟ (ਸੁਪਰਕੁਆਇਲਡ ਡੀਐੱਨਏ) ਦੁਆਰਾ ਬਾਹਰ ਕੱਢੇ ਚਾਰਜਿਸ; ਸਿੱਧਾ ਅਣੂ ਦੀ ਮਾਤਰਾ ਦੇ ਅਨੁਪਾਤ ਵਿੱਚ ਹੁੰਦਾ ਹੈ ਅਤੇ ਉਸ ਨੂੰ ਮੌਜੂਦਾ ਤਬਦੀਲੀ ਵਜੋਂ ਸਿੱਧਾ ਨਾਪਿਆ ਜਾਂਦਾ ਹੈ। ਇਹ ਵਿਧੀ ਬਹੁਤ ਘੱਟ ਮਾਤਰਾਵਾਂ ਵਾਲੇ ਸੈਂਪਲ ਦਾ ਉਪਯੋਗ ਕਰਦੀ ਹੈ ਅਤੇ ਇਹ ਟ੍ਰਾਂਸਲੋਕੇਸ਼ਨ ਵਿੱਚ ਐਕਸਿਸ ਪਰਪੈਂਡੀਕੁਲਰ ਅਤੇ ਟ੍ਰਾਂਸਲੋਕੇਸ਼ਨ ਐਕਸਿਸ ਦੇ ਨਾਲ ਕੁਝ ਦਹਾਈਆਂ ਨੈਨੋਮੀਟਰਜ਼ ’ਚ ਬਹੁਤ ਹੀ ਘੱਟ ਨੈਨੋਮੀਟਰ ਰੈਜ਼ੋਲਿਯੂਸ਼ਨ ਰੇਂਜ ਦੀਆਂ ਰਚਨਾਤਮਕ ਤਬਦੀਲੀਆਂ ਨੂੰ ਵੀ ਨਾਪ ਸਕਦੀ ਹੈ।

ਇਸ ਤਕਨੀਕ ਨੂੰ ਅੱਗੇ ਵਧੀਆ ਰੂਪ ਦਿੱਤੇ ਜਾਣ ਨਾਲ ਪ੍ਰੋਟੀਨ ਦੇ ਵੱਡੀ ਮਾਤਰਾ ਵਿੱਚ ਇਕੱਠੇ ਹੋਣ ਅਤੇ ਸੈੱਲ–ਮੁਕਤ ਡੀਐੱਨਏ ਜਾਂ ਨਿਊਕਲੀਓਜ਼ੋਮਸ ਦਾ ਪਤਾ ਲਾਉਣ ਵਾਲੇ ਪੋਰਟੇਬਲ ਨੈਨੋ–ਬਾਇਓ ਸੈਂਸਰ ਵਿਕਸਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਕੈਂਸਰ, ਅਲਜ਼ਾਈਮਰ ਅਤੇ ਪਾਰਕਿਨਸੰਨ’ਜ਼ ਜਿਹੇ ਬਹੁਤ ਸਾਰੇ ਰੋਗਾਂ ਦਾ ਛੇਤੀ ਪਤਾ ਲਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਵੇਲੇ RRI ਦੇ ਖੋਜਕਾਰ ਵਾਇਰਸ ਦਾ ਪਤਾ ਲਾਉਣ ਲਈ ਇਸ ਵਿਧੀ ਨੂੰ ਲਾਗੂ ਕਰਨ ਬਾਰੇ ਵੀ ਖੋਜ ਕਰ ਰਹੇ ਹਨ।                    

  image0011AJG

 

[ਪ੍ਰਕਾਸ਼ਨ ਲਿੰਕ: https://doi.org/10.1039/D0NR06219G

ਹੋਰ ਵੇਰਵਿਆਂ ਲਈ, ਪ੍ਰੋਫ਼ੈਸਰ ਗੌਤਮ ਸੋਨੀ  (gvsoni@rri.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ]       ।

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)


(Release ID: 1700474) Visitor Counter : 180


Read this release in: English , Urdu , Hindi , Tamil