ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ ਝੋਨੇ ਦੀ ਖ਼ਰੀਦ 15.30 % ਵਧੇਰੇ ਕੀਤੀ ਗਈ ਹੈ


ਮੌਜੂਦਾ ਖ਼ਰੀਫ਼ ਮਾਰਕਿਟਿੰਗ ਸੀਜ਼ਨ ਦੌਰਾਨ 645.10 ਲੱਖ ਮੀਟਰਿਕ ਟਨ ਝੋਨਾ ਖ਼ਰੀਦਿਆ ਗਿਆ ਹੈ

ਚਾਲੂ ਖ਼ਰੀਫ਼ ਮਾਰਕਿਟਿੰਗ ਸੀਜ਼ਨ ਦੌਰਾਨ 92.86 ਲੱਖ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ

ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 3,09,198.87 ਮੀਟਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖ਼ਰੀਦ ਕੀਤੀ ਹੈ

91,43,791 ਕਪਾਹ ਦੀਆਂ ਗੰਢਾਂ , ਜਿਨ੍ਹਾਂ ਦੀ ਕੀਮਤ 26,667.21 ਕਰੋੜ ਰੁਪਏ ਹੈ , ਦੀ ਖ਼ਰੀਦ ਕੀਤੀ ਗਈ ਹੈ , ਜਿਸ ਨਾਲ 1892818 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ

Posted On: 17 FEB 2021 5:55PM by PIB Chandigarh

ਸਾਲ 2021 ਦੇ ਚਾਲੂ ਖ਼ਰੀਫ਼ ਮਾਰਕੀਟਿੰਗ ਸੀਜ਼ਨ ਦੌਰਾਨ ਸਰਕਾਰ ਨੇ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਦੇ ਅਧਾਰ ਤੇ ਕਿਸਾਨਾਂ ਤੋਂ ਖ਼ਰੀਫ਼ 2021 ਫ਼ਸਲਾਂ ਖ਼ਰੀਦੀਆਂ ਹਨ , ਜਿਵੇਂ ਕਿ ਪਿਛਲੇ ਸੀਜ਼ਨਾਂ ਦੌਰਾਨ ਖ਼ਰੀਦੀਆਂ ਜਾਂਦੀਆਂ ਸਨ ।  

 




ਖ਼ਰੀਫ਼ 2020—21 ਲਈ ਝੋਨੇ ਦੀ ਖ਼ਰੀਦ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਿਰਵਿਘਨ ਜਾਰੀ ਹੈ । ਇਸ ਸੀਜ਼ਨ ਦੌਰਾਨ ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ , ਤੇਲੰਗਾਨਾ , ਉੱਤਰਾਖੰਡ , ਤਾਮਿਲਨਾਡੂ , ਚੰਡੀਗੜ੍ਹ , ਜੰਮੂ ਤੇ ਕਸ਼ਮੀਰ , ਕੇਰਲ , ਗੁਜਰਾਤ , ਆਂਧਰ ਪ੍ਰਦੇਸ਼ , ਛੱਤੀਸਗੜ੍ਹ , ਉੜੀਸ਼ਾ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਬਿਹਾਰ , ਝਾਰਖੰਡ , ਅਸਾਮ , ਕਰਨਾਟਕ , ਪੱਛਮ ਬੰਗਾਲ ਅਤੇ ਤ੍ਰਿਪੁਰਾ ਵਿੱਚੋਂ 16/02/2021 ਤੱਕ 645.10 ਲੱਖ ਮੀਟਰਿਕ ਟਨ ਝੋਨਾ ਖ਼ਰੀਦਿਆ ਹੈ । ਪਿਛਲੇ ਸਾਲ ਦੀ 559.46 ਲੱਖ ਮੀਟਰਿਕ ਟਨ ਦੀ ਖ਼ਰੀਦ ਦੇ ਮੁਕਾਬਲੇ 15.30 % ਦਾ ਵਾਧਾ ਹੋਇਆ ਹੈ । 645.10 ਲੱਖ ਮੀਟਰਿਕ ਟਨ ਵਿੱਚੋਂ ਪੰਜਾਬ ਇਕੱਲੇ ਦਾ ਯੋਗਦਾਨ 202.82 ਲੱਖ ਮੀਟਰਿਕ ਟਨ ਹੈ , ਜੋ ਕੁੱਲ ਖ਼ਰੀਦ ਦਾ 31.44 % ਹੈ ।

