ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਆਂਗਨਵਾੜੀ ਕੇਂਦਰਾਂ ਵਿੱਚ ਸਬਜ਼ੀਆਂ ਉਗਾਉਣ ਦੀ ਯੋਜਨਾ ਹੈ

Posted On: 11 FEB 2021 3:38PM by PIB Chandigarh

 

ਆਂਗਨਵਾੜੀ ਕੇਂਦਰਾਂ ਵਿੱਚ ਪੋਸ਼ਣ ਵਾਟਿਕਾਵਾਂ ਦੇ ਵਿਕਾਸ ਵਿੱਚ ਸਹਾਇਤਾ ਲਈ ਪੌਸ਼ਟਿਕ ਅਭਿਆਸਾਂ ਵਿੱਚ ਰਵਾਇਤੀ ਗਿਆਨ ਦਾ ਲਾਭ ਲੈਂਦਿਆਂ ਖੁਰਾਕ ਵਿਭਿੰਨਤਾ ਦੇ ਪਾੜੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਕਮਿਊਨਿਟੀ ਮੈਂਬਰਾਂ ਨੂੰ ਤਾਜ਼ੇ ਫਲ, ਸਬਜ਼ੀਆਂ ਅਤੇ ਮਹੱਤਵਪੂਰਨ ਜੜ੍ਹੀ-ਬੂਟੀਆਂ ਅਤੇ ਮੈਡੀਸਿਨਲ ਪੌਦਿਆਂ, ਜੋ ਚੰਗੇ ਪੋਸ਼ਣ ਲਈ ਬੁਨਿਆਦੀ ਹਨ, ਦੀ ਨਿਯਮਤ ਸਪਲਾਈ ਲਈ ਸਥਾਨਕ ਖੁਰਾਕੀ ਫਸਲਾਂ ਦੀ ਕਾਸ਼ਤ ਕਰਨ ਲਈ ਉਤਸ਼ਾਹਤ ਕਰਨ ਲਈ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ। ਆਊਟਰੀਚ ਯੋਜਨਾ ਦੇ ਹਿੱਸੇ ਵਜੋਂ ਮੌਸਮੀ ਅਤੇ ਸਤਹੀ ਸਬਜ਼ੀਆਂ ਦੇ ਬੀਜ ਆਂਗਨਵਾੜੀ ਕੇਂਦਰਾਂ ਨੂੰ ਵੰਡੇ ਗਏ ਹਨ।

 

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

 

**********

 

ਬੀਵਾਈ/ ਏਐੱਸ



(Release ID: 1697143) Visitor Counter : 142


Read this release in: English , Urdu , Manipuri