ਵਿੱਤ ਮੰਤਰਾਲਾ
ਇੰਕਮ ਟੈਕਸ ਵਿਭਾਗ ਨੇ ਜੰਮੂ ਅਤੇ ਕਸ਼ਮੀਰ ਵਿਚ ਤਲਾਸ਼ੀ ਲਈ
Posted On:
21 FEB 2021 1:26PM by PIB Chandigarh
ਇੰਕਮ ਟੈਕਸ ਵਿਭਾਗ ਨੇ 19 ਫਰਵਰੀ, 2021 ਨੂੰ ਸ਼੍ਰੀਨਗਰ ਵਿਚ 100 ਬੈੱਡਾਂ ਵਾਲੇ ਸਭ ਤੋਂ ਵੱਡੇ ਨਿੱਜੀ ਮਲਟੀ-ਸਪੈਸ਼ਿਅਲਿਟੀ ਹਸਪਤਾਲ ਨੂੰ ਚਲਾਉਣ ਵਾਲੇ ਇਕ ਸਮੂਹ ਉੱਤੇ ਤਲਾਸ਼ੀ ਅਤੇ ਜ਼ਬਤੀ ਕਾਰਵਾਈ ਕੀਤੀ। ਸ਼੍ਰੀਨਗਰ ਵਿਚ ਸਥਿਤ 4 ਰਿਹਾਇਸ਼ੀ ਮੰਜ਼ਿਲਾਂ ਸਮੇਤ ਸਾਰੀਆਂ 7 ਮੰਜ਼ਿਲਾਂ ਨੂੰ ਤਲਾਸ਼ੀ ਵਿਚ ਸ਼ਾਮਿਲ ਕੀਤਾ ਗਿਆ।
ਸਮੂਹ ਦੇ ਮੁੱਖ ਕੰਮ ਵਿਚ ਹਸਪਤਾਲ ਦਾ ਸੰਚਾਲਨ, ਰੀਅਲ ਐਸਟੇਟ ਅਤੇ ਘਰੇਲੂ ਉਪਭੋਗਤਾ ਵਸਤਾਂ ਦਾ ਵਪਾਰ ਸ਼ਾਮਿਲ ਹੈ।
ਇਹ ਸਮੂਹ ਵੱਖ-ਵੱਖ ਕਰਕੇ ਛੋਟੇ ਟੁਕਡ਼ਿਆਂ ਵਿਚ ਜਗ੍ਹਾ ਦੇ ਵੱਡੇ ਟੁਕਡ਼ੇ ਖਰੀਦਣ ਅਤੇ ਉਨ੍ਹਾਂ ਨੂੰ ਇਕੱਠਾ ਕਰਨ ਦੇ ਕੰਮ ਵਿਚ ਸ਼ਾਮਿਲ ਹੈ। ਇਸ ਤੋਂ ਬਾਅਦ ਉਹ ਸਥਾਨ ਦਾ ਵਿਕਾਸ ਕਰਦਾ ਹੈ ਅਤੇ ਉਨ੍ਹਾਂ ਦੇ ਪਲਾਟ ਬਣਾਂਦਾ ਅਤੇ ਉਨ੍ਹਾਂ ਨੂੰ ਵੇਚ ਦੇਂਦਾ ਹੈ। ਖਰੀਦਦਾਰਾਂ ਕੋਲੋਂ ਨਕਦੀ ਵਿਚ ਪ੍ਰਾਪਤ ਸਬੂਤ (ਸੰਪਤੀ ਦੇ ਪੰਜੀਕ੍ਰਿਤ ਮੁੱਲ ਤੋਂ ਵੱਧ) ਦੇ 50 ਫੀਸਦੀ ਤੋਂ ਵੱਧ ਦੇ ਸਬੂਤ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਤਲਾਸ਼ੀ ਅਭਿਯਾਨ ਦੌਰਾਨ ਜ਼ਬਤ ਕੀਤਾ ਗਿਆ ਹੈ। ਅਜਿਹੀਆਂ ਨਕਦੀ ਵਿਚ ਪ੍ਰਾਪਤ ਵਿੱਕਰੀਆਂ ਦਾ ਕਦੇ ਵੀ ਟੈਕਸ ਦੀ ਪੇਸ਼ਕਸ਼ ਵਿਚ ਜ਼ਿਕਰ ਨਹੀਂ ਕੀਤਾ ਗਿਆ।
ਸਮੂਹ ਨੇ ਵਿੱਤੀ ਸਾਲ 2013-14 ਤੋਂ ਬਾਅ ਨਕਦੀ ਵਿਚ 100 ਕਰੋਡ਼ ਰੁਪਏ ਤੋਂ ਵੱਧ ਦੀ ਬੇਹਿਸਾਬ ਸੰਪਤੀ ਦਾ ਲੈਣ-ਦੇਣ ਕੀਤਾ ਹੈ। ਪਲਾਟ ਦੇ ਖਰੀਦਦਾਰਾਂ ਵਲੋਂ ਬੈਂਕਾਂ ਦੇ ਜ਼ਰੀਏ ਕੀਤੇ ਗਏ ਭੁਗਤਾਨ ਨਿਵੇਸ਼ ਵੀ ਜਾਂਚ ਦੇ ਦਾਇਰੇ ਵਿਚ ਹਨ ਕਿਉਂਕਿ ਮੁਢਲੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕਰ ਪ੍ਰਦਾਤਾ ਨੇ ਆਮਦਨ ਉਪਯੋਗ ਰਾਹੀਂ ਨਿਵੇਸ਼ ਨਹੀਂ ਕੀਤਾ। ਇਸ ਤਰ੍ਹਾਂ ਨਾ ਸਿਰਫ ਵਿਕ੍ਰੇਤਾ ਸਮੂਹ ਤੇ ਬਲਕਿ ਮਾਮਲਿਆਂ ਦੇ ਤੱਥਾਂ ਦੇ ਆਧਾਰ ਤੇ ਖਰੀਦਾਰਾਂ ਤੇ ਵੀ ਕਰ ਲਗਾਇਆ ਜਾਵੇਗਾ। ਭੂਮੀ/ ਪਲਾਟਾਂ ਦੀ ਲਗਪਗ ਸਾਰੇ ਖਰੀਦਾਰਾਂ ਅਤੇ ਵਿਕ੍ਰੇਤਾਵਾਂ ਵਲੋਂ ਟੀਡੀਐਸ ਵਿਚ ਕਾਫੀ ਚੂਕ ਮੌਜੂਦ ਹੈ।
ਇਸ ਤੋਂ ਇਲਾਵਾ ਤਲਾਸ਼ੀ ਵਿਚ ਸੰਪਤੀ ਦੇ ਪੰਜੀਕ੍ਰਿਤ ਮੁੱਲ ਤੋਂ ਵੱਧ ਵੇਚ ਵਿਵੇਚਨ ਦੇ ਰੂਪ ਵਿਚ ਨਕਦੀ ਭੁਗਤਾਨ ਕਾਰਣ ਰਾਜ ਸਰਕਾਰ / ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਮਿਲਣ ਵਾਲੇ ਕਾਫੀ ਸਟੈਂਪ ਕਰ ਲਗਾਏ ਜਾਣ ਲਈ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਅਥਾਰਟੀ ਨਾਲ ਸੂਚਨਾ ਸਾਂਝੀ ਕੀਤੀ ਜਾਵੇਗੀ, ਜਿਵੇਂ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਮੌਜੂਦਾ ਬਾਜ਼ਾਰ ਦਰਾਂ ਅਨੁਸਾਰ ਸਰਕੁਲਰ ਦਰਾਂ ਦੀ ਅਧਿਸੂਚਨਾ ਤੋਂ ਸਪਸ਼ਟ ਹੈ।
ਤਲਾਸ਼ੀ ਦੌਰਾਨ ਇਹ ਵੀ ਵੇਖਿਆ ਗਿਆ ਹੈ ਕਿ ਲੋਕਾਂ ਨੇ ਵੱਖ-ਵੱਖ ਅਸੰਬੰਧਤ ਵਿਅਕਤੀਆਂ ਤੋਂ ਉਪਹਾਰਾਂ ਦੇ ਰੂਪ ਵਿਚ ਵੱਡੀ ਸੰਖਿਆ ਦੇ ਵਿਚ ਪਲਾਟ ਜਗ੍ਹਾ ਲਈ ਹੈ ਅਤੇ ਉਨ੍ਹਾਂ ਨੇ ਇਸ ਦੇ ਲਈ ਇੰਕਮ ਟੈਕਸ ਐਕਟ ਦੀ ਧਾਰਾ 56 ਅਧੀਨ ਕੋਈ ਆਮਦਨ ਸ਼ੋਅ ਨਹੀਂ ਕੀਤੀ ਹੈ, ਜਦਕਿ ਇਹ ਹੋਰ ਸਾਧਨਾਂ ਨਾਲ ਆਮਦਨ ਦੇ ਰੂਪ ਵਿਚ ਦਾਨ ਲੈਣ ਵਾਲਿਆਂ ਦੇ ਹੱਥਾਂ ਵਿਚ ਕਰ ਦੇ ਰੂਪ ਵਿਚ ਉੱਤਰਦਾਈ ਹੈ। ਆਮਦਨ ਕਰ ਦੀ ਚੋਰੀ ਦੇ ਪਰਿਪੇਖ ਤੋਂ ਲੈਣ ਵਾਲਿਆਂ ਦੇ ਮਾਮਲੇ ਵੀ ਜਾਂਚੇ ਦੇ ਦਾਇਰੇ ਵਿਚ ਹਨ।
