ਪ੍ਰਧਾਨ ਮੰਤਰੀ ਦਫਤਰ

ਵਿਸ਼ਵ-ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 19 FEB 2021 2:26PM by PIB Chandigarh

ਪੱਛਮ ਬੰਗਾਲ ਦੇ ਗਵਰਨਰ ਜਗਦੀਪ ਧਨਖੜ ਜੀ, ਵਿਸ਼ਵ ਭਾਰਤੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਬਿਦਯੁਤ ਚੱਕਰਵਤੀ ਜੀ, ਅਧਿਆਪਕ ਗਣ, ਕਰਮਚਾਰੀ ਗਣ ਅਤੇ ਮੇਰੇ ਊਰਜਾਵਾਨ ਯੁਵਾ ਸਾਥੀਓ!

 

ਗੁਰੂਦੇਵ ਰਬਿੰਦਰ ਨਾਥ ਟੈਗੋਰ ਨੇ ਜੋ ਅਦਭੁਤ ਧਰੋਹਰ ਮਾਂ ਭਾਰਤੀ ਨੂੰ ਸੌਂਪੀ ਹੈ, ਉਸ ਦਾ ਹਿੱਸਾ ਬਣਨਾ, ਤੁਹਾਡੇ ਸਾਰੇ ਸਾਥੀਆਂ ਨਾਲ ਜੁੜਨਾ ਮੇਰੇ ਲਈ ਇੱਕ ਪ੍ਰੇਰਕ ਵੀ ਹੈ, ਆਨੰਦਦਾਇਕ ਵੀ ਹੈ ਅਤੇ ਇੱਕ ਨਵੀਂ ਊਰਜਾ ਭਰਨ ਵਾਲਾ ਹੈ ਚੰਗਾ ਹੁੰਦਾ ਮੈਂ ਇਸ ਪਵਿੱਤਰ ਮਿੱਟੀ ’ਤੇ ਖੁਦ ਆ ਕੇ ਤੁਹਾਡੇ ਦਰਮਿਆਨ ਸ਼ਰੀਕ ਹੁੰਦਾ ਲੇਕਿਨ ਜਿਸ ਪ੍ਰਕਾਰ ਦੇ ਨਵੇਂ ਨਿਯਮਾਂ ਨਾਲ ਜੀਣਾ ਪੈ ਰਿਹਾ ਹੈ ਅਤੇ ਇਸ ਲਈ ਮੈਂ ਅੱਜ ਰੂਬਰੂ ਨਾ ਹੁੰਦੇ ਹੋਏ, ਦੂਰ ਤੋਂ ਹੀ ਸਹੀ, ਤੁਹਾਨੂੰ ਸਭ ਨੂੰ ਪ੍ਰਣਾਮ ਕਰਦਾ ਹਾਂ, ਇਸ ਪਵਿੱਤਰ ਮਿੱਟੀ ਨੂੰ ਪ੍ਰਣਾਮ ਕਰਦਾ ਹਾਂ ਇਸ ਵਾਰ ਤਾਂ ਕੁਝ ਸਮੇਂ ਬਾਅਦ ਮੈਨੂੰ ਦੂਸਰੀ ਵਾਰ ਇਹ ਮੌਕਾ ਮਿਲਿਆ ਹੈ ਤੁਹਾਡੇ ਜੀਵਨ ਦੇ ਇਸ ਮਹੱਤਵਪੂਰਨ ਅਵਸਰ ’ਤੇ ਆਪ ਸਭ ਯੁਵਾ ਸਾਥੀਆਂ ਨੂੰ, ਮਾਤਾ-ਪਿਤਾ ਨੂੰ, ਗੁਰੂਜਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ

 

ਸਾਥੀਓ,

 

ਅੱਜ ਇੱਕ ਹੋਰ ਬਹੁਤ ਹੀ ਪਾਵਨ ਅਵਸਰ ਹੈ, ਬਹੁਤ ਹੀ ਪ੍ਰੇਰਣਾ ਦਾ ਦਿਨ ਹੈ ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਨਮ ਜਯੰਤੀ ਹੈ ਮੈਂ ਸਾਰੇ ਦੇਸ਼ਵਾਸੀਆਂ ਨੂੰ, ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤੀ ’ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਗੁਰੂਦੇਵ ਰਬਿੰਦਰ ਨਾਥ ਟੈਗੋਰ ਜੀ ਨੇ ਵੀ ਸ਼ਿਬਾਜਿ-ਉਤਸਬ (शिबाजि-उत्सब ) ਨਾਮ ਨਾਲ ਵੀਰ ਸ਼ਿਵਾਜੀ ’ਤੇ ਇੱਕ ਕਵਿਤਾ ਲਿਖੀ ਸੀ ਉਨ੍ਹਾਂ ਨੇ ਲਿਖਿਆ ਸੀ –

 

ਕੋਨ੍ ਦੂਰ ਸ਼ਤਾਬਦੇਰ

ਕੋਨ੍-ਏਕ ਅਖਯਾਤ ਦਿਬਸੇ

ਨਾਹਿ ਜਾਨਿ ਆਜਿ, ਨਾਹੀ ਜਾਨਿ ਆਜਿ,

ਮਾਰਾਠਾਰ ਕੋਨ੍ ਸ਼ੋਏਲੋ ਅਰਣਯੇਰ

ਅੰਧਕਾਰੇ ਬਸੇ,

ਹੇ ਰਾਜਾ ਸ਼ਿਬਾਜਿ,

ਤਬ ਭਾਲ ਉਦਭਾਸਿਯਾ ਏ ਭਾਬਨਾ ਤੜਿਤਪ੍ਰਭਾਬਤ੍

ਇਸੇਛਿਲ ਨਾਮਿ –

“ਏਕਧਰਮ ਰਾਜਯਪਾਸ਼ੇ ਖੰਡ

ਛਿੰਨ ਬਿਖਪਿਤ ਭਾਰਤ

ਬੇਂਧੇ ਦਿਬ ਆਮਿ

 

( कोन्दूर शताब्देर

कोन्‌-एक अख्यात दिबसे

नाहि जानि आजि, नाहि जानि आजि,

माराठार कोन्शोएले अरण्येर

अन्धकारे बसे,

हे राजा शिबाजि,

तब भाल उद्भासिया भाबना तड़ित्प्रभाबत्

एसेछिल नामि

एकधर्म राज्यपाशे खण्ड

छिन्न बिखिप्त भारत

बेँधे दिब आमि।’’ )

 

ਯਾਨੀ ਇੱਕ ਸ਼ਤਾਬਦੀ ਤੋਂ ਵੀ ਪਹਿਲਾਂ, ਕਿਸੇ ਇੱਕ ਅਨਾਮ ਦਿਨ, ਮੈਂ ਉਸ ਦਿਨ ਨੂੰ ਅੱਜ ਨਹੀਂ ਜਾਣਦਾ ਕਿਸੇ ਪਰਬਤ ਦੀ ਉੱਚੀ ਚੋਟੀ ਤੋਂ, ਕਿਸੇ ਸੰਘਣੇ ਜੰਗਲ ਵਿੱਚ, ਓ ਰਾਜਾ ਸ਼ਿਵਾਜੀ, ਕੀ ਇਹ ਵਿਚਾਰ ਤੁਹਾਨੂੰ ਇੱਕ ਬਿਜਲੀ ਦੀ ਰੋਸ਼ਨੀ ਦੀ ਤਰ੍ਹਾਂ ਆਇਆ ਸੀ? ਕੀ ਇਹ ਵਿਚਾਰ ਆਇਆ ਸੀ ਕਿ ਛਿੰਨ-ਭਿੰਨ ਇਸ ਦੇਸ਼ ਦੀ ਧਰਤੀ ਨੂੰ ਇੱਕ ਸੂਤਰ ਵਿੱਚ ਪਰੋਣਾ ਹੈ? ਕੀ ਮੈਨੂੰ ਇਸ ਦੇ ਲਈ ਖ਼ੁਦ ਨੂੰ ਸਮਰਪਿਤ ਕਰਨਾ ਹੈ? ਇਨ੍ਹਾਂ ਪੰਕਤੀਆਂ ਵਿੱਚ ਛਤਰਪਤੀ ਵੀਰ ਸ਼ਿਵਾਜੀ ਤੋਂ ਪ੍ਰੇਰਣਾ ਲੈਂਦੇ ਹੋਏ ਭਾਰਤ ਦੀ ਏਕਤਾ, ਭਾਰਤ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਸੱਦਾ ਸੀ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਵਾਲੀਆਂ ਇਨ੍ਹਾਂ ਭਾਵਨਾਵਾਂ ਨੂੰ ਅਸੀਂ ਕਦੇ ਭੁੱਲਣਾ ਨਹੀਂ ਹੈ ਪਲ- ਪਲ, ਜੀਵਨ ਦੇ ਹਰ ਕਦਮ ’ਤੇ ਦੇਸ਼ ਦੀ ਏਕਤਾ-ਅਖੰਡਤਾ ਦੇ ਇਸ ਮੰਤਰ ਨੂੰ ਅਸੀਂ ਯਾਦ ਵੀ ਰੱਖਣਾ ਹੈ, ਅਸੀਂ ਜੀਣਾ ਵੀ ਹੈ ਇਹੀ ਤਾਂ ਟੈਗੋਰ ਦਾ ਸਾਨੂੰ ਸੰਦੇਸ਼ ਹੈ

