ਪ੍ਰਧਾਨ ਮੰਤਰੀ ਦਫਤਰ

ਹਲਦੀਆ, ਪੱਛਮੀ ਬੰਗਾਲ ਵਿੱਚ ਮਹੱਤਵਪੂਰਣ ਵਿਕਾਸ ਪ੍ਰੋਜੈਕਟਾਂ ਦੇ ਸ਼ੁਭਾਰੰਭ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 07 FEB 2021 3:39PM by PIB Chandigarh

 

ਭਾਰਤ ਮਾਤਾ ਕੀ ਜੈ ।

ਭਾਰਤ ਮਾਤਾ ਕੀ ਜੈ ।

ਭਾਰਤ ਮਾਤਾ ਕੀ ਜੈ ।

ਅਸਾਮ ਦੇ ਲੋਕਪ੍ਰਿਯ ਮੁੱਖ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਰਾਮੇਸ਼ਵਰ ਤੇਲੀ ਜੀ, ਅਸਾਮ ਸਰਕਾਰ ਵਿੱਚ ਮੰਤਰੀ, ਸ਼੍ਰੀਮਾਨ ਹੇਮੰਤਾ ਬਿਸਵਾ ਸਰਮਾ ਜੀ, ਸ਼੍ਰੀ ਅਤੁੱਲ ਬੋਰਾ ਜੀ, ਸ਼੍ਰੀ ਕੇਸ਼ਬ ਮਹੰਤਾ ਜੀ, ਸ਼੍ਰੀ ਰੰਜੀਤ ਦੱਤਾ ਜੀ, ਬੋਡੋਲੈਂਡ ਟੈਰੀਟੋਰਿਅਲ ਰੀਜਨ ਦੇ ਚੀਫ਼, ਸ਼੍ਰੀ ਪ੍ਰਮੋਦ ਬੋਰੋ ਜੀ, ਹੋਰ ਸਾਰੇ ਸਾਂਸਦਗਣ , ਵਿਧਾਇਕਗਣ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ

ਮੌਰ ਭਾਈ ਬਹਿਨ ਸਬ, ਤਹਨਿਦੇਰ ਕਿ ਖਬਰ, ਭਾਲਇ ਤੌ? ਖੁਲੁਮਬਾਯ ਨੋਂਥਾਮੋਂਨਹਾ ਮਾਬੋਰੈ ਦਂ? ਪਿਛਲੇ ਮਹੀਨੇ ਮੈਂ ਅਸਾਮ ਵਿੱਚ ਆ ਕੇ ਗ਼ਰੀਬ, ਪੀੜਿਤ ਸ਼ੋਸ਼ਿਤ , ਵੰਚਿਤ ਸਮਾਜ ਦੇ ਲੋਕਾਂ ਨੂੰ ਜ਼ਮੀਨ ਦੇ ਪੱਟਿਆਂ ਦੀ ਵੰਡ ਦੇ ਪ੍ਰੋਗਰਾਮ ਦਾ ਹਿੱਸਾ ਬਣ ਕੇ ਮੈਨੂੰ ਇੱਕ ਸੁਭਾਗ ਮਿਲਿਆ ਸੀ ਉਦੋਂ ਮੈਂ ਕਿਹਾ ਸੀ ਕਿ ਅਸਾਮ ਦੇ ਲੋਕਾਂ ਦਾ ਸਨੇਹ ਅਤੇ ਤੁਹਾਡਾ ਪ੍ਰੇਮ ਇਤਨਾ ਗਹਿਰਾ ਹੈ, ਕਿ ਉਹ ਮੈਨੂੰ ਵਾਰ - ਵਾਰ ਅਸਾਮ ਲੈ ਆਉਂਦਾ ਹੈ । ਹੁਣ ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆ ਨੂੰ ਪ੍ਰਣਾਮ ਕਰਨ ਆਇਆ ਹਾਂ। ਤੁਹਾਡੇ ਸਭ ਦੇ ਦਰਸ਼ਨ ਕਰਨ ਲਈ ਆਇਆ ਹਾਂ । ਮੈਂ ਕੱਲ੍ਹ ਸੋਸ਼ਲ ਮੀਡੀਆ ਤੇ ਦੇਖਿਆ , ਫਿਰ ਮੈਂ ਟਵੀਟ ਵੀ ਕੀਤਾ ਕਿ ਢੇਕਿਆਜੁਲੀ ਨੂੰ ਕਿਤਨੀ ਸੁੰਦਰਤਾ ਨਾਲ ਸਜਾਇਆ ਗਿਆ ਹੈ । ਇਤਨੇ ਦੀਪ ਤੁਸੀਂ ਲੋਕਾਂ ਨੇ ਪ੍ਰਜਵਲਿਤ ਕੀਤੇ । ਇਸ ਅਪਣਤੱਵ ਲਈ ਮੈਂ ਅਸਾਮ ਦੀ ਜਨਤਾ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ ।

ਮੈਂ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਜੀ , ਹੇਮੰਤਾ ਜੀ , ਰੰਜੀਤ ਦੱਤਾ ਜੀ , ਸਰਕਾਰ ਵਿੱਚ ਅਤੇ ਭਾਜਪਾ ਸੰਗਠਨ ਵਿੱਚ ਬੈਠੇ ਹੋਏ , ਹਰ ਕਿਸੇ ਦੀ ਸਰਾਹਨਾ ਕਰਾਂਗਾ । ਉਹ ਇਤਨੀ ਤੇਜ਼ ਗਤੀ ਨਾਲ ਅਸਾਮ ਦੇ ਵਿਕਾਸ ਵਿੱਚ , ਅਸਾਮ ਦੀ ਸੇਵਾ ਵਿੱਚ ਲੱਗੇ ਹਨ ਕਿ ਮੈਨੂੰ ਲਗਾਤਾਰ ਇੱਥੇ ਵਿਕਾਸ ਦੇ ਪ੍ਰੋਗਰਾਮਾਂ ਵਿੱਚ ਆਉਣ ਦਾ ਅਵਸਰ ਮਿਲਦਾ ਰਿਹਾ ਹੈ । ਅੱਜ ਦਾ ਦਿਨ ਤਾਂ ਮੇਰੇ ਲਈ ਇੱਕ ਹੋਰ ਵਜ੍ਹਾ ਨਾਲ ਬਹੁਤ ਖਾਸ ਹੈ ! ਅੱਜ ਮੈਨੂੰ ਸੋਨਿਤਪੁਰ - ਢੇਕਿਆਜੁਲੀ ਦੀ ਇਸ ਪਵਿਤਰ ਧਰਤੀ ਨੂੰ ਪ੍ਰਣਾਮ ਕਰਨ ਦਾ ਅਵਸਰ ਮਿਲਿਆ ਹੈ ਇਹ ਉਹੀ ਧਰਤੀ ਹੈ ਜਿੱਥੇ ਰੁਦਰਪਦ ਮੰਦਿਰ ਦੇ ਕੋਲ ਅਸਾਮ ਦਾ ਸਦੀਆਂ ਪੁਰਾਣਾ ਇਤਿਹਾਸ ਸਾਡੇ ਸਾਹਮਣੇ ਆਇਆ ਸੀ । ਇਹ ਉਹੀ ਧਰਤੀ ਹੈ ਜਿੱਥੇ ਅਸਾਮ ਦੇ ਲੋਕਾਂ ਨੇ ਹਮਲਾਕਾਰੀਆਂ ਨੂੰ ਹਰਾਇਆ ਸੀ , ਆਪਣੀ ਏਕਤਾ , ਆਪਣੀ ਸ਼ਕਤੀ , ਆਪਣੇ ਬਹਾਦਰੀ ਦਾ ਪਰਿਚੈ ਦਿੱਤਾ ਸੀ । 1942 ਵਿੱਚ ਇਸੇ ਧਰਤੀ ਤੇ ਅਸਾਮ ਦੇ ਸਵਾਧੀਨਤਾ ਸੈਨਾਨੀਆਂ ਨੇ ਦੇਸ਼ ਦੀ ਅਜ਼ਾਦੀ ਲਈ, ਤਿਰੰਗੇ ਦੇ ਸਨਮਾਨ ਲਈ ਆਪਣਾ ਬਲਿਦਾਨ ਦਿੱਤਾ ਸੀ ਸਾਡੇ ਇਨ੍ਹਾਂ ਸ਼ਹੀਦਾਂ ਦੇ ਪਰਾਕ੍ਰਮ ਤੇ ਭੂਪੇਨ ਹਜਾਰਿਕਾ ਜੀ ਕਹਿੰਦੇ ਸਨ -

