ਵਣਜ ਤੇ ਉਦਯੋਗ ਮੰਤਰਾਲਾ
ਬਰਾਮਦ ਵਧਾਉਣ ਦੀਆਂ ਕੋਸ਼ਿਸ਼ਾਂ
Posted On:
05 FEB 2021 3:39PM by PIB Chandigarh
ਅਪ੍ਰੈਲ-ਨਵੰਬਰ, 2020-21 ਦੌਰਾਨ ਭਾਰਤ ਦੀ ਕੁਲ (ਵਪਾਰ ਅਤੇ ਸੇਵਾਵਾਂ) ਬਰਾਮਦ 304.53 ਬਿਲੀਅਨ ਅਮਰੀਕੀ ਡਾਲਰ ਸੀ ਜੋ 293.56 ਬਿਲੀਅਨ ਅਮਰੀਕੀ ਡਾਲਰ ਦੀ ਕੁਲ ਦਰਾਮਦ ਤੋਂ ਵੱਧ ਸੀ, ਜਿਸ ਦੇ ਨਤੀਜੇ ਵਜੋ ਵਪਾਰ ਵਿਚ 10.97 ਬਿਲੀਅਨ ਅਮਰੀਕੀ ਡਾਲਰ ਦਾ ਵਾਧਾ ਹੋਇਆ।
ਬਰਾਮਦ ਨੂੰ ਵਧਾਉਣ ਲਈ ਸਰਕਾਰ ਵਲੋਂ ਚੁੱਕੇ ਗਏ ਮੁੱਖ ਕਦਮਾਂ ਵਿਚੋਂ ਕੁਝ ਹੇਠਾਂ ਦਿੱਤੇ ਗਏ ਹਨ -
1. ਕੋਵਿਡ-19 ਮਹਾਮਾਰੀ ਸਥਿਤੀ ਦੇ ਚਲਦਿਆਂ ਵਿਦੇਸ਼ ਵਪਾਰ ਨੀਤੀ (2015-20) ਇਕ ਸਾਲ ਲਈ ਯਾਨੀਕਿ 31 ਮਾਰਚ, 2021 ਤੱਕ ਵਧਾਈ ਗਈ।
2. ਪ੍ਰੀ ਅਤੇ ਪੋਸਟ ਸ਼ਿਪਮੈਂਟ ਰੁਪੀ ਐਕਸਪੋਰਟ ਕ੍ਰੈ਼ਡਿਟ ਤੇ ਵਿਆਜ ਸਮਾਨਤਾ ਸਕੀਮ ਇਕ ਸਾਲ ਲਈ ਅਰਥਾਤ 31 ਮਾਰਚ, 2021 ਤੱਕ ਵਧਾਈ ਗਈ।
3. ਬਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਤੇ ਡਿਊਟੀਆਂ ਅਤੇ ਟੈਕਸਾਂ ਦੀ ਰਿਮਿਸ਼ਨ (ਆਰਏਡੀਟੀਈਪੀ) ਦੀ ਇਕ ਨਵੀਂ ਸਕੀਮ 1 ਜਨਵਰੀ, 2021 ਤੋਂ ਸ਼ੁਰੂ ਕੀਤੀ ਗਈ।
4. ਵਪਾਰ ਦੀ ਸਹੂਲਤ ਅਤੇ ਬਰਾਮਦਕਾਰਾਂ ਵਲੋਂ ਇਸਤੇਮਾਲ ਕੀਤੇ ਜਾਣ ਵਾਲੀ ਐਫਟੀਏ ਵਿਚ ਵਾਧੇ ਲਈ ਲੇਟ ਫਾਰਮ ਫਾਰ ਸਰਟੀਫਿਕੇਟ ਆਫ ਔਰਿਜਨ ਸ਼ੁਰੂ ਕੀਤਾ ਗਿਆ।
5. ਖੇਤੀਬਾਡ਼ੀ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਨਾਲ ਜੁਡ਼ੀ ਖੇਤੀਬਾੜੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਇੱਕ ਵਿਆਪਕ "ਖੇਤੀਬਾਡ਼ੀ ਬਰਾਮਦ ਨੀਤੀ" ਲਾਗੂ ਕਰਨ ਅਧੀਨ ਹੈ।
6. 12 ਮੁੱਖ ਸੇਵਾ ਸੈਕਟਰਾਂ ਲਈ ਵਿਸ਼ੇਸ਼ ਕਾਰਜ ਯੋਜਨਾਵਾਂ ਨੂੰ ਉਤਸ਼ਾਹਤ ਕਰਕੇ ਬਰਾਮਦ ਨੂੰ ਪ੍ਰਮੋਟ ਅਤੇ ਵੰਨ ਸੁਵੰਨਾ ਕਰਨਾ।
7. ਜ਼ਿਲ੍ਹਿਆਂ ਨੂੰ ਹਰੇਕ ਜ਼ਿਲ੍ਹੇ ਵਿੱਚ ਬਰਾਮਦ ਦੀ ਸੰਭਾਵਨਾ ਵਾਲੇ ਉਤਪਾਦਾਂ ਦੀ ਪਛਾਣ ਕਰਕੇ ਬਰਾਮਦ ਹੱਬਾਂ ਵਜੋਂ ਉਤਸ਼ਾਹਤ ਕਰਨਾ, ਇਨ੍ਹਾਂ ਉਤਪਾਦਾਂ ਦੀ ਬਰਾਮਦ ਲਈ ਕਮੀਆਂ ਨੂੰ ਦੂਰ ਕਰਨਾ ਅਤੇ ਸਥਾਨਕ ਬਰਾਮਦਕਾਰਾਂ / ਨਿਰਮਾਤਾਵਾਂ ਦੀ ਜ਼ਿਲ੍ਹੇ ਵਿਚ ਰੁਜ਼ਗਾਰ ਉਤਪਾਦਨ ਲਈ ਸਹਾਇਤਾ ਕਰਨਾ।
8. ਭਾਰਤ ਦੇ ਵਪਾਰ, ਸੈਰ-ਸਪਾਟੇ, ਟੈਕਨੋਲੋਜੀ ਅਤੇ ਨਿਵੇਸ਼ ਟੀਚਿਆਂ ਨੂੰ ਉਤਸ਼ਾਹਤ ਕਰਨ ਲਈ ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਦੀ ਸਰਗਰਮ ਭੂਮਿਕਾ ਨੂੰ ਵਧਾਇਆ ਗਿਆ ਹੈ।
9. ਵੱਖ-ਵੱਖ ਬੈਂਕਿੰਗ ਅਤੇ ਵਿੱਤੀ ਸੈਕਟਰ ਦੇ ਰਾਹਤ ਉਪਰਾਲਿਆਂ, ਵਿਸ਼ੇਸ਼ ਤੌਰ ਤੇ ਐਮਐਸਐਮਈਜ਼, ਜੋ ਬਰਾਮਦ ਦਾ ਇਕ ਮੁੱਖ ਹਿੱਸਾ ਹੈ, ਰਾਹੀਂ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਘਰੇਲੂ ਉਦਯੋਗ ਦੀ ਸਹਾਇਤਾ ਲਈ ਪੈਕੇਜ ਐਲਾਨਿਆ ਗਿਆ।
ਇਹ ਜਾਣਕਾਰੀ ਵਣਜ ਅਤੇ ਉਦਯੋਗ ਮੰਤਰਾਲਾ ਵਿਚ ਰਾਜ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
ਵਾਈਬੀ /ਐਸਐਸ
(Release ID: 1695677)
Visitor Counter : 116