ਬਿਜਲੀ ਮੰਤਰਾਲਾ

ਸ਼੍ਰੀ ਪ੍ਰਵਾਸ ਕੁਮਾਰ ਸਿੰਘ ਨੇ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਦੀ ਹਾਜ਼ਰੀ ਵਿੱਚ ਮੈਂਬਰ ਸੀਈਆਰਸੀ ਵਜੋਂ ਸਹੁੰ ਚੁੱਕੀ

Posted On: 22 FEB 2021 2:56PM by PIB Chandigarh

ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ ਕੇ ਸਿੰਘ ਨੇ ਅੱਜ ਇਥੇ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (ਸੀਈਆਰਸੀ) ਦੇ ਮੈਂਬਰ ਸ਼੍ਰੀ ਪ੍ਰਵਾਸ ਕੁਮਾਰ ਸਿੰਘ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸ਼੍ਰੀ ਪ੍ਰਵਾਸ ਕੁਮਾਰ ਸਿੰਘ ਨੂੰ ਮਿਤੀ 16.12.2020 ਦੇ ਹੁਕਮਾਂ ਅਨੁਸਾਰ ਸੀਈਆਰਸੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਐੱਲਐੱਲਬੀ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਉਹ ਮੈਂਬਰ ਸੀਈਆਰਸੀ ਨਿਯੁਕਤ ਤੋਂ ਹੋਣ ਤੱਕ ਝਾਰਖੰਡ ਐਸਈਆਰਸੀ ਵਿੱਚ ਮੈਂਬਰ (ਕਾਨੂੰਨੀ) ਵਜੋਂ ਕੰਮ ਕਰਦੇ ਰਹੇ। 

https://static.pib.gov.in/WriteReadData/userfiles/image/image001JRXT.jpg

https://static.pib.gov.in/WriteReadData/userfiles/image/image002AS8M.jpg

ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (ਸੀਈਆਰਸੀ) ਦੀ ਸਥਾਪਨਾ ਭਾਰਤ ਸਰਕਾਰ ਦੁਆਰਾ ਬਿਜਲੀ ਰੈਗੂਲੇਟਰੀ ਕਮਿਸ਼ਨ ਐਕਟ, 1998 ਦੇ ਪ੍ਰਬੰਧ ਅਧੀਨ ਕੀਤੀ ਗਈ ਸੀ। ਸੀਈਆਰਸੀ, ਬਿਜਲੀ ਐਕਟ, 2003 ਦੇ ਉਦੇਸ਼ਾਂ ਲਈ ਕੇਂਦਰੀ ਕਮਿਸ਼ਨ ਹੈ. ਜਿਸ ਨੇ ਈਆਰਸੀ ਐਕਟ, 1998 ਨੂੰ ਰੱਦ ਕੀਤਾ। ਕਮਿਸ਼ਨ ਵਿੱਚ ਇੱਕ ਚੇਅਰਪਰਸਨ ਅਤੇ ਚਾਰ ਹੋਰ ਮੈਂਬਰ ਹੁੰਦੇ ਹਨ, ਜਿਸ ਵਿੱਚ ਚੇਅਰਪਰਸਨ, ਕੇਂਦਰੀ ਬਿਜਲੀ ਅਥਾਰਟੀ ਸ਼ਾਮਲ ਹੁੰਦੇ ਹਨ ਜੋ ਕਿ ਕਮਿਸ਼ਨ ਦਾ ਪਦੇਨ ਮੈਂਬਰ ਹੁੰਦਾ ਹੈ।

ਐਕਟ ਦੇ ਤਹਿਤ ਸੀਈਆਰਸੀ ਦੇ ਮੁੱਖ ਕਾਰਜ, ਕੇਂਦਰੀ ਸਰਕਾਰ ਦੁਆਰਾ ਮਲਕੀਅਤ ਜਾਂ ਨਿਯੰਤਰਣ ਵਾਲੀਆਂ ਉਤਪਾਦਕ ਕੰਪਨੀਆਂ ਦੇ ਟੈਰਿਫ ਨੂੰ ਨਿਯਮਿਤ ਕਰਨ ਲਈ, ਇੱਕ ਤੋਂ ਵੱਧ ਰਾਜਾਂ ਲਈ ਬਿਜਲੀ ਉਤਪਾਦਨ ਅਤੇ ਵਿਕਰੀ ਲਈ ਇੱਕ ਸੰਯੁਕਤ ਯੋਜਨਾ ਬਣਾਉਣ ਵਾਲੀਆਂ ਹੋਰ ਉਤਪਾਦਕ ਕੰਪਨੀਆਂ ਦੇ ਟੈਰਿਫ ਨੂੰ ਨਿਯਮਤ ਕਰਨ, ਬਿਜਲੀ ਦੇ ਅੰਤਰ-ਰਾਜ ਸੰਚਾਰ ਨੂੰ ਨਿਯਮਤ ਕਰਨ ਅਤੇ ਇਸਦੀਆਂ ਦਰਾਂ ਨਿਰਧਾਰਤ ਕਰਨਾ ਆਦਿ ਹਨ। ਐਕਟ ਦੇ ਤਹਿਤ ਸੀਈਆਰਸੀ ਕੇਂਦਰ ਸਰਕਾਰ ਨੂੰ ਰਾਸ਼ਟਰੀ ਬਿਜਲੀ ਨੀਤੀ ਅਤੇ ਟੈਰਿਫ ਨੀਤੀ ਬਣਾਉਣ ਬਾਰੇ; ਬਿਜਲੀ ਉਦਯੋਗ ਦੀਆਂ ਗਤੀਵਿਧੀਆਂ ਵਿੱਚ ਮੁਕਾਬਲੇ, ਕੁਸ਼ਲਤਾ ਅਤੇ ਆਰਥਿਕਤਾ ਨੂੰ ਉਤਸ਼ਾਹਤ ਕਰਨਾ; ਬਿਜਲੀ ਉਦਯੋਗ ਵਿੱਚ ਨਿਵੇਸ਼ ਨੂੰ ਉਤਸ਼ਾਹਤ; ਅਤੇ ਕੋਈ ਹੋਰ ਮਾਮਲਾ ਜੋ ਸਰਕਾਰ ਦੁਆਰਾ ਕੇਂਦਰੀ ਕਮਿਸ਼ਨ ਨੂੰ ਭੇਜਿਆ ਜਾਂਦਾ ਹੈ 'ਤੇ ਵੀ ਸਲਾਹ ਦੇਵੇਗਾ। 

*******

ਆਰਕੇਜੇ / ਆਈਜੀ


(Release ID: 1700062) Visitor Counter : 186


Read this release in: Hindi , English , Urdu , Tamil