ਭਾਰਤ ਹਿੰਹਹ ਆਜਿ ਜਾਗ੍ਰਤ ਹਯ

ਪ੍ਰਤਿ ਰਕਤ ਬਿੰਦੁਤੇ,

ਹਹਸ੍ਰ ਸ਼ਵਹੀਦਰ

ਹਾਹਤ ਪ੍ਰਤਿਗਿਆਓ ਉਜਵਲ ਹਯ

ਯਾਨੀ , ਅੱਜ ਭਾਰਤ ਦੇ ਸ਼ੇਰ ਜਾਗ ਰਹੇ ਹਨ । ਇਨ੍ਹਾਂ ਸ਼ਹੀਦਾਂ ਦੇ ਖੂਨ ਦੀ ਇੱਕ ਇੱਕ ਬੂੰਦ , ਉਨ੍ਹਾਂ ਦਾ ਸਾਹਸ ਸਾਡੇ ਸੰਕਲਪਾਂ ਨੂੰ ਮਜ਼ਬੂਤ ਕਰਦਾ ਹੈ । ਇਸ ਲਈ , ਸ਼ਹੀਦਾਂ ਦੇ ਬਹੁਦਰੀ ਦੀ ਸਾਕਸ਼ੀ ਸੋਨਿਤਪੁਰ ਦੀ ਇਹ ਧਰਤੀ , ਅਸਾਮ ਦਾ ਇਹ ਅਤੀਤ , ਵਾਰ - ਵਾਰ ਮੇਰੇ ਮਨ ਨੂੰ ਅਸਮੀਆ ਗੌਰਵ ਨਾਲ ਭਰ ਰਹੇ ਹਨ।

ਸਾਥੀਓ ,

ਅਸੀਂ ਸਾਰੇ ਹਮੇਸ਼ਾ ਤੋਂ ਇਹ ਸੁਣਦੇ ਆਏ ਹਾਂ, ਦੇਖਦੇ ਆਏ ਹਾਂ ਕਿ ਦੇਸ਼ ਦੀ ਪਹਿਲੀ ਸਵੇਰ ਉੱਤਰ ਪੂਰਬ ਤੋਂ ਹੁੰਦੀ ਹੈ ਲੇਕਿਨ ਸੱਚਾਈ ਇਹ ਵੀ ਹੈ ਕਿ ਉੱਤਰ ਪੂਰਬ ਅਤੇ ਅਸਾਮ ਵਿੱਚ ਵਿਕਾਸ ਦੀ ਸਵੇਰ ਨੂੰ ਇੱਕ ਲੰਮਾ ਇੰਤਜਾਰ ਕਰਨਾ ਪਿਆ ਹੈ। ਹਿੰਸਾ, ਆਭਾਵ, ਤਣਾਅ, ਭੇਦਭਾਵ, ਪੱਖਪਾਤ, ਸੰਘਰਸ਼, ਇਨ੍ਹਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਹੁਣ ਪੂਰਾ ਨੌਰਥ ਈਸਟ ਵਿਕਾਸ ਦੀ ਰਾਹ ਤੇ ਅੱਗੇ ਵਧ ਰਿਹਾ ਹੈ। ਅਤੇ ਅਸਾਮ ਇਸ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਇਤਿਹਾਸਿਕ ਬੋਡੋ ਸ਼ਾਂਤੀ ਸਮਝੌਤੇ ਦੇ ਬਾਅਦ ਹਾਲ ਹੀ ਵਿੱਚ ਬੋਡੋਲੈਂਡ ਟੈਰੀਟੋਰਿਅਲ ਕਾਉਂਸਿਲ ਦੀਆਂ ਚੋਣਾਂ ਨੇ ਇੱਥੇ ਵਿਕਾਸ ਅਤੇ ਵਿਸ਼ਵਾਸ ਦਾ ਨਵਾਂ ਅਧਿਆਏ ਲਿਖ ਦਿੱਤਾ ਹੈ ਅੱਜ ਦਾ ਦਿਨ ਵੀ ਅਸਾਮ ਦੀ ਕਿਸਮਤ ਅਤੇ ਅਸਾਮ ਦੇ ਭਵਿੱਖ ਵਿੱਚ ਇਸ ਵੱਡੇ ਬਦਲਾਅ ਦਾ ਸਾਕਸ਼ੀ ਹੈ ਅੱਜ ਇੱਕ ਪਾਸੇ ਬਿਸ਼ਵਨਾਥ ਅਤੇ ਚਰਈਦੇਵ ਵਿੱਚ ਦੋ ਮੈਡੀਕਲ ਕਾਲਜਾਂ ਦਾ ਉਪਹਾਰ ਅਸਾਮ ਨੂੰ ਮਿਲ ਰਿਹਾ ਹੈ, ਤਾਂ ਉੱਥੇ ਹੀ ਅਸੋਮ ਮਾਲਾਦੇ ਜ਼ਰੀਏ ਆਧੁਨਿਕ ਇਨਫ੍ਰਾਸਟ੍ਰਕਚਰ ਦੀ ਨੀਂਹ ਵੀ ਰੱਖੀ ਗਈ ਹੈ