 

ਸਾਥੀਓ,

 

ਆਪ ਸਿਰਫ਼ ਇੱਕ ਯੂਨੀਵਰਸਿਟੀ ਦਾ ਹੀ ਹਿੱਸਾ ਨਹੀਂ ਹੋ, ਬਲਕਿ ਇੱਕ ਜੀਵੰਤ ਪਰੰਪਰਾ ਦੇ ਵਾਹਕ ਵੀ ਹੋ ਗੁਰੂਦੇਵ ਅਗਰ ਵਿਸ਼ਵ ਭਰਤੀ ਨੂੰ ਸਿਰਫ਼ ਇੱਕ ਯੂਨੀਵਰਸਿਟੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ, ਤਾਂ ਉਹ ਇਸ ਨੂੰ Global University ਜਾਂ ਕੋਈ ਹੋਰ ਨਾਮ ਵੀ ਦੇ ਸਕਦੇ ਸਨ ਲੇਕਿਨ ਉਨ੍ਹਾਂ ਨੇ, ਇਸ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਨਾਮ ਦਿੱਤਾ ਉਨ੍ਹਾਂ ਨੇ ਕਿਹਾ ਸੀ – “Visva – Bharti acknowledges India’s obligation to offer to others the hospitality of her best culture and India’s right to accept from others their best.”

 

ਗੁਰੂਦੇਵ ਦੀ ਵਿਸ਼ਵ ਭਾਰਤੀ ਤੋਂ ਉਮੀਦ ਸੀ ਕਿ ਇੱਥੇ ਜੋ ਸਿੱਖਣ ਆਵੇਗਾ ਉਹ ਪੂਰੀ ਦੁਨੀਆ ਨੂੰ ਭਾਰਤ ਅਤੇ ਭਾਰਤੀਅਤਾ ਦੀ ਦ੍ਰਿਸ਼ਟੀ ਨਾਲ ਦੇਖੇਗਾ ਗੁਰੂਦੇਵ ਦਾ ਇਹ ਮਾਡਲ ਬ੍ਰਹਮ, ਤਿਆਗ ਅਤੇ ਆਨੰਦ, ਦੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਸੀ ਇਸ ਲਈ ਉਨ੍ਹਾਂ ਨੇ ਵਿਸ਼ਵ ਭਾਰਤੀ ਨੂੰ ਸਿੱਖਣ ਦਾ ਇੱਕ ਅਜਿਹਾ ਸਥਾਨ ਬਣਾਇਆ, ਜੋ ਭਾਰਤ ਦੀ ਸਮੁੱਚੀ ਧਰੋਹਰ ਨੂੰ ਆਤਮਸਾਤ ਕਰੇ, ਉਸ ’ਤੇ ਸ਼ੋਧ (ਖੋਜ) ਕਰੇ ਅਤੇ ਗ਼ਰੀਬ ਤੋਂ ਗ਼ਰੀਬ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਕੰਮ ਕਰੇ ਇਹ ਸੰਸਕਾਰ ਮੈਂ ਪਹਿਲਾਂ ਇੱਥੋਂ ਨਿਕਲੇ ਵਿਦਿਆਰਥੀਆਂ ਵਿੱਚ ਵੀ ਦੇਖਦਾ ਹਾਂ ਅਤੇ ਅਤੇ ਤੁਹਾਡੇ ਤੋਂ ਵੀ ਦੇਸ਼ ਦੀ ਇਹੀ ਉਮੀਦ ਹੈ

 

ਸਾਥੀਓ,

 

ਗੁਰੁਦੇਵ ਟੈਗੋਰ ਦੇ ਲਈ ਵਿਸ਼ਵ ਭਾਰਤੀ, ਸਿਰਫ਼ ਗਿਆਨ ਦੇਣ ਵਾਲੀ, ਗਿਆਨ ਪਰੋਸਣ ਵਾਲੀ ਇੱਕ ਸੰਸਥਾ ਮਾਤਰ ਨਹੀਂ ਸੀ ਇਹ ਇੱਕ ਪ੍ਰਯਤਨ ਹੈ ਭਾਰਤੀ ਸੱਭਿਆਚਾਰ ਦੇ ਚੋਟੀ ਦੇ ਟੀਚੇ ਤੱਕ ਪਹੁੰਚਣ ਦਾ, ਜਿਸ ਨੂੰ ਅਸੀਂ ਕਹਿੰਦੇ ਹਾਂ-ਖ਼ੁਦ ਨੂੰ ਪ੍ਰਾਪਤ ਕਰਨਾ ਜਦੋਂ ਤੁਸੀਂ ਤੁਹਾਡੇ ਕੈਂਪਸ ਵਿੱਚ ਬੁੱਧਵਾਰ ਨੂੰ ‘ਉਪਾਸਨਾ’ ਦੇ ਲਈ ਜੁਟਦੇ ਹੋ, ਤਾਂ ਖ਼ੁਦ ਦੇ ਹੀ ਦਰਸ਼ਨ ਕਰਦੇ ਹੋ ਜਦੋਂ ਤੁਸੀਂ ਗੁਰੂਦੇਵ ਦੁਆਰਾ ਸ਼ੁਰੂ ਕੀਤੇ ਗਏ ਸਮਾਰੋਹਾਂ ਵਿੱਚ ਜੁਟਦੇ ਹੋ, ਤਾਂ ਖ਼ੁਦ ਦੇ ਦਰਸ਼ਨ ਕਰਨ ਦਾ ਇੱਕ ਅਵਸਰ ਪ੍ਰਾਪਤ ਹੁੰਦਾ ਹੈ ਜਦੋਂ ਗੁਰੂਦੇਵ ਕਹਿੰਦੇ ਹਨ –

 

‘ਆਲੋ ਅਮਾਰ

ਆਲੋ ਓਗੋ

ਆਲੋ ਭੁਬਨ ਭਾਰਾ’

 

( आलो अमार

आलो ओगो

आलो भुबन भारा )

 

 

 

ਤਾਂ ਇਹ ਉਸ ਪ੍ਰਕਾਸ਼ ਦੇ ਲਈ ਹੀ ਸੱਦਾ ਹੈ ਜੋ ਸਾਡੀ ਚੇਤਨਾ ਨੂੰ ਜਾਗਰਿਤ ਕਰਦਾ ਹੈ ਗੁਰੂਦੇਵ ਟੈਗੋਰ ਮੰਨਦੇ ਸਨ, ਵਿਵਿਧਤਾਵਾਂ ਰਹਿਣਗੀਆਂ, ਵਿਚਾਰਧਾਰਾਵਾਂ ਰਹਿਣਗੀਆਂ, ਇਨ੍ਹਾਂ ਸਭ ਦੇ ਨਾਲ ਹੀ ਸਾਨੂੰ ਖ਼ੁਦ ਨੂੰ ਵੀ ਤਲਾਸ਼ਣਾ ਹੋਵੇਗਾ ਉਹ ਬੰਗਾਲ ਦੇ ਲਈ ਕਹਿੰਦੇ ਸੀ –

 

ਬਾਂਗਲਾਰ ਮਾਟੀ,

ਬਾਂਗਲਾਰ ਜੋਲ,

ਬਾਂਗਲਾਰ ਬਾਯੁ, ਬਾਂਗਲਾਰ ਫੋਲ,

ਪੂਣਯੋ ਹੌਕ,

ਪੂਣਯੋ ਹੌਕ,

ਪੂਣਯੋ ਹੌਕ,

ਹੇ ਭੋਗੋਬਨ..

