ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਆਓ ਅਸੀਂ ਆਪਣੇ ਆਪ ਨੂੰ ਟੈਕਨੋਗ੍ਰਹੀ ਵਜੋਂ ਦਰਜ ਕਰਵਾਈਏ ਕਰੀਏ ਅਤੇ ਨਿਊ ਇੰਡੀਆ ਦਾ ਨਿਰਮਾਣ ਕਰੀਏ : ਦੁਰਗਾ ਸ਼ੰਕਰ ਮਿਸ਼ਰਾ
ਐੱਲਐੱਚਪੀਜ਼ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਸ਼ਾਮਲ ਕਰਨ ਲਈ ਡਾਟਾਬੇਸ ਵਜੋਂ ਕੰਮ ਕਰਨ ਲਈ ਦਾਖਲਾ ਮੋਡੀਊਲ
ਰਹਿਣ-ਸਹਿਣ ਦੀ ਸਹੂਲਤ ਅਤੇ ਕਾਰੋਬਾਰ ਦੇ ਸੁਖਾਲੇਪਣ ਵਿੱਚ ਵਾਧੇ ਲਈ ਐੱਲਐੱਚਪੀਜ਼ - ਨਾਗਰਿਕਾਂ ਨੂੰ ਵਧੀਆ ਨਿਰਮਾਣ ਸਹੂਲਤਾਂ ਦੇਣ ਲਈ ਪ੍ਰੋਜੈਕਟ
ਨਵ੍ਰਿਤੀਹ (ਨਵੀਂ, ਕਿਫਾਇਤੀ, ਪ੍ਰਮਾਣਿਤ, ਭਾਰਤੀ ਹਾਊਸਿੰਗ ਲਈ ਖੋਜ ਨਵੀਨਤਾ ਤਕਨਾਲੋਜੀਆਂ) - ਨਵੀਨ ਉਸਾਰੀ ਤਕਨਾਲੋਜੀਆਂ ਬਾਰੇ ਸਰਟੀਫਿਕੇਟ ਕੋਰਸ ਆਰੰਭ ਕੀਤਾ ਗਿਆ
ਐੱਲਐੱਚਪੀਜ਼ ਦੀ ਵਿਸ਼ੇਸ਼ ਤਕਨਾਲੌਜੀ ਦੀ ਵਰਤੋਂ, ਜਾਣਕਾਰੀ ਐਕਸਚੇਂਜ ਅਤੇ ਪ੍ਰੋਮੋਸ਼ਨ ਬਾਰੇ ਸਿਖਲਾਈ ਵਿੱਚ ਟੈਕਨੋਕ੍ਰੇਟਸ ਨੂੰ ਸੇਧ ਦੇਣ ਲਈ ਰਾਜ ਵਿਸ਼ੇਸ਼ ਐੱਲਐੱਚਪੀ ਕਿਤਾਬਚੇ
Posted On:
17 FEB 2021 5:42PM by PIB Chandigarh
ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਟੈਕਨੋਗ੍ਰਹੀਆਂ ਨੂੰ ਨਿਊ ਇੰਡੀਆ ਦੇ ਵਾਹਕ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਵਿਦਿਆਰਥੀ, ਟੈਕਨੀਸ਼ੀਅਨ, ਫੈਕਲਟੀ, ਨਿਰਮਾਣ ਏਜੰਸੀਆਂ, ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀਆਂ, ਹਿਤਧਾਰਕਾਂ ਅਤੇ ਹੋਰਨਾਂ ਨੂੰ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ। ਸਕੱਤਰ ਨੇ ਕਿਹਾ, "ਆਓ ਆਪਣੇ ਆਪ ਨੂੰ ਟੈਕਨੋਗ੍ਰਹੀ ਵਜੋਂ ਦਰਜ ਕਰੀਏ ਅਤੇ ਇੱਕ ਨਵੇਂ ਭਾਰਤ ਦਾ ਨਿਰਮਾਣ ਕਰੀਏ।" ਸਕੱਤਰ ਨੇ ਕਿਹਾ ਕਿ ਮੰਤਰਾਲਾ ਐੱਲਐੱਚਪੀਜ਼ ਦੁਆਰਾ ਨਵੀਨਤਾਕਾਰੀ ਤਕਨਾਲੋਜੀ ਦੀ ਵਰਤੋਂ ਸੰਬੰਧੀ ਦੇਸ਼ ਵਿੱਚ ਵਿਆਪਕ ਪੱਧਰ 'ਤੇ ਗਿਆਨ ਪ੍ਰਸਾਰ ਅਤੇ ਜਾਗਰੂਕਤਾ ਪੈਦਾ ਕਰਨ ਲਈ ਕਈ ਸਰਗਰਮੀਆਂ ਚਲਾਏਗਾ। ਟੈਕਨੋਗ੍ਰਹੀਆਂ ਲਈ ਐਨਰੋਲਮੈਂਟ ਮੋਡੀਊਲ ਦੀ ਸ਼ੁਰੂਆਤ ਕਰਦਿਆਂ ਬੀਤੀ ਸ਼ਾਮ ਇਥੇ ਐਚਐਫਏ, ਪੀਐਮਏਵਾਈ (ਯੂ) ਦੇ ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਅਮ੍ਰਿਤ ਅਭਿਜਾਤ ਦੀ ਮੌਜੂਦਗੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ, ਉਨ੍ਹਾਂ ਕਿਹਾ ਕਿ “ਟੈਕਨੋਗ੍ਰਹੀ - ਆਈਟੀਆਈ ਦੀ ਫੈਕਲਟੀ ਅਤੇ ਵਿਦਿਆਰਥੀ, ਐਨਆਈਟੀ, ਇੰਜੀਨੀਅਰਿੰਗ ਕਾਲਜ, ਯੋਜਨਾਬੰਦੀ ਅਤੇ ਆਰਕੀਟੈਕਚਰ ਕਾਲਜ, ਬਿਲਡਰ, ਅਕਾਦਮਿਕ, ਇੰਜੀਨੀਅਰ ਅਤੇ ਹਿਤਧਾਰਕ - ਸਿਖਲਾਈ, ਸਲਾਹ-ਮਸ਼ਵਰਾ, ਵਿਚਾਰਾਂ ਅਤੇ ਸਮੱਸਿਆ ਦੇ ਹੱਲ, ਪ੍ਰਯੋਗ, ਨਵੀਨਤਾ ਅਤੇ ਤਕਨੀਕੀ ਜਾਗਰੂਕਤਾ ਲਈ ਛੇ ਐਲਐਚਪੀ ਸਾਈਟਾਂ 'ਤੇ ਇਨ੍ਹਾਂ ਲਾਈਵ ਲੈਬਾਰਟਰੀਆਂ ਦਾ ਦੌਰਾ ਕਰਨ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਹ ‘ਮੇਕ ਇਨ ਇੰਡੀਆ’ ਪਹੁੰਚ ਲਈ ਤਕਨੀਕ ਨੂੰ ਉਸਾਰੀ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਢਾਲਣ ਅਤੇ ਅਪਣਾਉਣ ਵਿੱਚ ‘ਟੈਕਨੋਗ੍ਰਹੀਆਂ’ ਨੂੰ ਸਮਰੱਥ ਕਰ ਸਕਦਾ ਹੈ। ਇੱਕ ਈ-ਨਿਊਜ਼ਲੈਟਰ ਅਤੇ ਐਲਐਚਪੀਜ਼ 'ਤੇ ਛੇ ਰਾਜ-ਅਨੁਸਾਰ ਕਿਤਾਬਚੇ ਵੀ ਲਾਂਚ ਕੀਤੇ ਗਏ। ਸਾਰੀਆਂ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ, ਅਧਿਕਾਰੀਆਂ, ਜਨਤਕ / ਪ੍ਰਾਈਵੇਟ ਏਜੰਸੀਆਂ, ਅਕਾਦਮਿਕ ਸੰਸਥਾਵਾਂ ਅਤੇ ਹੋਰ ਹਿਤਧਾਰਕਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।
