ਰੇਲ ਮੰਤਰਾਲਾ

ਰੇਲਵੇ ਵਿੱਚ ਬਜਟ ਐਲੋਕੇਸ਼ਨ ਦੀ ਵਰਤੋਂ

Posted On: 05 FEB 2021 3:54PM by PIB Chandigarh

ਬਜਟ ਦੀ ਐਲੋਕੇਸ਼ਨ ਪ੍ਰੋਜੈਕਟ-ਅਧਾਰਿਤ ਕੀਤੀ ਗਈ ਹੈ, ਨਾ ਕਿ ਰਾਜ-ਅਧਾਰਿਤ, ਕਿਉਂਕਿ ਭਾਰਤੀ ਰੇਲਵੇ ਦਾ ਨੈੱਟਵਰਕ ਵਿਭਿੰਨ ਰਾਜਾਂ ਦੀਆਂ ਹੱਦਾਂ ਤੋਂ ਪਾਰ ਤੱਕ ਫੈਲਿਆ ਹੋਇਆ ਹੈ। ਪਿਛਲੇ ਪੰਜ ਸਾਲਾਂ ਭਾਵ ਵਿੱਤੀ ਸਾਲ 2015-16 ਤੋਂ ਵਿੱਤੀ ਸਾਲ 2019-20 ਦੌਰਾਨ ਨਵੀਂਆਂ ਲਾਈਨਾਂ, ਗੇਜ ਕਨਵਰਜ਼ਨ ਅਤੇ ਡਬਲਿੰਗ ਕੰਮਾਂ ਲਈ ਕੁਲ ਬਜਟ ਐਲੋਕੇਸ਼ਨ 1,53,998 ਕਰੋੜ ਰੁਪਏ ਸੀ ਭਾਵ ਔਸਤਨ ਸਾਲਾਨਾ ਬਜਟ ਲਈ ਪ੍ਰਤੀ ਸਾਲ 30,798 ਕਰੋੜ ਰੁਪਏ ਦੀ ਐਲੋਕੇਸ਼ਨ, ਜੋ ਸਾਲ 2009-14 ਦੌਰਾਨ ਪ੍ਰਤੀ ਸਾਲ ਦੀ 11,527 ਕਰੋੜ ਰੁਪਏ ਦੀ ਔਸਤ ਸਾਲਾਨਾ ਬਜਟ ਐਲੋਕੇਸ਼ਨ ਤੋਂ 167% ਵਧੇਰੇ ਹੈ। ਪ੍ਰੋਜੈਕਟ-ਅਨੁਸਾਰ ਲਾਗਤ, ਖਰਚੇ ਅਤੇ ਕੁੱਲ ਪਲਾਨ ਖਰਚਿਆਂ ਬਾਰੇ ਵੇਰਵੇ ਭਾਰਤੀ ਰੇਲਵੇ ਦੀ ਵੈੱਬਸਾਈਟ- www.indianrailways.gov.in> ਰੇਲਵੇ ਮੰਤਰਾਲੇ> ਰੇਲਵੇ ਬੋਰਡ> ਭਾਰਤੀ ਰੇਲਵੇ ਬਾਰੇ> ਰੇਲਵੇ ਬੋਰਡ ਦੇ ਡਾਇਰੈਕਟੋਰੇਟ> ਵਿੱਤ (ਬਜਟ)> ਪਿੰਕ ਬੁੱਕ (ਸਾਲ)> ਰੇਲਵੇ ਅਨੁਸਾਰ ਕੰਮ, ਮਸ਼ੀਨਰੀ ਅਤੇ ਰੋਲਿੰਗ ਸਟਾਕ ਪ੍ਰੋਗਰਾਮ (ਆਰਐੱਸਪੀ) ‘ਤੇ ਜਨਤਕ ਡੋਮੇਨ ‘ਤੇ ਉਪਲਬਧ ਕਰਵਾਏ ਗਏ ਹਨ। 

 ਪ੍ਰੋਜੈਕਟਾਂ ਦੀ ਮੁਕੰਮਲ ਸਮੀਖਿਆ ਕੀਤੀ ਗਈ ਹੈ ਅਤੇ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ‘ਤੇ ਤਰਤੀਬ ਦਿੱਤੀ ਗਈ ਹੈ। ਬਿਨਾਂ ਕਿਸੇ ਮਹੱਤਵਪੂਰਨ ਨਤੀਜੇ ‘ਤੇ ਪੁਜੇ ਅਤੇ ਸਰੋਤਾਂ ਨੂੰ ਖਿੰਡਾਉਣ ਦੀ ਥਾਂ, ਇਨ੍ਹਾਂ ਕੰਮਾਂ ਨੂੰ ਜਲਦੀ ਪੂਰਾ ਕਰਨ ਲਈ ਫੰਡ ਅਲਾਟ ਕੀਤੇ ਜਾ ਚੁੱਕੇ ਹਨ।

 ਇਹ ਜਾਣਕਾਰੀ ਰੇਲਵੇ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪਿਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

**********

 ਡੀਜੇਐੱਨ / ਐੱਮਕੇਵੀ


(Release ID: 1695705) ਵਿਜ਼ੀਟਰ ਕਾਊਂਟਰ : 118
Read this release in: English , Urdu