ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਓਬੀਸੀ ਉਮੀਦਵਾਰਾਂ ਦੀਆਂ ਬੈਕਲਾਗ ਖਾਲੀ ਅਸਾਮੀਆਂ

Posted On: 04 FEB 2021 1:12PM by PIB Chandigarh

ਪਰਸੋਨਲ ਐਂਡ ਟਰੇਨਿੰਗ ਵਿਭਾਗ ਅਨੁਸੂਚਿਤ ਜਾਤੀਆਂ (ਐੱਸਸੀ)/ ਅਨੁਸੂਚਿਤ ਜਨਜਾਤੀਆਂ (ਐੱਸਟੀ)/ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਬੈਕਲਾਗ ਰਾਖਵੀਆਂ ਖਾਲੀ ਅਸਾਮੀਆਂ ਨੂੰ ਭਰਨ ਵਿੱਚ ਹੋਈ ਪ੍ਰਗਤੀ ਦੀ ਨਿਗਰਾਨੀ ਕਰਦਾ ਹੈ, ਜਿਸ ਵਿੱਚ ਮੰਤਰਾਲਿਆਂ/ ਵਿਭਾਗਾਂ, ਉਨ੍ਹਾਂ ਦੇ ਜਨਤਕ ਖੇਤਰ ਦੇ ਬੈਂਕ/ਵਿੱਤੀ ਸੰਸਥਾਵਾਂ, ਕੇਂਦਰੀ ਜਨਤਕ ਖੇਤਰ ਦੇ ਅਧੀਨ ਕੰਮ ਦੇ ਸਬੰਧ ਵਿੱਚ ਅੰਕੜੇ ਸ਼ਾਮਲ ਹਨ।

ਪਰਸੋਨਲ ਐਂਡ ਟਰੇਨਿੰਗ ਵਿਭਾਗ ਨੇ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਬੈਕਲਾਗ ਰਾਖਵੀਆਂ ਅਸਾਮੀਆਂ ਦੀ ਪਛਾਣ ਲਈ ਇਨ-ਹਾਊਸ ਕਮੇਟੀ ਦਾ ਗਠਨ ਕਰਨ, ਅਜਿਹੀਆਂ ਖਾਲੀ ਅਸਾਮੀਆਂ ਦੇ ਮੂਲ ਕਾਰਨਾਂ ਦਾ ਅਧਿਐਨ ਕਰਨ, ਅਜਿਹੀਆਂ ਅਸਾਮੀਆਂ ਪੈਦਾ ਕਰਨ ਵਾਲੇ ਕਾਰਕਾਂ ਨੂੰ ਦੂਰ ਕਰਨ ਦੇ ਉਪਾਅ ਸ਼ੁਰੂ ਕਰਨ ਅਤੇ ਵਿਸ਼ੇਸ਼ ਭਰਤੀ ਡਰਾਈਵ ਰਾਹੀਂ ਭਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਓਬੀਸੀ ਦੀ ਪ੍ਰਤੀਨਿਧਤਾ ਨੇ ਸਤੰਬਰ, 1993 ਵਿੱਚ ਸ਼ੁਰੂ ਹੋਣ ਦੇ ਬਾਅਦ ਤੋਂ ਇੱਕ ਵਧ ਰਹੀ ਪ੍ਰਵਿਰਤੀ ਦਿਖਾਈ ਹੈ। ਹੁਣ ਤੱਕ 53 ਮੰਤਰਾਲਿਆਂ/ਵਿਭਾਗਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਓਬੀਸੀ ਦੀ ਪ੍ਰਤੀਨਿਧਤਾ 01.01.2012 ਨੂੰ 16.55 ਫੀਸਦੀ ਸੀ ਜੋ ਕਿ 01.01.2019 ਅਨੁਸਾਰ 20.46 ਫੀਸਦੀ ਤੱਕ ਵਧ ਗਈ ਹੈ।

ਇਹ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ, ਪ੍ਰਧਾਨ ਮੰਤਰੀ ਦਫ਼ਤਰ. ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕੀਤਾ।

<><><><><>

ਐੱਸਐੱਨਸੀ(Release ID: 1695125) Visitor Counter : 17