ਰੱਖਿਆ ਮੰਤਰਾਲਾ

ਬੌਏਜ਼ ਸਪੋਰਟਸ ਕੰਪਨੀ, ਜਾਟ ਰੈਜੀਮੈਂਟਲ ਸੈਂਟਰ, ਬਰੇਲੀ (ਉੱਤਰ ਪ੍ਰਦੇਸ਼) 01 ਤੋਂ 06 ਮਾਰਚ 2021 ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਹਰਿਆਣਾ, ਪੰਜਾਬ, ਦਿੱਲੀ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਉਮੀਦਵਾਰਾਂ ਦੀ ਕੁਸ਼ਤੀ ਖੇਡ ਚੋਣ ਪ੍ਰਕਿਰਿਆ ਰੈਲੀ ਦੁਆਰਾ ਆਯੋਜਿਤ ਕੀਤੀ ਜਾਏਗੀ।

Posted On: 10 FEB 2021 4:42PM by PIB Chandigarh

1. ਬੌਏਜ਼ ਸਪੋਰਟਸ ਕੰਪਨੀ, ਜਾਟ ਰੈਜੀਮੈਂਟਲ ਸੈਂਟਰ, ਬਰੇਲੀ (ਉੱਤਰ ਪ੍ਰਦੇਸ਼) ਇਸ ਕੇਂਦਰ ਵਿੱਚ ਸਪੋਰਟਸ ਕੈਡਿਟ ਦੇ ਰੂਪ ਵਿੱਚ ਲੜਕਿਆਂ ਦੀ ਕੁਸ਼ਤੀ ਲਈ ਯੋਗ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਇੱਕ ਚੋਣ ਰੈਲੀ ਦਾ ਆਯੋਜਨ ਕਰੇਗੀ। ਇਹ ਰੈਲੀ 01 ਤੋਂ 06 ਮਾਰਚ 2021 ਤੱਕ ਜਾਟ ਰੈਜੀਮੈਂਟਲ ਸੈਂਟਰ, ਬਰੇਲੀ ਵਿਖੇ ਹੋਵੇਗੀ।

2. ਕੁਸ਼ਤੀ ਵਿੱਚ ਚੋਣ ਟ੍ਰਾਇਲ, ਸਰੀਰਕ ਅਤੇ ਤਕਨੀਕੀ ਕੁਸ਼ਲਤਾ ਟੈਸਟ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕੋਚ ਅਤੇ ਬੋਰਡ ਦੇ ਅਧਿਕਾਰੀਆਂ ਦੇ ਅਧੀਨ ਆਯੋਜਿਤ ਕੀਤਾ ਜਾਵੇਗਾ। 

3. ਯੋਗਤਾ

(a) ਉਮਰ: 01 ਮਾਰਚ 2021 ਨੂੰ 08-14 ਸਾਲ ਦਰਮਿਆਨ (ਉਮੀਦਵਾਰ ਦਾ ਜਨਮ 01 ਮਾਰਚ 2007 ਤੋਂ 28 ਫਰਵਰੀ 2013 ਦਰਮਿਆਨ ਹੋਵੇ )

(b) ਸਿੱਖਿਆ: ਅੰਗਰੇਜ਼ੀ ਅਤੇ ਹਿੰਦੀ ਦੇ ਲੋੜੀਂਦੇ ਗਿਆਨ ਦੇ ਨਾਲ ਘੱਟੋ ਘੱਟ ਚੌਥੀ ਜਮਾਤ ਪਾਸ ਕੀਤੀ ਹੋਵੇ। 

(c) ਮੈਡੀਕਲ ਫਿੱਟਨੈੱਸ: ਜਾਟ ਰੈਜੀਮੈਂਟਲ ਸੈਂਟਰ ਦੇ ਮੈਡੀਕਲ ਅਫਸਰ ਅਤੇ ਆਰਮੀ ਸਪੋਰਟਸ ਮੈਡੀਸਨ ਸੈਂਟਰ ਦੇ ਮਾਹਰ ਦੁਆਰਾ ਚੈੱਕ ਕੀਤੀ ਜਾਵੇਗੀ। 