 

( बांगलार माटी,

बांगलार जोल,

बांगलार बायु, बांगलार फोल,

पुण्यो हौक,

पुण्यो हौक,

पुण्यो हौक,

हे भोगोबन.. )

 

ਲੇਕਿਨ ਨਾਲ ਹੀ ਉਹ ਭਾਰਤ ਦੀ ਵਿਵਿਧਤਾ ਦਾ ਵੀ ਉਤਨਾ ਹੀ ਗੌਰਵਗਾਨ ਬੜੇ ਭਾਵ ਨਾਲ ਕਰਦੇ ਸਨ ਉਹ ਕਹਿੰਦੇ ਸਨ –

 

ਹੇ ਮੋਰ ਚਿਤੋ ਪੁਨਯੋ ਤੀਰਥੇ ਜਾਗੋ ਰੇ ਧੀਰੇ,

ਈ ਭਾਰੋਤੇਰ ਮਹਾਮਨੋਬੇਰ ਸਾਗੋਰੋ- ਤੀਰੇ

ਹੇਥਾਯ ਦਾਰਾਏ ਦੁ ਬਾਹੁ ਬਾਰਾਏ ਨਮੋ

ਨਰੋਦੇ- ਬੋਤਾਰੇ,

 

( हे मोर चित्तो पुन्यो तीर्थे जागो रे धीरे,

भारोतेर महामनोबेर सागोरो-तीरे

हेथाय दाराए दु बाहु बाराए नमो

नरोदे-बोतारे, )

 

ਅਤੇ ਇਹ ਗੁਰੂਦੇਵ ਦਾ ਹੀ ਵਿਸ਼ਾਲ ਵਿਜ਼ਨ ਸੀ ਕਿ ਸ਼ਾਂਤੀ ਨਿਕੇਤਨ ਦੇ ਖੁੱਲ੍ਹੇ ਆਸਮਾਨ ਦੇ ਹੇਠਾਂ ਉਹ ਵਿਸ਼ਵ ਮਾਨਵ ਨੂੰ ਦੇਖਦੇ ਸਨ

 

ਏਸ਼ੋ ਕਰਮੀ, ਏਸ਼ੋ ਗਿਆਨੀ,

ਏਸ਼ੋ ਜਨਕਲਯਾਨੀ, ਏਸ਼ੋ ਤਪਸ਼ਰਾਜੋ ਹੇ!

ਏਸ਼ੋ ਹੇ ਧੀਸ਼ਕਤੀ ਸ਼ੰਪਦ ਮੁਕਤਾਬੋਂਧੋ ਸ਼ੋਮਾਜ ਹੇ!

 

( एशो कर्मी, एशो ज्ञानी,

ए शो जनकल्यानी, एशो तपशराजो हे!

एशो हे धीशक्ति शंपद मुक्ताबोंधो शोमाज हे ! )

 

ਹੇ ਸ਼੍ਰਮਿਕ ਸਾਥੀਓ, ਹੇ ਜਾਣਕਾਰ ਸਾਥੀਓ, ਹੇ ਸਮਾਜ ਸੇਵੀਓ, ਹੇ ਸੰਤੋ, ਸਮਾਜ ਦੇ ਸਾਰੇ ਜਾਗਰੂਕ ਸਾਥੀਓ, ਆਓ ਸਮਾਜ ਦੀ ਮੁਕਤੀ ਦੇ ਲਈ ਮਿਲ ਕੇ ਯਤਨ ਕਰੀਏ ਤੁਹਾਡੇ ਕੈਂਪਸ ਵਿੱਚ ਗਿਆਨ ਪ੍ਰਾਪਤੀ ਦੇ ਲਈ ਇੱਕ ਪਲ ਵੀ ਬਿਤਾਉਣ ਵਾਲੇ ਦੀ ਇਹ ਖੁਸ਼ਕਿਸਮਤੀ ਹੈ ਕਿ ਉਸ ਨੂੰ ਗੁਰੂਦੇਵ ਦਾ ਇਹ ਵਿਜ਼ਨ ਮਿਲਦਾ ਹੈ

 

ਸਾਥੀਓ,

 

ਵਿਸ਼ਵ ਭਾਰਤੀ ਤਾਂ ਆਪਣੇ ਆਪ ਵਿੱਚ ਗਿਆਨ ਦਾ ਉਹ ਵੱਡਾ ਸਮੁੰਦਰ ਹੈ, ਜਿਸ ਦੀ ਬੁਨਿਆਦ ਹੀ ਅਨੁਭਵ ਅਧਾਰਿਤ ਸਿੱਖਿਆ ਦੇ ਲਈ ਰੱਖੀ ਗਈ ਗਿਆਨ ਦੀ, ਕ੍ਰਿਏਟੀਵਿਟੀ ਦੀ ਕੋਈ ਸੀਮਾ ਨਹੀਂ ਹੁੰਦੀ ਹੈ, ਇਸੇ ਸੋਚ ਦੇ ਨਾਲ ਗੁਰੂਦੇਵ ਨੇ ਇਸ ਮਹਾਨ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ ਤੁਸੀਂ ਇਹ ਵੀ ਹਮੇਸ਼ਾ ਯਾਦ ਰੱਖਣਾ ਹੈ ਕਿ ਗਿਆਨ, ਵਿਚਾਰ ਅਤੇ ਸਕਿੱਲ, static ਨਹੀਂ ਹੈ, ਪੱਥਰ ਦੀ ਤਰ੍ਹਾਂ ਨਹੀਂ ਹੈ, ਸਥਿਰ ਨਹੀਂ ਹੈ, ਜੀਵੰਤ ਹੈ ਇਹ ਨਿਰੰਤਰ ਚਲਣ ਵਾਲੀ ਪ੍ਰਕਿਰਿਆ ਹੈ ਅਤੇ ਇਸ ਵਿੱਚ Course Correction ਦੀ ਗੁੰਜਾਇਸ਼ ਵੀ ਹਮੇਸ਼ਾ ਰਹੇਗੀ, ਲੇਕਿਨ Knowledge ਅਤੇ Power ਦੋਨੋਂ Responsibility ਦੇ ਨਾਲ ਆਉਂਦੇ ਹਨ

 

ਜਿਸ ਪ੍ਰਕਾਰ, ਸੱਤਾ ਵਿੱਚ ਰਹਿੰਦੇ ਹੋਏ ਸੰਜਮ ਅਤੇ ਸੰਵੇਦਨਸ਼ੀਲ ਰਹਿਣਾ ਪੈਂਦਾ ਹੈ, ਰਹਿਣਾ ਜ਼ਰੂਰੀ ਹੁੰਦਾ ਹੈ, ਉਸੇ ਪ੍ਰਕਾਰ ਹਰ ਵਿਦਵਾਨ ਨੂੰ, ਹਰ ਜਾਣਕਾਰ ਨੂੰ ਵੀ ਉਨ੍ਹਾਂ ਦੇ ਪ੍ਰਤੀ ਜ਼ਿੰਮੇਵਾਰ ਰਹਿਣਾ ਪੈਂਦਾ ਹੈ ਜਿਨ੍ਹਾਂ ਦੇ ਪਾਸ ਉਹ ਸ਼ਕਤੀ ਨਹੀਂ ਹੈ ਤੁਹਾਡਾ ਗਿਆਨ ਸਿਰਫ਼ ਤੁਹਾਡਾ ਨਹੀਂ ਬਲਕਿ ਸਮਾਜ ਦੀ, ਦੇਸ਼ ਦੀ ਅਤੇ ਬਾਕੀ ਪੀੜ੍ਹੀਆਂ ਦੀ ਵੀ ਉਹ ਧਰੋਹਰ ਹੈ ਤੁਹਾਡਾ ਗਿਆਨ, ਤੁਹਾਡੀ ਸਕਿੱਲ, ਇੱਕ ਸਮਾਜ ਨੂੰ, ਇੱਕ ਰਾਸ਼ਟਰ ਨੂੰ ਮਾਣ ਵੀ ਦਿਵਾ ਸਕਦੀ ਹੈ ਅਤੇ ਉਹ ਸਮਾਜ ਨੂੰ ਬਦਨਾਮੀ ਅਤੇ ਬਰਬਾਦੀ ਦੇ ਹਨੇਰੇ ਵਿੱਚ ਵੀ ਸੁੱਟ ਸਕਦੀ ਹੈ ਇਤਿਹਾਸ ਅਤੇ ਵਰਤਮਾਨ ਵਿੱਚ ਅਜਿਹੇ ਅਨੇਕ ਉਦਾਹਰਣ ਹਨ

