ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਪੋਲਟਰੀ ਉਦਯੋਗ 'ਤੇ ਏਵੀਅਨ ਫਲੂ ਦਾ ਪ੍ਰਭਾਵ
Posted On:
12 FEB 2021 5:24PM by PIB Chandigarh
ਪੋਲਟਰੀ ਉਦਯੋਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪੋਲਟਰੀ ਪੰਛੀਆਂ ਦੀ ਮੌਤ / ਨਸ਼ਟ ਕੀਤੇ ਜਾਣ ਦੇ ਨਾਲ ਨਾਲ ਬਰਡ ਫਲੂ ਦੇ ਫੈਲਣ ਦੇ ਡਰ ਕਾਰਨ ਪੋਲਟਰੀ ਅਤੇ ਪੋਲਟਰੀ ਪਦਾਰਥਾਂ ਦੀ ਖਪਤ ਵਿੱਚ ਕਟੌਤੀ ਹੋਣ ਨਾਲ ਕਾਫ਼ੀ ਮਹੱਤਵਪੂਰਣ ਨੁਕਸਾਨ ਹੋਇਆ ਹੈ । ਪੋਲਟਰੀ ਉਤਪਾਦਾਂ ਦੀ- ਅੰਡੇ ਅਤੇ ਮੀਟ ਦੀ ਖਪਤ ਘੱਟ ਹੋਣ ਦੇ ਮਾਮਲੇ ਹੋਏ ਮਾਲੀ ਨੁਕਸਾਨ ਨੂੰ ਸਮਝਿਆ ਜਾ ਸਕਦਾ ਹੈ । ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਏਵੀਅਨ ਫਲੂ (ਬਰਡ ਫਲੂ) ਕਾਰਨ ਹੁਣ ਤੱਕ ਕੁੱਲ 4,49, 271 ਪੋਲਟਰੀ ਪੰਛੀਆਂ ਦਾ ਖਾਤਮਾ ਹੋ ਚੁੱਕਾ ਹੈ ।
ਪੋਲਟਰੀ ਅਤੇ ਜੰਗਲੀ ਪੰਛੀਆਂ ਵਿਚਕਾਰ ਏਵੀਅਨ ਫਲੂ ਦੀ ਪੁਸ਼ਟੀ 14 ਰਾਜਾਂ / ਕੇਂਦਰ ਸ਼ਾਸਤ ਪ੍ਦੇਸ਼ਾ- ਕੇਰਲ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ, ਗੁਜਰਾਤ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼, ਬਿਹਾਰ, ਰਾਜਸਥਾਨ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਹੋਈ ਹੈ । ਹਾਲਾਂਕਿ, ਹਰਿਆਣਾ, ਮਹਾਰਾਸ਼ਟਰ, ਪੰਜਾਬ ਅਤੇ ਕੇਰਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਦੇ ਵੇਰਵਿਆਂ ਨਾਲ ਜੁੜੇ ਹੋਏ ਹਨ:-
ਬਰਡ ਫਲੂ ਸਮੇਤ ਜਾਨਵਰਾਂ ਦੀਆਂ ਬਿਮਾਰੀਆਂ ਦੀ ਰੋਕਥਾਮ, ਨਿਯੰਤਰਣ ਅਤੇ ਰੋਕਥਾਮ ਲਈ ਕਾਰਜ ਯੋਜਨਾ ਅਨੁਸਾਰ ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐਚਡੀ) ਵਲੋਂ ਆਪਣੀ ਐਲਐਚ ਅਤੇ ਡੀਸੀ ਸਕੀਮ ਤਹਿਤ ਰਾਜਾਂ /ਕੇਦਰ ਸ਼ਾਸਤ ਪ੍ਦੇਸ਼ਾ ਦੀ ਸਹਾਇਤਾ ਨਾਲ ਏਐਸਸੀਏਡੀ ਕੰਪੋਨੈਂਟ ਅਧੀਨ 50-50 ਦੇ ਹਿੱਸੇ ਦੇ ਆਧਾਰ ਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਏਵੀਅਨ ਇਨਫਲੂਐਨਜ਼ਾ (ਬਰਡ ਫਲੂ) ਦੀ ਰੋਕਥਾਮ, ਨਿਯੰਤਰਣ ਅਤੇ ਕਾੱਨਟੇਨਮੈਂਟ ਦੀ ਮੌਜੂਦਾ ਐਕਸ਼ਨ ਪਲਾਨ ਦੇ ਅਨੁਸਾਰ ਪੋਲਟਰੀ ਪੰਛੀਆਂ, ਅੰਡਿਆਂ ਅਤੇ ਪੋਲਟਰੀ ਫੀਡ ਨੂੰ ਕੀਤਾ ਜਾ ਰਿਹਾ ਹੈ ਅਤੇ ਖਾਤਮੇ ਤੋਂ ਬਾਅਦ ਪੋਲਟਰੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ.
ਬਰਡ ਫਲੂ ਕਾਰਨ ਰਾਜਾਂ ਦੀ ਸਥਿਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ (ਅੰਕੜਾ 09.02.2021 ਦੇ ਅਨੁਸਾਰ)
.
ਸ. ਨੰ.
|
ਰਾਜ
|
ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ
|
ਪੋਲਟਰੀ ਪੰਛੀਆਂ ਦੀ ਮੌਤ ਹੋ ਗਈ
|
ਨਸ਼ਟ ਕੀਤੇ ਗਏ ਪੋਲਟਰੀ ਪੰਛੀਆਂ ਦੀ ਗਿਣਤੀ
|
1.
|
ਮਹਾਰਾਸ਼ਟਰ
|
22
|
41,504
|
1,09,426
|
2.
|
ਹਰਿਆਣਾ
|
2
|
2,10,000
|
1,64,000
|
3.
|
ਪੰਜਾਬ
|
1
|
49,936
|
84,505
|
4.
|
ਕੇਰਲ
|
2
|
25,864
|
58,335
|
ਇਹ ਜਾਣਕਾਰੀ ਡਾ. ਸੰਜੀਵ ਕੁਮਰ ਬਾਲਯਾਨ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ ਦੇ ਰਾਜ ਮੰਤਰੀ ਨੇ ਅੱਜ ਰਾਜ ਸਭਾ ਵਿੱਚ ਦਿੱਤੀ।
*********
ਏਪੀਐਸ / ਐਮਜੀ / ਜੇ ਕੇ
(Release ID: 1697546)
Visitor Counter : 207