ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਸ਼ਾ ਕਾਮਿਆਂ ਲਈ ਕੋਵਿਡ 19 ਦੌਰਾਨ ਸੁਰੱਖਿਆ ਉਪਰਾਲੇ

Posted On: 09 FEB 2021 12:35PM by PIB Chandigarh

ਕੌਮੀ ਸਿਹਤ ਮਿਸ਼ਨ ਤਹਿਤ ਆਸ਼ਾ ਕਾਮਿਆਂ ਤੋਂ ਸਮੂਹ ਸਿਹਤ ਵਲੰਟੀਅਰ ਦੇ ਤੌਰ ਤੇ ਕੰਮ ਲਿਆ ਗਿਆ , ਜਿਸ ਕਰਕੇ ਕੀਤੇ ਕੰਮ/ਗਤੀਵਿਧੀ ਅਧਾਰਿਤ ਪ੍ਰੋਤਸਾਹਨ ਦੇ ਹੱਕਦਾਰ ਹਨ । ਵਿੱਤੀ ਸਾਲ 2018—19 ਵਿੱਚ  ਕੇਂਦਰੀ ਕੈਬਨਿਟ ਨੇ ਆਸ਼ਾ ਕਾਮਿਆਂ ਲਈ ਪ੍ਰੋਤਸਾਹਨ ਰਾਸ਼ੀ 1000 ਤੋਂ ਸੋਧ ਕੇ 2000 ਪ੍ਰਤੀ ਮਹੀਨਾ ਕੀਤੀ ਸੀ ।

ਰੋਜ਼ਮੱਰਾ ਅਤੇ ਬਾਰ ਬਾਰ ਦਿੱਤੇ ਜਾਣ ਵਾਲੇ ਪ੍ਰੋਤਸਾਹਨਾਂ ਤੋਂ ਇਲਾਵਾ ਕਈ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਜਟਾਂ ਵਿੱਚ ਆਸ਼ਾ ਕਾਮਿਆਂ ਲਈ ਪ੍ਰਤੀ ਮਹੀਨਾ ਪੱਕਾ ਮਹੀਨਾਵਾਰ ਮਾਣਭੱਤਾ ਦੇਣ ਦੀ ਵਿਵਸਥਾ ਕੀਤੀ ਹੈ , ਜਿਸ ਦਾ ਵਿਸਥਾਰ ਹੇਠਾਂ ਅਨੈਕਸਚਰ ਇੱਕ ਵਿੱਚ ਦਿੱਤਾ ਗਿਆ ਹੈ ।

ਭਾਰਤ ਸਰਕਾਰ ਸਮੇਂ ਸਮੇਂ ਤੇ ਆਸ਼ਾ ਕਾਮਿਆਂ ਦੀ ਕੰਮ ਦੀ ਸੁਰੱਖਿਆ ਅਤੇ ਸੁਸ਼ਕਤ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ ।

ਸਾਲ 2018 ਵਿੱਚ ਆਸ਼ਾ ਕਾਮਿਆਂ ਦੀ ਵਚਨਬੱਧਤਾ ਅਤੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਿਆਂ ਹੋਇਆਂ ਆਸ਼ਾ ਫਾਇਦਾ ਪੈਕੇਜ ਦਿੱਤਾ ਗਿਆ ਸੀ । ਇਹ ਪੈਕੇਜ ਹੇਠ ਲਿਖੇ ਬਿੰਦੂਆਂ ਲਈ ਦਿੱਤਾ ਗਿਆ ਸੀ ।

1. ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਭਾਰਤ ਸਰਕਾਰ ਵੱਲੋਂ ਪ੍ਰੀਮੀਅਮ ਲਈ 330 ਰੁਪਏ ਦਾ ਯੋਗਦਾਨ) ।
2. ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਭਾਰਤ ਸਰਕਾਰ ਵੱਲੋਂ ਪ੍ਰੀਮੀਅਮ ਲਈ 12 ਰੁਪਏ ਦਾ ਯੋਗਦਾਨ) ।
3. ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਣ ਧਨ ਯੋਜਨਾ (ਭਾਰਤ ਸਰਕਾਰ ਵੱਲੋਂ ਪ੍ਰੀਮੀਅਦ ਦਾ 50# ਯੋਗਦਾਨ ਅਤੇ ਲਾਭਪਾਤਰੀਆਂ ਵੱਲੋਂ 50#) ।

ਇਸ ਤੋਂ ਇਲਾਵਾ ਹਾਲ ਹੀ ਵਿੱਚ ਲਾਂਚ ਕੀਤੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਆਸ਼ਾ ਕਾਮਿਆਂ ਸਮੇਤ ਸਾਰੇ ਸਿਹਤ ਕਾਮਿਆਂ ਲਈ ਬੀਮਾ ਸਕੀਮ ਲਾਗੂ ਕੀਤੀ ਗਈ ਹੈ । ਇਹ ਬੀਮਾ ਸਕੀਮ ਕੋਵਿਡ 19 ਨਾਲ ਸਬੰਧਤ ਡਿਊਟੀ ਕਾਰਨ ਜਾਨ ਜਾਣ ਦੇ ਕੇਸ ਵਿੱਚ 50 ਲੱਖ ਰੁਪਏ ਦਾ ਬੀਮਾ ਕਵਰ ਮੁਹੱਈਆ ਕਰਦੀ ਹੈ ।

ਉੱਪਰ ਦੱਸੇ ਤੋਂ ਇਲਾਵਾ ਸੂਬਿਆਂ , ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਆਸ਼ਾ ਕਾਮਿਆਂ ਲਈ ਸੈਨੇਟਾਈਜ਼ਰ ਅਤੇ ਮਾਸਕ ਵਰਗੇ ਸੁਰੱਖਿਆ ਸਾਧਨਾਂ ਦੀ ਵਿਵਸਥਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ।

ਆਸ਼ਾ ਕਾਮਿਆਂ ਨੂੰ ਪ੍ਰਮਾਣੀਕਰਨ ਪ੍ਰੋਗਰਾਮ ਦੁਆਰਾ ਪੇਸ਼ਵਰਾਨ , ਭਰੋਸੇਯੋਗਤਾ ਅਤੇ ਉਨ੍ਹਾਂ ਦੀ ਕੁਸ਼ਲਤਾ ਵਧਾ ਕੇ ਸਸ਼ਕਤ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਤਹਿਤ 5 ਫਰਵਰੀ 2021 ਤੱਕ 36544 ਆਸ਼ਾ ਕਾਮਿਆਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ ।

ਅਨੈਕਸਚਰ — 1 :

ਕੋਵਿਡ 19 ਦੀ ਸਥਾਨਕ ਸੰਕ੍ਰਮਣ ਨੂੰ ਰੋਕਣ ਲਈ ਤਾਇਨਾਤ ਕੀਤੇ ਆਸ਼ਾ ਕਾਮਿਆਂ ਦੀ ਗਿਣਤੀ ਦਾ ਸੂਬੇ ਅਨੁਸਾਰ ਵਿਸਥਾਰ ਅਤੇ ਉਨ੍ਹਾਂ ਵਿੱਚੋਂ ਜਿਨ੍ਹਾਂ ਨੂੰ ਪੀ ਪੀ ਈ ਕਿਟਸ ਉਪਲਬਧ ਕਰਵਾਈਆਂ ਗਈਆਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ ।

 

 
 

 State/ UT

Total No. of ASHAs in position

Number of ASHAs deployed for containing local transmission of COVID-19

Number of PPE Kits made available to ASHAs whoever assigned duties in containment zone

Arunachal Pradesh

4040

2753

6560

Assam

32546

32546

13455

Andhra Pradesh*

42752

42752

All 42752 ASHAs were provided with N95 masks, & sanitizers.

Bihar

87573

81351

81351

Chhattisgarh

72048

69934

69934

Delhi

5997

5008

5008

Gujarat*

43116

43116

All 43116 ASHAs  were provided with N95 masks and sanitizers.

Haryana

20268

20268

5250

Himachal Pradesh

7834

7834

7834

Jharkhand

39964

39964

900

Karnataka*

41683

41452

All ASHAs were provided with sanitizers, face mask, face shield as per guidelines

Kerala

26310

25798

1177

Madhya Pradesh

63336

49603

22610

Maharashtra

68024

67396

68351

Manipur

4009

3815

4009

Meghalaya

6804

5886

6804

Mizoram

1091

1091

1091

Nagaland*

2007

1845

1845 ASHAs were provided with masks and sanitizers.

Odisha

46782

46782

46782

Punjab

19841

19764

19764

Rajasthan

52248

48600

5881

Sikkim*

676

676

All 676 ASHAs were provided with masks, gloves and sanitizers.

Tamil Nadu

2650

2650

2650

Telangana*

27040

27040

All 27040 ASHAs were provided with N95 masks, sanitizer and head gear.

Tripura*

7638

7638

All 7638 ASHAs were provided with N95 masks, sanitizers  & head gear

Uttar Pradesh*

154722

154722

All 154722 ASHAs were provided with N95 masks & sanitizers.

Uttarakhand

11899

11899

11899

West Bengal

53553

53553

27526

Andaman &Nicobar Islands

422

292

292

Daman and Diu

105

105

105

Dadar& Nagar Haveli

334

334

334

Puducherry*

316

316

All 316 ASHAs were given masks, cap, sanitizers  & gloves.

Ladakh

539

539

1200

Jammu and Kashmir

12421

11775

5566

Lakshadweep

102

0

Not applicable since ASHAs were not deployed for containing local transmission of COVID-19 as no cases of COVID 19 were reported till December, 2020.

Total

960690

929097

 

416333


 

 

ਨੋਟ—* ਜਿਵੇਂ ਕਿ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਦੱਸਿਆ ਗਿਆ ਹੈ ਕਿ ਆਸ਼ਾ ਕਾਮਿਆਂ ਨੂੰ ਕੋਵਿਡ 19 ਮਹਾਮਾਰੀ ਦੌਰਾਨ ਆਈ ਈ ਸੀ ਗਤੀਵਿਧੀਆਂ , ਰੈਫਰਲ ਤੇ ਸਰਵੇ ਵਾਸਤੇ ਲਗਾਇਆ ਗਿਆ ਸੀ , ਇਸ ਲਈ ਉਨ੍ਹਾਂ ਨੂੰ ਸੈਨੇਟਾਈਜ਼ਰ , ਮੂੰਹ ਤੇ ਪਾਉਣ ਵਾਲੇ ਮਾਸਕ ਮੁਹੱਈਆ ਕੀਤੇ ਗਏ ਸਨ ।

ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਮ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।

ਐੱਮ ਵੀ / ਐੱਸ ਜੇ(Release ID: 1696507) Visitor Counter : 140


Read this release in: English , Manipuri , Bengali