(d) ਬਿਨੈਕਾਰ ਸਬ ਜੂਨੀਅਰ / ਜੂਨੀਅਰ ਨੈਸ਼ਨਲ ਇੰਟਰ ਸਕੂਲ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਮੈਡਲ / ਭਾਗੀਦਾਰੀ ਦਾ ਸਰਟੀਫਿਕੇਟ ਜਮ੍ਹਾ ਕਰਵਾਏਗਾ ਅਤੇ ਕੁਸ਼ਤੀ ਵਿੱਚ ਪਹਿਲਾ, ਦੂਜਾ ਸਥਾਨ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ। 

(e) ਸਰੀਰ ਦੇ ਕਿਸੇ ਵੀ ਹਿੱਸੇ 'ਤੇ ਸਥਾਈ ਟੈੱਟੂ ਵਾਲਾ ਕੋਈ ਵੀ ਬਿਨੈਕਾਰ ਚੁਣਿਆ ਨਹੀਂ ਜਾਵੇਗਾ। 

(f) ਬੌਏਜ਼ ਸਪੋਰਟਸ ਕੰਪਨੀ ਦੇ ਦਾਖਲੇ ਲਈ ਹੇਠਾਂ ਦਿੱਤੀ ਲੰਬਾਈ ਅਤੇ ਭਾਰ ਦੇ ਮਾਪਦੰਡ ਲਾਗੂ ਹੋਣਗੇ : -

ਲੜੀ ਨੰਬਰ 

ਅਨੁਸ਼ਾਸ਼ਨ 

ਦਾਖਲਾ ਪੱਧਰ 'ਤੇ ਉਮਰ (ਸਾਲ)

ਉਮਰ (ਸਾਲ)

ਲੰਬਾਈ(ਸੈਮੀ) 

ਭਾਰ (ਕਿਲੋਗ੍ਰਾਮ)

(i)

Wrestling

08-14 Years

08

134

29

09

139

31

10

143

34

11

150

37

12

153

40

13

155

42

14

160

47

 

4. ਬੀਐੱਸਸੀ ਵਿਖੇ ਜਮ੍ਹਾਂ ਕਰਵਾਉਣ ਵਾਲੇ ਮਹੱਤਵਪੂਰਨ ਦਸਤਾਵੇਜ਼: ਚੋਣ ਟਰਾਇਲ ਦੇ ਸਮੇਂ ਉਮੀਦਵਾਰਾਂ ਕੋਲ ਹੇਠ ਲਿਖੇ ਦਸਤਾਵੇਜ਼ ਹੋਣੇ ਚਾਹੀਦੇ ਹਨ: -

(ਏ) ਜਨਮ ਸਰਟੀਫਿਕੇਟ ਦੀ ਅਸਲ ਕਾਪੀ ਜੋ ਸਿਰਫ ਨਗਰ ਨਿਗਮ / ਜਨਮ-ਮੌਤ ਦੇ ਰਜਿਸਟਰ ਦੁਆਰਾ ਜਾਰੀ ਕੀਤੀ ਜਾਂਦੀ ਹੈ। 

(ਬੀ) ਜਾਤੀ ਸਰਟੀਫਿਕੇਟ ਦੀ ਅਸਲ ਕਾਪੀ। 

(ਸੀ) ਸਕੂਲ ਸਿੱਖਿਆ ਪ੍ਰਮਾਣ ਪੱਤਰ ਦੀ ਅਸਲ ਕਾਪੀ। 

(ਡੀ) ਗ੍ਰਾਮ ਪ੍ਰਧਾਨ / ਸਕੂਲ ਤੋਂ ਚਰਿੱਤਰ ਸਰਟੀਫਿਕੇਟ ਦੀ ਅਸਲ ਕਾਪੀ। 

(ਈ) ਰਿਹਾਇਸ਼ੀ / ਨਿਵਾਸ ਪ੍ਰਮਾਣ ਪੱਤਰ ਦੀ ਅਸਲ ਕਾਪੀ (ਤਹਿਸੀਲਦਾਰ / ਐੱਸਡੀਐੱਮ ਦੁਆਰਾ ਜਾਰੀ ਕੀਤੀ ਗਈ)