ਚਾਲੂ ਖ਼ਰੀਫ਼ ਮਾਰਕੀਟਿੰਗ ਸੀਜ਼ਨ ਦੀ ਖ਼ਰੀਦ ਸੰਚਾਲਨਾਂ ਤੋਂ ਕਰੀਬ 92.86 ਲੱਖ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਲਾਗਤ 1,21,796,64 ਕਰੋੜ ਰੁਪਏ ਬਣਦੀ ਹੈ ।

 

 


 

ਹੋਰ , ਸੂਬਿਆਂ ਤੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਖ਼ਰੀਫ਼ ਮਾਰਕੀਟਿੰਗ ਸੀਜ਼ਨ 2020 ਦੌਰਾਨ ਤਾਮਿਲਨਾਡੂ , ਕਰਨਾਟਕ , ਮਹਾਰਾਸ਼ਟਰ , ਤੇਲੰਗਾਨਾ , ਗੁਜਰਾਤ , ਹਰਿਆਣਾ , ਉੱਤਰ ਪ੍ਰਦੇਸ਼ , ਉੜੀਸ਼ਾ , ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਨੂੰ ਪ੍ਰਾਈਸ ਸਪੋਰਟ ਸਕੀਮ (ਪੀ ਐੱਸ ਐੱਸ) ਤਹਿਤ 51.92 ਲੱਖ ਮੀਟਰਿਕ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ । ਆਂਧਰ ਪ੍ਰਦੇਸ਼ , ਕਰਨਾਟਕ , ਤਾਮਿਲਨਾਡੂ ਅਤੇ ਕੇਰਲ ਨੂੰ ਵੀ 1.23 ਲੱਖ ਮੀਟਰਿਕ ਟਨ ਕੋਪਰਾ ਖਰ਼ੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ ।  ਹੋਰ , ਸਬੰਧਤ ਸੂਬਾ ਸਰਕਾਰਾਂ ਵੱਲੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਰੱਬੀ ਮਾਰਕੀਟਿੰਗ ਸੀਜ਼ਨ 2020—21 ਲਈ ਗੁਜਰਾਤ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਆਂਧਰ ਪ੍ਰਦੇਸ਼ , ਤੇਲੰਗਾਨਾ ਅਤੇ ਤਾਮਿਲਨਾਡੂ ਨੂੰ ਵੀ 22.55 ਲੱਖ ਮੀਟਰਿਕ ਟਨ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ । ਬਾਕੀ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਈ ਐੱਸ ਐੱਸ ਤਹਿਤ ਕੋਪਰਾ ਅਤੇ ਤੇਲ ਬੀਜ ਤੇ ਦਾਲਾਂ ਖ਼ਰੀਦਣ ਲਈ ਪ੍ਰਸਤਾਵਾਂ ਨੂੰ ਮਿਲਣ ਤੋਂ ਬਾਅਦ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫ਼ਸਲਾਂ ਦੇ ਐੱਫ ਏ ਕਿਊ ਗ੍ਰੇਡ ਦੀ ਖ਼ਰੀਦ ਨੋਟੀਫਾਈ ਐੱਮ ਐੱਸ ਪੀ ਤੇ ਸਾਲ 2021 ਲਈ ਸਿੱਧੀ ਪੰਜੀਕ੍ਰਿਤ ਕਿਸਾਨਾਂ ਤੋਂ ਕੀਤੀ ਜਾ ਸਕੇ । ਇਹ ਖਰ਼ੀਦ ਜੇਕਰ ਮਾਰਕੀਟ ਰੇਟ ਨੋਟੀਫਾਈਡ ਵਾਢੀ ਸਮੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਮ ਐੱਸ ਪੀ ਤੋਂ ਹੇਠਾਂ ਜਾਂਦਾ ਹੈ ਤਾਂ ਸੂਬੇ ਵੱਲੋਂ ਨਾਮਜ਼ਦ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ ।