ਇਸ ਤੋਂ ਇਲਾਵਾ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੇ ਵਪਾਰ ਨਾਲ ਜੁਡ਼ੇ ਇਸ ਸਮੂਹ ਦੇ ਇਕ ਕਰਦਾਤਾ ਨੇ ਵਿੱਤੀ ਸਾਲ 2019-20 ਵਿਚ 6 ਮਹੀਨਿਆਂ ਵਿਚ 2 ਕਰੋਡ਼ ਰੁਪਏ ਦੇ ਬਰਾਬਰ ਦੀਆਂ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੀ ਨਕਦੀ ਖਰੀਦ ਕੀਤੀ ਹੈ ਜੋ ਉਨ੍ਹਾਂ ਕਰ ਪ੍ਰਾਵਧਾਨਾਂ ਦਾ ਉਲੰਘਣ ਹੈ, ਜਿਸ ਵਿਚ ਇਕ ਸਮੇਂ ਵਿਚ 10,000 ਰੁਪਏ ਤੋਂ ਵੱਧ ਦਾ ਭੁਗਤਾਨ ਸਿਰਫ ਬੈਂਕਿੰਗ ਚੈਨਲਾਂ ਰਾਹੀਂ ਹੀ ਵਿਖਾਇਆ ਗਿਆ ਹੈ।
ਤਲਾਸ਼ੀ ਦੌਰਾਨ ਵੱਖ-ਵੱਖ ਬੇਨਾਮੀ ਸੰਪਤੀਆਂ ਦਾ ਵੀ ਪਤਾ ਲੱਗਾ ਹੈ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸੰਚਾਲਨ ਤੋਂ ਮਿਲੀਆਂ ਜਾਣਕਾਰੀਆਂ ਨੂੰ ਲੁਕਾਉਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਿੱਤੀ ਸਾਲ 2015-16 ਤੋਂ ਹਸਪਤਾਲ ਵਲੋਂ ਔਸਤ ਟਰਨਓਵਰ ਤਕਰੀਬਨ 10-12 ਕਰੋਡ਼ ਰੁਪਏ ਪ੍ਰਦਰਸ਼ਤ ਕੀਤੀ ਜਾ ਰਹੀ ਹੈ, ਜਦਕਿ ਜ਼ਬਤ ਕੀਤੇ ਗਏ ਸਬੂਤਾਂ ਤੋਂ ਅਸਲੀ ਪ੍ਰਾਪਤੀਆਂ ਇਨ੍ਹਾਂ ਦੇ ਮੁਕਾਬਲੇ ਵਿਚ ਚਾਰ ਗੁਣਾ ਤੋਂ ਵੀ ਵੱਧ ਪ੍ਰਦਰਸ਼ਤ ਹੋ ਰਹੀ ਹੈ। ਮੌਜੂਦਾ ਸਾਲ ਵਿਚ ਵੱਖ-ਵੱਖ ਡਾਕਟਰਾਂ ਨੂੰ ਕੀਤੇ ਗਏ 3 ਕਰੋਡ਼ ਰੁਪਏ ਦੇ ਨਕਦੀ ਭੁਗਤਾਨ ਨੂੰ ਪ੍ਰਦਰਸ਼ਤ ਕਰਨ ਵਾਲੇ ਸਬੂਤ ਵੀ ਤਲਾਸ਼ੀ ਅਧੀਨ ਜ਼ਬਤ ਕੀਤੇ ਗਏ ਹਨ।
82.75 ਲੱਖ ਰੁਪਏ ਦੀ ਨਕਦੀ ਅਤੇ 35.7 ਲੱਖ ਰੁਪਏ ਦੇ ਬਰਾਬਰ ਦੇ ਗਹਿਣੇ ਅਤੇ ਸੋਨਾ-ਚਾਂਦੀ ਵੀ ਬਰਾਮਦ ਕੀਤੇ ਗਏ ਹਨ ਕਿਉਂਕਿ ਜਿਨ੍ਹਾਂ ਸੰਬੰਧਤ ਵਿਅਕਤੀਆਂ ਦੀ ਆਡ਼ ਵਿਚ ਇਹ ਪਾਏ ਗਏ, ਉਹ ਇਸ ਬਾਰੇ ਦੱਸਣ ਸਕਸ਼ਮ ਨਹੀਂ ਸੀ। ਇਕ ਬੈਂਕ ਲਾਕਰ ਵੀ ਸੀਲ ਕੀਤਾ ਗਿਆ ਹੈ।
ਅਗਾਂਹ ਦੀ ਜਾਂਚ ਪ੍ਰਗਤੀ ਅਧੀਨ ਹੈ।
ਆਰਐਮ ਕੇਐਮਐਨ
(Release ID: 1699833)
Visitor Counter : 244