(ਐੱਫ) ਛੇ ਤਾਜ਼ਾ ਰੰਗਦਾਰ ਫੋਟੋਆਂ। 

(ਜੀ) ਜ਼ਿਲ੍ਹਾ ਅਤੇ ਇਸ ਤੋਂ ਉਪਰਲੇ ਪੱਧਰ 'ਤੇ ਖੇਡ ਵਿੱਚ ਹਿੱਸਾ ਲੈਣ ਸਬੰਧੀ ਸਰਟੀਫਿਕੇਟ ਦੀ ਅਸਲ ਕਾਪੀ ਜੇ ਕੋਈ ਹੈ। 

(ਐੱਚ) ਆਧਾਰ ਕਾਰਡ ਦੀ ਅਸਲ ਕਾਪੀ। 

ਨੋਟ: ਅਸਲ ਦਸਤਾਵੇਜ਼ ਦੇਖੇ ਜਾਣਗੇ ਅਤੇ ਬਿਨੈ-ਪੱਤਰ ਦੇ ਨਾਲ ਇੱਕ ਸੀਟੀਸੀ ਜਮ੍ਹਾ ਕੀਤੀ ਜਾਏਗੀ। 

5. ਚੋਣ ਰੈਲੀ ਦੇ ਸਮੇਂ ਦੌਰਾਨ ਠਹਿਰਨਾ ਅਤੇ ਰਿਹਾਇਸ਼ : ਉਮੀਦਵਾਰਾਂ ਨੂੰ ਆਪਣੇ ਖਰਚਿਆਂ 'ਤੇ ਚੋਣ ਰੈਲੀ ਵਿੱਚ ਸ਼ਾਮਲ ਹੋਣਾ ਹੋਵੇਗਾ। ਸਕ੍ਰੀਨਿੰਗ ਦੀ ਮਿਆਦ ਦੇ ਦੌਰਾਨ, ਉਮੀਦਵਾਰ ਅਤੇ ਉਨ੍ਹਾਂ ਦੇ ਨਾਲ ਆਉਣ ਵਾਲਿਆਂ ਨੂੰ ਬਰੇਲੀ ਵਿਖੇ ਰਹਿਣ ਅਤੇ ਆਵਾਜਾਈ ਲਈ ਖੁਦ ਪ੍ਰਬੰਧ ਕਰਨਾ ਹੋਏਗਾ। ਚੋਣ ਰੈਲੀ ਦੀ ਪੂਰੀ ਪ੍ਰਕਿਰਿਆ ਦੌਰਾਨ ਕਿਸੇ ਵੀ ਉਮੀਦਵਾਰ ਦੇ ਨਾਲ ਮਹਿਲਾ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। 

6. ਪੰਜੀਕਰਨ ਲਈ ਰਿਪੋਰਟ ਕਰਨ ਦਾ ਸਮਾਂ: 

(a) ਸਥਾਨ - ਜਾਟ ਰੈਜੀਮੈਂਟਲ ਸੈਂਟਰ, ਬਰੇਲੀ (ਯੂਪੀ)

(b) ਮਿਤੀ - 01 ਮਾਰਚ 2021

(c) ਸਮਾਂ - 0700 ਤੋਂ 1000 ਵਜੇ ਤੱਕ 

7. ਖਾਲੀ ਅਸਾਮੀਆਂ ਸੀਮਤ ਹੋਣ ਕਾਰਨ ਜ਼ਿਲ੍ਹਾ / ਰਾਜ / ਰਾਸ਼ਟਰੀ ਪੱਧਰ 'ਤੇ ਤਗਮਾ ਜੇਤੂਆਂ ਨੂੰ ਪਹਿਲ ਦਿੱਤੀ ਜਾਵੇਗੀ। 