 

ਤੁਸੀਂ ਦੇਖੋ, ਜੋ ਦੁਨੀਆ ਵਿੱਚ ਆਤੰਕ ਫੈਲਾ ਰਹੇ ਹਨ, ਜੋ ਦੁਨੀਆ ਵਿੱਚ ਹਿੰਸਾ ਫੈਲਾ ਰਹੇ ਹਨ, ਉਨ੍ਹਾਂ ਵਿੱਚ ਵੀ ਕਈ Highly Educated, Highly Learned, Highly Skilled ਲੋਕ ਹਨ ਦੂਸਰੇ ਪਾਸੇ ਅਜਿਹੇ ਵੀ ਲੋਕ ਹਨ ਜੋ ਕੋਰੋਨਾ ਜਿਹੀ ਆਲਮੀ ਮਹਾਮਾਰੀ ਤੋਂ ਦੁਨੀਆ ਨੂੰ ਮੁਕਤੀ ਦਿਵਾਉਣ ਦੇ ਲਈ ਦਿਨ-ਰਾਤ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ ਹਸਪਤਾਲਾਂ ਵਿੱਚ ਡਟੇ ਰਹਿੰਦੇ ਹਨ, ਪ੍ਰਯੋਗਸ਼ਾਲਾਵਾਂ ਵਿੱਚ ਜੁਟੇ ਹੋਏ ਹਨ

 

ਇਹ ਸਿਰਫ਼ ਵਿਚਾਰਧਾਰਾ ਦਾ ਪ੍ਰਸ਼ਨ ਨਹੀਂ ਹੈ, ਮੂਲ ਗੱਲ ਤਾਂ mindset ਦੀ ਹੈ ਤੁਸੀਂ ਕੀ ਕਰਦੇ ਹੋ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਮਾਈਂਡਸੈੱਟ ਪਾਜ਼ਿਟਿਵ ਹੈ ਜਾਂ ਨੈਗੇਟਿਵ ਹੈ ਸਕੋਪ ਦੋਨਾਂ ਦੇ ਲਈ ਹੈ, ਰਸਤੇ ਦੋਨਾਂ ਦੇ ਲਈ ਓਪਨ ਹਨ ਤੁਸੀਂ ਸਮੱਸਿਆ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਫਿਰ ਸਮਾਧਾਨ ਦਾ, ਇਹ ਤੈਅ ਕਰਨਾ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ ਅਗਰ ਅਸੀਂ ਉਸੇ ਸ਼ਕਤੀ, ਉਸੇ ਸਮਰੱਥਾ, ਉਸੇ ਬੁੱਧੀ, ਉਸੇ ਵੈਭਵ ਨੂੰ ਸਤਿਕਾਰ ਦੇ ਲਈ ਲਗਾਵਾਂਗੇ ਤਾਂ ਨਤੀਜਾ ਇੱਕ ਮਿਲੇਗਾ, ਦੁਸ਼ਕਰਮਾਂ ਦੇ ਲਈ ਲਗਾਵਾਂਗੇ ਤਾਂ ਨਤੀਜਾ ਦੂਸਰਾ ਮਿਲੇਗਾ ਅਗਰ ਅਸੀਂ ਸਿਰਫ਼ ਆਪਣਾ ਹਿਤ ਦੇਖਾਂਗੇ ਤਾਂ ਅਸੀਂ ਹਮੇਸ਼ਾ ਚਾਰੇ ਪਾਸੇ ਮੁਸੀਬਤਾਂ ਦੇਖਦੇ ਆਵਾਂਗੇ, ਸਮੱਸਿਆਵਾਂ ਦੇਖਦੇ ਆਵਾਂਗੇ, ਨਾਰਾਜ਼ਗੀ ਦੇਖਦੇ ਆਵਾਂਗੇ, ਗੁੱਸਾ ਨਜ਼ਰ ਆਵੇਗਾ

 

ਲੇਕਿਨ ਅਗਰ ਅਸੀਂ ਖ਼ੁਦ ਤੋਂ ਉੱਪਰ ਉੱਠ ਕੇ, ਆਪਣੇ ਸੁਆਰਥ ਤੋਂ ਉਪਰ ਉੱਠ ਕੇ Nation First ਦੀ ਅਪ੍ਰੋਚ ਦੇ ਨਾਲ ਅੱਗੇ ਵਧੋਗੇ ਤਾਂ ਤੁਹਾਨੂੰ ਹਰ ਸਮੱਸਿਆ ਦੇ ਦਰਮਿਆਨ ਵੀ solutions ਲੱਭਣ ਦਾ ਮਨ ਕਰੇਗਾ, solutions ਨਜ਼ਰ ਆਵੇਗਾ ਬੁਰੀਆਂ ਸ਼ਕਤੀਆਂ ਵਿੱਚ ਵੀ ਤੁਹਾਨੂੰ ਚੰਗਾ ਲੱਭਣ ਦਾ, ਉਸ ਵਿੱਚੋਂ ਚੰਗਿਆਈ ਦਾ ਪਰਿਵਰਤਨ ਦਾ ਮਨ ਕਰੇਗਾ ਅਤੇ ਤੁਸੀਂ ਸਥਿਤੀਆਂ ਬਦਲੋਗੇ ਵੀ, ਤੁਸੀਂ ਖ਼ੁਦ ਵੀ ਆਪਣੇ-ਆਪ ਵਿੱਚ ਇੱਕ solutions ਬਣ ਕੇ ਉੱਭਰੋਂਗੇ

 

ਅਗਰ ਤੁਹਾਡੀ ਨੀਅਤ ਸਾਫ ਹੈ ਅਤੇ ਨਿਸ਼ਠਾ ਮਾਂ ਭਾਰਤੀ ਦੇ ਪ੍ਰਤੀ ਹੈ, ਤਾਂ ਤੁਹਾਡਾ ਹਰ ਫ਼ੈਸਲਾ, ਤੁਹਾਡਾ ਹਰ ਆਚਰਣ, ਤੁਹਾਡੀ ਹਰ ਕ੍ਰਿਤੀ ਕਿਸੇ ਨਾ ਕਿਸੇ ਸਮੱਸਿਆ ਦੇ ਸਮਾਧਾਨ ਦੀ ਤਰਫ ਹੀ ਵਧੇਗਾ ਸਫ਼ਲਤਾ ਅਤੇ ਅਸਫ਼ਲਤਾ ਸਾਡਾ ਵਰਤਮਾਨ ਅਤੇ ਭਵਿੱਖ ਤੈਅ ਨਹੀਂ ਕਰਦੀ ਹੈ ਹੋ ਸਕਦਾ ਹੈ ਤੁਹਾਨੂੰ ਕਿਸੇ ਫੈਸਲੇ ਦੇ ਬਾਅਦ ਜਿਵੇਂ ਸੋਚਿਆ ਸੀ ਉਵੇਂ ਦਾ ਨਤੀਜਾ ਨਾ ਮਿਲੇ, ਲੇਕਿਨ ਤੁਹਾਨੂੰ ਫ਼ੈਸਲਾ ਲੈਣ ਤੋਂ ਡਰਨਾ ਨਹੀਂ ਚਾਹੀਦਾ ਇੱਕ ਯੁਵਾ ਦੇ ਰੂਪ ਵਿੱਚ, ਇੱਕ ਮਨੁੱਖ ਦੇ ਰੂਪ ਵਿੱਚ, ਜਦੋਂ ਕਦੇ ਵੀ ਅਸੀਂ ਫ਼ੈਸਲਾ ਲੈਣ ਤੋਂ ਡਰਨ ਲਗਦੇ ਹਾਂ ਤਾਂ ਉਹ ਸਾਡੇ ਲਈ ਸਭ ਤੋਂ ਵੱਡਾ ਸੰਕਟ ਹੋਵੇਗਾ ਅਗਰ ਫ਼ੈਸਲੇ ਲੈਣ ਦਾ ਹੌਸਲਾ ਚਲਾ ਗਿਆ ਤਾਂ ਮੰਨ ਲਓ ਕਿ ਤੁਹਾਡੀ ਜਵਾਨੀ ਚਲੀ ਗਈ ਹੈ ਤੁਸੀਂ ਯੁਵਾ ਨਹੀਂ ਰਹੇ ਹੋ

