ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਹੁਨਰਮੰਦ ਕਾਮਿਆਂ ਦੀ ਟ੍ਰੇਨਿੰਗ ਬਾਰੇ ਜਪਾਨ ਨਾਲ ਇੱਕ ਮੈਮੋਰੰਡਮ (ਐੱਮਓਸੀ) 'ਤੇ ਦਸਤਖਤ ਕੀਤੇ ਗਏ
Posted On:
12 FEB 2021 5:00PM by PIB Chandigarh
ਭਾਰਤ ਸਰਕਾਰ ਅਤੇ ਜਾਪਾਨ ਸਰਕਾਰ ਨੇ ਜਨਵਰੀ, 2021 ਵਿੱਚ “ਖਾਸ ਹੁਨਰਮੰਦ ਕਾਮੇ” ਨਾਲ ਸਬੰਧਤ ਸਿਸਟਮ ਦੇ ਸਹੀ ਸੰਚਾਲਨ ਲਈ ਭਾਈਵਾਲੀ ਲਈ ਮੁੱਢਲੇ ਢਾਂਚੇ 'ਤੇ ਸਹਿਯੋਗ ਦੇ ਇੱਕ ਮੈਮੋਰੰਡਮ (ਐੱਮਓਸੀ) 'ਤੇ ਦਸਤਖਤ ਕੀਤੇ। ਇਸ ਐੱਮਓਸੀ ਦੇ ਅਧੀਨ, ਜਪਾਨ ਵਿੱਚ ਚੌਦ੍ਹਾਂ ਸੈਕਟਰਾਂ, ਜਿਵੇਂ ਕਿ ਨਰਸਿੰਗ ਦੇਖਭਾਲ; ਇਮਾਰਤੀ ਸਫਾਈ; ਪਦਾਰਥ ਪ੍ਰੋਸੈਸਿੰਗ ਉਦਯੋਗ; ਉਦਯੋਗਿਕ ਮਸ਼ੀਨਰੀ ਮੈਨੂਫੈਕਚਰਿੰਗ ਉਦਯੋਗ; ਇਲੈਕਟ੍ਰਿਕ ਅਤੇ ਇਲੈਕਟ੍ਰੋਨਿਕ ਜਾਣਕਾਰੀ ਨਾਲ ਸਬੰਧਤ ਉਦਯੋਗ; ਉਸਾਰੀ; ਸਮੁੰਦਰੀ ਜਹਾਜ਼ ਨਿਰਮਾਣ ਅਤੇ ਸਮੁੰਦਰੀ ਜਹਾਜ਼ਾਂ ਨਾਲ ਸਬੰਧਤ ਉਦਯੋਗ; ਵਾਹਨ ਸੰਭਾਲ; ਹਵਾਬਾਜ਼ੀ; ਠਹਿਰਨ; ਖੇਤੀਬਾੜੀ; ਮੱਛੀ ਪਾਲਣ; ਭੋਜਨ ਅਤੇ ਪੀਣ ਵਾਲੇ ਉਤਪਾਦਨ ਉਦਯੋਗ ਅਤੇ ਭੋਜਨ ਸੇਵਾ ਉਦਯੋਗਾਂ ਵਿੱਚ ਦਕਸ਼ ਭਾਰਤੀ ਕਾਮਿਆਂ ਲਈ ਨੌਕਰੀਆਂ ਦੇ ਵਧੇ ਹੋਏ ਮੌਕਿਆਂ ਲਈ ਪਹਿਚਾਣ ਕੀਤੀ ਗਈ ਹੈ।
ਇਸ ਤੋਂ ਪਹਿਲਾਂ, ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ (ਐੱਮਐੱਸਡੀਈ), ਭਾਰਤ ਸਰਕਾਰ ਅਤੇ ਆਰਥਿਕਤਾ, ਵਪਾਰ ਅਤੇ ਉਦਯੋਗ ਮੰਤਰਾਲੇ, ਜਾਪਾਨ ਸਰਕਾਰ ਨੇ ਨਵੰਬਰ 2016 ਵਿੱਚ “ਮੈਨੂਫੈਕਚਰਿੰਗ ਹੁਨਰ ਸੰਚਾਰ ਪ੍ਰਮੋਸ਼ਨ ਪ੍ਰੋਗਰਾਮ” 'ਤੇ 10 ਸਾਲਾਂ ਦੀ ਮਿਆਦ ਲਈ ਸਹਿਯੋਗ ਦੇ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ।