8. ਚੁਣੇ ਗਏ ਉਮੀਦਵਾਰਾਂ ਨੂੰ ਬੌਏਜ਼ ਸਪੋਰਟਸ ਕੰਪਨੀ, ਜਾਟ ਰੈਜੀਮੈਂਟਲ ਸੈਂਟਰ, ਬਰੇਲੀ (ਯੂਪੀ) ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਮੁਫਤ ਅਕਾਦਮਿਕ ਸਿਖਲਾਈ ਦਿੱਤੀ ਜਾਏਗੀ ਅਤੇ ਨਾਲ ਹੀ ਸਾਰੇ ਅਨੁਸ਼ਾਸ਼ਨਾਂ ਵਿੱਚ ਕੋਚਿੰਗ ਵੀ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ)  / ਫੌਜ ਦੇ ਕੋਚਾਂ ਦੁਆਰਾ ਦਿੱਤੀ ਜਾਏਗੀ। ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਮੀਦਵਾਰਾਂ ਨੂੰ ਫੌਜ ਵਿੱਚ ਦਾਖਲੇ ਲਈ ਲਾਗੂ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇਗਾ। ਦਸਵੀਂ ਪਾਸ ਹੋਣ 'ਤੇ ਅਤੇ ਸਾਢੇ 17 ਸਾਲ ਦੀ ਉਮਰ ਪੂਰੀ ਹੋਣ 'ਤੇ, ਖੇਡ ਕੈਡਿਟਾਂ ਲਈ ਫੌਜ ਵਿੱਚ ਭਰਤੀ ਹੋਣ ਲਈ ਚੋਣ ਪ੍ਰਕਿਰਿਆ ਵਿਚੋਂ ਲੰਘਣਾ ਅਤੇ ਦਾਖਲਾ ਦੇਣਾ ਲਾਜ਼ਮੀ ਹੈ। 

9. ਚੁਣੇ ਗਏ ਉਮੀਦਵਾਰਾਂ ਨੂੰ ਬਾਅਦ ਵਿੱਚ ਤੱਥਾਂ ਨੂੰ ਛੁਪਾਉਣ / ਗਲਤ ਜਾਣਕਾਰੀ ਦੇਣ / ਤਰੱਕੀ ਨਾ ਦਿਖਾਉਣ ਜਾਂ ਅਨੁਸ਼ਾਸਨਹੀਣਤਾ ਦਿਖਾਉਣ ਦੇ ਕਾਰਨ ਅਯੋਗ ਕਰਾਰ ਦਿੱਤਾ ਜਾਵੇਗਾ ਅਤੇ ਸਿਖਲਾਈ ਦੇ ਖਰਚ ਦਾ ਮਾਪਿਆਂ / ਸਰਪ੍ਰਸਤਾਂ ਨੂੰ ਭੁਗਤਾਨ ਕਰਨਾ ਪਏਗਾ। 

10. ਕੋਵਿਡ -19 ਸਬੰਧੀ ਸਾਵਧਾਨੀਆਂ: ਸਾਰੇ ਉਮੀਦਵਾਰ ਮਾਸਕ ਅਤੇ ਦਸਤਾਨੇ ਲੈ ਕੇ ਆਉਣਗੇ ਅਤੇ ਇੱਕ ਆਰਟੀ-ਪੀਸੀਆਰ / ਰੈਪਿਡ ਐਂਟੀਜੇਨ ਨੈਗੇਟਿਵ ਸਰਟੀਫਿਕੇਟ ਪੇਸ਼ ਕਰਨਗੇ। 

11. ਕਿਰਪਾ ਕਰਕੇ ਹੇਠ ਦਿੱਤੇ ਪਤੇ 'ਤੇ ਕਿਸੇ ਵੀ ਪੁੱਛਗਿੱਛ / ਜਾਣਕਾਰੀ ਲਈ ਸੰਪਰਕ ਕਰੋ: -

            ਅਫਸਰ ਕਮਾਂਡਿੰਗ, ਬੌਏਜ਼ ਸਪੋਰਟਸ ਕੰਪਨੀ

            ਜਾਟ ਰੈਜੀਮੈਂਟਲ ਸੈਂਟਰ, ਬਰੇਲੀ (ਯੂਪੀ)

            ਪਿੰਨ -900496

            ਸੀ/ਓ 56 ਏਪੀਓ

______________________________________________________________________

ਏਏ / ਬੀਐਸਸੀ / ਵੀਬੀਵਾਈ


(Release ID: 1696960)
Read this release in: English , Urdu , Hindi