 

ਜਦੋਂ ਤੱਕ ਭਾਰਤ ਦੇ ਯੁਵਾ ਵਿੱਚ ਨਵਾਂ ਕਰਨ ਦਾ, ਰਿਸਕ ਲੈਣ ਦਾ ਅਤੇ ਅੱਗੇ ਵਧਣ ਦਾ ਜਜ਼ਬਾ ਰਹੇਗਾ, ਉਦੋਂ ਤੱਕ ਘੱਟੋ-ਘੱਟ ਮੈਨੂੰ ਦੇਸ਼ ਦੇ ਭਵਿੱਖ ਦੀ ਚਿੰਤਾ ਨਹੀਂ ਹੈ ਅਤੇ ਮੈਨੂੰ ਜੋ ਦੇਸ਼ ਯੁਵਾ ਹੋਵੇ, 130 ਕਰੋੜ ਆਬਾਦੀ ਵਿੱਚ ਇਤਨੀ ਵੱਡੀ ਤਾਦਾਦ ਵਿੱਚ ਯੁਵਾ ਸ਼ਕਤੀ ਹੋਵੇ ਤਾਂ ਮੇਰਾ ਭਰੋਸਾ ਹੋਰ ਮਜ਼ਬੂਤ ਹੋ ਜਾਂਦਾ ਹੈ, ਮੇਰਾ ਵਿਸ਼ਵਾਸ ਹੋਰ ਮਜ਼ਬੂਤ ਹੋ ਜਾਂਦਾ ਹੈ ਅਤੇ ਇਸ ਦੇ ਲਈ ਤੁਹਾਨੂੰ ਜੋ ਸਪੋਰਟ ਚਾਹੀਦੀ ਹੈ, ਜੋ ਮਾਹੌਲ ਚਾਹੀਦਾ ਹੈ, ਉਸ ਦੇ ਲਈ ਮੈਂ ਖ਼ੁਦ ਵੀ ਅਤੇ ਸਰਕਾਰ ਵੀ .. ਇੰਨਾ ਹੀ ਨਹੀਂ, 130 ਕਰੋੜ ਲੋਕਾਂ ਦਾ ਸੰਕਲਪਾਂ ਨਾਲ ਭਰਿਆ ਹੋਇਆ, ਸੁਪਨਿਆਂ ਨਾਲ ਜੀਣ ਵਾਲਾ ਦੇਸ਼ ਵੀ ਤੁਹਾਡੇ ਸਮਰਥਨ ਵਿੱਚ ਖੜ੍ਹਾ ਹੈ

 

ਸਾਥੀਓ,

 

ਵਿਸ਼ਵ ਭਾਰਤੀ ਦੇ 100 ਵਰੇਹੇ ਦੇ ਇਤਿਹਾਸਿਕ ਅਵਸਰ ’ਤੇ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਤਾਂ ਉਸ ਦੌਰਾਨ ਭਾਰਤ ਦੇ ਆਤਮਸਨਮਾਨ ਅਤੇ ਆਤਮਨਿਰਭਰਤਾ ਦੇ ਲਈ ਆਪ ਸਾਰੇ ਨੌਜਵਾਨਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਸੀ ਇੱਥੋਂ ਜਾਣ ਦੇ ਬਾਅਦ, ਜੀਵਨ ਦੇ ਅਗਲੇ ਪੜਾਅ ਵਿੱਚ ਤੁਹਾਨੂੰ ਸਾਰੇ ਨੌਜਵਾਨਾਂ ਨੇ ਅਨੇਕਾਂ ਤਰ੍ਹਾਂ ਦੇ ਅਨੁਭਵ ਮਿਲਣਗੇ

 

ਸਾਥੀਓ,

 

ਅੱਜ ਜਿਵੇਂ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਦਾ ਸਾਨੂੰ ਮਾਣ ਹੈ ਉਵੇਂ ਹੀ ਮੈਨੂੰ ਅੱਜ ਧਰਮਪਾਲ ਜੀ ਦੀ ਯਾਦ ਆਉਂਦੀ ਹੈ ਅੱਜ ਮਹਾਨ ਗਾਂਧੀਵਾਦੀ ਧਰਮਪਾਲ ਜੀ ਦੀ ਵੀ ਜਨਮ ਜਯੰਤੀ ਹੈ ਉਨ੍ਹਾਂ ਦੀ ਇੱਕ ਰਚਨਾ ਹੈ- The Beautiful Tree- Indigenous Indian Education in the Eighteenth Century.

 

ਅੱਜ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਂ ਇਸ ਪਵਿੱਤਰ ਧਾਮ ’ਚ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੇਰਾ ਮਨ ਕਰਦਾ ਹੈ ਉਸ ਦਾ ਜ਼ਿਕਰ ਮੈਂ ਜ਼ਰੂਰ ਕਰਾਂ ਅਤੇ ਬੰਗਾਲ ਦੀ ਧਰਤੀ, ਊਰਜਾਵਾਨ ਧਰਤੀ ਦੇ ਦਰਮਿਆਨ ਜਦੋਂ ਗੱਲ ਕਰ ਰਿਹਾ ਹਾਂ ਤਾਂ ਮੇਰਾ ਸੁਭਾਵਿਕ ਮਨ ਕਰਦਾ ਹੈ ਕਿ ਮੈਂ ਜ਼ਰੂਰ ਧਰਮਪਾਲ ਜੀ ਦੇ ਉਸ ਵਿਸ਼ੇ ਨੂੰ ਤੁਹਾਡੇ ਸਾਹਮਣੇ ਰੱਖਾਂ ਇਸ ਪੁਸਤਕ ਵਿੱਚ ਧਰਮਪਾਲ ਜੀ ਨੇ ਥੌਮਸ ਮੁਨਰੋ ਦੁਆਰਾ ਕੀਤੇ ਗਏ ਇੱਕ ਰਾਸ਼ਟਰੀ ਸਿੱਖਿਆ ਸਰਵੇਖਣ ਦਾ ਬਿਓਰਾ ਦਿੱਤਾ ਹੈ

 

1820 ਵਿੱਚ ਹੋਏ ਇਸ ਸਿੱਖਿਆ ਸਰਵੇ ਵਿੱਚ ਕਈ ਅਜਿਹੀਆਂ ਗੱਲਾਂ ਹਨ, ਜੋ ਸਾਨੂੰ ਸਭ ਨੂੰ ਹੈਰਾਨ ਵੀ ਕਰਦੀਆਂ ਹਨ ਅਤੇ ਮਾਣ ਨਾਲ ਵੀ ਭਰ ਦਿੰਦੀਆਂ ਹਨ ਉਸ ਸਰਵੇ ਵਿੱਚ ਭਾਰਤ ਦੀ ਸਾਖਰਤਾ ਦਰ ਬਹੁਤ ਉੱਚੀ ਆਂਕੀ ਗਈ ਸੀ ਸਰਵੇ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਕਿਵੇਂ ਹਰ ਪਿੰਡ ਵਿੱਚ ਇੱਕ ਤੋਂ ਜ਼ਿਆਦਾ ਗੁਰੂਕੁਲ ਸੀ ਅਤੇ ਜੋ ਪਿੰਡ ਦੇ ਮੰਦਿਰ ਹੁੰਦੇ ਸੀ, ਉਹ ਸਿਰਫ਼ ਪੂਜਾ ਪਾਠ ਦੀ ਜਗ੍ਹਾ ਨਹੀਂ, ਉਹ ਸਿੱਖਿਆ ਨੂੰ ਹੁਲਾਰਾ ਦੇਣ ਵਾਲੇ, ਸਿੱਖਿਆ ਨੂੰ ਪ੍ਰੋਤਸਾਹਨ ਦੇਣ ਵਾਲੇ, ਇੱਕ ਅਤਿਅੰਤ ਪਵਿੱਤਰ ਕੰਮ ਨਾਲ ਵੀ ਪਿੰਡ ਦੇ ਮੰਦਿਰ ਜੁੜੇ ਹੋਏ ਰਹਿੰਦੇ ਸਨ ਉਹ ਵੀ ਗੁਰੂਕੁਲ ਦੀਆਂ ਪਰੰਪਰਾਵਾਂ ਨੂੰ ਅੱਗੇ ਵਧਾਉਣ ਵਿੱਚ, ਬਲ ਦੇਣ ਵਿੱਚ ਯਤਨ ਕਰਦੇ ਸਨ ਹਰ ਖੇਤਰ, ਹਰ ਰਾਜ ਵਿੱਚ ਉਦੋਂ ਯੂਨੀਵਰਸਿਟੀਆਂ ਨੂੰ ਬਹੁਤ ਮਾਣ ਨਾਲ ਦੇਖਿਆ ਜਾਂਦਾ ਸੀ ਕਿ ਕਿੰਨਾ ਵੱਡਾ ਉਨ੍ਹਾਂ ਦਾ ਨੈੱਟਵਰਕ ਸੀ ਉੱਚ ਸਿੱਖਿਆ ਦੇ ਸੰਸਥਾਨ ਵੀ ਬਹੁਤ ਵੱਡੀ ਮਾਤਰਾ ਵਿੱਚ ਸੀ