ਅਖਮਰ ਬਿਕਾਖਰ ਜਾਤ੍ਰਾਤ ਆਜਿ ਇੱਕ ਉੱਲੇਖਜੋਗਯ਼ ਦਿਨ। ਏਡ਼ ਬਿਖੇਖ ਦਿਨਟੋਤ ਮਇ ਅਖਮਬਾਖੀਕ ਆਂਤਰਿਕ ਅਭਿਨੰਦਨ ਜਨਾਇਛੋਂ

ਸਾਥੀਓ ,

ਇਕਜੁੱਟ ਯਤਨਾਂ ਨਾਲ, ਇਕਜੁੱਟ ਸੰਕਲਪਾਂ ਨਾਲ ਕਿਵੇਂ ਨਤੀਜੇ ਆਉਂਦੇ ਹਨ, ਅਸਾਮ ਇਸ ਦੀ ਇੱਕ ਵੱਡੀ ਉਦਾਹਰਣ ਹੈ । ਤੁਹਾਨੂੰ ਪੰਜ ਸਾਲ ਪਹਿਲਾਂ ਦਾ ਉਹ ਸਮਾਂ ਯਾਦ ਹੋਵੇਗਾ, ਜਦੋਂ ਅਸਾਮ ਦੇ ਜ਼ਿਆਦਾਤਰ ਦੂਰ-ਦੁਰਾਡੇ ਇਲਾਕਿਆਂ ਵਿੱਚ ਚੰਗੇ ਹੌਸਪਿਟਲ ਕੇਵਲ ਸੁਪਨਾ ਹੁੰਦੇ ਸਨ । ਚੰਗੇ ਹੌਸਪਿਟਲ , ਚੰਗੇ ਇਲਾਜ ਦਾ ਮਤਲਬ ਹੁੰਦਾ ਸੀ ਘੰਟਿਆਂ ਦੀ ਯਾਤਰਾ , ਘੰਟਿਆਂ ਦਾ ਇੰਤਜਾਰ ਅਤੇ ਲਗਾਤਾਰ ਅਣਗਿਣਤ ਕਠਿਨਾਈਆਂ ! ਮੈਨੂੰ ਅਸਾਮ ਦੇ ਲੋਕਾਂ ਨੇ ਦੱਸਿਆ ਹੈ ਕਿ , ਉਨ੍ਹਾਂ ਨੂੰ ਹਮੇਸ਼ਾ ਇਹੀ ਚਿੰਤਾ ਰਹਿੰਦੀ ਸੀ ਕਿ ਕੋਈ ਮੈਡੀਕਲ ਐਮਰਜੈਂਸੀ ਨਾ ਆ ਜਾਵੇ! ਲੇਕਿਨ ਇਹ ਸਮੱਸਿਆਵਾਂ ਹੁਣ ਤੇਜ਼ੀ ਨਾਲ ਸਮਾਧਾਨ ਦੇ ਵੱਲ ਅੱਗੇ ਵਧ ਰਹੀਆਂ ਹਨ । ਤੁਸੀਂ ਇਸ ਫਰਕ ਨੂੰ ਅਸਾਨੀ ਨਾਲ ਦੇਖ ਸਕਦੇ ਹੋ, ਮਹਿਸੂਸ ਕਰ ਸਕਦੇ ਹੋ । ਅਜ਼ਾਦੀ ਦੇ ਬਾਅਦ ਤੋਂ 7 ਦਹਾਕਿਆਂ ਵਿੱਚ , ਯਾਨੀ 2016 ਤੱਕ ਅਸਾਮ ਵਿੱਚ ਕੇਵਲ 6 ਮੈਡੀਕਲ ਕਾਲਜ ਹੁੰਦੇ ਸਨ ।

ਲੇਕਿਨ ਇਨ੍ਹਾਂ 5 ਸਾਲਾਂ ਵਿੱਚ ਹੀ ਅਸਾਮ ਵਿੱਚ 6 ਹੋਰ ਮੈਡੀਕਲ ਕਾਲਜ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਅੱਜ ਉੱਤਰੀ ਅਸਾਮ ਅਤੇ ਅਪਰ ਅਸਾਮ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਬਿਸਵਨਾਥ ਅਤੇ ਚਰਈਦੇਵ ਵਿੱਚ ਦੋ ਹੋਰ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਮੈਡੀਕਲ ਕਾਲਜ ਆਪਣੇ ਆਪ ਵਿੱਚ ਆਧੁਨਿਕ ਸਿਹਤ ਸੇਵਾਵਾਂ ਦੇ ਕੇਂਦਰ ਤਾਂ ਬਣਨਗੇ ਹੀ, ਨਾਲ ਹੀ ਅਗਲੇ ਕੁਝ ਸਾਲਾਂ ਵਿੱਚ ਇੱਥੋਂ ਹੀ ਮੇਰੇ ਹਜ਼ਾਰਾਂ ਨੌਜਵਾਨ ਡਾਕਟਰ ਬਣ ਕੇ ਨਿਕਲਣਗੇ ਤੁਸੀਂ ਦੇਖੋ , 2016 ਤੱਕ ਅਸਾਮ ਵਿੱਚ ਕੁੱਲ MBBS ਸੀਟਸ ਕਰੀਬ ਸਵਾ ਸੱਤ ਸੌ ਹੀ ਸਨ । ਲੇਕਿਨ ਇਹ ਨਵੇਂ ਮੈਡੀਕਲ ਕਾਲਜ ਜਿਵੇਂ ਹੀ ਸ਼ੁਰੂ ਹੋਣਗੇ, ਅਸਾਮ ਨੂੰ ਹਰ ਸਾਲ 16 ਸੌ ਨਵੇਂ MBBS ਡਾਕਟਰਸ ਮਿਲਣ ਲੱਗਣਗੇ ਅਤੇ ਮੇਰਾ ਤਾਂ ਇੱਕ ਹੋਰ ਸੁਪਨਾ ਹੈ

