ਰੇਲ ਮੰਤਰਾਲਾ

ਦੇਸ਼ ਵਿੱਚ ਰੇਲਵੇ ਜ਼ੋਨਾਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਬੋਰਡ ਨਾਲ ਆਪਣੀਆਂ ਬਿਹਤਰੀਨ ਪ੍ਰਥਾਵਾਂ ਅਤੇ ਨੀਤੀਗਤ ਸੁਝਾਵਾਂ ਨੂੰ ਰਾਸ਼ਟਰੀ ਅਨੁਕੂਲਨ ਲਈ ਸਾਂਝਾ ਕਰਨ


ਰੇਲਵੇ, ਵਣਜ ਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਸਾਰੇ ਰੇਲਵੇ ਜ਼ੋਨ ਦੇ ਕੰਮਕਾਜ ਦੀ ਸਮੀਖਿਆ ਕੀਤੀ


ਰੇਲਵੇ ਬੋਰਡ ਸਾਰੇ ਜ਼ੋਨਾਂ ਦੇ ਕੰਮ ਕਰਨ ਦੇ ਤਰੀਕਿਆਂ ਦਾ ਅਧਿਐਨ ਕਰੇਗਾ, ਕਿਸੇ ਜ਼ੋਨ ਦੇ ਬਿਹਤਰੀਨ ਪ੍ਰਥਾਵਾਂ ਅਤੇ ਵਿਚਾਰਾਂ ਨੂੰ ਹੋਰ ਜਗ੍ਹਾਵਾਂ ‘ਤੇ ਵੀ ਅਪਣਾਇਆ ਜਾ ਸਕਦਾ ਹੈ ਤਾਕਿ ਰਾਸ਼ਟਰੀ ਅਨੁਕੂਲਨ ਦੇ ਟੀਚੇ ਪ੍ਰਾਪਤ ਕੀਤਾ ਜਾ ਸਕੇ

ਭਾਰਤੀ ਰੇਲ ਨੂੰ ਆਪਣੀ ਲਾਗਤ ਨੂੰ ਬਿਨਾ ਆਪਣੀ ਗੁਣਵੱਤਾ ਨਾਲ ਸਮਝੌਤਾ ਕੀਤੇ ਘੱਟ ਕਰਨਾ ਹੋਵੇਗਾ - ਸ਼੍ਰੀ ਪੀਯੂਸ਼ ਗੋਇਲ

ਰੇਲ ਪਰਿਚਾਲਨ ਵਿੱਚ ਇਸਤੇਮਾਲ ਹੋਣ ਵਾਲੀ ਊਰਜਾ ‘ਤੇ ਖਰਚ ਨੂੰ ਤਰਕਸੰਗਤ ਬਣਾਉਣ ਦੀ ਜ਼ਰੂਰਤ ਹੈ

ਇਤਿਹਾਸਿਕ ਬਜਟ ਵਿੱਚ ਰਿਕਾਰਡ ਪੂੰਜੀਗਤ ਖਰਚ ਵੰਡ ਨਾਲ ਰੇਲਵੇ ਦੇ ਕੋਲ ਆਪਣੀ ਸਮਰੱਥਾ ਵਿੱਚ ਵਿਸਤਾਰ ਕਰਨ ਅਤੇ ਭਵਿੱਖ ਲਈ ਖੁਦ ਨੂੰ ਤਿਆਰ ਕਰਨ ਦੀ ਨੀਂਹ ਰੱਖਣ ਦਾ ਸੁਨਹਿਰਾ ਅਵਸਰ ਹੈ

ਲੋਡਿੰਗ ਅਤੇ ਮਾਲ ਢੁਆਈ ਦੀ ਗਤੀ ਨੂੰ ਬਣਾਏ ਰੱਖਿਆ ਜਾਣਾ ਚਾਹੀਦਾ ਹੈ

ਨਿਰਮਾਣਅਧੀਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਕਾਰਜ ਦੀ ਦੈਨਿਕ ਨਿਗਰਾਨੀ ਕੀਤੀ ਜਾਣੀ ਚਾਹੀਦੀ ਅਤੇ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਸਾਰੀਆਂ ਸਮਾਂ - ਸੀਮਾਵਾਂ ਦਾ ਪਾਲਣ ਕੀਤਾ ਜਾਵੇ

ਰੇਲਵੇ ਦੁਆਰਾ ਕੋਵਿਡ - 19 ਸਾਵਧਾਨੀਆਂ ਦਾ ਪਾਲਣ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ

