ਸਿੱਖਿਆ ਮੰਤਰਾਲਾ
ਬੌਧਿਕ ਦਿਵਯਾਂਗਤਾ ਵਾਲੇ ਬੱਚਿਆਂ ਦੀ ਪਛਾਣ
प्रविष्टि तिथि:
04 FEB 2021 4:57PM by PIB Chandigarh
ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਪਹਿਲੀ ਤੋਂ 12ਵੀਂ ਜਮਾਤ ਤੱਕ ਸਮਰ ਸਿ਼ਕਸ਼ਾ ਸਕੀਮ ਚਲਾ ਰਿਹਾ ਹੈ । ਇਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਇੱਕ ਇਨਕਲਿਊਸਿਵ ਐਜੂਕੇਸ਼ਨ (ਆਈ ਈ) ਨਾਂ ਦਾ ਕਮਪੋਨੈਂਟ ਹੈ । ਇਸ ਕਮਪੋਨੈਂਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨਿਯਮਤ ਸਕੂਲਾਂ ਵਿੱਚ ਮੁੱਖ ਧਾਰਾ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ । ਆਰ ਪੀ ਡਬਲਿਊ ਬੀ ਐਕਟ , ਜਿਸ ਵਿੱਚ ਬੌਧਿਕ ਅਪੰਗਤਾ , ਡਾਊਨ ਸਿਨਡ੍ਰੌਮ ਅਤੇ ਵਿਕਾਸ ਵਿੱਚ ਦੇਰੀ ਸ਼ਾਮਿਲ ਹੈ , ਤਹਿਤ ਨਿਰਧਾਰਿਤ ਸਾਰੀਆਂ ਦਿਵਯਾਂਗਤਾ ਦੀਆਂ 21 ਸ਼੍ਰੇਣੀਆਂ ਨੂੰ ਆਈ ਈ ਕਮਪੋਨੈਂਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਹੱਲ ਕੀਤਾ ਜਾਂਦਾ ਹੈ । ਆਈ ਈ ਕਮਪੋਨੈਂਟ ਤਹਿਤ ਸੀ ਡਬਲਿਊ ਐੱਸ ਐੱਨ ਲਈ ਸਹਿਯੋਗ 2 ਪੱਧਰਾਂ ਤੇ ਮੁਹੱਈਆ ਕੀਤਾ ਜਾਂਦਾ ਹੈ :
1. ਸਟੂਡੈਂਟ ਓਰੀਐਂਟਡ ਕਮਪੋਨੈਂਟ (ਐੱਸ ਓ ਸੀ) ਤਹਿਤ ਗਤੀਵਿਧੀਆਂ ।
2. ਸ੍ਰੋਤ ਸਹਿਯੋਗ (ਵਿਸ਼ੇਸ਼ ਸਿੱਖਿਅਕ)
ਸਟੂਡੈਂਟ ਓਰੀਐਂਟਡ ਕਮਪੋਨੈਂਟ ਤਹਿਤ ਵੱਖ ਵੱਖ ਸ਼੍ਰੇਣੀਆਂ ਲਈ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿੱਤੀ ਸਹਿਯੋਗ ਦਿੱਤਾ ਜਾਂਦਾ ਹੈ । ਜਿਨ੍ਹਾਂ ਸ਼੍ਰੇਣੀਆਂ ਲਈ ਸਹਿਯੋਗ ਦਿੱਤਾ ਜਾਂਦਾ ਹੈ , ਉਨ੍ਹਾਂ ਵਿੱਚ ਸਿੱਖਿਆ ਸਹਾਇਤਾ ਦਾ ਵਿਕਾਸ , ਪੜ੍ਹਾਈ ਲਿਖਾਈ ਸਮੱਗਰੀ (ਟੀ ਐੱਲ ਐੱਮ ਐੱਸ ) , ਏਡਜ਼ ਅਤੇ ਉਪਕਰਨ , ਬ੍ਰੇਲ ਸਟੇਸ਼ਨਰੀ ਸਮੱਗਰੀ , ਪਛਾਣ ਅਤੇ ਸਮੀਖਿਆ ਕੈਂਪ , ਸਹਿਯੋਗ ਜੰਤਰ , ਏਡਜ਼ ਐਂਡ ਇਕਵਿਪਮੇੰਟ੍ਸ, ਕੋਰੈਕਟਿਵ ਸਰਜਰੀਜ਼ , ਵਾਤਾਵਰਨ ਉਸਾਰੀ ਪ੍ਰੋਗਰਾਮ , ਆਵਾਜਾਈ , ਅਸਕਾਰਟਸ , ਸਕ੍ਰਾਈਬਰਸ , ਖੇਡ ਗਤੀਵਿਧੀਆਂ ਅਤੇ ਐਕਸਪੋਜ਼ਰ ਵਿਜ਼ਿਟਸ ਸ਼ਾਮਲ ਹਨ ।
ਸੀ ਡਬਲਿਊ ਐੱਸ ਐੱਨ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਯੋਗ ਅਤੇ ਸਿੱਖਿਅਤ ਵਿਸ਼ੇਸ਼ ਸਿੱਖਿਅਕ ਮੁਹੱਈਆ ਕੀਤੇ ਜਾਂਦੇ ਹਨ , ਜੋ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਅਤੇ ਵਿਭਿੰਨ ਲੋੜਾਂ ਦੇ ਹੱਲ ਲਈ ਆਮ ਅਧਿਆਪਕਾਂ ਦੇ ਨਾਲ ਮਿਲ ਕੇ ਸਾਰੇ ਸਕੂਲਾਂ ਵਿੱਚ ਇੱਕ ਆਕਰਸ਼ਕ ਮੋਡ ਵਿੱਚ ਸੇਵਾ ਮੁਹੱਈਆ ਕਰਦੇ ਹਨ । ਇਹ ਵਿਵਸਥਾਵਾਂ ਕੌਮੀ ਸਿੱਖਿਆ ਨੀਤੀ 2020 ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ।
ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਅੱਜ ਲਿਖਤੀ ਰੂਪ ਵਿੱਚ ਰਾਜ ਸਭਾ ਵਿੱਚ ਦਿੱਤੀ ।
ਐੱਮ ਸੀ / ਕੇ ਪੀ / ਏ ਕੇ
(रिलीज़ आईडी: 1695246)
आगंतुक पटल : 177