ਖੇਤੀਬਾੜੀ ਮੰਤਰਾਲਾ

ਫਸਲਾਂ ਦੇ ਨੁਕਸਾਨ ਨੂੰ ਘਟਾਉਣ ਦੇ ਉਪਰਾਲੇ

Posted On: 13 FEB 2021 2:52PM by PIB Chandigarh

ਸਰਕਾਰ ਨੇ ਕੁਦਰਤੀ ਆਫਤਾਂ, ਕੀੜਿਆਂ ਦੇ ਹਮਲੇ, ਠੰਡੀਆਂ ਹਵਾਵਾਂ/ਠੰਡ, ਬੀਮਾਰੀਆਂ ਆਦਿ ਨਾਲ ਫਸਲਾਂ ਦੇ ਹੋਣ ਵਾਲੇ ਨੁਕਸਾਨ ਦਾ ਵੱਡੀ ਪੱਧਰ ਤੇ ਵਿਸ਼ੇਸ਼ ਰਾਜਾਂ /ਲੋਕੇਸ਼ਨਾਂ ਦਾ ਲੋੜ ਪੈਣ ਤੇ ਮੁਲਾਂਕਣ ਕੀਤਾ ਹੈ

 

ਸਰਕਾਰ ਨੇ ਫਸਲਮਾਰ ਕੀੜਿਆਂ / ਫੁੰਗੀ ਦੇ ਹਮਲੇ ਨਾਲ ਮੱਧ ਪ੍ਰਦੇਸ਼ ਵਿਚ ਅਤੇ ਰਾਜਸਥਾਨ ਵਿਚ ਸੋਕੇ ਕਾਰਣ (ਖਰੀਫ) ਫਸਲ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ 2020-21 ਦੇ ਸਾਲ ਦੌਰਾਨ ਅੰਤਰ-ਮੰਤਰੀ ਕੇਂਦਰੀ ਟੀਮਾਂ ਦਾ ਗਠਨ ਕੀਤਾ ਸੀ

 

ਇਸ ਕਮੇਟੀ ਨੇ 2020 ਦੌਰਾਨ ਸੰਕਟ ਪ੍ਰਬੰਧਨ ਯੋਜਨਾ ਦੀ ਸਮੀਖਿਆ ਕੀਤੀ ਅਤੇ ਉਸ ਨੂੰ ਅੱਪਡੇਟ ਕੀਤਾ ਇਸ ਕੰਮ ਵਿਚ ਕਈ ਏਜੰਸੀਆਂ ਸੋਕੇ ਦੌਰਾਨ ਸੰਕਟ ਅਤੇ ਮੀਡੀਆ ਪ੍ਰਬੰਧਨ ਨਾਲ ਨਜਿੱਠਣ ਵਿਚ ਸ਼ਾਮਿਲ ਸਨ

 

ਪਿਛਲੇ ਤਿੰਨ ਸਾਲਾਂ ਦੌਰਾਨ ਹੋਏ ਨੁਕਸਾਨ ਦੇ ਵੇਰਵੇ ਇਸ ਤਰ੍ਹਾਂ ਹਨ -

 

· 2020-21 ਦੌਰਾਨ ਟਿੱਡੀ ਦਲ ਦੇ ਹਮਲੇ ਕਾਰਣ ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੇ 6520 ਹੈਕਟੇਅਰ, 4400 ਹੈਕਟੇਅਰ, 806 ਹੈਕਟੇਅਰ, 488 ਹੈਕਟੇਅਰ ਅਤੇ 267 ਹੈਕਟੇਅਰ ਲੜੀਵਾਰ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਕੀਤੀ

 

· 2019-20 ਦੌਰਾਨ ਟਿੱਡੀ ਦਲ ਨੇ ਰਾਜਸਥਾਨ ਦੇ 8 ਜ਼ਿਲ੍ਹਿਆਂ ਵਿਚ 1,79,584 ਹੈਕਟੇਅਰ ਦੇ ਰਕਬੇ ਵਿਚ ਅਤੇ ਗੁਜਰਾਤ ਦੇ 2 ਜ਼ਿਲ੍ਹਿਆਂ ਵਿਚ 19,313 ਹੈਕਟੇਅਰ ਰਕਬੇ ਵਿਚ ਫਸਲਾਂ ਦਾ ਨੁਕਸਾਨ ਕੀਤਾ ਰਾਜਸਥਾਨ ਦੇ ਬੀਕਾਨੇਰ ਵਿਚ 2235 ਹੈਕਟੇਅਰ, ਹਨੁਮਾਨਗਡ਼੍ਹ ਵਿਚ 140 ਹੈਕਟੇਅਰ ਅਤੇ ਸ਼੍ਰੀ ਗੰਗਾਨਗਰ ਦੇ 1027 ਹੈਕਟੇਅਰ ਰਕਬੇ ਵਿਚ ਟਿੱਡੀ ਦਲ ਨੇ ਫਸਲਾਂ ਦਾ ਨੁਕਸਾਨ ਕੀਤਾ

 

