ਸੈਰ ਸਪਾਟਾ ਮੰਤਰਾਲਾ
ਸੈਰ-ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦਾਰਜੀਲਿੰਗ ਵਿੱਚ ਕੱਲ੍ਹ ਤਿੰਨ ਦਿਨਾਂ ਅਤੁੱਲ ਭਾਰਤ ਮੈਗਾ ਹੋਮਸਟੇ ਡਿਵਲਪਮੈਂਟ ਐਂਡ ਟ੍ਰੇਨਿੰਗ ਵਰਕਸ਼ਾਪ ਦਾ ਉਦਘਾਟਨ ਕਰਨਗੇ
Posted On:
21 FEB 2021 12:00PM by PIB Chandigarh
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ 22 ਫਰਵਰੀ 2021 ਨੂੰ ਦਾਰਜਲਿੰਗ ਵਿੱਚ ਤਿੰਨ ਦਿਨਾਂ ਅਤੁੱਲ ਭਾਰਤ ਮੈਗਾ ਹੋਮਸਟੇ ਡਿਵਲਪਮੈਂਟ ਐਂਡ ਟ੍ਰੇਨਿੰਗ ਵਰਕਸ਼ਾਪ ਦਾ ਉਦਘਾਟਨ ਕਰਨਗੇ। ਸੈਲਾਨੀਆਂ ਨੂੰ ਬਿਹਤਰ ਅਨੁਭਵ ਸੁਨਿਸ਼ਚਿਤ ਕਰਨ ਲਈ ਹੋਮਸਟੇ ਮਾਲਿਕਾਂ ਦੇ ਹੋਸਪੀਟੈਲਿਟੀ ਹੁਨਰ ਨੂੰ ਸਮ੍ਰਿੱਧ ਕਰਨ ਦੀ ਦਿਸ਼ਾ ਵਿੱਚ ਸੈਰ-ਸਪਾਟਾ ਮੰਤਰਾਲੇ ਦਾ ਪੂਰਬੀ ਖੇਤਰੀ ਦਫ਼ਤਰ ਇੰਡੀਆ ਟੂਰਿਜਮ ਕੋਲਕਾਤਾ ਪੂਰਬੀ ਹਿਮਾਲਿਆ ਟਰੈਵਲ ਐਂਡ ਟੂਰ ਆਪਰੇਟਰ ਐਸੋਸ਼ੀਏਸ਼ਨ (ਰਿਸੋਰਸ ਪਾਰਟਨਰ) ਅਤੇ ਆਈਆਈਏਐੱਸ ਸਕੂਲ ਆਵ੍ ਮੈਨੇਜਮੇਂਟ (ਨਾਲੇਜ ਪਾਰਟਨਰ) ਦੇ ਸਹਿਯੋਗ ਨਾਲ 22-24 ਫਰਵਰੀ 2021 ਤੱਕ ਇਹ ਵਰਕਸ਼ਾਪ ਆਯੋਜਿਤ ਕਰ ਰਿਹਾ ਹੈ ।
ਪੱਛਮੀ ਬੰਗਾਲ ਦੇ ਉੱਤਰੀ ਭਾਗ ਵਿੱਚ ਸਥਿਤ ਦਾਰਜਲਿੰਗ ਅਤੇ ਕਾਲੀਮਪੋਂਗ ਜ਼ਿਲ੍ਹਿਆਂ ਵਿੱਚ ਹੋਮਸਟੇ ਦੀ ਅਵਧਾਰਣਾ ਲੋਕਪ੍ਰਿਯ ਹੋ ਰਹੀ ਹੈ । ਘਰੇਲੂ ਅਤੇ ਸਥਾਨਿਕ ਸੈਲਾਨੀਆਂ ਲਈ ਸਭ ਤੋਂ ਪਸੰਦੀਦੇ ਹਿੱਲ ਸਟੇਸ਼ਨਾਂ ਵਿੱਚੋਂ ਇੱਕ ਇਸ ਹੋਮਸਟੇ ਟੂਰਜਿਮ ਵਿੱਚ ਸਥਾਨਿਕ ਸਮੁਦਾਏ ਦੀ ਭਾਗੀਦਾਰੀ ਹਮੇਸ਼ਾ ਹੀ ਅਧਿਕ ਰਹੀ ਹੈ । ਹਾਲਾਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਹੋਮਸਟੇ ਵਿੱਚ ਪ੍ਰਾਹੁਣਚਾਰੀ ਆਦਿ ਪੇਸ਼ੇਵਰ ਟ੍ਰੇਨਿੰਗ ਦੀ ਕਮੀ ਹੈ , ਜੋ ਲੰਬੇ ਸਮੇਂ ਵਿੱਚ ਉਸ ਸਥਾਨ ‘ਤੇ ਅਸਰ ਪਾਵੇਗਾ ।
ਕੁੱਲ 450 ਹੋਮਸਟੇ ਮਾਲਿਕਾਂ ਨੂੰ ਇਸ ਮੈਗਾ ਵਰਕਸ਼ਾਪ ਵਿੱਚ ਟ੍ਰੇਂਡ ਕੀਤਾ ਜਾਵੇਗਾ, ਜਿੱਥੇ ਆਈਆਈਏਐੱਸ ਸਕੂਲ ਆਵ੍ ਮੈਨੇਜਮੇਂਟ (ਨਾਲੇਜ ਪਾਰਟਨਰ) ਉਨ੍ਹਾਂ ਨੂੰ ਪਰਾਹੁਣਚਾਰੀ ਦੇ ਕਈ ਖੇਤਰਾਂ (ਵਿਵਹਾਰਿਕ ਕੌਸ਼ਲ , ਮਾਰਕੀਟਿੰਗ ਅਤੇ ਸੇਲਸ ਸਕਿੱਲਸ, ਡੇਸਟੀਨੇਸ਼ਨ ਪ੍ਰਮੋਸ਼ਨ ਸਕਿੱਲਸ ਆਦਿ) ਵਿੱਚ ਫ੍ਰੀ ਟ੍ਰੇਨਿੰਗ ਦੇਵੇਗਾ। ਇਹ ਵਰਕਸ਼ਾਪ ਰੋਜ਼ਾਨਾ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ 3 ਵਜੇ ਤੱਕ ਜਾਰੀ ਰਹੇਗੀ । ਵਰਕਸ਼ਾਪ ਦੇ ਬਾਅਦ ਬੀ2ਬੀ (ਬਿਜਨੈਸ ਟੂ ਬਿਜਨੈਸ) ਦੇ ਰੂਪ ਵਿੱਚ ਟੂਰ ਆਪਰੇਟਰ/ਟਰੈਵਲ ਏਜੰਟ ( ਲਗਭਗ 40 ਆਪਰੇਟਰਾਂ) ਦਰਮਿਆਨ ਗੱਲਬਾਤ ਦਾ ਆਯੋਜਨ ਕਰਵਾਇਆ ਜਾਵੇਗਾ ।
ਇਸ ਹੋਸਪੀਟੈਲਿਟੀ ਟ੍ਰੇਨਿੰਗ ਵਰਕਸ਼ਾਪ ਦਾ ਉਦੇਸ਼ ਸਮਰੱਥਾ ਨਿਰਮਾਣ ਦੁਆਰਾ ਸਥਾਨਿਕ ਸਮੁਦਾਇਕ ਹਿਤਧਾਰਕਾਂ ਦੇ ਹੋਸਪੀਟੈਲਿਟੀ ਹੁਨਰ ਨੂੰ ਵਧਾਉਣਾ ਹੈ। ਇਹ ਪਹਿਲ ਸਥਾਨਿਕ ਸਮੁਦਾਇਆਂ ਦੀ ਮੂਰਤ ਅਤੇ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਅਤੇ ਟੂਰਜਿਮ ਦੇ ਮਾਧਿਅਮ ਰਾਹੀਂ ਗ੍ਰਾਮੀਣ ਵਿਕਾਸ ਲਈ ਕੀਤੀ ਗਈ ਹੈ ।
******
ਐੱਨਬੀ/ਓਏ
(Release ID: 1699832)
Visitor Counter : 107