ਬਹੁਤ ਸਾਹਸਪੂਰਨ ਸੁਪਨਾ ਲਗਦਾ ਹੋਵੇਗਾ ਲੇਕਿਨ ਮੇਰੇ ਦੇਸ਼ ਦੇ ਪਿੰਡ ਵਿੱਚ, ਮੇਰੇ ਦੇਸ਼ ਦੇ ਗ਼ਰੀਬ ਦੇ ਘਰ ਵਿੱਚ ਟੈਲੇਂਟ ਦੀ ਕੋਈ ਕਮੀ ਨਹੀ ਹੁੰਦੀ ਹੈ ਉਨ੍ਹਾਂ ਨੂੰ ਅਵਸਰ ਨਹੀਂ ਮਿਲਿਆ ਹੁੰਦਾ ਹੈ ਆਜ਼ਾਦ ਭਾਰਤ ਜਦੋਂ ਹੁਣ 75ਵੇਂ ਵਿੱਚ ਪ੍ਰਵੇਸ਼ ਕਰ ਰਿਹਾ ਹੈ । ਤਾਂ ਮੇਰਾ ਇੱਕ ਸੁਪਨਾ ਹੈ । ਹਰ ਰਾਜ ਵਿੱਚ ਘੱਟ ਤੋਂ ਘੱਟ ਇੱਕ ਮੈਡਿਕਲ ਕਾਲਜ, ਘੱਟ ਤੋਂ ਘੱਟ ਇੱਕ ਟੈਕਨੀਕਲ ਕਾਲਜ, ਉਹ ਮਾਤ ਭਾਸ਼ਾ ਵਿੱਚ ਪੜ੍ਹਾਉਣਾ ਸ਼ੁਰੂ ਕਰਨ ਅਸਮੀਆ ਭਾਸ਼ਾ ਵਿੱਚ ਪੜ੍ਹ ਕੇ ਕੋਈ ਅੱਛਾ ਡਾਕਟਰ ਨਹੀਂ ਬਣ ਸਕਦਾ ਹੈ ਕੀ? ਆਜ਼ਾਦੀ ਦੇ 75 ਸਾਲ ਹੋਣ ਨੂੰ ਆਏ ਅਤੇ ਇਸ ਲਈ ਚੋਣਾਂ ਦੇ ਬਾਅਦ ਜਦੋਂ ਨਵੀਂ ਸਰਕਾਰ ਬਣੇਗੀ ਅਸਾਮ ਵਿੱਚ, ਮੈਂ ਇੱਥੇ ਅਸਾਮ ਦੇ ਲੋਕਾਂ ਵੱਲੋਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਅਸਾਮ ਵਿੱਚ ਵੀ ਇੱਕ ਮੈਡਿਕਲ ਕਾਲਜ ਸਥਾਨਿਕ ਭਾਸ਼ਾ ਵਿੱਚ ਅਸੀਂ ਸ਼ੁਰੂ ਕਰਾਂਗੇ ਇੱਕ ਟੈਕਨੀਕਲ ਕਾਲਜ ਸਥਾਨਿਕ ਭਾਸ਼ਾ ਵਿੱਚ ਸ਼ੁਰੂ ਕਰਾਂਗੇ । ਅਤੇ ਹੌਲੀ - ਹੌਲੀ ਇਹ ਵਧੇਗਾ । ਕੋਈ ਰੋਕ ਨਹੀਂ ਸਕੇਗਾ ਉਸ ਨੂੰ ਇਹ ਡਾਕਟਰਸ ਅਸਾਮ ਦੇ ਅਲੱਗ ਅਲੱਗ ਖੇਤਰਾਂ ਵਿੱਚ , ਦੂਰ ਦੁਰਾਡੇ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ ਦੇਣਗੇ । ਇਸ ਨਾਲ ਵੀ ਇਲਾਜ ਵਿੱਚ ਸੁਵਿਧਾ ਹੋਵੇਗੀ, ਲੋਕਾਂ ਨੂੰ ਇਲਾਜ ਲਈ ਬਹੁਤ ਦੂਰ ਨਹੀਂ ਜਾਣਾ ਹੋਵੇਗਾ

ਸਾਥੀਓ ,

ਅੱਜ ਗੁਵਾਹਾਟੀ ਵਿੱਚ ਏਮਸ ਦਾ ਕੰਮ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ । ਇਸ ਦਾ ਕੰਮ ਅਗਲੇ ਡੇਢ ਦੋ ਸਾਲਾਂ ਵਿੱਚ ਪੂਰਾ ਵੀ ਹੋ ਜਾਵੇਗਾ । ਏਮਸ ਦੇ ਵਰਤਮਾਨ ਕੈਂਪਸ ਵਿੱਚ ਇਸ ਅਕੈਡਮਿਕ ਸੈਸ਼ਨ ਨਾਲ MBBS ਦਾ ਪਹਿਲਾ ਬੈਚ ਸ਼ੁਰੂ ਵੀ ਹੋ ਗਿਆ ਹੈ । ਜਿਵੇਂ ਹੀ ਅਗਲੇ ਕੁਝ ਸਾਲਾਂ ਵਿੱਚ ਇਸ ਦਾ ਨਵਾਂ ਕੈਂਪਸ ਤਿਆਰ ਹੋਵੇਗਾ , ਤੁਸੀਂ ਦੇਖੋਂਗੇ ਗੁਵਾਹਾਟੀ ਆਧੁਨਿਕ ਸਿਹਤ ਸੇਵਾਵਾਂ ਦੇ ਕੇਂਦਰ ਦੇ ਤੌਰ ਤੇ ਉਭਰ ਕੇ ਸਾਹਮਣੇ ਆਵੇਗਾ। ਏਮਸ ਗੁਵਾਹਾਟੀ ਕੇਵਲ ਅਸਾਮ ਹੀ ਨਹੀਂ , ਬਲਕਿ ਪੂਰੇ ਉੱਤਰ ਪੂਰਬ ਦੇ ਜੀਵਨ ਵਿੱਚ ਇੱਕ ਵੱਡਾ ਪਰਿਵਰਤਨ ਕਰਨ ਵਾਲਾ ਹੈ । ਅੱਜ ਜਦੋਂ ਮੈਂ ਏਮਸ ਦੀ ਗੱਲ ਕਰ ਰਿਹਾ ਹਾਂ , ਤਾਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ । ਦੇਸ਼ ਦੀਆਂ ਪਿਛਲੀਆਂ ਸਰਕਾਰਾਂ ਇਹ ਕਿਉਂ ਨਹੀਂ ਸਮਝ ਪਾਈਆਂ ਕਿ ਗੁਵਾਹਾਟੀ ਵਿੱਚ ਹੀ ਏਮਸ ਹੋਵੇਗਾ ਤਾਂ ਤੁਹਾਨੂੰ ਲੋਕਾਂ ਨੂੰ ਕਿਤਨਾ ਲਾਭ ਹੋਵੇਗਾ । ਉਹ ਲੋਕ ਉੱਤਰ ਪੂਰਬ ਤੋਂ ਇਤਨਾ ਦੂਰ ਸਨ ਕਿ ਤੁਹਾਡੀਆਂ ਤਕਲੀਫਾਂ ਕਦੀ ਸਮਝ ਹੀ ਨਹੀਂ ਪਾਏ

