ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰੀ 15.64% ਵੱਧ ਝੋਨੇ ਦੀ ਖਰੀਦ ਕੀਤੀ ਗਈ


ਮੌਜੂਦਾ ਖਰੀਫ ਮਾਰਕੀਟਿੰਗ ਸੀਜ਼ਨ ਦੌਰਾਨ ਰਿਕਾਰਡ 643.74 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ

ਸਰਕਾਰ ਨੇ ਪੰਜਾਬ ਵਿੱਚ 202.82 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜੋ ਕੁੱਲ ਖਰੀਦ ਦਾ 31.50% ਹੈ

ਸਰਕਾਰੀ ਨੋਡਲ ਏਜੰਸੀਆਂ ਦੁਆਰਾ 3,09,190.34 ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਕੀਤੀ ਗਈ

ਹੁਣ ਤੱਕ 18,91,958 ਕਿਸਾਨਾਂ ਨੂੰ ਐੱਮਐੱਸਪੀ 'ਤੇ ਕਪਾਹ ਦੀ ਖਰੀਦ ਦਾ ਲਾਭ ਮਿਲਿਆ

Posted On: 16 FEB 2021 7:29PM by PIB Chandigarh

ਖਰੀਫ਼ ਦੇ ਚਾਲੂ ਮਾਰਕੀਟਿੰਗ ਸੀਜ਼ਨ (ਕੇਐਮਐਸ) 2020-21 ਵਿੱਚ, ਸਰਕਾਰ ਮੌਜੂਦਾ ਐੱਮਐੱਸਪੀ ਸਕੀਮਾਂ ਦੇ ਅਨੁਸਾਰ ਪਿਛਲੇ ਸੀਜ਼ਨ ਵਾਂਗ ਕਿਸਾਨਾਂ ਤੋਂ ਸਾਉਣੀ 2020-21 ਫਸਲਾਂ ਦੀ ਖਰੀਦ ਕਰ ਰਹੀ ਹੈ। 

ਖਰੀਫ਼ 2020-21 ਲਈ ਝੋਨੇ ਦੀ ਖਰੀਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਕੇਰਲ, ਗੁਜਰਾਤ, ਆਂਧਰ ਪ੍ਰਦੇਸ਼, ਛੱਤੀਸਗੜ, ਉੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ, ਅਸਾਮ, ਕਰਨਾਟਕ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਿਰਵਿਘਨ ਜਾਰੀ ਹੈ ਜਿਥੇ 15.02.2021 ਤੱਕ 643.74 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ ਜੋ ਪਿਛਲੇ ਸਾਲ 556.65 ਲੱਖ ਮੀਟ੍ਰਿਕ ਟਨ ਦੀ ਖਰੀਦ ਦੇ ਮੁਕਾਬਲੇ 15.64% ਦਾ ਵਾਧਾ ਹੋਇਆ ਹੈ। 643.74 ਲੱਖ ਮੀਟ੍ਰਿਕ ਟਨ ਦੀ ਕੁੱਲ ਖਰੀਦ ਵਿਚੋਂ ਇਕੱਲੇ ਪੰਜਾਬ ਨੇ 202.82 ਲੱਖ ਮੀਟ੍ਰਿਕ ਟਨ ਦਾ ਯੋਗਦਾਨ ਪਾਇਆ ਹੈ ਜੋ ਕੁੱਲ ਖਰੀਦ ਦਾ 31.50% ਹੈ।

https://static.pib.gov.in/WriteReadData/userfiles/image/image001QILN.png

ਲਗਭਗ 92.61 ਲੱਖ ਕਿਸਾਨਾਂ ਨੂੰ ਚੱਲ ਰਹੇ ਕੇਐਮਐਸ ਖਰੀਦ ਓਪਰੇਸ਼ਨਾਂ ਦਾ ਲਾਭ ਮਿਲ ਚੁੱਕਾ ਹੈ ਜਿਸ ਦੌਰਾਨ 1,21,538.58 ਕਰੋੜ ਰੁਪਏ ਦੇ ਐੱਮਐੱਸਪੀ ਦਾ ਭੁਗਤਾਨ ਕੀਤਾ ਗਿਆ ਹੈ। 

https://static.pib.gov.in/WriteReadData/userfiles/image/image002KT8T.png https://static.pib.gov.in/WriteReadData/userfiles/image/image0033DNJ.png

