ਰੇਲ ਮੰਤਰਾਲਾ
ਭਾਰਤੀ ਰੇਲਵੇ ਦੁਆਰਾ ਪਰਵਾਸੀਆਂ ਨੂੰ ਵਾਪਸ ਭੇਜਣ ਦੀਆਂ ਸਹੂਲਤਾਂ
Posted On:
05 FEB 2021 3:56PM by PIB Chandigarh
ਫਸੇ ਹੋਏ ਮਜ਼ਦੂਰਾਂ ਅਤੇ ਹੋਰ ਵਿਅਕਤੀਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਨੇ 1 ਮਈ, 2020 ਤੋਂ 31ਅਗਸਤ, 2020 ਦਰਮਿਆਨ 4621 ਸ਼ਰਮਿਕ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਤਾਂ ਜੋ ਉਨ੍ਹਾਂ ਨੂੰਆਪਣੇ-ਆਪਣੇ ਗ੍ਰਹਿ ਰਾਜਾਂ ਵਿੱਚ ਪਹੁੰਚਣ ਵਿੱਚ ਸਹਾਇਤਾ ਕੀਤੀ ਜਾ ਸਕੇ। ਸ਼ਰਮਿਕ ਸਪੈਸ਼ਲ ਰੇਲ ਗੱਡੀਆਂ ਦੀ ਮੰਗ ਰਾਜ ਸਰਕਾਰਾਂ ਦੁਆਰਾ ਕੀਤੀ ਜਾਂਦੀ ਸੀ ਅਤੇ ਆਮ ਹਾਲਤਾਂ ਵਿੱਚ ਅਜਿਹੀਆਂ ਵਿਸ਼ੇਸ਼ ਰੇਲ ਗੱਡੀਆਂ ਰਾਜ ਸਰਕਾਰ/ਕਿਸੇ ਏਜੰਸੀ ਜਾਂ ਪੂਰੇ ਵਿਅਕਤੀਗਤ ਰੇਟਾਂ ’ਤੇ ਇੱਕ ਵਿਅਕਤੀ ਵੱਲੋਂ ਬੁੱਕ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਦੋਵਾਂ ਦਿਸ਼ਾਵਾਂ, ਸਰਵਿਸ ਚਾਰਜ, ਖਾਲੀ ਢੋਆ-ਢੁਆਈ ਦੇ ਚਾਰਜ, ਨਿਰੋਧ ਚਾਰਜ ਆਦਿ ਸ਼ਾਮਲ ਹੁੰਦੇ ਹਨ।
ਹਾਲਾਂਕਿ, ਭਾਰਤੀ ਰੇਲਵੇ ਨੇ ਸਧਾਰਨ ਕਿਰਾਏ 'ਤੇ ਸਿਰਫ਼ ਇੱਕ ਦਿਸ਼ਾ ਲਈ ਸ਼ਰਮਿਕ ਸਪੈਸ਼ਲਜ਼ ਦੀਬੁਕਿੰਗ ਦੀ ਇਜਾਜ਼ਤ ਦਿੱਤੀ ਸੀ ਅਤੇ ਯਾਤਰੀਆਂ ਤੋਂ ਸਿੱਧਾ ਕਿਰਾਇਆ ਇੱਕਠਾ ਨਹੀਂ ਕੀਤਾ ਸੀ।ਰੇਲਵੇ ਨੇ ਰਾਜ ਸਰਕਾਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਨੁਮਾਇੰਦਿਆਂ ਤੋਂ ਸ਼ਰਮਿਕ ਸਪੈਸ਼ਲ ਗੱਡੀਆਂਦਾ ਕਿਰਾਇਆ ਇੱਕਠਾ ਕੀਤਾ। ਇਸ ਤੋਂ ਇਲਾਵਾ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕੋਵਿਡ-19 ਮਹਾਮਾਰੀ ਫੈਲਣ ਤੋਂ ਰੋਕਣ ਲਈ ਰੇਲਵੇ ਨੇ ਸ਼ਰਮਿਕ ਰੇਲ ਗੱਡੀਆਂ ਵਿੱਚ ਸਵੱਛਤਾ ਵਧਾਉਣ, ਵਿਸ਼ੇਸ਼ ਸੁਰੱਖਿਆ, ਮੈਡੀਕਲ ਪ੍ਰਬੰਧ, ਸੈਨੀਟੇਲਾਈਜ਼ੇਸ਼ਨ, ਮੁਫ਼ਤ ਖਾਣਾ, ਪਾਣੀ ਆਦਿ ਵਰਗੇ ਵਿਸ਼ੇਸ਼ ਪ੍ਰਬੰਧ ਕੀਤੇ।
ਰਾਜ ਸਰਕਾਰ ਅਤੇ ਭਾਰਤੀ ਰੇਲਵੇ ਨੇ ਭੋਜਨ ਅਤੇ ਪਾਣੀ ਦੀ ਮੁਫ਼ਤ ਸੇਵਾ ਕੀਤੀ। ਕੁੱਲ ਮਿਲਾ ਕੇ ਰੇਲਵੇ ਨੇ ਇਸ ਸਮੇਂ ਦੌਰਾਨ ਸਬੰਧਤ ਰਾਜ ਸਰਕਾਰਾਂ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਸੇਵਾਵਾਂ ਤੋਂ ਇਲਾਵਾ 1.96 ਕਰੋੜ ਡੱਬਾ ਬੰਦ ਖਾਣੇ ਅਤੇ 2.19 ਕਰੋੜ ਤੋਂ ਵੱਧ ਪੈਕਡ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਸੇਵਾ ਕੀਤੀ ਹੈ।
ਇਹ ਜਾਣਕਾਰੀ ਰੇਲਵੇ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਸ਼੍ਰੀ ਪਿਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
DJN/MKV
(Release ID: 1695707)