ਸਾਥੀਓ ,

ਅੱਜ ਕੇਂਦਰ ਸਰਕਾਰ ਦੁਆਰਾ ਅਸਾਮ ਦੇ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਸਾਮ ਵੀ ਦੇਸ਼ ਦੇ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧ ਰਿਹਾ ਹੈ। ਆਯੁਸ਼ਮਾਨ ਭਾਰਤ ਯੋਜਨਾ ਹੋਵੇ, ਜਨਔਸ਼ਧੀ ਕੇਂਦਰ ਹੋਣ , ਪ੍ਰਧਾਨ ਮੰਤਰੀ ਨੈਸ਼ਨਲ ਡਾਈਲਿਸਿਸ ਪ੍ਰੋਗਰਾਮ ਹੋਵੇ, ਜਾਂ ਹੈਲਥ ਐਂਡ ਵੈਲਨੈੱਸ ਸੈਂਟਰਸ ਹੋਣ , ਆਮ ਮਾਨਵੀ ਦੇ ਜੀਵਨ ਵਿੱਚ ਜੋ ਬਦਲਾਅ ਅੱਜ ਪੂਰਾ ਦੇਸ਼ ਦੇਖ ਰਿਹਾ ਹੈ , ਉਹੀ ਬਦਲਾਅ , ਉਹੀ ਸੁਧਾਰ ਅਸਾਮ ਵਿੱਚ ਵੀ ਦਿਖ ਰਹੇ ਹਨ । ਅੱਜ ਅਸਾਮ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਕਰੀਬ ਸਵਾ ਕਰੋੜ ਗ਼ਰੀਬਾਂ ਨੂੰ ਮਿਲ ਰਿਹਾ ਹੈ । ਮੈਨੂੰ ਦੱਸਿਆ ਗਿਆ ਹੈ ਕਿ ਅਸਾਮ ਦੇ ਸਾਢੇ 3 ਸੌ ਤੋਂ ਜ਼ਿਆਦਾ ਹਸਪਤਾਲ ਇਸ ਯੋਜਨਾ ਨਾਲ ਜੁੜ ਚੁੱਕੇ ਹਨ । ਇਤਨੇ ਘੱਟ ਸਮੇਂ ਵਿੱਚ ਅਸਾਮ ਦੇ ਡੇਢ ਲੱਖ ਗ਼ਰੀਬ ਆਯੁਸ਼ਮਾਨ ਭਾਰਤ ਦੇ ਤਹਿਤ ਆਪਣਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ

ਇਨ੍ਹਾਂ ਸਾਰੀਆਂ ਯੋਜਨਾਵਾਂ ਨਾਲ ਅਸਾਮ ਦੇ ਗ਼ਰੀਬਾਂ ਦੇ ਸੈਂਕੜੇ ਕਰੋੜ ਰੁਪਏ ਇਲਾਜ ਤੇ ਖਰਚ ਹੋਣ ਤੋਂ ਬਚੇ ਹਨ । ਗ਼ਰੀਬ ਦਾ ਪੈਸਾ ਬਚਿਆ ਹੈ । ਆਯੁਸ਼ਮਾਨ ਭਾਰਤ ਯੋਜਨਾ ਨਾਲ ਹੀ ਲੋਕਾਂ ਨੂੰ ਅਸਾਮ ਸਰਕਾਰ ਦੇ ਅਟਲ ਅੰਮ੍ਰਿਤ ਅਭਿਯਾਨਤੋਂ ਵੀ ਲਾਭ ਹੋ ਰਿਹਾ ਹੈ । ਇਸ ਯੋਜਨਾ ਵਿੱਚ ਗ਼ਰੀਬਾਂ ਦੇ ਨਾਲ ਹੀ ਸਧਾਰਨ ਵਰਗ ਦੇ ਨਾਗਰਿਕਾਂ ਨੂੰ ਵੀ ਬੇਹੱਦ ਘੱਟ ਕਿਸ਼ਤ ਤੇ ਸਿਹਤ ਬੀਮਾ ਦਾ ਲਾਭ ਦਿੱਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਅਸਾਮ ਦੇ ਕੋਨੇ ਕੋਨੇ ਵਿੱਚ ਹੈਲਥ ਐਂਡ ਵੈਲਨੈੱਸ ਸੈਂਟਰਸ ਵੀ ਖੋਲ੍ਹੇ ਜਾ ਰਹੇ ਹਨ , ਜੋ ਦਿਹਾਤੀ ਗ਼ਰੀਬ ਦੀ ਪ੍ਰਾਥਮਿਕ ਸਿਹਤ ਦੀ ਚਿੰਤਾ ਕਰ ਰਹੇ ਹਨਮੈਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਸੈਂਟਰਸ ਤੇ ਹੁਣ ਤੱਕ 55 ਲੱਖ ਤੋਂ ਜ਼ਿਆਦਾ ਅਸਾਮ ਦੇ ਭਾਈਆਂ - ਭੈਣਾਂ ਨੇ ਆਪਣਾ ਸ਼ੁਰੂਆਤੀ ਇਲਾਜ ਕਰਵਾਇਆ ਹੈ ।

ਸਾਥੀਓ ,

ਸਿਹਤ ਸੇਵਾਵਾਂ ਨੂੰ ਲੈ ਕੇ ਸੰਵੇਦਨਸ਼ੀਲਤਾ ਅਤੇ ਆਧੁਨਿਕ ਸੁਵਿਧਾਵਾਂ ਦੇ ਮਹੱਤਵ ਨੂੰ ਕੋਰੋਨਾਕਾਲ ਵਿੱਚ ਦੇਸ਼ ਨੇ ਬਖੂਬੀ ਮਹਿਸੂਸ ਕੀਤਾ ਹੈ । ਦੇਸ਼ ਨੇ ਕੋਰੋਨਾ ਨਾਲ ਜਿਸ ਤਰ੍ਹਾਂ ਨਾਲ ਲੜਾਈ ਲੜੀ ਹੈ , ਜਿਤਨੇ ਪ੍ਰਭਾਵੀ ਤਰੀਕੇ ਨਾਲ ਭਾਰਤ ਆਪਣਾ ਵੈਕਸੀਨ ਪ੍ਰੋਗਰਾਮ ਚਲਾ ਰਿਹਾ ਹੈ , ਉਸ ਦੀ ਤਾਰੀਫ ਅੱਜ ਪੂਰੀ ਦੁਨੀਆ ਕਰ ਰਹੀ ਹੈ । ਕੋਰੋਨਾ ਤੋਂ ਸਬਕ ਲੈਂਦੇ ਹੋਏ ਦੇਸ਼ ਨੇ ਦੇਸ਼ਵਾਸੀਆਂ ਦੇ ਜੀਵਨ ਨੂੰ ਸੁਰੱਖਿਅਤ ਅਤੇ ਅਸਾਨ ਬਣਾਉਣ ਲਈ ਹੋਰ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਦੀ ਝਲਕ ਤੁਸੀਂ ਇਸ ਵਾਰ ਦੇ ਬਜਟ ਵਿੱਚ ਵੀ ਦੇਖੀ ਹੈ । ਬਜਟ ਵਿੱਚ ਇਸ ਵਾਰ ਸਿਹਤ ਤੇ ਹੋਣ ਵਾਲੇ ਖਰਚ ਵਿੱਚ ਬੇਮਿਸਾਲ ਵਾਧਾ ਕੀਤਾ ਗਿਆ ਹੈ । ਸਰਕਾਰ ਨੇ ਇਹ ਵੀ ਤੈਅ ਕੀਤਾ ਹੈ ਕਿ ਹੁਣ ਦੇਸ਼ ਦੇ 6 ਸੌ ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਇੰਟੀਗ੍ਰੇਟਿਡ ਲੈਬਸ ਬਣਾਈਆਂ ਜਾਣਗੀਆਂ ਇਸ ਦਾ ਬਹੁਤ ਵੱਡਾ ਲਾਭ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਨੂੰ ਮੈਡੀਕਲ ਟੈਸਟ ਲਈ ਦੂਰ ਜਾਣਾ ਪੈਂਦਾ ਹੈ