 

ਭਾਰਤ ’ਤੇ ਬ੍ਰਿਟਿਸ਼ ਐਜੂਕੇਸ਼ਨ ਸਿਸਟਮ ਥੋਪੇ ਜਾਣ ਤੋਂ ਪਹਿਲਾਂ, ਥੌਮਸ ਮੁਨਰੋ ਨੇ ਭਾਰਤੀ ਸਿੱਖਿਆ ਪੱਧਤੀ ਅਤੇ ਭਾਰਤੀ ਸਿੱਖਿਆ ਵਿਵਸਥਾ ਦੀ ਤਾਕਤ ਦਾ ਅਨੁਭਵ ਕੀਤਾ ਸੀ, ਦੇਖਿਆ ਸੀ ਉਨ੍ਹਾਂ ਨੇ ਦੇਖਿਆ ਸੀ ਕਿ ਸਾਡੀ ਸਿੱਖਿਆ ਵਿਵਸਥਾ ਕਿੰਨੀ vibrant ਹੈ, ਇਹ 200 ਸਾਲ ਪਹਿਲਾਂ ਦੀ ਗੱਲ ਹੈ ਇਸ ਪੁਸਤਕ ਵਿੱਚ ਵਿਲਿਅਮ ਐਡਮ ਦਾ ਵੀ ਜ਼ਿਕਰ ਹੈ ਜਿਨ੍ਹਾਂ ਨੇ ਇਹ ਪਾਇਆ ਸੀ ਕਿ 1830 ਵਿੱਚ ਬੰਗਾਲ ਅਤੇ ਬਿਹਾਰ ਵਿੱਚ ਇੱਕ ਲੱਖ ਤੋਂ ਜ਼ਿਆਦਾ Village School ਸਨ, ਗ੍ਰਾਮੀਣ ਸਕੂਲ ਸਨ

 

ਸਾਥੀਓ,

 

ਇਹ ਗੱਲਾਂ ਮੈਂ ਤੁਹਾਨੂੰ ਵਿਸਤਾਰ ਨਾਲ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਸਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਸਾਡੀ ਸਿੱਖਿਆ ਵਿਵਸਥਾ ਕੀ ਸੀ, ਕਿਤਨੀ ਗੌਰਵਪੂਰਨ ਸੀ ਕਿਵੇਂ ਇਹ ਹਰ ਇਨਸਾਨ ਤੱਕ ਪਹੁੰਚੀ ਹੋਈ ਸੀ। ਅਤੇ ਬਾਅਦ ਵਿੱਚ ਅੰਗਰੇਜਾਂ ਦੇ ਕਾਲਖੰਡ ਵਿੱਚ ਅਤੇ ਉਸ ਦੇ ਬਾਅਦ ਦੇ ਕਾਲਖੰਡ ਵਿੱਚ ਅਸੀਂ ਕਿੱਥੋਂ ਤੋਂ ਕਿੱਥੇ ਪਹੁੰਚ ਗਏ, ਕੀ ਤੋਂ ਕੀ ਹੋ ਗਿਆ

 

ਗੁਰੂਦੇਵ ਨੇ ਵਿਸ਼ਵ ਭਾਰਤੀ ਵਿੱਚ ਜੋ ਵਿਵਸਥਾਵਾਂ ਵਿਕਸਿਤ ਕੀਤੀਆਂ, ਜੋ ਪੱਧਤੀਆਂ ਵਿਕਸਿਤ ਕੀਤੀਆਂ, ਉਹ ਭਾਰਤ ਦੀ ਸਿੱਖਿਆ ਵਿਵਸਥਾ ਨੂੰ ਪਰਤੰਤ੍ਰਤਾ ਦੀਆਂ ਬੇੜੀਆਂ ਤੋਂ ਮੁਕਤ ਕਰਨ, ਭਾਰਤ ਨੂੰ ਆਧੁਨਿਕ ਬਣਾਉਣ ਦਾ ਇੱਕ ਮਾਧਿਅਮ ਸਨ। ਹੁਣ ਅੱਜ ਭਾਰਤ ਵਿੱਚ ਜੋ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣੀ ਹੈ, ਉਹ ਵੀ ਪੁਰਾਣੀਆਂ ਬੇੜੀਆਂ ਨੂੰ ਤੋੜਨ ਦੇ ਨਾਲ ਹੀ, ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਦਿਖਾਉਣ ਦੀ ਪੂਰੀ ਆਜ਼ਾਦੀ ਦਿੰਦੀ ਹੈ ਇਹ ਸਿੱਖਿਆ ਨੀਤੀ ਤੁਹਾਨੂੰ ਅਲੱਗ-ਅਲੱਗ ਵਿਸ਼ਿਆਂ ਨੂੰ ਪੜ੍ਹਨ ਦੀ ਆਜ਼ਾਦੀ ਦਿੰਦੀ ਹੈ ਇਹ ਸਿੱਖਿਆ ਨੀਤੀ, ਤੁਹਾਨੂੰ ਆਪਣੀ ਭਾਸ਼ਾ ਵਿੱਚ ਪੜ੍ਹਨ ਦਾ ਵਿਕਲਪ ਦਿੰਦੀ ਹੈ। ਇਹ ਸਿੱਖਿਆ ਨੀਤੀ entrepreneurship, self-employment ਨੂੰ ਵੀ ਹੁਲਾਰਾ ਦਿੰਦੀ ਹੈ

 

ਇਹ ਸਿੱਖਿਆ ਨੀਤੀ Research ਨੂੰ, Innovation ਨੂੰ ਬਲ ਦਿੰਦੀ ਹੈ, ਹੁਲਾਰਾ ਦਿੰਦੀ ਹੈ। ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਇਹ ਸਿੱਖਿਆ ਨੀਤੀ ਵੀ ਇੱਕ ਅਹਿਮ ਪੜਾਅ ਹੈ। ਦੇਸ਼ ਵਿੱਚ ਇੱਕ ਮਜ਼ਬੂਤ ਰਿਸਰਚ ਅਤੇ ਇਨੋਵੇਸ਼ਨ ਈਕੋਸਿਸਟਮ ਬਣਾਉਣ ਦੇ ਲਈ ਵੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਹਾਲ ਹੀ ਵਿੱਚ ਸਰਕਾਰ ਨੇ ਦੇਸ਼ ਅਤੇ ਦੁਨੀਆ ਦੇ ਲੱਖਾਂ Journals ਦੀ ਫ੍ਰੀ ਐਕਸੇਸ ਆਪਣੇ ਸਕਾਲਰਸ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸ ਸਾਲ ਬਜਟ ਵਿੱਚ ਵੀ ਰਿਸਰਚ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਮਾਧਿਅਮ ਨਾਲ ਆਉਣ ਵਾਲੇ 5 ਸਾਲ ਵਿੱਚ 50 ਹਜ਼ਾਰ ਕਰੋੜ ਰੁਪਏ ਖਰਚ ਕਰਨ ਦਾ ਪ੍ਰਸਤਾਵ ਰੱਖਿਆ ਹੈ।

 

ਸਾਥੀਓ,

 

