ਰੱਖਿਆ ਮੰਤਰਾਲਾ
ਰੱਖਿਆ ਮੰਤਰਾਲੇ ਦਾ ਬਿਆਨ
Posted On:
12 FEB 2021 3:36PM by PIB Chandigarh
ਰੱਖਿਆ ਮੰਤਰਾਲੇ ਦੇ ਧਿਆਨ ਵਿੱਚ ਆਇਆ ਹੈ ਕਿ ਮੀਡੀਆ ਤੇ ਸੋਸ਼ਲ ਮੀਡੀਆ ਤੇ ਪੈਨਗੌਂਗ ਤਸੋ ਵਿੱਚ ਫੌਜਾਂ ਵੱਲੋਂ ਆਪੋ ਆਪਣੀਆਂ ਸਰਹੱਦਾਂ ਦੇ ਅੰਦਰ ਵਾਪਸ ਜਾਣ ਦੇ ਮੌਜੂਦਾ ਸਿਲਸਿਲੇ ਨੂੰ ਵਧਾ ਚੜ੍ਹਾ ਕੇ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਗੁੰਮਰਾਹਕੁੰਨ ਟਿੱਪਣੀਆਂ ਕੀਤੀਆਂ ਗਈਆਂ ਹਨ ।
ਸ਼ੁਰੂਆਤ ਵਿੱਚ ਰੱਖਿਆ ਮੰਤਰਾਲੇ ਨੇ ਦੁਹਰਾਇਆ ਹੈ ਕਿ ਰਕਸ਼ਾ ਮੰਤਰੀ ਨੇ ਸੰਸਦ ਦੇ ਦੋਨਾਂ ਸਦਨਾਂ ਵਿੱਚ ਆਪਣੇ ਬਿਆਨਾਂ ਵਿੱਚ ਅਸਲ ਸਥਿਤੀ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ । ਹਾਲਾਂਕਿ ਇਸ ਰਿਕਾਰਡ ਨੂੰ ਸਪਸ਼ਟ ਕਰਨਾ ਤੇ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਗਲਤ ਸਮਝੀ ਜਾਣ ਵਾਲੀ ਵਧਾ ਚੜ੍ਹਾ ਕੇ ਦਿੱਤੀ ਜਾਣਕਾਰੀ ਦਾ ਖੰਡਨ ਕਰਨਾ ਜ਼ਰੂਰੀ ਹੈ ।
ਇਹ ਦਾਅਵਾ ਕਿ ਫਿਗਰ ਚਾਰ ਤੱਕ ਭਾਰਤੀ ਖੇਤਰ ਹੈ , ਬਿਲਕੁਲ ਗਲਤ ਹੈ । ਭਾਰਤ ਦੇ ਖੇਤਰ ਨੂੰ ਭਾਰਤ ਦੇ ਨਕਸ਼ੇ ਵਿੱਚ ਦਰਸਾਇਆ ਗਿਆ ਹੈ ਅਤੇ 1962 ਤੋਂ ਹੁਣ ਤੱਕ 43000 ਵਰਗ ਕਿਲੋਮੀਟਰ ਤੋਂ ਵੱਧ ਚੀਨ ਦੇ ਨਜਾਇਜ਼ ਕਬਜ਼ੇ ਹੇਠ ਹੈ ਅਤੇ ਇਹ ਨਕਸ਼ੇ ਵਿੱਚ ਸ਼ਾਮਿਲ ਹੈ ।
ਇੱਥੋਂ ਤੱਕ ਕਿ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਭਾਰਤੀ ਧਾਰਨਾ ਅਨੁਸਾਰ ਫਿੰਗਰ 8 ਤੇ ਹੈ ਨਾ ਕਿ ਫਿੰਗਰ 4 ਤੇ । ਇਸ ਲਈ ਭਾਰਤ ਨੇ ਚੀਨ ਨਾਲ ਮੌਜੂਦਾ ਸਮਝੌਤੇ ਸਮੇਤ ਫਿੰਗਰ 8 ਤੱਕ ਗਸ਼ਤ ਕਰਨ ਦਾ ਅਧਿਕਾਰ ਕਾਇਮ ਰੱਖਿਆ ਹੈ । ਪੈਨਗੌਂਗ ਤਸੋ ਦੇ ਉੱਤਰੀ ਕਿਨਾਰੇ ਦੇ ਦੋਨਾਂ ਪਾਸੇ ਸਥਾਈ ਪੋਸਟਾਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਹਨ ਤੇ ਚੰਗੀ ਤਰ੍ਹਾਂ ਸਥਾਪਿਤ ਹਨ । ਭਾਰਤੀ ਪਾਸੇ ਵੱਲ ਫਿੰਗਰ 3 ਦੇ ਨੇੜੇ ਧੰਨ ਸਿੰਘ ਥਾਪਾ ਪੋਸਟ ਹੈ ਅਤੇ ਚੀਨ ਵਾਲੇ ਪਾਸੇ ਫਿੰਗਰ 8 ਪੂਰਵ ਵੱਲ ਹੈ । ਮੌਜੂਦਾ ਸਮਝੌਤੇ ਵਿੱਚ ਦੋਨਾਂ ਧਿਰਾਂ ਵੱਲੋਂ ਅੱਗੇ ਤਾਇਨਾਤੀ ਬੰਦ ਕਰਨ ਅਤੇ ਇਨ੍ਹਾਂ ਸਥਾਈ ਪੋਸਟਾਂ ਤੇ ਲਗਾਤਾਰ ਤਾਇਨਾਤੀ ਦਾ ਪ੍ਰਬੰਧ ਕੀਤਾ ਗਿਆ ਹੈ ।
ਭਾਰਤ ਨੇ ਇਸ ਸਮਝੌਤੇ ਦੇ ਨਤੀਜੇ ਵਜੋਂ ਕਿਸੇ ਵੀ ਖੇਤਰ ਨੂੰ ਸਵੀਕਾਰ ਨਹੀਂ ਕੀਤਾ ਹੈ । ਇਸਦੇ ਉਲਟ ਇਸਨੇ ਅਸਲ ਕੰਟਰੋਲ ਰੇਖਾ ਦੀ ਪਾਲਣਾ ਅਤੇ ਸਤਿਕਾਰ ਲਾਗੂ ਕੀਤਾ ਹੈ ਤੇ ਜਿਉਂ ਦੀ ਤਿਉਂ ਸਥਿਤੀ ਵਿੱਚ ਇੱਕ ਪਾਸਾ ਤਬਦੀਲੀ ਨੂੰ ਰੋਕਿਆ ਹੈ ।
ਰਕਸ਼ਾ ਮੰਤਰੀ ਦੇ ਬਿਆਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਹੌਟ ਸਪਰਿੰਗਸ , ਗੋਗਰਾ ਤੇ ਡੇਪਸਾਂਗ ਸਮੇਤ ਕਈ ਮੁਸ਼ਕਿਲਾਂ ਨਾਲ ਨਜਿੱਠਣਾ ਅਜੇ ਬਾਕੀ ਹੈ । ਬਾਕੀ ਮੁੱਦੇ ਪੈਨਗੌਂਗ ਤਸੋ ਵਿੱਚ ਫੌਜਾਂ ਵੱਲੋਂ ਆਪਣੇ ਵਾਪਸੀ ਟਿਕਾਣਿਆਂ ਤੇ ਪਹੁੰਚਣ ਦਾ ਸਿਲਸਿਲਾ ਮੁਕੰਮਲ ਹੋਣ ਦੇ 48 ਘੰਟਿਆਂ ਦੇ ਅੰਦਰ ਅੰਦਰ ਉਠਾਏ ਜਾਣਗੇ ।
ਪੂਰਵੀ ਲੱਦਾਖ਼ ਵਿੱਚ ਸਾਡੇ ਰਾਸ਼ਟਰੀ ਹਿੱਤ ਅਤੇ ਖੇਤਰ ਦੀ ਪ੍ਰਭਾਵਸ਼ਾਲੀ ਰਾਖੀ ਕੀਤੀ ਗਈ ਹੈ , ਕਿਉਂਕਿ ਸਰਕਾਰ ਨੇ ਹਥਿਆਰਬੰਦ ਫੌਜਾਂ ਦੀਆਂ ਸਮਰੱਥਾਵਾਂ ਵਿੱਚ ਪੂਰਾ ਭਰੋਸਾ ਜਤਾਇਆ ਹੈ । ਉਹ ਜਿਹੜੇ ਸਾਡੇ ਫੌਜੀ ਕਰਮਚਾਰੀਆਂ ਦੀਆਂ ਕੁਰਬਾਨੀਆਂ ਦੁਆਰਾ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਤੇ ਸ਼ੱਕ ਕਰਦੇ ਹਨ ਉਹ ਅਸਲ ਵਿੱਚ ਉਨ੍ਹਾਂ ਦਾ ਨਿਰਾਦਰ ਕਰਦੇ ਹਨ ।
ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ
(Release ID: 1697535)
Visitor Counter : 268