ਇਸ ਸਮਾਗਮ ਵਿੱਚ ਐਮਐਚਯੂਏ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਕਿ ਐਲਐਚਪੀਜ਼ ਆਤਮਨਿਰਭਰ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੇ ਦਰਸ਼ਨ ਦੇ ਅਨੁਸਾਰ ਹਨ, ਜੋ ਰਹਿਣ-ਸਹਿਣ ਦੀ ਸਹੂਲਤ ਅਤੇ ਕਾਰੋਬਾਰ ਕਰਨ ਵਿਚ ਅਸਾਨੀ ਨੂੰ ਵਧਾਉਣਗੇ। ਇਹ ਪ੍ਰਾਜੈਕਟ ਨਾਗਰਿਕਾਂ ਨੂੰ ਉੱਤਮ ਨਿਰਮਾਣ ਸਹੂਲਤਾਂ ਦੇਵੇਗਾ। ਨਾਮਾਂਕਣ ਮੋਡੀਊਲ ਲਾਈਟ ਹਾਊਸ ਪ੍ਰੋਜੈਕਟਾਂ ਅਤੇ ਇਸ ਦੇ ਜਾਣਕਾਰੀ ਪ੍ਰਸਾਰ ਨਾਲ ਜੁੜੀਆਂ ਵੱਖਰੀਆਂ ਗਤੀਵਿਧੀਆਂ ਲਈ ਸਾਲ ਭਰ ਚਾਹਵਾਨ ਉਮੀਦਵਾਰਾਂ ਨੂੰ ਸ਼ਾਮਲ ਕਰਨ ਲਈ ਇੱਕ ਡੇਟਾਬੇਸ ਵਜੋਂ ਵੀ ਕੰਮ ਕਰੇਗਾ। ਟਿਕਾਊ ਨਿਰਮਾਣ ਲਈ ਨਵੀਨਤਾਕਾਰੀ ਪਦਾਰਥਾਂ, ਪ੍ਰਕਿਰਿਆਵਾਂ ਅਤੇ ਤਕਨਾਲੋਜੀ ਦੀ ਪਛਾਣ ਕਰਨ ਲਈ ਪ੍ਰਫੁੱਲਤ ਸਹਾਇਤਾ ਪ੍ਰਦਾਨ ਕਰਨ ਲਈ ਕਿਫਾਇਤੀ ਟਿਕਾਊ ਹਾਊਸਿੰਗ ਐਕਸਲੇਟਰਸ-ਇੰਡੀਆ (ਆਸ਼ਾ-ਇੰਡੀਆ) ਦੇ ਤਹਿਤ ਪੰਜ ਇਨਕਿਊਬੇਸ਼ਨ ਸੈਂਟਰ ਸਥਾਪਤ ਕੀਤੇ ਗਏ ਹਨ।
ਐਮਐਚਯੂਏ ਦੁਆਰਾ ਇੱਕ ਨਵੀਨਤਮ ਨਿਰਮਾਣ ਤਕਨਾਲੋਜੀ ਬਾਰੇ ਇੱਕ ਸਰਟੀਫਿਕੇਟ ਕੋਰਸ, ਨਵ੍ਰਿਤੀਹ (ਨਵੀਂ, ਕਿਫਾਇਤੀ, ਪ੍ਰਮਾਣਿਤ, ਭਾਰਤੀ ਹਾਊਸਿੰਗ ਲਈ ਖੋਜ ਨਵੀਨਤਾ ਤਕਨਾਲੋਜੀਆਂ) ਆਰੰਭ ਕੀਤਾ ਗਿਆ ਹੈ। ਐਲਐਚਪੀ ਈ-ਨਿਊਜ਼ਲੈਟਰ ਦਾ ਪਹਿਲਾ ਖੰਡ ਛੇ ਪ੍ਰਾਜੈਕਟਾਂ ਦੀ ਪ੍ਰਗਤੀ ਨੂੰ ਦਰਸਾਉਂਦਾ ਹੈ। ਇਹ ਲਿਖਤਾਂ ਅਤੇ ਫੋਟੋਆਂ ਰਾਹੀਂ ਪ੍ਰੋਜੈਕਟਾਂ ਬਾਰੇ ਵਿਚਾਰ ਦਿੰਦਾ ਹੈ, ਜੋ ਵਿਦਿਆਰਥੀਆਂ, ਫੈਕਲਟੀ, ਹਿਤਧਾਰਕਾਂ ਅਤੇ ਜਨਤਾ ਨਾਲ ਸਾਂਝੇ ਕੀਤੇ ਜਾ ਸਕਦੇ ਹਨ। ਉਸਾਰੀ ਦਾ ਕੰਮ ਇੱਕ ਚੁਣੌਤੀ ਦੇ ਰੂਪ ਵਿੱਚ 12 ਮਹੀਨਿਆਂ ਦੇ ਅੰਦਰ ਪੂਰਾ ਕਰਨ ਦੀ ਜ਼ਰੂਰਤ ਹੈ। ਹਰੇਕ ਰਾਜ ਦੀ ਪ੍ਰਗਤੀ, ਸਮੇਂ ਸਿਰ ਮੁਕੰਮਲ ਹੋਣ ਸੰਬੰਧੀ ਛੇ ਰਾਜਾਂ ਦਰਮਿਆਨ ਇੱਕ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਲਈ ਈ-ਨਿਊਜ਼ਲੈਟਰ ਦੇ ਬਾਰ੍ਹਾਂ ਖੰਡ ਤਿਆਰ ਕੀਤੇ ਜਾਣਗੇ, ਤਾਂ ਜੋ ਉਨ੍ਹਾਂ ਨੂੰ ਸਾਈਟ 'ਤੇ ਵਰਤੀਆਂ ਜਾ ਰਹੀਆਂ ਵੱਖ-ਵੱਖ ਟੈਕਨਾਲੋਜੀਆਂ ਆਦਿ ਤੋਂ ਸਿੱਖ ਸਕਣ।
ਇਸ ਦੌਰਾਨ, ਛੇ ਰਾਜ ਸੰਬੰਧੀ ਐਲਐਚਪੀ ਕਿਤਾਬਚੇ ਹਰੇਕ ਸਾਈਟ ਬਾਰੇ ਢਾਂਚਾਗਤ ਜਾਣਕਾਰੀ, ਇਸ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਅਤੇ ਹੋਰ ਵੇਰਵੇ ਸਾਂਝੇ ਕਰਦੇ ਹਨ। ਇਹ ਕਿਤਾਬਚੇ ਸਮੁੱਚੇ ਤੌਰ 'ਤੇ ਲਾਈਟ ਹਾਊਸ ਪ੍ਰੋਜੈਕਟਾਂ ਦੀ ਖਾਸ ਟੈਕਨਾਲੋਜੀ ਦੀ ਵਰਤੋਂ, ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਪ੍ਰੋਤਸਾਹਨ ਬਾਰੇ ਸਿੱਖਣ ਵਿੱਚ ਟੈਕਨੋਕ੍ਰੇਟਸ ਲਈ ਮਾਰਗ ਦਰਸ਼ਕ ਵਜੋਂ ਕੰਮ ਕਰਨਗੇ।
ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਆਲਮੀ ਹਾਊਸਿੰਗ ਤਕਨਾਲੋਜੀ ਚੈਲੇਂਜ ਇੰਡੀਆ (ਜੀਐਚਟੀਸੀ-ਇੰਡੀਆ) ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਵਿਸ਼ਵਵਿਆਪੀ ਤੌਰ 'ਤੇ ਸਭ ਤੋਂ ਉੱਤਮ ਉਪਲਬਧ ਨਿਰਮਾਣ ਤਕਨਾਲੋਜੀਆਂ ਦੀ ਪਛਾਣ ਕਰਨਾ ਹੈ ਅਤੇ ਜੋ ਕਿ ਕਿਫ਼ਾਇਤੀ, ਹਰਿਆਲੀ ਅਤੇ ਆਫ਼ਤ ਪ੍ਰਤੀਰੋਧਕ ਕਿਫਾਇਤੀ ਮਕਾਨਾਂ ਵਿੱਚ ਤਬਦੀਲੀ ਕਰਨ ਦੇ ਯੋਗ ਬਣਾਉਣਾ ਹੈ। ਇਸ ਪਹਿਲਕਦਮੀ ਦੇ ਤਹਿਤ, ਦੇਸ਼ ਵਿੱਚ ਛੇ ਸਥਾਨਾਂ ਤੇ ਲਾਈਟ ਹਾਊਸ ਪ੍ਰੋਜੈਕਟ (ਐਲਐਚਪੀ) ਇੰਦੌਰ (ਮੱਧ ਪ੍ਰਦੇਸ਼); ਰਾਜਕੋਟ (ਗੁਜਰਾਤ); ਚੇਨਈ (ਤਾਮਿਲਨਾਡੂ); ਰਾਂਚੀ (ਝਾਰਖੰਡ); ਅਗਰਤਲਾ (ਤ੍ਰਿਪੁਰਾ) ਅਤੇ ਲਖਨਊ (ਉੱਤਰ ਪ੍ਰਦੇਸ਼) ਜੀਐਚਟੀਸੀ -ਭਾਰਤ ਅਧੀਨ ਪਛਾਣੇ ਗਏ ਛੇ ਵੱਖ-ਵੱਖ ਨਵੀਨਤਾਕਾਰੀ ਤਕਨਾਲੋਜੀਆਂ ਦੀ ਵਰਤੋਂ ਕਰਦਿਆਂ ਉਸਾਰੇ ਜਾ ਰਹੇ ਹਨ।
ਐਲਐਚਪੀ ਸਹਿਯੋਗੀ ਢਾਂਚਾ ਸਹੂਲਤਾਂ ਦੇ ਨਾਲ ਹਰੇਕ ਸਥਾਨ 'ਤੇ ਲਗਭਗ 1000 ਘਰ ਸ਼ਾਮਿਲ ਕਰਦਾ ਹੈ। ਇਹ ਐਲਐਚਪੀ ਵਿਸ਼ਵ ਪੱਧਰੀ ਨਵੀਨਤਾਕਾਰੀ ਨਿਰਮਾਣ ਤਕਨਾਲੋਜੀਆਂ ਦੇ ਗੁਣਾਂ ਦਾ ਪ੍ਰਦਰਸ਼ਨ ਕਰਨਗੇ। ਇਹ ਪ੍ਰਾਜੈਕਟ ਰਵਾਇਤੀ ਇੱਟਾਂ ਅਤੇ ਸੀਮਿੰਟ-ਰੇਤ ਨਿਰਮਾਣ ਦੀ ਤੁਲਨਾ ਵਿੱਚ ਬਾਰਾਂ ਮਹੀਨਿਆਂ ਦੇ ਅੰਦਰ ਤੇਜ਼ੀ ਨਾਲ ਰਿਹਾਇਸ਼ ਲਈ ਤਿਆਰ ਹੋਣਗੇ ਅਤੇ ਉੱਚ ਆਰਥਿਕ, ਟਿਕਾਊ, ਉੱਚ ਗੁਣਵੱਤਾ ਅਤੇ ਸਥਿਰਤਾ ਅਧਾਰਿਤ ਹੋਣਗੇ। ਐਲਐਚਪੀਜ਼ ਨਵੇਂ ਸਮੇਂ ਦੇ ਵਿਕਲਪੀ ਆਲਮੀ ਤਕਨਾਲੋਜੀ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ। ਇਹ ਤਕਨਾਲੋਜੀ ਕ੍ਰਾਂਤੀ ਲਾਗਤ-ਪ੍ਰਭਾਵਸ਼ਾਲੀ, ਵਾਤਾਵਰਣ ਅਨੁਕੂਲ ਹੈ ਅਤੇ ਤੇਜ਼ੀ ਨਾਲ ਉਸਾਰੀ ਨੂੰ ਉਤਸ਼ਾਹਿਤ ਕਰਦੀ ਹੈ। ਇਹ ਉਪਰਾਲਾ ਭਾਰਤ ਵਿੱਚ ਤਕਨੀਕੀ ਤਬਦੀਲੀ ਵੱਲ ਇੱਕ ਵੱਡਾ ਕਦਮ ਸਾਬਤ ਹੋਵੇਗਾ।
