ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਊਰਜਾ ਦ੍ਰਿਸ਼ਟੀਕੋਣ ਬਾਰੇ 11ਵਾਂ ਆਈਈਏ, ਆਈਈਐੱਫ, ਓਪੇਕ ਸਿਮਪੋਜ਼ੀਅਮ ਆਯੋਜਿਤ ਕੀਤਾ ਗਿਆ
ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਤੇਲ ਉਤਪਾਦਕ ਦੇਸ਼ਾਂ ਨੂੰ ਅਪੀਲ ਕੀਤੀ ਕਿ ਨਾਜ਼ੁਕ ਗਲੋਬਲ ਆਰਥਿਕ ਰਿਕਵਰੀ ਦੀ ਸਥਿਰਤਾ ਲਈ ਉਤਪਾਦਨ ਵਿੱਚ ਕਟੌਤੀ ਨੂੰ ਘੱਟ ਕੀਤਾ ਜਾਵੇ
Posted On:
17 FEB 2021 6:37PM by PIB Chandigarh
ਸ਼੍ਰੀ ਧਰਮੇਂਦਰ ਪ੍ਰਧਾਨ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ, ਨੇ ਸਾਊਦੀ ਅਰਬ ਦੇ ਊਰਜਾ ਮੰਤਰੀ ਮਹਾ ਮਹਿਮ ਪ੍ਰਿੰਸ ਅਬਦੁਲਾਜ਼ੀਜ਼ ਬਿਨ ਸਲਮਾਨ ਅਲ ਸੌਦ ਦੀ ਸਰਪ੍ਰਸਤੀ ਹੇਠ, 17 ਫਰਵਰੀ 2021 ਨੂੰ ਊਰਜਾ ਦ੍ਰਿਸ਼ਟੀਕੋਣ ਬਾਰੇ ਵਰਚੁਅਲੀ ਆਯੋਜਿਤ ਕੀਤੇ ਗਏ 11ਵੇਂ ਆਈਈਏ-ਆਈਈਐੱਫ-ਓਪੇਕ ਸੰਮੇਲਨ ਵਿੱਚ ਹਿੱਸਾ ਲਿਆ।
ਸੰਮੇਲਨ ਵਿਚ ਸਾਰੀਆਂ ਚੋਟੀ ਦੀਆਂ ਅੰਤਰ-ਸਰਕਾਰੀ ਊਰਜਾ ਏਜੰਸੀਆਂ-ਆਈਈਐੱਫ, ਆਈਈਏ, ਓਪੇਕ, ਆਈਈਆਰਐੱਨਏ ਅਤੇ ਜੀਈਸੀਐੱਫ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇਨ੍ਹਾਂ ਦੇ ਨਾਲ ਹੀ, ਉੱਘੀਆਂ ਸ਼ਖਸੀਅਤਾਂ, ਮੈਕਸੀਕੋ ਦੇ ਊਰਜਾ ਸਕੱਤਰ ਮਹਾ ਮਹਿਮ ਨੌਰਮਾ ਰੋਸ਼ੀਓਨੈਹਲੇ ਗਾਰਸੀਆ, ਅਤੇ ਨਾਈਜੀਰੀਆ ਦੇ ਪੈਟਰੋਲੀਅਮ ਸੰਸਾਧਨ ਰਾਜ ਮੰਤਰੀ ਮਹਾ ਮਹਿਮ ਟਿਮੀਪ੍ਰੇ ਸਿਲਵਾ ਨੇ ਵੀ ਹਿੱਸਾ ਲਿਆ।
ਓਪੇਕ ਅਤੇ ਆਈਈਏ ਦੁਆਰਾ 2020 ਵਿੱਚ ਪ੍ਰਕਾਸ਼ਿਤ ਕੀਤੇ ਗਏ ਛੋਟੇ, ਦਰਮਿਆਨੇ ਅਤੇ ਲੰਬੇ ਸਮੇਂ ਦੇ ਊਰਜਾ ਤੁਲਨਾਤਮਕ ਵਿਸ਼ਲੇਸ਼ਣ ਤੋਂ ਇਲਾਵਾ, ਇਸ ਤਿਕੋਣੇ ਸਿਮਪੋਜ਼ੀਅਮ ਵਿੱਚ ਪ੍ਰਮੁੱਖ ਉਤਪਾਦਕ ਅਤੇ ਖਪਤਕਾਰ ਦੇਸ਼ਾਂ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਇਆ ਗਿਆ।
ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਧਾਨ ਨੇ ਚਾਨਣਾ ਪਾਇਆ ਕਿ ਆਈਈਏ, ਓਪੇਕ ਜਹੀਆਂ ਅੰਤਰਰਾਸ਼ਟਰੀ ਏਜੰਸੀਆਂ ਨੇ, 2021 ਦੇ ਦੌਰਾਨ ਅਤੇ ਉਸ ਤੋਂ ਅੱਗੇ ਦੀ ਭਾਰਤ ਦੀ ਮਜ਼ਬੂਤ ਊਰਜਾ ਵਿਕਾਸ ਪ੍ਰੋਫਾਈਲ ਬਾਰੇ, ਉਨ੍ਹਾਂ ਦੁਆਰਾ ਜਾਰੀ ਕੀਤੀਆਂ ਗਈਆਂ ਰਿਪੋਰਟਾਂ ਅਨੁਸਾਰ, ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ ਗਈ ਸੀ। ਜਦੋਂ ਕਿ ਵਿਸ਼ਵ ਦੀ ਮੁੱਢਲੀ ਊਰਜਾ ਦੀ ਕੁੱਲ ਮੰਗ 2040 ਤੱਕ ਪ੍ਰਤੀ ਸਾਲ 1% ਤੋਂ ਘੱਟ ਦੀ ਦਰ ਨਾਲ ਵਧੇਗੀ, ਭਾਰਤ ਦੀ ਊਰਜਾ ਦੀ ਮੰਗ 2040 ਤੱਕ ਤਕਰੀਬਨ 3% ਪ੍ਰਤੀ ਸਾਲ ਦੀ ਦਰ ਨਾਲ ਵਧੇਗੀ।
ਆਈਈਏ ਦੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੰਡੀਆ ਐੱਨਰਜੀ ਆਉਟਲੁੱਕ 2021 ਨੇ ਇਹ ਉਜਾਗਰ ਕੀਤਾ ਹੈ ਕਿ ਭਾਰਤ ਹੁਣ ਗਲੋਬਲ ਊਰਜਾ ਦੀ ਮੰਗ ਦੇ ਮੁੱਖ ਕੇਂਦਰ ਵਜੋਂ ਉੱਭਰਿਆ ਹੈ, ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਲਦੀ ਹੀ ਵਿਸ਼ਵ ਦਾ ਸਭ ਤੋਂ ਵੱਡਾ ਊਰਜਾ ਖਪਤਕਾਰ ਬਣ ਜਾਵੇਗਾ। ਅਗਲੇ ਤਿੰਨ ਦਹਾਕਿਆਂ ਵਿੱਚ ਗਲੋਬਲ ਊਰਜਾ ਦੀ ਖਪਤ ਵਿੱਚ ਸਾਡਾ ਹਿੱਸਾ ਦੁੱਗਣਾ ਹੋ ਜਾਵੇਗਾ।
ਓਪੇਕ ਅਤੇ ਈਆਈਏ ਨੇ ਆਪਣੇ ਥੋੜ੍ਹੀ ਮਿਆਦ ਦੇ ਦ੍ਰਿਸ਼ਟੀਕੋਣ ਵਿੱਚ ਅਨੁਮਾਨ ਲਗਾਇਆ ਹੈ ਕਿ ਗਲੋਬਲ ਈਂਧਣ ਦੀ ਖਪਤ 2021 ਵਿੱਚ 5.6 ਤੋਂ 6 ਮਿਲੀਅਨ ਬੈਰਲ ਪ੍ਰਤੀ ਦਿਨ ਵਧੇਗੀ, ਜਿਥੇ ਇਸ ਵਾਧੇ ਦਾ ਅੱਧਾ ਹਿੱਸਾ ਭਾਰਤ ਅਤੇ ਚੀਨ ਤੋਂ ਆਵੇਗਾ। ਕੁਦਰਤੀ ਗੈਸ ਦੀ ਮੰਗ ਵੀ 2040 ਤੱਕ ਤਿੰਨ ਗੁਣਾ ਵਧਣ ਦਾ ਅਨੁਮਾਨ ਹੈ।
ਇਸ ਪਿਛੋਕੜ ਦੇ ਮੱਦੇਨਜ਼ਰ, ਜਿਥੇ ਵਿਸ਼ਵ ਆਮ ਸਥਿਤੀ ਵੱਲ ਮੁੜ ਰਿਹਾ ਹੈ, ਮੰਤਰੀ ਸ਼੍ਰੀ ਪ੍ਰਧਾਨ ਨੇ ਦੁਹਰਾਇਆ ਕਿ ਖਪਤ ਦੀ ਅਗਵਾਈ ਵਾਲੀ ਰਿਕਵਰੀ ਦੀ ਸੁਵਿਧਾ ਦੇਣ ਦੀ ਜ਼ਰੂਰਤ ਹੈ ਜਿਸ ਨੇ ਭਾਰਤ ਸਮੇਤ ਕਈ ਉੱਭਰ ਰਹੀਆਂ ਅਰਥਵਿਵਸਥਾਵਾਂ ਵਿੱਚ ਜੜ ਫੜ ਲਈ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਤੇਲ ਦੀਆਂ ਵਧਦੀਆਂ ਕੀਮਤਾਂ ਨਾਜ਼ੁਕ ਗਲੋਬਲ ਆਰਥਿਕ ਰਿਕਵਰੀ ਨੂੰ ਠੇਸ ਪਹੁੰਚਾ ਰਹੀਆਂ ਹਨ ਜਿਸ ਨਾਲ ਮੰਗ ਘੱਟ ਗਈ ਹੈ। ਉਤਪਾਦਨ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਨੇ ਨਾ ਸਿਰਫ ਪਿਛਲੇ ਐਲਾਨੇ ਗਏ ਪੱਧਰਾਂ ਤੋਂ ਵਧੇਰੇ ਅਤੇ ਇਸ ਤੋਂ ਵੀ ਵੱਧ ਉਤਪਾਦਨ ਵਿੱਚ ਕਟੌਤੀ ਕੀਤੀ ਹੈ, ਬਲਕਿ ਵਾਧੂ ਸਵੈਇੱਛਕ ਕੱਟ ਵੀ ਕੀਤੇ ਹਨ।
ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਦੇ ਕਾਰਨ ਮੰਗ 'ਚ ਤੇਜ਼ੀ ਨਾਲ ਆਈ ਗਿਰਾਵਟ ਦੇ ਦੌਰਾਨ ਭਾਰਤ ਨੇ ਪਿਛਲੇ ਸਾਲ ਅਪ੍ਰੈਲ ‘ਚ ਤੇਲ ਦਾ ਉਤਪਾਦਨ ਕਰਨ ਵਾਲੇ ਵੱਡੇ ਤੇਲ ਉਤਪਾਦਕਾਂ ਦੇ ਤੇਲ ਉਤਪਾਦਨ ਵਿੱਚ ਕਟੌਤੀ ਕਰਨ ਦੇ ਸਾਂਝੇ ਫੈਸਲੇ ਦਾ ਸਮਰਥਨ ਕੀਤਾ ਸੀ। ਹਾਲਾਂਕਿ, ਮੌਜੂਦਾ ਹਾਲਾਤ ਵਿੱਚ ਉਨ੍ਹਾਂ, ਤੇਲ ਉਤਪਾਦਕ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਉਤਪਾਦਨ ਵਿੱਚ ਕਟੌਤੀ ਨੂੰ ਜਾਰੀ ਰੱਖਣ ਅਤੇ ਕਟੌਤੀ ਵਿੱਚ ਵਾਧਾ ਕੀਤੇ ਜਾਣ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ। ਉਨ੍ਹਾਂ ਦੁਹਰਾਇਆ ਕਿ ਉਤਪਾਦਕ ਅਤੇ ਖਪਤ ਕਰਨ ਵਾਲੇ, ਦੋਵਾਂ ਦੇਸ਼ਾਂ ਦੇ ਸਮੂਹਕ ਹਿੱਤਾਂ ਵਿੱਚ ਕੀਮਤਾਂ ਵਾਜਬ ਅਤੇ ਜ਼ਿੰਮੇਵਾਰ ਹੋਣੀਆਂ ਚਾਹੀਦੀਆਂ ਹਨ। ਪੈਟਰੋਲੀਅਮ ਉਤਪਾਦਾਂ ਦੀਆਂ ਵਧ ਰਹੀਆਂ ਕੀਮਤਾਂ ਨਾਲ, ਕੀਮਤ ਪ੍ਰਤੀ ਸੰਵੇਦਨਸ਼ੀਲ ਭਾਰਤੀ ਉਪਭੋਗਤਾ ਪ੍ਰਭਾਵਿਤ ਹੋ ਰਹੇ ਹਨ। ਇਹ ਮੰਗ ਦੇ ਵਾਧੇ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਹੜਾ ਨਾ ਸਿਰਫ ਭਾਰਤ ਵਿੱਚ, ਬਲਕਿ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਨਾਜ਼ੁਕ ਉਤਸ਼ਾਹੀ ਆਰਥਿਕ ਵਿਕਾਸ ਟ੍ਰਾਈਜੈਕਟਰੀ ‘ਤੇ ਅਸਰ ਪਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਾਰਿਆਂ ਲਈ ਟਿਕਾਊ ਊਰਜਾ ਦੇ ਭਵਿੱਖ ਨੂੰ ਵਿਕਸਤ ਕਰਨ ਪ੍ਰਤੀ ਸਮਰਪਿਤ ਅਤੇ ਵਚਨਬੱਧ ਹੈ, ਅਤੇ ਇਸ ਸੰਬੰਧ ਵਿੱਚ, ਸਾਰੇ ਉਪਲਬਧ ਊਰਜਾ ਸੰਸਾਧਨਾ ਦਾ ਲਾਭ ਉਠਾਏਗਾ।
***********
ਵਾਈਬੀ / ਐੱਸਕੇ
(Release ID: 1698899)
Visitor Counter : 287