· 2018-19 ਅਤੇ 2019-20 ਵਿਚ ਫੌਜੀ ਕੀੜੇ (ਆਰਮੀਵਾਰਮ) ਦੇ ਹਮਲੇ ਕਾਰਣ ਲੜੀਵਾਰ 5 ਲੱਖ ਅਤੇ 7 ਲੱਖ ਹੈਕਟੇਅਰ ਫਸਲ ਨੂੰ ਕੀੜਾ ਲੱਗਾ । 2019-20 ਵਿਚ ਕਰਨਾਟਕ ਵਿਚ 2,63,000 ਹੈਕਟੇਅਰ ਅਤੇ ਮਹਾਰਾਸ਼ਟਰ ਵਿਚ 8.60 ਲੱਖ ਹੈਕਟੇਅਰ ਰਕਬੇ ਵਿਚ ਕੀੜੇ ਕਾਰਣ ਫਸਲ ਨੂੰ ਨੁਕਸਾਨ ਪਹੁੰਚਿਆ

 

ਫਸਲਾਂ ਨੂੰ ਹੋਏ ਨੁਕਸਾਨ ਨਾਲ ਨਜਿੱਠਣ ਅਤੇ ਨੁਕਸਾਨ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਕਈ ਮੁੱਖ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਜੋ ਹੇਠ ਲਿਖੀਆਂ ਹਨ:

 

  • ਕੁਦਰਤੀ ਆਫਤਾਂ ਕਾਰਣ ਫਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਬੀਮਾ ਕਵਰ ਦੇਣ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕਰਨਾ

 

  • ਖਰਾਬ ਮੌਸਮ ਦੀਆਂ ਘਟਨਾਵਾਂ ਅਤੇ ਘੱਟ ਤੋਂ ਘੱਟ ਸੰਭਾਵਤ ਸਮੇਂ ਵਿਚ ਦਾਅਵਿਆਂ ਨੂੰ ਸੈਟਲ ਕਰਨ ਦਾ ਲਾਭ ਦੇਣ ਲਈ ਬੀਮਾ ਸੁਰੱਖਿਆ ਲਈ ਮੌਸਮ ਆਧਾਰਤ ਫਸਲ ਬੀਮਾ ਯੋਜਨਾ ਦੀ ਦਾ ਪੁਨਰਗਠਨ ਕਰਨਾ

 

  • ਇਕ ਸਾਲ ਤੱਕ 3 ਲੱਖ ਰੁਪਏ ਦੇ ਥੋੜੇ ਅਰਸੇ ਦੇ ਫਸਲ ਕਰਜ਼ੇ ਦੀ ਪ੍ਰਾਪਤੀ ਲਈ ਕਿਸਾਨਾਂ ਨੂੰ ਵਿਆਜ ਤੇ ਛੋਟ ਦੀ ਯੋਜਨਾ

 

  • ਹੋਰ ਮਹੱਤਵਪੂਰਨ ਯੋਜਨਾਵਾਂ, ਜਿਨ੍ਹਾਂ ਵਿਚ ਪਲਾਂਟ ਕੁਆਰੰਟੀਨ ਸਹੂਲਤਾਂ ਨੂੰ ਮਜ਼ਬੂਤ ਕਰਨਾ ਅਤੇ ਆਧੁਨਿਕ ਬਣਾਉਣਾ, ਜਿਲ੍ਹਾ ਸੋਕਾ ਪਰੂਫਿੰਗ ਯੋਜਨਾ, ਕੇਂਦਰ ਪੱਧਰੀ ਹਫਤਾਵਾਰੀ ਆਧਾਰ ਤੇ ਮੀਟਿੰਗਾਂ ਦੀ ਨਿਗਰਾਨੀ ਅਤੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫਸਲੀ ਮੌਸਮ ਵਾਚ ਗਰੁੱਪ ਰਿਪੋਰਟ ਜਾਰੀ ਕਰਨੀ ਅਤੇ ਭਾਰਤੀ ਖੇਤੀ ਖੋਜ ਪਰੀਸ਼ਦ ਵਲੋਂ ਨਿਗਰਾਨੀ ਅਤੇ ਪੈਸਟ ਮੈਨੇਜਮੈਂਟ ਕਰਨੀ

 

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਧੀਨ ਜਾਰੀ ਕੀਤੇ ਗਏ ਫੰਡ ਅਤੇ ਪੁਨਰਗਠਿਤ ਮੌਸਮ ਆਧਾਰਤ ਫਸਲ ਬੀਮਾ ਯੋਜਨਾ

 

ਸਕੀਮ/ਸਾਲ

ਖਰਚ (ਕਰੋਡ਼ਾ ਰੁਪਏ ਵਿਚ)

2018-19

11945.38

2019-20

12638.32

2020-21*

9799.86

 

ਜਿਵੇਂ ਕਿ 31 ਦਸੰਬਰ, 2020 ਨੂੰ ਸੀ

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇਕ ਲਿਖਤੀ ਜਵਾਬ ਵਿਚ ਰਾਜ ਸਭਾ ਵਿਚ ਦਿੱਤੀ

---------------------------

ਏਪੀਐਸ


(Release ID: 1697788) Visitor Counter : 198


Read this release in: English , Urdu , Marathi , Manipuri