ਭਾਰਤ ਦੀ ਆਤਮਨਿਰਭਰਤਾ, ਦੇਸ਼ ਦੀਆਂ ਬੇਟੀਆਂ ਦੇ ‍ਆਤਮਵਿਸ਼ਵਾਸ ਦੇ ਬਿਨਾ ਸੰਭਵ ਨਹੀਂ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪਹਿਲੀ ਵਾਰ Gender Inclusion Fund ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਪਾਲਿਸੀ ਵਿੱਚ ਛੇਵੀਂ ਕਲਾਸ ਤੋਂ ਹੀ Carpentry ਤੋਂ ਲੈ ਕੇ Coding ਤੱਕ ਅਜਿਹੇ ਅਨੇਕ ਸਕਿੱਲ ਸੈਟਸ ਪੜ੍ਹਾਉਣ ਦੀ ਯੋਜਨਾ ਇਸ ਵਿੱਚ ਹੈ, ਜਿਨ੍ਹਾਂ ਸਕਿੱਲਸ ਤੋਂ ਲੜਕੀਆਂ ਨੂੰ ਦੂਰ ਰੱਖਿਆ ਜਾਂਦਾ ਸੀ ਸਿੱਖਿਆ ਨੀਤੀ ਬਣਾਉਂਦੇ ਸਮੇਂ, ਬੇਟੀਆਂ ਵਿੱਚ Drop-out Rate ਜ਼ਿਆਦਾ ਹੋਣ ਦੇ ਕਾਰਨਾਂ ਨੂੰ ਗੰਭੀਰਤਾ ਨਾਲ ਸਟਡੀ ਕੀਤਾ ਗਿਆ ਹੈ। ਇਸ ਲਈ, ਪੜ੍ਹਾਈ ਵਿੱਚ ਨਿਰੰਤਰਤਾ, ਡਿਗਰੀ ਕੋਰਸ ਵਿੱਚ ਐਂਟਰੀ ਅਤੇ ਐਗਜ਼ਿਟ ਦਾ ਆਪਸ਼ਨ ਹੋਵੇ ਅਤੇ ਹਰ ਸਾਲ ਦਾ ਕ੍ਰੈਡਿਟ ਮਿਲੇ, ਇਸ ਦੀ ਇੱਕ ਨਵੀਂ ਪ੍ਰਕਾਰ ਦੀ ਵਿਵਸਥਾ ਕੀਤੀ ਗਈ।

 

ਸਾਥੀਓ,

 

ਬੰਗਾਲ ਨੇ ਅਤੀਤ ਵਿੱਚ ਭਾਰਤ ਦੇ ਸਮ੍ਰਿੱਧ ਗਿਆਨ-ਵਿਗਿਆਨ ਨੂੰ ਅੱਗੇ ਵਧਾਉਣ ਵਿੱਚ ਦੇਸ਼ ਨੂੰ ਅਗਵਾਈ ਦਿੱਤੀ ਅਤੇ ਇਹ ਗੌਰਵਪੂਰਨ ਗੱਲ ਹੈ ਬੰਗਾਲ, ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਪ੍ਰੇਰਣਾ ਸਥਲੀ ਵੀ ਰਿਹਾ ਹੈ ਅਤੇ ਕਰਮਸਥਲੀ ਵੀ ਰਿਹਾ ਹੈ ਸ਼ਤਾਬਦੀ ਸਮਾਰੋਹ ਵਿੱਚ ਚਰਚਾ ਦੇ ਦੌਰਾਨ ਮੈਂ ਇਸ ‘ਤੇ ਵੀ ਵਿਸਤਾਰ ਨਾਲ ਆਪਣੀ ਗੱਲ ਰੱਖੀ ਸੀ। ਅੱਜ ਜਦੋਂ ਭਾਰਤ 21ਵੀਂ ਸਦੀ ਦੀ Knowledge economy ਬਣਾਉਣ ਦੀ ਤਰਫ ਵਧ ਰਿਹਾ ਹੈ ਤਦ ਵੀ ਨਜ਼ਰਾਂ ਤੁਹਾਡੇ ‘ਤੇ ਹਨ, ਤੁਹਾਡੇ ਜਿਹੇ ਨੌਜਵਾਨਾਂ ‘ਤੇ ਹਨ, ਬੰਗਾਲ ਦੀ ਗਿਆਨ ਸੰਪਦਾ ‘ਤੇ ਹਨ, ਬੰਗਾਲ ਦੇ ਊਰਜਾਵਾਨ ਨਾਗਰਿਕਾਂ ‘ਤੇ ਹਨ। ਭਾਰਤ ਦੇ ਗਿਆਨ ਅਤੇ ਭਾਰਤ ਦੀ ਪਹਿਚਾਣ ਨੂੰ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਿੱਚ ਵਿਸ਼ਵ ਭਾਰਤੀ ਦੀ ਬਹੁਤ ਵੱਡੀ ਭੂਮਿਕਾ ਹੈ

 

ਇਸ ਵਰ੍ਹੇ ਅਸੀਂ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਾਂ ਵਿਸ਼ਵ ਭਾਰਤੀ ਦੇ ਹਰੇਕ ਵਿਦਿਆਰਥੀ ਦੀ ਤਰਫੋਂ ਦੇਸ਼ ਨੂੰ ਸਭ ਤੋਂ ਵੱਡਾ ਉਪਹਾਰ ਹੋਵੇਗਾ ਕਿ ਭਾਰਤ ਦੇ ਅਕਸ ਨੂੰ ਹੋਰ ਨਿਖਾਰਨ ਦੇ ਲਈ ਅਸੀਂ ਸਾਰੇ ਮਿਲ ਕੇ ਅਤੇ ਵਿਸ਼ੇਸ਼ ਕਰਕੇ ਮੇਰੇ ਨੌਜਵਾਨ ਸਾਥੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨ। ਭਾਰਤ ਜੋ ਹੈ, ਜੋ ਮਾਨਵਤਾ, ਜੋ ਆਤਮੀਅਤਾ, ਜੋ ਵਿਸ਼ਵ ਕਲਿਆਣ ਦੀ ਭਾਵਨਾ ਸਾਡੇ ਖੂਨ ਦੇ ਕਣ-ਕਣ ਵਿੱਚ ਹੈ, ਉਸ ਦਾ ਅਹਿਸਾਸ ਬਾਕੀ ਦੇਸ਼ਾਂ ਨੂੰ ਕਰਵਾਉਣ ਦੇ ਲਈ, ਪੂਰੀ ਮਾਨਵ ਜਾਤੀ ਨੂੰ ਕਰਵਾਉਣ ਲਈ ਵਿਸ਼ਵ ਭਾਰਤੀ ਨੂੰ ਦੇਸ਼ ਦੀਆਂ ਸਿੱਖਿਆ ਸੰਸਥਾਵਾਂ ਦੀ ਅਗਵਾਈ ਕਰਨੀ ਚਾਹੀਦੀ ਹੈ

 

ਮੇਰੀ ਤਾਕੀਦ ਹੈ, ਅਗਲੇ 25 ਵਰ੍ਹਿਆਂ ਦੇ ਵਿਸ਼ਵ ਭਾਰਤੀ ਦੇ ਵਿਦਿਆਰਥੀ ਮਿਲ ਕੇ ਇੱਕ ਵਿਜ਼ਨ ਡਾਕੂਮੈਂਟ ਬਣਾਉਣ ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ, ਸਾਲ 2047 ਵਿੱਚ ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਦਾ ਸਮਾਰੋਹ ਮਨਾਵੇਗਾ, ਉਦੋਂ ਤੱਕ ਵਿਸ਼ਵ ਭਾਰਤੀ ਦੇ 25 ਸਭ ਤੋਂ ਵੱਡੇ ਟੀਚੇ ਕੀ ਹੋਣਗੇ, ਇਹ ਇਸ ਵਿਜ਼ਨ ਡਾਕੂਮੈਂਟ ਵਿੱਚ ਰੱਖੇ ਜਾ ਸਕਦੇ ਹਨ। ਤੁਸੀਂ ਆਪਣੇ ਗੁਰੂਜਨਾਂ ਦੇ ਨਾਲ ਚਿੰਤਨ-ਮਨਨ ਕਰੋ, ਲੇਕਿਨ ਕੋਈ ਨਾ ਕੋਈ ਟੀਚਾ ਜ਼ਰੂਰ ਤੈਅ ਕਰੋ।

 