Posted On: 20 FEB 2021 8:36PM by PIB Chandigarh

ਕੋਵਿਡ ਮਹਾਮਾਰੀ ਦੇ ਚਲਦੇ ਹੋਏ ਨੁਕਸਾਨ ਦੇ ਬਾਵਜੂਦ ਭਾਰਤੀ ਰੇਲ ਨੂੰ ਆਪਣੀ ਲਾਗਤ ਘੱਟ ਕਰਨ ਅਤੇ ਉਤਪਾਦਕਤਾ ਵਿੱਚ ਸੁਧਾਰ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਾ ਚਾਹੀਦਾ ਹੈ। ਇਹ ਗੱਲ ਰੇਲਵੇ ,  ਵਣਜ ਤੇ ਉਦਯੋਗ ਅਤੇ ਖਪਤਕਾਰ ਮਾਮਲੇ ,  ਖੁਰਾਕ ਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ  ਨੇ ਸਾਰੇ ਰੇਲਵੇ ਜ਼ੋਨਾਂ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ ਕਹੀ।

ਰੇਲ ਮੰਤਰੀ ਨੇ ਰੇਲਵੇ ਜ਼ੋਨ ਦੇ ਅਧਿਕਾਰੀਆਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਬੋਰਡ ਦੇ ਨਾਲ ਰਾਸ਼ਟਰੀ ਅਨੁਕੂਲਨ ਲਈ ਆਪਣੇ ਸਰਬਉੱਤਮ ਅਭਿਆਸਾਂ ਅਤੇ ਨੀਤੀਗਤ ਸੁਝਾਵਾਂ ਨੂੰ ਸਾਂਝਾ ਕਰਨ।  ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ  ਦੇ ਵੱਲੋਂ ਇਹ ਸੁਝਾਅ ਹਰ ਉਸ ਚੀਜ਼ ਤੇ ਹੋ ਸਕਦੇ ਹਨ ਜੋ ਬਿਹਤਰ ਯਾਤਰੀ ਸੇਵਾਵਾਂ ,  ਸੁਰੱਖਿਆ ,  ਮਾਲੀਆ ਉਤਪਾਦਨ ,  ਵਪਾਰ ਦੇ ਵਿਕਾਸ ਵਿੱਚ ਯੋਗਦਾਨ ਕਰ ਸਕਦੇ ਹਨ ,  ਜਾਂ ਫਿਰ ਗਤੀ ਵਧਾ ਸਕਦੇ ਹਨ ।  ਜਾਂ ਹੋਰ ਕਿਸੇ ਸੰਬੰਧਿਤ ਵਿਸ਼ੇ ਤੇ ਵੀ ਸੁਝਾਅ ਹੋ ਸਕਦੇ ਹਨ ।

ਮੰਤਰੀ ਨੇ ਰੇਲਵੇ ਬੋਰਡ ਨੂੰ ਸਾਰੇ ਜ਼ੋਨ ਦੀਆਂ ਸਰਬਉੱਤਮ ਪ੍ਰਥਾਵਾਂ ਦਾ ਜਲਦੀ ਤੋਂ ਜਲਦੀ ਅਧਿਐਨ ਕਰਨ ਲਈ ਕਿਹਾ ।  ਜਿੱਥੇ ਕਿਤੇ ਵੀ ਚੰਗੀਆਂ ਪ੍ਰਥਾਵਾਂ ਜਾਂ ਵਿਚਾਰ ਹੋਣ ,  ਉਨ੍ਹਾਂ ਨੂੰ ਬਾਕੀ ਜਗ੍ਹਾਵਾਂ ਤੇ ਵੀ ਅਪਣਾਇਆ ਜਾ ਸਕਦਾ ਹੈ ਜਿਸ ਦੇ ਨਾਲ ਰਾਸ਼ਟਰੀ ਅਨੁਕੂਲਨ ਦੇ ਵਿਚਾਰਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।

ਸ਼੍ਰੀ ਗੋਇਲ ਨੇ ਕਿਹਾ ਕਿ ਗੱਡੀਆਂ ਨੂੰ ਚਲਾਉਣ ਤੇ ਹੋਣ ਵਾਲੇ ਊਰਜਾ ਖਰਚ ਨੂੰ ਹੋਰ ਤਰਕਸੰਗਤ ਬਣਾਇਆ ਜਾਣਾ ਚਾਹੀਦਾ ਹੈ ।

ਮੰਤਰੀ ਨੇ ਕਿਹਾ ਕਿ ਇਸ ਵਾਰ  ਦੇ ਇਤਿਹਾਸਿਕ ਬਜਟ ਵਿੱਚ ਰਿਕਾਰਡ ਪੂੰਜੀਗਤ ਖਰਚ ਵੰਡ ਨਾਲ ਰੇਲਵੇ ਦੇ ਕੋਲ ਆਪਣੀ ਸਮਰੱਥਾ ਵਿੱਚ ਵਿਸਤਾਰ ਕਰਨ ਅਤੇ ਭਵਿੱਖ ਲਈ ਖੁਦ ਨੂੰ ਤਿਆਰ ਕਰਨ ਦੀ ਨੀਂਹ ਰੱਖਣ ਦਾ ਸੁਨਹਿਰਾ ਅਵਸਰ ਹੈ ।

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਰੇਲਵੇ ਦੇ ਮਾਲ ਪਰਿਚਾਲਨ ਨੇ ਦੇਸ਼ ਦੀਆਂ ਆਰਥਿਕ ਅਤੇ ਉਦਯੋਗਕ ਗਤੀਵਿਧੀਆਂ ਵਿੱਚ ਵੱਡੇ ਪੈਮਾਨੇ ਤੇ ਯੋਗਦਾਨ ਕਰਨ ਵਿੱਚ ਮਦਦ ਕੀਤੀ ਹੈ ਇਸ ਲਈ ਲੋਡਿੰਗ ਅਤੇ ਮਾਲ ਢੁਆਈ ਦੀ ਗਤੀ ਨੂੰ ਬਣਾਏ ਰੱਖਿਆ ਜਾਣਾ ਚਾਹੀਦਾ ਹੈ ।

ਉਨ੍ਹਾਂ ਨੇ ਕਿਹਾ ਕਿ ਨਿਰਮਾਣਆਧੀਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਕਾਰਜ ਦੀ ਦੈਨਿਕ ਨਿਗਰਾਨੀ ਕੀਤੀ ਜਾਣੀ ਚਾਹੀਦੀ ਅਤੇ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਸਾਰੀਆਂ ਸਮਾਂ - ਸੀਮਾਵਾਂ ਦਾ ਪਾਲਣ ਕਰਨ ।

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਰੇਲਵੇ ਦੁਆਰਾ ਕੋਵਿਡ-19 ਸਾਵਧਾਨੀਆਂ ਦਾ ਪਾਲਣ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ।

ਵਰਨਣਯੋਗ ਹੈ ਕਿ ਇਸ ਸਾਲ ਰੇਲਵੇ ਨੂੰ ਆਮ ਬਜਟ ਵਿੱਚ 1.10 ਲੱਖ ਕਰੋੜ ਦਾ ਰਿਕਾਰਡ ਬਜਟ ਵੰਡਿਆ ਹੈ ਜਿਸ ਦੇ ਨਾਲ ਆਉਣ ਵਾਲੇ ਵਿੱਤੀ ਸਾਲ ਲਈ ਕੁੱਲ ਪੂੰਜੀ ਖਰਚ 2.15 ਲੱਖ ਕਰੋੜ ਦਾ ਹੈ ।  ਇਸ ਵਿੱਚ  ਰਿਕਾਰਡ 1.07 ਲੱਖ ਕਰੋੜ ਰੁਪਏ ਸਕਲ ਬਜਟ ਸਹਾਇਤਾ ਨਾਲ ,  7,500 ਕਰੋੜ ਰੁਪਏ ਅੰਦਰੂਨੀ ਸੰਸਾਧਨਾਂ ਤੋਂ ਅਤੇ 1 ਲੱਖ ਕਰੋੜ ਰੁਪਏ ਨਾਲ ਜ਼ਿਆਦਾ ਬਾਹਰੀ ਬਜਟਗਤ ਸੰਸਾਧਨ ਸ਼ਾਮਿਲ ਹਨ ।

ਸਲਾਨਾ ਯੋਜਨਾ 2021-22 ਦਾ ਜ਼ੋਰ ਬੁਨਿਆਦੀ ਢਾਂਚੇ  ਦੇ ਵਿਕਾਸ,  ਪ੍ਰਵਾਹ ਸਮਰੱਥਾ ਵਾਧਾ,  ਟਰਮੀਨਲ ਸੁਵਿਧਾਵਾਂ ਦੇ ਵਿਕਾਸ,  ਟ੍ਰੇਨਾਂ ਦੀ ਗਤੀ ਵਿੱਚ ਵਾਧਾ ,  ਸਿਗਨਲ ਪ੍ਰਣਾਲੀ,  ਯਾਤਰੀਆਂ /ਉਪਯੋਗਕਰਤਾਵਾਂ ਦੀਆਂ ਸੁਵਿਧਾਵਾਂ ਵਿੱਚ ਸੁਧਾਰ,  ਸੜਕ  ਦੇ ਉੱਪਰ ਪੁਲ਼ਾਂ/ਅੰਡਰਬ੍ਰਿਜ ਦੇ ਸੁਰੱਖਿਆ ਕੰਮਾਂ ਤੇ ਹੈ ।

 

*****

ਡੀਜੇਐੱਨ


(Release ID: 1699835) Visitor Counter : 97


Read this release in: English , Urdu , Hindi , Marathi