ਸਾਥੀਓ ,

ਅਸਾਮ ਦੀ ਖੁਸ਼ਹਾਲੀ , ਇੱਥੇ ਦੀ ਪ੍ਰਗਤੀ ਦਾ ਇੱਕ ਵਿਸ਼ਾਲ ਕੇਂਦਰ ਅਸਾਮ ਦੇ ਚਾਹ ਬਾਗਾਨ ਵੀ ਹਨ ਸੋਨਿਤਪੁਰ ਦੀ ਲਾਲ ਚਾਹ ਤਾਂ ਵੈਸੇ ਵੀ ਆਪਣੇ ਅਲੱਗ ਫਲੇਵਰ ਲਈ ਜਾਣੀ ਜਾਂਦੀ ਹੈ । ਸੋਨਿਤਪੁਰ ਅਤੇ ਅਸਾਮ ਦੀ ਚਾਹ ਦਾ ਸਵਾਦ ਕਿਤਨਾ ਖਾਸ ਹੁੰਦਾ ਹੈ , ਇਹ ਮੇਰੇ ਤੋਂ ਬਿਹਤਰ ਭਲਾ ਕੌਣ ਜਾਣੇਗਾ ? ਇਸ ਲਈ ਮੈਂ ਹਮੇਸ਼ਾ ਤੋਂ ਚਾਹ ਵਰਕਰਸ ਦੀ ਪ੍ਰਗਤੀ ਨੂੰ ਪੂਰੇ ਅਸਾਮ ਦੀ ਪ੍ਰਗਤੀ ਨਾਲ ਜੋੜ ਕੇ ਹੀ ਦੇਖਦਾ ਹਾਂ । ਮੈਨੂੰ ਖੁਸ਼ੀ ਹੈ ਕਿ ਇਸ ਦਿਸ਼ਾ ਵਿੱਚ ਅਸਾਮ ਸਰਕਾਰ ਕਈ ਸਕਾਰਾਤਮਕ ਯਤਨ ਕਰ ਰਹੀ ਹੈ । ਹੁਣੇ ਕੱਲ੍ਹ ਹੀ ਅਸਾਮ ਚਾਹ ਬਾਗੀਚਾ ਧਨ ਪੁਰਸਕਾਰ ਮੇਲਾ ਸਕੀਮ ਤਹਿਤ ਅਸਾਮ ਦੇ ਸਾਢੇ ਸੱਤ ਲੱਖ ਟੀ ਗਾਰਡੇਨ ਵਰਕਰਸ ਦੇ ਬੈਂਕ ਖਾਤਿਆਂ ਵਿੱਚ ਕਰੋੜਾਂ ਰੁਪਏ ਸਿੱਧੇ ਟਰਾਂਸਫਰ ਕੀਤੇ ਗਏ ਹਨ ।

ਟੀ ਗਾਰਡੇਂਸ ਵਿੱਚ ਕੰਮ ਕਰਨ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ ਇੱਕ ਵਿਸ਼ੇਸ਼ ਯੋਜਨਾ ਦੇ ਤਹਿਤ ਸਿੱਧੀ ਮਦਦ ਦਿੱਤੀ ਜਾ ਰਹੀ ਹੈ , ਟੀ ਵਰਕਰਸ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਿਹਤ ਦੀ ਦੇਖਭਾਲ ਦੇ ਲਈ , ਜਾਂਚ ਅਤੇ ਇਲਾਜ ਲਈ ਟੀ ਗਾਰਡੇਂਸ ਵਿੱਚ ਹੀ ਮੋਬਾਇਲ ਮੈਡੀਕਲ ਯੂਨਿਟ ਵੀ ਭੇਜੀਆਂ ਜਾਂਦੀਆਂ ਹਨ , ਮੁਫ਼ਤ ਦਵਾਈਆਂ ਦਾ ਵੀ ਇੰਤਜਾਮ ਕੀਤਾ ਜਾਂਦਾ ਹੈ । ਅਸਾਮ ਸਰਕਾਰ ਦੇ ਇਨ੍ਹਾਂ ਯਤਨਾਂ ਨਾਲ ਜੁੜ ਕੇ ਇਸ ਵਾਰ ਦੇਸ਼ ਦੇ ਬਜਟ ਵਿੱਚ ਵੀ ਚਾਹ ਬਾਗਾਨ ਵਿੱਚ ਕੰਮ ਕਰਨ ਵਾਲੇ ਸਾਡੇ ਭਾਈਆਂ ਅਤੇ ਭੈਣਾਂ ਲਈ ਇੱਕ ਹਜ਼ਾਰ ਕਰੋੜ ਰੁਪਏ ਦੀ ਵਿਸ਼ੇਸ਼ ਯੋਜਨਾ ਦਾ ਐਲਾਨ ਕੀਤਾ ਗਿਆ ਹੈ । ਟੀ ਵਰਕਰ ਦੇ ਲਈ ਇੱਕ ਹਜ਼ਾਰ ਕਰੋੜ ਰੁਪਏ। ਇਹ ਪੈਸਾ ਤੁਹਾਨੂੰ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਵਧਾਵੇਗਾ, ਸਾਡੇ ਟੀ ਵਰਕਰਸ ਦਾ ਜੀਵਨ ਹੋਰ ਆਸਾਨ ਬਣਾਵੇਗਾ।

