ਗ੍ਰਹਿ ਮੰਤਰਾਲਾ

ਬੀ ਐੱਸ ਐੱਫ ਆਧੁਨਿਕੀਕਰਨ ਦਾ ਫ਼ੈਸਲਾ

Posted On: 10 FEB 2021 3:49PM by PIB Chandigarh

ਸੈਨਾਵਾਂ ਦਾ ਆਧੁਨਿਕੀਕਰਨ ਇੱਕ ਲਗਾਤਾਰ ਪ੍ਰਕਿਰਿਆ ਹੈ । ਸਰਕਾਰ ਵੱਲੋਂ ਬੀ ਐੱਸ ਐੱਫ ਦੇ ਆਧੁਨਿਕੀਕਰਨ ਯੋਜਨਾ 3 ਲਈ 282.47 ਕਰੋੜ ਰੁਪਏ ਦੇ ਕੁੱਲ ਖਰਚੇ ਨੂੰ ਮਨਜ਼ੂਰੀ ਦਿੱਤੀ ਗਈ ਹੈ । ਬੀ ਐੱਸ ਐੱਫ ਨੂੰ ਆਧੁਨਿਕ/ ਅੱਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਦਾ ਫ਼ੈਸਲਾ ਸਰਕਾਰ ਵੱਲੋਂ 8/6/2018 ਨੂੰ ਕੀਤਾ ਗਿਆ ਸੀ । ਹੋਰ ਬੀ ਐੱਸ ਐੱਫ ਲਈ ਵੱਖ ਵੱਖ ਆਧੁਨਿਕ ਉਪਰਕਨ ਜਿਵੇਂ ਯੂ ਏ ਵੀਜ਼ , ਐੱਚ ਐੱਚ ਟੀ ਆਈਜ਼ , ਬੁਲੇਟ ਪਰੂਫ ਜੈਕਟਾਂ , ਬੁਲੇਟ ਪਰੂਫ ਵਾਹਨਾਂ , ਸਨਾਈਪਰ ਰਾਈਫਲਸ ਅਤੇ ਹੋਰ ਹਥਿਆਰ , ਗੋਲਾ ਬਾਰੂਦ ਅਧਿਕਾਰਤ ਤੌਰ ਤੇ ਦਿੱਤੇ ਗਏ ਹਨ ।

ਸੀ ਐੱਸ ਐੱਫ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀ ਐੱਸ ਐੱਫ ਜਵਾਨਾਂ ਦੇ ਆਸ਼ਰਿਤਾਂ ਲਈ ਮੁੜ ਵਸੇਬਾ ਮੁਹੱਈਆ ਕੀਤਾ ਗਿਆ ਹੈ ਅਤੇ ਇਸ ਲਈ ਡੀ ਓ ਪੀ ਟੀ ਨਿਰਦੇਸ਼ਾਂ ਅਨੁਸਾਰ ਬੀ ਐੱਸ ਐੱਫ ਵਿੱਚ ਤਰਸ ਦੇ ਅਧਾਰ ਤੇ (ਕੰਪੈਸ਼ਨੇਟ) ਨਿਯੁਕਤੀਆਂ ਕੀਤੀਆਂ ਗਈਆਂ ਹਨ । ਉਨ੍ਹਾਂ ਨੂੰ ਕੰਪੈਸ਼ਨੇਟ ਨਿਯੁਕਤੀ ਤੋਂ ਪਹਿਲਾਂ ਸ਼ੁਰੂ ਵਿੱਚ ਸਿੱਖਿਅਤ ਕੀਤਾ ਜਾਂਦਾ ਹੈ । ਹੋਰ ਜੋ ਕੰਪੈਸ਼ਨੇਟ ਨਿਯੁਕਤੀਆਂ ਵਾਲੇ ਆਯੋਗ ਪਾਏ ਜਾਂਦੇ ਹਨ , ਉਨ੍ਹਾਂ ਨੂੰ ਕੇਸ ਤੋਂ ਕੇਸ ਦੇ ਅਧਾਰ ਤੇ ਪ੍ਰਾਈਮਰੀ / ਪਲੇਅ ਸਕੂਲਾਂ , ਕੇਂਦਰੀਯ ਪੁਲਿਸ ਕਲਿਆਣ ਭੰਡਾਰ ਤੇ ਵੈੱਲਫੇਅਰ ਕੰਟੀਨ ਵਿੱਚ ਰੋਜ਼ਗਾਰ ਦਿੱਤਾ ਜਾਂਦਾ ਹੈ ।

ਇਹ ਜਾਣਕਾਰੀ ਗ੍ਰਹਿ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਲਿਖਤੀ ਰੂਪ ਵਿੱਚ ਦਿੱਤੀ ।

ਐੱਨ ਡਬਲਿਊ / ਆਰ ਕੇ / ਪੀ ਕੇ / ਏ ਡੀ / ਡੀ ਟੀ ਡੀ / 10 10


(Release ID: 1696867) Visitor Counter : 134