ਤੁਸੀਂ ਆਪਣੇ ਖੇਤਰ ਦੇ ਅਨੇਕ ਪਿੰਡਾਂ ਨੂੰ ਗੋਦ ਲਿਆ ਹੋਇਆ ਹੈ। ਕੀ ਇਸ ਦੀ ਸ਼ੁਰੂਆਤ, ਹਰ ਪਿੰਡ ਨੂੰ ਆਤਮਨਿਰਭਰ ਬਣਾਉਣ ਤੋਂ ਹੋ ਸਕਦੀ ਹੈ? ਪੂਜਯ ਬਾਪੂ ਗ੍ਰਾਮਰਾਜ ਦੀ ਜੋ ਗੱਲ ਕਰਦੇ ਸਨ, ਗ੍ਰਾਮ ਸਵਰਾਜ ਦੀ ਗੱਲ ਕਰਦੇ ਸਨ। ਮੇਰੇ ਨੌਜਵਾਨ ਸਾਥੀਓ ਪਿੰਡ ਦੇ ਲੋਕ, ਉੱਥੋਂ ਦੇ ਸ਼ਿਲਪਕਾਰ, ਉੱਥੋਂ ਦੇ ਕਿਸਾਨ, ਇਨ੍ਹਾਂ ਨੂੰ ਤੁਸੀਂ ਆਤਮਨਿਰਭਰ ਬਣਾਓ, ਇਨ੍ਹਾਂ ਦੇ ਉਤਪਾਦਾਂ ਨੂੰ ਵਿਸ਼ਵ ਦੇ ਵੱਡੇ-ਵੱਡੇ ਬਜ਼ਾਰਾਂ ਵਿੱਚ ਪਹੁੰਚਾਉਣ ਦੀ ਕੜੀ ਬਣੋ।

 

ਵਿਸ਼ਵ ਭਾਰਤੀ ਤਾਂ, ਬੋਲਪੁਰ ਜ਼ਿਲ੍ਹੇ ਦਾ ਮੂਲ ਅਧਾਰ ਹੈ ਇੱਥੋਂ ਦੀਆਂ ਆਰਥਿਕ-ਭੌਤਿਕ, ਸੱਭਿਆਚਾਰਕ ਸਾਰੀਆਂ ਗਤੀਵਿਧੀਆਂ ਵਿੱਚ ਵਿਸ਼ਵ ਭਾਰਤੀ ਰਚਿਆ-ਵਸਿਆ ਹੈ, ਇੱਕ ਜੀਵੰਤ ਇਕਾਈ ਹੈ ਇੱਥੋਂ ਦੇ ਲੋਕਾਂ ਨੂੰ, ਸਮਾਜ ਨੂੰ ਸਸ਼ਕਤ ਕਰਨ ਦੇ ਨਾਲ ਹੀ, ਤੁਹਾਨੂੰ ਆਪਣੀ ਵੱਡੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ

 

ਤੁਸੀਂ ਆਪਣੇ ਹਰ ਯਤਨ ਵਿੱਚ ਸਫਲ ਹੋਵੋਂ, ਆਪਣੇ ਸੰਕਲਪਾਂ ਨੂੰ ਸਿੱਧੀ ਵਿੱਚ ਬਦਲੋਂ। ਜਿਨ੍ਹਾਂ ਉਦੇਸ਼ਾਂ ਨੂੰ ਲੈਕੇ ਵਿਸ਼ਵ ਭਾਰਤੀ ਵਿੱਚ ਕਦਮ ਰੱਖਿਆ ਸੀ ਅਤੇ ਜਿਨ੍ਹਾਂ ਸੰਸਕਾਰਾਂ ਅਤੇ ਗਿਆਨ ਦੀ ਸੰਪਦਾ ਨੂੰ ਲੈ ਕੇ ਅੱਜ ਜਦੋਂ ਤੁਸੀਂ ਵਿਸ਼ਵ ਭਾਰਤੀ ਤੋਂ ਕਦਮ ਦੁਨੀਆ ਦੀ ਦਹਿਲੀਜ਼ ‘ਤੇ ਰੱਖ ਰਹੇ ਹੋ, ਤਦ ਦੁਨੀਆ ਤੁਹਾਡੇ ਤੋਂ ਬਹੁਤ ਕੁਝ ਚਾਹੁੰਦੀ ਹੈ, ਬਹੁਤ ਕੁਝ ਉਮੀਦਾਂ ਰੱਖਦੀ ਹੈ। ਅਤੇ ਇਸ ਮਿੱਟੀ ਨੇ ਤੁਹਾਨੂੰ ਸੰਵਾਰਿਆ ਹੈ, ਤੁਹਾਨੂੰ ਸੰਭਾਲ਼ਿਆ ਹੈ। ਅਤੇ ਤੁਹਾਨੂੰ ਵਿਸ਼ਵ ਦੀਆਂ ਉਮੀਦਾਂ ਨੂੰ ਪੂਰਨ ਕਰਨ ਯੋਗ ਬਣਾਇਆ ਹੈ, ਮਾਨਵ ਦੀਆਂ ਉਮੀਦਾਂ ਨੂੰ ਪੂਰਨ ਕਰਨ ਯੋਗ ਬਣਾਇਆ ਹੈ। ਤੁਸੀਂ ਆਤਮਵਿਸ਼ਵਾਸ ਨਾਲ ਭਰੇ ਹੋਏ ਹੋਂ, ਤੁਸੀਂ ਸੰਕਲਪਾਂ ਦੇ ਪ੍ਰਤੀ ਪ੍ਰਤੀਬੱਧ ਹੋਂ, ਸੰਸਕਾਰਾਂ ਨਾਲ ਪੁਲਕਿਤ ਹੋਈ ਤੁਹਾਡੀ ਜਵਾਨੀ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਵੇਗੀ, ਦੇਸ਼ ਦੇ ਕੰਮ ਆਵੇਗੀ। 21ਵੀਂ ਸਦੀ ਵਿੱਚ ਭਾਰਤ ਆਪਣਾ ਉਚਿਤ ਸਥਾਨ ਪ੍ਰਾਪਤ ਕਰੇ, ਇਸ ਦੇ ਲਈ ਤੁਹਾਡੀ ਸਮਰੱਥਾ ਬਹੁਤ ਵੱਡੀ ਤਾਕਤ ਦੇ ਰੂਪ ਵਿੱਚ ਉੱਭਰੇਗੀ, ਇਹ ਪੂਰਾ ਵਿਸ਼ਵਾਸ ਹੈ ਅਤੇ ਤੁਹਾਡੇ ਹੀ ਦਰਮਿਆਨ ਤੁਹਾਡਾ ਹੀ ਇੱਕ ਸਹਿਯਾਤਰੀ ਹੋਣ ਦੇ ਨਾਤੇ ਮੈਂ ਅੱਜ ਇਸ ਗੌਰਵਪੂਰਨ ਪਲ ਵਿੱਚ ਆਪਣੇ-ਆਪ ਨੂੰ ਧਨਵਾਨ ਮੰਨਦਾ ਹਾਂ ਅਤੇ ਅਸੀਂ ਸਭ ਮਿਲ ਕੇ ਇਸ ਗੁਰੂਦੇਵ ਟੈਗੋਰ ਨੇ ਜਿਸ ਪਵਿੱਤਰ ਮਿੱਟੀ ਤੋਂ ਸਾਨੂੰ ਲੋਕਾਂ ਨੂੰ ਸਿੱਖਿਅਤ ਕੀਤਾ ਹੈ, ਸੰਸਕਾਰਿਤ ਕੀਤਾ ਹੈ, ਅਸੀਂ ਸਭ ਮਿਲ ਕੇ ਅੱਗੇ ਵਧੀਏ, ਇਹੀ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ ਹਨ।

 

ਮੇਰੀ ਤਰਫੋਂ ਅਨੇਕ-ਅਨੇਕ ਸ਼ੁਭਕਾਮਨਾਵਾਂ ਤੁਹਾਡੇ ਮਾਤਾ-ਪਿਤਾ ਨੂੰ ਮੇਰਾ ਪ੍ਰਣਾਮ, ਤੁਹਾਡੇ ਗੁਰੂਜਨਾਂ ਨੂੰ ਪ੍ਰਣਾਮ

 

ਮੇਰੇ ਤਰਫੋਂ ਬਹੁਤ-ਬਹੁਤ ਧੰਨਵਾਦ

 

*****

 

ਡੀਐੱਸ/ਐੱਸਐੱਚ/ਐੱਨਐੱਸ



(Release ID: 1699474) Visitor Counter : 146