ਸਿੱਖਿਆ ਮੰਤਰਾਲਾ

ਦਿਵਯਾਂਗ ਬੱਚਿਆਂ ਲਈ ਸਿੱਖਿਆ

Posted On: 04 FEB 2021 4:58PM by PIB Chandigarh

ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦਿਵਯਾਂਗ ਬੱਚਿਆਂ ਲਈ ਸਮੁੱਚੀ ਸਿੱਖਿਆ ਦਾ ਸਮਰਥਨ ਕਰਦਾ ਹੈ । ਕੇਂਦਰੀ ਪ੍ਰਾਯੋਜਿਤ ਸਕੀਮ ਸਮਗਰ ਸਿ਼ਕਸ਼ਾ ਤਹਿਤ ਦਿਵਯਾਂਗ ਬੱਚਿਆਂ ਦੀਆਂ ਲੋੜਾਂ ਅਨੁਸਾਰ ਸਿੱਖਿਆ ਲਈ ਵੱਖ ਵੱਖ ਵਿਵਸਥਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ , ਜਿਸ ਵਿੱਚ ਹੈਂਡਰੇਲਸ ਵਾਲੇ ਰੈਂਪਸ ਰਾਹੀਂ ਰੋਕ ਮੁਕਤ ਬੁਨਿਆਦੀ ਢਾਂਚਾ ਅਤੇ ਸਕੂਲਾਂ ਵਿੱਚ ਡਿਸਏਬਲਡ ਦੋਸਤਾਨਾ ਸ਼ੌਚਾਲਿਆ ਸ਼ਾਮਿਲ ਹਨ । ਯੂ ਡੀ ਆਈ ਐੱਸ ਈ ਪਲੱਸ 2018—19 (ਆਰਜ਼ੀ) ਅਨੁਸਾਰ ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਦਿਵਯਾਂਗ ਬੱਚਿਆਂ ਲਈ 83303 ਰੈਂਪਸ ਹੈਂਡਰੇਲਸ ਦੇ ਨਾਲ 149501 ਡਿਸਏਬਲਡ ਦੋਸਤਾਨਾ ਸ਼ੌਚਾਲਿਆ ਹਨ ।
ਕੌਮੀ ਸਿੱਖਿਆ ਨੀਤੀ (ਐੱਨ ਈ ਪੀ) , 2020 ਪੂਰੀ ਇਮਾਨਦਾਰੀ ਤੇ ਸ਼ਮੂਲੀਅਤ ਨੂੰ ਸਿੱਖਿਆ ਤੇ ਅਧਾਰ ਵਜੋਂ ਦਰਸਾਉਂਦੀ ਹੈ , ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਵਿਦਿਆਰਥੀ ਸਿੱਖਿਆ ਪ੍ਰਣਾਲੀ ਵਿੱਚ ਪ੍ਰਫੁੱਲਤ ਹੋਣ ਯੋਗ ਹਨ । ਇਹ ਬਰਾਬਰ ਤੇ ਮਿਆਰੀ ਪੜ੍ਹਾਈ ਨੂੰ ਦਿਵਯਾਂਗ ਬੱਚਿਆਂ ਦੀ ਸਿੱਖਿਆ ਨੂੰ ਇਸ ਨੀਤੀ ਦੀ ਰੂਪ ਰੇਖਾ ਤੇ ਜ਼ੋਰ ਦਿੰਦੀ ਹੈ । ਇਹ ਨੀਤੀ ਵਿਸ਼ੇਸ਼ ਸਿੱਖਿਅਕਾਂ ਅਤੇ ਸ੍ਰੋਤ ਸੈਂਟਰਾਂ ਦੇ ਸਹਿਯੋਗ ਰਾਹੀਂ ਗੰਭੀਰ ਅਤੇ ਬਹੁ ਦਿਵਯਾਂਗਤਾ ਵਾਲੇ ਬੱਚਿਆਂ ਲਈ ਮਿਆਰੀ ਘਰ ਅਧਾਰਿਤ ਸਿੱਖਿਆ ਦੀਆਂ ਸਿਫ਼ਾਰਸ਼ਾਂ ਦਾ ਵਿਸ਼ੇਸ਼ ਜਿ਼ਕਰ ਕਰਦੀ ਹੈ । ਐੱਨ ਈ ਪੀ ਹੋਰ ਇਸ ਗੱਲ ਤੇ ਵੀ ਜ਼ੋਰ ਦਿੰਦੀ ਹੈ ਕਿ ਘਰ ਅਧਾਰਿਤ ਸਿੱਖਿਆ ਲੈ ਰਹੇ ਬੱਚਿਆਂ ਨੂੰ ਆਮ ਪ੍ਰਣਾਲੀ ਦੇ ਕਿਸੇ ਵੀ ਹੋਰ ਬੱਚਿਆਂ ਨਾਲ ਬਰਾਬਰ ਵਿਹਾਰ ਕਰਨਾ ਲਾਜ਼ਮੀ ਹੈ । ਐੱਨ ਈ ਪੀ ਦੀ ਮਨਜ਼ੂਰੀ ਅਤੇ ਐਲਾਨ ਤੋਂ ਬਾਅਦ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਪਾਲਿਸੀ ਦੀ ਸਿਫ਼ਾਰਸ਼ਾਂ ਤੇ ਅਧਾਰਿਤ ਲਾਗੂ ਯੋਜਨਾ ਤਿਆਰ ਕਰਨ ਲਈ ਕਿਹਾ ਗਿਆ ਹੈ , ਜਿਨ੍ਹਾਂ ਵਿੱਚ ਆਰੀ ਪੀ ਡਬਲਿਊ ਡੀ ਐਕਟ 2016 ਅਨੁਸਾਰ ਗੰਭੀਰ ਅਤੇ ਬਹੁ ਦਿਵਯਾਂਗਤਾ ਵਾਲੇ ਬੱਚਿਆਂ ਲਈ ਸਕੂਲ ਸਿੱਖਿਆ ਲਈ ਪਹੁੰਚ ਦੀਆਂ ਵਿਵਸਥਾਵਾਂ ਅਤੇ ਸਿਫ਼ਾਰਸ਼ਾਂ ਸ਼ਮਿਲ ਕੀਤੀਆਂ ਗਈਆਂ ਹਨ ।
ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਅੱਜ ਲਿਖਤੀ ਜਵਾਬ ਵਿੱਚ ਰਾਜ ਸਭਾ ਵਿੱਚ ਦਿੱਤੀ ।

ਐੱਮ ਸੀ / ਕੇ ਪੀ /  ਕੇ



(Release ID: 1695248) Visitor Counter : 84


Read this release in: English , Urdu , Manipuri