ਸਾਥੀਓ ,

ਅੱਜ ਜਦੋਂ ਮੈਂ ਅਸਾਮ ਦੇ ਟੀ ਵਰਕਰਸ ਦੀ ਗੱਲ ਕਰ ਰਿਹਾ ਹਾਂ , ਤਾਂ ਮੈਂ ਇਨ੍ਹੀਂ ਦਿਨੀਂ ਦੇਸ਼ ਦੇ ਖਿਲਾਫ਼ ਚੱਲ ਰਹੀਆਂ ਸਾਜ਼ਿਸ਼ਾਂ ਦੀ ਵੀ ਗੱਲ ਕਰਨਾ ਚਾਹੁੰਦਾ ਹਾਂ । ਅੱਜ ਦੇਸ਼ ਨੂੰ ਬਦਨਾਮ ਕਰਨ ਲਈ ਸਾਜਿਸ਼ ਰਚਣ ਵਾਲੇ ਇਸ ਪੱਧਰ ਤੱਕ ਪਹੁੰਚ ਗਏ ਹਨ ਕਿ , ਭਾਰਤ ਦੀ ਚਾਹ ਨੂੰ ਵੀ ਨਹੀਂ ਛੱਡ ਰਹੇ । ਤੁਸੀਂ ਖਬਰਾਂ ਵਿੱਚ ਸੁਣਿਆ ਹੋਵੇਗਾ , ਇਹ ਸਾਜ਼ਿਸ਼ ਕਰਨ ਵਾਲੇ ਕਹਿ ਰਹੇ ਹਨ ਕਿ ਭਾਰਤ ਦੀ ਚਾਹ ਦੀ ਛਵੀ ਨੂੰ ਬਦਨਾਮ ਕਰਨਾ ਹੈ । ਯੋਜਨਾਬੱਧ ਤਰੀਕੇ ਨਾਲਭਾਰਤ ਦੀ ਚਾਹ ਦੀ ਛਵੀ ਨੂੰ ਦੁਨੀਆਭਰ ਵਿੱਚ ਬਦਨਾਮ ਕਰਨਾ ਹੈ । ਕੁਝ ਦਸਤਾਵੇਜ਼ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਖੁਲਾਸਾ ਹੁੰਦਾ ਹੈ ਕਿ ਵਿਦੇਸ਼ ਵਿੱਚ ਬੈਠੀਆਂ ਕੁਝ ਤਾਕਤਾਂ , ਚਾਹ ਦੇ ਨਾਲ ਭਾਰਤ ਦੀ ਜੋ ਪਹਿਚਾਣ ਜੁੜੀ ਹੈ, ਉਸ ਤੇ ਹਮਲਾ ਕਰਨ ਦੀ ਫਿਰਾਕ ਵਿੱਚ ਹਨ । ਕੀ ਤੁਹਾਨੂੰ ਇਹ ਹਮਲਾ ਮਨਜ਼ੂਰ ਹੈ ?

ਹਮਲੇ ਕਰਨ ਵਾਲੇ ਦੀ ਤਾਰੀਫ ਕਰਨ ਵਾਲੇ ਮਨਜ਼ੂਰ ਹਨ ਕੀ ਤੁਹਾਨੂੰ? ਹਰ ਕਿਸੇ ਨੂੰ ਜਵਾਬ ਦੇਣਾ ਪਵੇਗਾ। ਜਿਨ੍ਹਾਂ ਨੇ ਹਿੰਦੁਸਤਾਨ ਦੀ ਚਾਹ ਨੂੰ ਬਦਨਾਮ ਕਰਨ ਦਾ ਬੀੜਾ ਚੁੱਕਿਆ ਹੈ । ਅਤੇ ਉਨ੍ਹਾਂ ਦੇ ਲਈ ਇੱਥੇ ਜੋ ਚੁਪ ਬੈਠੇ ਹਨ , ਇਹ ਸਾਰੇ ਰਾਜਨੀਤਕ ਦਲਾਂ ਤੋਂ ਹਰ ਚਾਹ ਬਾਗਾਨ ਜਵਾਬ ਮੰਗੇਗਾ । ਹਿੰਦੁਸਤਾਨ ਦੀ ਚਾਹ ਪੀਣ ਵਾਲਾ ਹਰ ਇਨਸਾਨ ਜਵਾਬ ਮੰਗੇਗਾ । ਮੈਂ ਅਸਾਮ ਦੀ ਧਰਤੀ ਤੋਂ ਇਨ੍ਹਾਂ ਸਾਜਿਸ਼ਕਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ , ਇਹ ਜਿਤਨੇ ਮਰਜੀ ਸਾਜਿਸ਼ ਕਰ ਲੈਣ , ਦੇਸ਼ ਇਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ । ਮੇਰਾ ਟੀ ਵਰਕਰ ਇਸ ਲੜਾਈ ਨੂੰ ਜਿੱਤ ਕੇ ਰਹੇਗਾ । ਭਾਰਤ ਦੀ ਚਾਹ ਤੇ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਵਿੱਚ ਇਤਨੀ ਤਾਕਤ ਨਹੀਂ ਹੈ ਕਿ ਉਹ ਸਾਡੇ ਟੀ ਗਾਰਡੇਨ ਵਰਕਰਸ ਦੀ ਮਿਹਨਤ ਦਾ ਮੁਕਾਬਲਾ ਕਰ ਸਕਣ । ਦੇਸ਼ ਇਸੇ ਤਰ੍ਹਾਂ ਵਿਕਾਸ ਅਤੇ ਪ੍ਰਗਤੀ ਦੇ ਰਸਤੇ ਤੇ ਵਧਦਾ ਰਹੇਗਾ । ਅਸਾਮ ਇਸੇ ਤਰ੍ਹਾਂ ਵਿਕਾਸ ਦੀ ਨਵੀਆਂ ਨਵੀਆਂ ਉਚਾਈਆਂ ਨੂੰ ਛੂੰਹਦਾ ਰਹੇਗਾ । ਅਸਾਮ ਦੇ ਵਿਕਾਸ ਦਾ ਇਹ ਪਹੀਆ ਇਸ ਤੇਜ਼ ਗਤੀ ਨਾਲ ਘੁੰਮਦਾ ਰਹੇਗਾ ।