ਭਾਰਤ ਵਿੱਚ ਸਥਿਤ ਜਾਪਾਨੀ ਉਦਯੋਗ ਨੇ ਹੁਣ ਤੱਕ, ਮੈਨੂਫੈਕਚਰਿੰਗ ਹੁਨਰ ਸੰਚਾਰ ਪ੍ਰੋਗਰਾਮ ਤਹਿਤ 13 ਜੇਆਈਐੱਮਜ਼ (ਜਾਪਾਨ-ਇੰਡੀਆ ਇੰਸਟੀਚਿਊਟ ਫਾਰ ਮੈਨੂਫੈਕਚਰਿੰਗ) ਅਤੇ 5 ਜੇਈਸੀ (ਜਾਪਾਨੀ ਐਂਡੋਵਡ ਕੋਰਸ) ਦੀ ਸ਼ੁਰੂਆਤ ਕੀਤੀ ਹੈ।
ਐੱਮਐੱਸਡੀਈ ਅਤੇ ਨਿਆਂ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਜਾਪਾਨ ਦੇ ਸਿਹਤ, ਕਿਰਤ ਅਤੇ ਭਲਾਈ ਮੰਤਰਾਲੇ (ਜਾਪਾਨ ਸਰਕਾਰ) ਨੇ ਅਕਤੂਬਰ, 2017 ਵਿੱਚ ਇੱਕ ਐੱਮਓਸੀ ‘ਤੇ ਹਸਤਾਖਰ ਕੀਤੇ, ਜਿਸ ਜ਼ਰੀਏ ਤਕਨੀਕੀ ਅੰਤ੍ਰਿੰਗ ਟ੍ਰੇਨਿੰਗ ਪ੍ਰੋਗਰਾਮ (ਟੀਆਈਟੀਪੀ) ਅਧੀਨ ਭਾਰਤ ਤੋਂ ਜਾਪਾਨ ਆਉਣ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ। ਭਾਰਤ ਅਤੇ ਜਾਪਾਨ ਵਿੱਚ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਹੱਤਵਪੂਰਣ ਰੂਪ ਵਿੱਚ ਵਧਾਉਣ ਦੇ ਉਦੇਸ਼ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ। ਇਸਦਾ ਉਦੇਸ਼ ਭਾਰਤ ਤੋਂ ਜਾਪਾਨ ਵਿੱਚ ਤਕਨੀਕੀ ਇੰਟਰਨ ਭੇਜ ਕੇ ਅਤੇ ਸਵੀਕਾਰ ਕਰਕੇ ਭਾਰਤ ਦੇ ਕੌਸ਼ਲ ਵਾਤਾਵਰਣ ਪ੍ਰਣਾਲੀ ਨੂੰ ਬਦਲਣਾ ਹੈ, ਜਿਸ ਨਾਲ ਭਾਰਤੀ ਉਦਯੋਗਾਂ ਨੂੰ ਜਾਪਾਨੀ ਉਦਯੋਗਾਂ ਦੇ ਉੱਤਮ ਅਭਿਆਸਾਂ ਦੀ ਪਾਲਣਾ ਕਰਨ ਦੇ ਸਮਰੱਥ ਬਣਾਇਆ ਜਾ ਸਕੇਗਾ। ਹੁਣ ਤੱਕ ਭਾਰਤ ਨੇ ਟੀਆਈਟੀਪੀ ਦੇ ਤਹਿਤ ਜਾਪਾਨ ਵਿੱਚ ਵਿਭਿੰਨ ਸੈਕਟਰਾਂ ਜਿਵੇਂ ਖੇਤੀਬਾੜੀ, ਉਸਾਰੀ, ਮੈਨੂਫੈਕਚਰਿੰਗ, ਅਤੇ ਸਿਹਤ ਸੰਭਾਲ ਅਧੀਨ 220 ਉਮੀਦਵਾਰ ਭੇਜੇ ਹਨ।
ਇਹ ਜਾਣਕਾਰੀ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਰਾਜ ਕੁਮਾਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
**********
ਬੀਐੱਨ / ਐੱਮਆਰ
(Release ID: 1697845)
ਵਿਜ਼ੀਟਰ ਕਾਊਂਟਰ : 195