16/02/2021 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 3,09,198.87 ਮੀਟਰਿਕ ਟਨ ਮੂੰਗ , ਉਰਦ , ਤੂਰ , ਗਿਰੀਦਾਰ ਪੌਦੇ ਅਤੇ ਸੋਇਆਬੀਨ ਖ਼ਰੀਦਿਆ ਗਿਆ ਹੈ , ਜਿਸ ਦਾ ਘੱਟੋ ਘੱਟ ਸਮਰਥਨ ਮੁੱਲ 1665.18 ਕਰੋੜ ਰੁਪਏ ਬਣਦਾ ਹੈ ਅਤੇ ਇਸ ਖ਼ਰੀਦ ਨਾਲ ਤਾਮਿਲਨਾਡੂ , ਕਰਨਾਟਕ , ਮਹਾਰਾਸ਼ਟਰ , ਗੁਜਰਾਤ , ਹਰਿਆਣਾ ਅਤੇ ਰਾਜਸਥਾਨ ਦੇ 1,67,678 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ।

ਇਸੇ ਤਰ੍ਹਾਂ ਹੀ 16/02/2021 ਤੱਕ 5089 ਮੀਟਰਿਕ ਟਨ ਕੋਪਰਾ ਖ਼ਰੀਦਿਆ ਗਿਆ ਹੈ , ਜਿਸ ਦਾ ਘੱਟੋ ਘੱਟ ਸਮਰਥਨ ਮੁੱਲ 52.40 ਕਰੋੜ ਰੁਪਏ ਬਣਦਾ ਹੈ ਅਤੇ ਇਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ । ਇਸ ਵੇਲੇ ਕੋਪਰਾ ਤੇ ਉਰਦ ਦਾ ਭਾਅ ਮੁੱਖ ਉਤਪਾਦਨ ਕਰਨ ਵਾਲੇ ਜਿ਼ਆਦਾਤਰ ਸੂਬਿਆਂ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੋਂ ਉੱਪਰ ਚੱਲ ਰਿਹਾ ਹੈ । ਸੂਬੇ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਸੂਬਿਆਂ ਵੱਲੋਂ ਦਾਲਾਂ ਅਤੇ ਤੇਲ ਬੀਜਾਂ ਨੂੰ ਮੰਡੀ ਵਿੱਚ ਆਉਣ ਦੀ ਤਰੀਕ ਸਬੰਧੀ ਫ਼ੈਸਲੇ ਅਨੁਸਾਰ ਖ਼ਰੀਦ ਚਾਲੂ ਕਰਨ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ।

 
 


 

 




ਪੰਜਾਬ , ਹਰਿਆਣਾ , ਰਾਜਸਥਾਨ , ਮੱਧ ਪ੍ਰਦੇਸ਼ ਮਹਾਰਾਸ਼ਟਰ , ਗੁਜਰਾਤ , ਤੇਲੰਗਾਨਾ , ਆਂਧਰ ਪ੍ਰਦੇਸ਼ , ਓੜੀਸ਼ਾ ਅਤੇ ਕਰਨਾਟਕ ਸੂਬਿਆਂ ਵਿੱਚ 16/02/2021 ਤੱਕ ਕਪਾਹ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ ਤਹਿਤ ਨਿਰਵਿਘਨ ਜਾਰੀ ਹੈ । 91,43,791 ਕਪਾਹ ਦੀਆਂ ਗੰਢਾਂ , ਜਿਸ ਦੀ ਕੀਮਤ 26,667.21 ਕਰੋੜ ਰੁਪਏ ਬਣਦੀ ਹੈ , ਦੀ ਖ਼ਰੀਦ ਕੀਤੀ ਗਈ ਹੈ , ਜਿਸ ਨਾਲ 18,92,818 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ।

ਡੀ ਜੇ ਐੱਨ / ਐੱਮ ਐੱਸ



(Release ID: 1698864) Visitor Counter : 128