ਇਸ ਤੋਂ ਇਲਾਵਾ, ਰਾਜਾਂ ਦੇ ਪ੍ਰਸਤਾਵ ਦੇ ਅਧਾਰ 'ਤੇ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਰਾਜਾਂ ਲਈ ਮੁੱਲ ਸਹਾਇਤਾ ਸਕੀਮ (ਪੀਐੱਸਐੱਸ) ਦੇ ਅਧੀਨ ਸਾਉਣੀ ਮਾਰਕੀਟਿੰਗ ਸੀਜ਼ਨ 2020 ਦੀ 51.92 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ। ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਦੇ ਰਾਜਾਂ ਲਈ ਕੋਪਰਾ (ਬਾਰਾਂਮਾਸੀ ਫਸਲ) ਦੀ 1.23 ਲੱਖ ਮੀਟ੍ਰਿਕ ਟਨ ਦੀ ਖਰੀਦ ਲਈ ਮਨਜ਼ੂਰੀ ਵੀ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਸਬੰਧਤ ਰਾਜ ਸਰਕਾਰ ਦੇ ਪ੍ਰਸਤਾਵ ਦੇ ਅਧਾਰ 'ਤੇ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ਰਾਜਾਂ ਲਈ ਰਬੀ ਦੇ ਮਾਰਕੀਟਿੰਗ ਸੀਜ਼ਨ 2020-2021 ਦੀਆਂ 22.55 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਲਈ ਪ੍ਰਵਾਨਗੀ ਵੀ ਦਿੱਤੀ ਗਈ ਹੈ। ਜੇਕਰ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਰਾਜ ਦੀਆਂ ਨਾਮਜ਼ਦ ਖਰੀਦ ਏਜੰਸੀਆਂ ਸਬੰਧਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੂਚਿਤ ਵਾਢੀ ਦੀ ਮਿਆਦ ਦੇ ਦੌਰਾਨ ਬਾਜ਼ਾਰ ਦੀ ਦਰ ਐਮਐਸਪੀ ਤੋਂ ਘੱਟ ਜਾਂਦੀ ਹੈ ਤਾਂ ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪੀਐਸਐਸ ਅਧੀਨ ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਦੀ ਖਰੀਦ ਦੀਆਂ ਤਜਵੀਜ਼ਾਂ ਦੀ ਪ੍ਰਾਪਤੀ 'ਤੇ ਵੀ ਪ੍ਰਵਾਨਗੀ ਦਿੱਤੀ ਜਾਏਗੀ ਤਾਂ ਜੋ ਇਨ੍ਹਾਂ ਫਸਲਾਂ ਦੇ ਐੱਫਏਕਿਊ ਗਰੇਡ ਦੀ ਖਰੀਦ ਸਾਲ 2020-21 ਲਈ ਸਿੱਧਾ ਰਜਿਸਟਰਡ ਕਿਸਾਨ ਤੋਂ ਕੀਤੀ ਜਾ ਸਕੇ। 

15.02.2021 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ ਮੂੰਗੀ, ਮਾਂਹ, ਤੁਰ, ਮੂੰਗਫਲੀ ਅਤੇ ਸੋਇਆਬੀਨ ਦੀ 3,09,190.34 ਮੀਟ੍ਰਿਕ ਟਨ ਦੀ ਖਰੀਦ ਕੀਤੀ ਹੈ, ਜਿਸਦਾ ਐੱਮਐੱਸਪੀ ਮੁੱਲ 1,665.12 ਕਰੋੜ ਰੁਪਏ ਹੈ, ਜਿਸ ਦਾ ਲਾਭ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਹਰਿਆਣਾ ਅਤੇ ਰਾਜਸਥਾਨ ਦੇ 1,67,670 ਕਿਸਾਨਾਂ ਨੂੰ ਮਿਲਿਆ ਹੈ।  

ਇਸੇ ਤਰ੍ਹਾਂ ਕਰਨਾਟਕ ਅਤੇ ਤਾਮਿਲਨਾਡੂ ਵਿੱਚ 15,02.2021 ਤੱਕ 5089 ਮੀਟ੍ਰਿਕ ਟਨ ਕੋਪਰੇ ਦੀ ਖਰੀਦ ਨਾਲ 3961 ਕਿਸਾਨਾਂ ਨੂੰ 52.40 ਕਰੋੜ ਰੁਪਏ ਦਾ ਲਾਭ ਮਿਲਿਆ ਹੈ। ਮੌਜੂਦਾ ਸਮੇਂ, ਕੋਪਰਾ ਅਤੇ ਮਾਂਹ ਦੇ ਸੰਬੰਧ ਵਿੱਚ, ਪ੍ਰਮੁੱਖ 'ਤੌਰ 'ਤੇ ਪੈਦਾਵਾਰ ਵਾਲੇ ਰਾਜਾਂ ਵਿੱਚ ਰੇਟ ਜ਼ਿਆਦਾਤਰ ਐੱਮਐੱਸਪੀ ਤੋਂ ਉੱਪਰ ਹੈ। ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਦਾਲਾਂ ਅਤੇ ਤੇਲ ਬੀਜਾਂ ਦੀ ਆਮਦ ਦੇ ਅਧਾਰ 'ਤੇ ਸਬੰਧਤ ਰਾਜਾਂ ਦੁਆਰਾ ਨਿਰਧਾਰਤ ਤਾਰੀਖ ਤੋਂ ਖਰੀਦ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ।

https://static.pib.gov.in/WriteReadData/userfiles/image/image004TFX4.png https://static.pib.gov.in/WriteReadData/userfiles/image/image005OCA3.png

ਐੱਮਐੱਸਪੀ ਅਧੀਨ ਬੀਜ ਕਪਾਹ ਦੇ ਖਰੀਦ ਕਾਰਜ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਆਂਧਰ ਪ੍ਰਦੇਸ਼, ਉੜੀਸਾ ਅਤੇ ਕਰਨਾਟਕ ਰਾਜਾਂ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੇ ਹਨ। 15.02.2021 ਤੱਕ 26,656.61 ਕਰੋੜ ਰੁਪਏ ਦੀ ਕੀਮਤ ਦੇ ਨਰਮੇ ਦੀਆਂ 91,40,038 ਗੰਢਾਂ ਦੀ ਖਰੀਦ ਕੀਤੀ ਗਈ ਹੈ ਜਿਸ ਦਾ 18,91,958 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ।

https://static.pib.gov.in/WriteReadData/userfiles/image/image006G2JW.png

*****

ਡੀਜੇਐਨ / ਐਮਐਸ


(Release ID: 1698576) Visitor Counter : 151