ਸਾਥੀਓ ,

ਅੱਜ ਜਦੋਂ ਅਸਾਮ ਵਿੱਚ ਹਰ ਖੇਤਰ ਵਿੱਚ ਇਤਨਾ ਕੰਮ ਹੋ ਰਿਹਾ ਹੈ , ਹਰ ਵਰਗ ਅਤੇ ਹਰ ਖੇਤਰ ਦਾ ਵਿਕਾਸ ਹੋ ਰਿਹਾ ਹੈ , ਤਾਂ ਇਹ ਵੀ ਜ਼ਰੂਰੀ ਹੈ ਕਿ ਅਸਾਮ ਦੀ ਤਾਕਤ ਹੋਰ ਵਧੇ । ਅਸਾਮ ਦੀ ਤਾਕਤ ਨੂੰ ਵਧਾਉਣ ਵਿੱਚ ਇੱਥੇ ਦੀਆਂ ਆਧੁਨਿਕ ਸੜਕਾਂ ਅਤੇ ਇਨਫ੍ਰਾਸਟ੍ਰਕਚਰ ਦੀ ਵੱਡੀ ਭੂਮਿਕਾ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਭਾਰਤ ਮਾਲਾ ਪ੍ਰੋਜੈਕਟਦੀ ਤਰਜ ਤੇ ਅਸਾਮ ਲਈ ਅਸੋਮ ਮਾਲਾਦੀ ਸ਼ੁਰੂਆਤ ਕੀਤੀ ਗਈ ਹੈ । ਅਗਲੇ 15 ਸਾਲਾਂ ਵਿੱਚ ਅਸਾਮ ਵਿੱਚ ਚੌੜੇ ਹਾਈਵੇਜ ਦਾ ਜਾਲ ਹੋਵੇ , ਇੱਥੇ ਦੇ ਸਾਰੇ ਪਿੰਡ ਮੁੱਖ ਸੜਕਾਂ ਨਾਲ ਜੁੜਣ, ਇੱਥੇ ਦੀਆਂ ਸੜਕਾਂ ਦੇਸ਼ ਦੇ ਵੱਡੇ ਸ਼ਹਿਰਾਂ ਦੀ ਤਰ੍ਹਾਂ ਆਧੁਨਿਕ ਹੋਣ , ਅਸੋਮ ਮਾਲਾ ਪ੍ਰੋਜੈਕਟ ਤੁਹਾਡੇ ਸੁਪਨਿਆਂ ਨੂੰ ਪੂਰਾ ਕਰੇਗਾ , ਤੁਹਾਡੀ ਤਾਕਤ ਵਧਾਵੇਗਾ । ਪਿਛਲੇ ਕੁਝ ਸਾਲਾਂ ਵਿੱਚ ਹੀ ਅਸਾਮ ਵਿੱਚ ਹਜ਼ਾਰਾਂ ਕਿਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ , ਨਵੇਂ - ਨਵੇਂ ਪੁਲ਼ ਬਣਾਏ ਗਏ ਹਨ

ਅੱਜ ਭੂਪੇਨ ਹਜ਼ਾਰਿਕਾ ਬ੍ਰਿਜ ਅਤੇ ਸਰਾਯਘਾਟ ਬ੍ਰਿਜ ਅਸਾਮ ਦੀ ਆਧੁਨਿਕ ਪਹਿਚਾਣ ਦਾ ਹਿੱਸਾ ਬਣ ਰਹੇ ਹਨ । ਆਉਣ ਵਾਲੇ ਦਿਨਾਂ ਵਿੱਚ ਇਹ ਕੰਮ ਹੋਰ ਵੀ ਤੇਜ਼ ਹੋਣ ਵਾਲਾ ਹੈ । ਵਿਕਾਸ ਅਤੇ ਪ੍ਰਗਤੀ ਦੀ ਗਤੀ ਨੂੰ ਵਧਾਉਣ ਲਈ ਇਸ ਵਾਰ ਬਜਟ ਵਿੱਚ ਇਨਫ੍ਰਾਸਟ੍ਰਕਚਰ ਤੇ ਵੱਡੇ ਪੈਮਾਨੇ ‘ਤੇ ਜ਼ੋਰ ਦਿੱਤਾ ਗਿਆ ਹੈ । ਇੱਕ ਤਰਫ ਆਧੁਨਿਕ ਇਨਫ੍ਰਾਸਟ੍ਰਕਚਰ ਤੇ ਕੰਮ ਤਾਂ ਦੂਜੇ ਪਾਸੇ ਅਸੋਮ ਮਾਲਾਵਰਗੇ ਪ੍ਰੋਜੈਕਟਸ ਨਾਲ ਕਨੈਕਟੀਵਿਟੀ ਵਧਾਉਣ ਦੇ ਕੰਮ , ਤੁਸੀਂ ਕਲਪਨਾ ਕਰੋ , ਆਉਣ ਵਾਲੇ ਦਿਨਾਂ ਵਿੱਚ ਅਸਾਮ ਵਿੱਚ ਕਿਤਨਾ ਕੰਮ ਹੋਣ ਵਾਲਾ ਹੈ , ਅਤੇ ਇਸ ਕੰਮ ਵਿੱਚ ਕਿਤਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਵਾਲਾ ਹੈ । ਜਦੋਂ ਹਾਈਵੇਜ਼ ਬਿਹਤਰ ਹੋਣਗੇ , ਕਨੈਕਟੀਵਿਟੀ ਬਿਹਤਰ ਹੋਵੇਗੀ , ਤਾਂ ਵਪਾਰ ਅਤੇ ਉਦਯੋਗ ਵੀ ਵਧਣਗੇ , ਟੂਰਿਜਮ ਵੀ ਵਧੇਗਾ । ਇਸ ਨਾਲ ਵੀ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਹੋਣਗੇ , ਅਸਾਮ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ।

ਸਾਥੀਓ ,

ਅਸਾਮ ਦੇ ਪ੍ਰਸਿੱਧ ਕਵੀ ਰੂਪਕੁੰਵਰ ਜੋਤੀ ਪ੍ਰਸਾਦ ਅੱਗਰਵਾਲ ਦੀਆਂ ਪੰਕਤੀਆਂ ਹਨ -

ਮੇਰੀ ਨਯਾ ਭਾਰਤ ਕੀ,

ਨਯਾ ਛਵੀ,

ਜਾਗਾ ਰੇ,

ਜਾਗਾ ਰੇ,

ਅੱਜ ਇਨ੍ਹਾਂ ਪੰਕਤੀਆਂ ਨੂੰ ਸਾਕਾਰ ਕਰਕੇ ਅਸੀਂ ਨਵੇਂ ਭਾਰਤ ਨੂੰ ਜਗਾਉਣਾ ਹੈ । ਇਹ ਨਵਾਂ ਭਾਰਤ ਆਤਮਨਿਰਭਰ ਭਾਰਤ ਹੋਵੇਗਾ , ਇਹ ਨਵਾਂ ਭਾਰਤ , ਅਸਾਮ ਨੂੰ ਵਿਕਾਸ ਦੀ ਨਵੀਂ ਉਚਾਈ ਤੇ ਪਹੁੰਚਾਏਗਾ ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ , ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ! ਬਹੁਤ ਬਹੁਤ ਸ਼ੁਭਕਾਮਨਾਵਾਂ । ਮੇਰੇ ਨਾਲ ਦੋਵੇਂ ਮੁੱਠੀਆਂ ਬੰਦ ਕਰਕੇ ਪੂਰੀ ਤਾਕਤ ਨਾਲ ਬੋਲੋ , ਭਾਰਤ ਮਾਤਾ ਕੀ ਜੈ । ਭਾਰਤ ਮਾਤਾ ਕੀ ਜੈ । ਭਾਰਤ ਮਾਤਾ ਕੀ ਜੈ । ਭਾਰਤ ਮਾਤਾ ਕੀ ਜੈ । ਬਹੁਤ - ਬਹੁਤ ਧੰਨਵਾਦ ।

 

***

ਡੀਐੱਸ/ਐੱਸਐੱਚ/ਏਕੇ



(Release ID: 1696231) Visitor Counter : 164