ਸਾਰੇ ਛੇ ਐਲਐਚਪੀਜ਼ ਦੇ ਨੀਂਹ ਪੱਥਰ ਮਾਨਯੋਗ ਪ੍ਰਧਾਨ ਮੰਤਰੀ ਨੇ ਇੱਕ ਜਨਵਰੀ, 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦਫਤਰ ਤੋਂ ਰਿਮੋਟਲੀ ਤੌਰ 'ਤੇ ਰੱਖੇ ਸਨ। ਸਮਾਗਮ ਦੌਰਾਨ ਮਾਨਯੋਗ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਪ੍ਰਾਜੈਕਟ ਇਨਕਿਊਬੇਸ਼ਨ ਸੈਂਟਰ ਹੋਣਗੇ ਅਤੇ ਤਕਨੀਕੀ ਪੇਸ਼ੇਵਰ, ਯੋਜਨਾਕਾਰ, ਆਰਕੀਟੈਕਟ, ਇੰਜੀਨੀਅਰ, ਵਿਦਿਆਰਥੀ ਅਤੇ ਇੰਜੀਨੀਅਰਿੰਗ ਕਾਲਜਾਂ / ਤਕਨੀਕੀ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਨਵੀਂ ਉਸਾਰੀ ਤਕਨਾਲੋਜੀਆਂ ਨੂੰ ਸਿੱਖਣ ਅਤੇ ਪ੍ਰਯੋਗ ਕਰਨ ਅਤੇ ਪੂਰੇ ਸਿਖਲਾਈ ਦੇ ਤਜਰਬੇ ਨੂੰ ਦਸਤਾਵੇਜ਼ ਕਰਨ ਲਈ ਸਾਈਟ ਦਾ ਦੌਰਾ ਕਰਨਾ ਚਾਹੀਦਾ ਹੈ।
ਮੰਤਰਾਲਾ ਇਸ ਖੇਤਰ ਵਿੱਚ ਤਕਨਾਲੋਜੀ ਦੇ ਤਬਾਦਲੇ ਲਈ ਛੇ ਲਾਈਟ ਹਾਊਸ ਪ੍ਰੋਜੈਕਟਾਂ (ਐਲਐਚਪੀਜ਼) ਨੂੰ ਲਾਈਵ ਲੈਬਾਰਟਰੀਆਂ ਵਜੋਂ ਉਤਸ਼ਾਹਤ ਕਰ ਰਿਹਾ ਹੈ, ਜਿਸ ਵਿੱਚ ਯੋਜਨਾਬੰਦੀ, ਡਿਜ਼ਾਇਨ, ਹਿੱਸਿਆਂ ਦਾ ਨਿਰਮਾਣ, ਨਿਰਮਾਣ ਪ੍ਰਕਿਰਿਆਵਾਂ ਅਤੇ ਟੈਸਟਿੰਗ ਸ਼ਾਮਲ ਹਨ। ਇਨ੍ਹਾਂ ਐਲਐਚਪੀਜ਼ ਨੂੰ ਵੱਡੇ ਪੱਧਰ 'ਤੇ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨਾ ਅਤੇ ਸਾਈਟ ਸਿਖਲਾਈ, ਮਲਟੀਸਟੇਕ ਹੋਲਡਰਾਂ ਦੀ ਸਲਾਹ ਲਈ ਤਕਨੀਕੀ ਜਾਗਰੂਕਤਾ ਪੈਦਾ ਕਰਨਾ, ਹੱਲ ਲੱਭਣ, ਪ੍ਰੈਕਟੀਕਲ ਰਾਹੀਂ ਸਿੱਖਣਾ, ਪ੍ਰਯੋਗ ਅਤੇ ਭਾਗੀਦਾਰੀ ਨੂੰ ਉਤਸ਼ਾਹਤ ਕਰਕੇ ਵਿਸ਼ਵਵਿਆਪੀ ਤੌਰ 'ਤੇ ਪਛਾਣੀਆਂ ਗਈਆਂ ਨਵੀਨਤਾਕਾਰੀ ਤਕਨਾਲੋਜੀਆਂ ਨੂੰ ਜੀਐੱਚਟੀਸੀ-ਇੰਡੀਆ ਦੇ ਅਧੀਨ ਭਾਰਤੀ ਪ੍ਰਸੰਗ ਵਿੱਚ ਮੁੱਖ ਧਾਰਾ ਵਿੱਚ ਸ਼ਾਮਿਲ ਕਰਕੇ ਲਾਈਵ ਲੈਬਾਰਟਰੀਆਂ ਵਜੋਂ ਬਣਾਉਣ ਦਾ ਮੁੱਢਲਾ ਟੀਚਾ ਹੈ।
***
ਆਰਜੇ / ਐਨਜੀ
(Release ID: 1698867)
Visitor Counter : 100