ਪੇਂਡੂ ਵਿਕਾਸ ਮੰਤਰਾਲਾ

ਬਜਟ 2021-22: ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਵਾਟਰਸ਼ੈਡ ਵਿਕਾਸ ਘਟਕ ਦੀ ਸਥਿਤੀ

Posted On: 08 FEB 2021 6:06PM by PIB Chandigarh

ਬਜਟ 2021-22: ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਵਾਟਰਸ਼ੈਡ ਵਿਕਾਸ ਘਟਕ ਦੀ ਸਥਿਤੀ
 

 

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ, ਮਹਿਲਾ ਸਸ਼ਕਤੀਕਰਨ ਅਤੇ ਸਮਾਵੇਸ਼ੀ ਵਿਕਾਸ (ਪੈਰਾ 25) ਦਾ ਜਿਕਰ ਕੀਤਾ- ਜਿਸ ਨੂੰ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਅਧੀਨ ਭੂਮੀ ਸੰਸਾਧਨ ਵਿਭਾਗ ਦੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਵਾਟਰਸ਼ੈਡ ਵਿਕਾਸ ਘਟਕ ਦੁਆਰਾ ਸਬੰਧਿਤ ਕੀਤਾ ਗਿਆ। ਇਸ ਯੋਜਨਾ ਦੀ ਸਥਿਤੀ ਅਤੇ ਮੰਤਰਾਲੇ ਦੇ ਲਈ ਸੰਭਾਵਨਾਵਾਂ ਇਸ ਪ੍ਰਕਾਰ ਹਨ:

ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਵਾਟਰਸ਼ੈਡ ਵਿਕਾਸ ਘਟਕ (ਡਬਲਿਊਡੀਸੀ-ਪੀਐੱਮਕੇਐੱਸਵਾਈ)

ਏਕੀਕ੍ਰਿਤ ਵਾਟਰਸ਼ੈਡ ਪ੍ਰਬੰਧਨ ਪ੍ਰੋਗਰਾਮ (ਆਈਡਬਲਿਊਐੱਮਪੀ) ਨੂੰ ਸਾਲ 2015-16 ਵਿੱਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ) ਦੇ ਵਾਟਰਸ਼ੈਡ ਵਿਕਾਸ ਘਟਕ ਵਿੱਚ ਸ਼ਾਮਲ ਕਰ ਦਿੱਤਾ ਗਿਆ। ਡਬਲਿਊਡੀਸੀ-ਪੀਐੱਮਕੇਐੱਸਵਾਈ ਬਰਸਾਤੀ ਅਤੇ ਕੁਦਰਤੀ ਉਤਪਾਦਕਤਾ ਖੋ ਚੁੱਕੇ ਖੇਤਰਾਂ ਦੇ ਵਿਕਾਸ ਦੇ ਲਈ ਹੈ। 8214 ਪ੍ਰਵਾਨਤ ਵਾਟਰਸ਼ੈਡ ਵਿਕਾਸ ਪ੍ਰੋਜੈਕਟ ਵਿੱਚੋਂ, 345 ਪ੍ਰੋਜੈਕਟ ਜੋ ਹੁਣੇ ਸ਼ੁਰੂ ਨਹੀਂ ਹੋਏ ਹਨ, 1487 ਪ੍ਰੋਜੈਕਟਾਂ ਜੋ ਸ਼ੁਰੂਆਤੀ ਪੜਾਵ ਵਿੱਚ ਹਨ (ਕੁੱਲ੍ਹ 1832), ਰਾਜਾਂ ਨੂੰ ਆਪਣੇ ਬਜਟ ਦੇ ਅਨੁਸਾਰ ਚਲਾਉਣ ਦੇ ਲਈ ਟਰਾਂਸਫਰ ਕਰ ਦਿੱਤੀ ਗਈ ਹੈ। ਡੀਓਐੱਲਆਰ ਦੁਆਰਾ ਵਿੱਤ ਪੋਸ਼ਤ 6382 ਰਹਿ ਗਏ ਪ੍ਰੋਜੈਕਟਾਂ ਵਿੱਚੋਂ 4743 (74.32%) ਪ੍ਰੋਜੈਕਟ 31.01.2021 ਤੱਕ ਪੂਰੇ ਹੋ ਚੁੱਕੇ ਹਨ, 409 (6.41%) ਕੰਸੋਲੀਡੇਸ਼ਨ ਪੜਾਵ ਵਿੱਚ ਹੋਰ 1230 (19.28%) ‘ਤੇ ਕਾਰਜ ਜਾਰੀ ਹੈ।

31.01.2021 ਤੱਕ 2457 ਪੂਰਨ ਪ੍ਰੋਜੈਕਟਾਂ ਦਾ ਸੀਮਾ ਰੇਖਾ ਮੁਲਾਂਕਨ ਪ੍ਰਾਪਤ ਕੀਤਾ ਜਾ ਚੁੱਕਿਆ ਹੈ। ਇਸ ਮੁੱਲਾਂਕਨ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪ੍ਰੋਜੈਕਟ ਵਾਲੇ ਖੇਤਰ ਵਿੱਚ ਸਰਫੇਸ ਅਤੇ ਗਰਾਉਂਡ ਵਾਟਰ ਦੀ ਉਪਲਬਧਤਾ, ਉਤਪਾਦਨ ਵਿੱਚ ਵਾਧਾ, ਵਨਸਪਤੀ ਕਵਰ, ਆਜੀਵਿਕ ਦੇ ਪੱਧਰਾਂ ਅਤੇ ਘਰੇਲੂ ਆਮਦਨ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।

ਰਾਜਾਂ ਤੋਂ ਪ੍ਰਾਪਤ ਸੂਚਨਾ ਦੇ ਅਨੁਸਾਰ, 2014-15 ਤੋਂ 2020-21 ਦੀ ਤੀਸਰੀ ਤਿਮਾਹੀ ਤੱਕ 7.09 ਲੱਖ ਹੈਕਟੇਅਰ ਵਾਟਰ ਹਾਰਵੈਸਟਿੰਗ ਸੰਰਚਨਾਵਾਂ ਦਾ ਨਿਰਮਾਣ/ਮੁੜਨਿਰਮਾਣ ਕੀਤਾ ਗਿਆ ਅਤੇ 15.17 ਲੱਖ ਹੈਕਟੇਅਰ ਦਾ ਅਤਿਰਿਕਤ ਖੇਤਰ ਸੁਰੱਖਿਆ ਸਿੰਚਾਈ ਵਿੱਚ ਸ਼ਾਮਲ ਕੀਤੀ ਗਿਆ।

 

 

 

***************

                 

ਏਪੀਐੱਸ/ਐੱਮਜੀ/ਜੇਕੇ



(Release ID: 1696519) Visitor Counter : 134


Read this release in: English , Urdu , Marathi , Hindi