ਖਾਣ ਮੰਤਰਾਲਾ

ਕੇਂਦਰੀ ਬਜਟ 2021 —22 ਵਿੱਚ ਤਾਂਬਾ ਸਕ੍ਰੈਪ ਦੇ ਆਯਾਤ ਡਿਊਟੀ 5% ਤੋਂ ਘਟਾ ਕੇ 2.5% ਕੀਤੀ ਗਈ ਹੈ


ਇਹ ਦੇਸ਼ ਵਿੱਚ ਧਾਤ ਦੀ ਰੀਸਾਇਕਲਿੰਗ ਨੂੰ ਉਤਸ਼ਾਹਿਤ ਕਰੇਗਾ

Posted On: 03 FEB 2021 3:10PM by PIB Chandigarh

ਦੇਸ਼ ਵਿੱਚ ਤਾਂਬੇ ਦੀ ਰੀਸਾਇਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਬਜਟ 2021—22 ਵਿੱਚ ਤਾਂਬਾ ਸਕ੍ਰੈਪ ਤੇ ਆਯਾਤ ਡਿਊਟੀ 5% ਤੋਂ ਘਟਾ ਕੇ 2.5% ਕਰਨ ਦਾ ਐਲਾਨ ਕੀਤਾ ਗਿਆ ਹੈ । ਇਸ ਨਾਲ ਸਮਾਜਿਕ , ਵਾਤਾਵਰਨ ਅਤੇ ਆਰਥਿਕ ਫਾਇਦੇ ਹੋਣਗੇ ਤੇ ਨਾਲ ਹੀ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ । ਧਾਤ ਦੀ ਰੀਸਾਇਕਲਿੰਗ ਸ੍ਰੋਤ ਕੁਸ਼ਲਤਾ ਸੁਧਾਰਦੀ ਹੈ , ਕਿਉਂਕਿ ਰੀਸਾਇਕਲਿੰਗ ਵੇਲੇ ਕਿਸੇ ਵੀ ਗੁਣ ਦਾ ਨੁਕਸਾਨ ਨਹੀਂ ਹੁੰਦਾ । ਇਹ ਆਰਥਿਕ ਤੌਰ ਤੇ ਵੀ ਵਿਵਹਾਰਕ , ਊਰਜਾ ਕੁਸ਼ਲ ਅਤੇ ਵਾਤਾਵਰਨ ਦੋਸਤਾਨਾ ਹੈ । ਅੱਜ ਪੈਦਾ ਕੀਤੀ ਜਾ ਰਹੀ ਧਾਤੂ ਕੱਲ੍ਹ ਦਾ ਸਕ੍ਰੈਪ ਹੈ ਅਤੇ ਇਸ ਤਰ੍ਹਾਂ ਇਹ ਫਿਰ ਤੋਂ ਦੁਬਾਰਾ ਸ੍ਰੋਤ ਬਣ ਜਾਂਦੀ ਹੈ । ਤਾਂਬਾ ਸਕ੍ਰੈਪ ਦੀ ਆਯਾਤ ਡਿਊਟੀ ਘਟਾਉਣ ਦੇਸ਼ ਵਿੱਚ ਇਸ ਨੂੰ ਰੀਸਾਇਕਲ ਕਰਨ ਲਈ ਉਤਸ਼ਾਹ ਮਿਲੇਗਾ , ਕਿਉਂਕਿ ਮੁੱਢਲਾ ਕੱਚਾ ਮਾਲ ਸਸਤਾ ਹੋ ਜਾਵੇਗਾ ।

ਆਰਥਿਕ ਫਾਇਦੇ :
ਤਾਂਬੇ ਸਕ੍ਰੈਪ ਦੀ ਵਰਤੋਂ ਕਰਕੇ ਸਵਦੇਸ਼ੀ ਕੰਪਨੀਆਂ ਲਾਭ ਤੇ ਮੁਕਾਬਲਾਪਨ ਵਿੱਚ ਸੁਧਾਰ ਕਰ ਸਕਦੀਆਂ ਹਨ । ਰੀਸਾਇਕਲਿੰਗ ਅਧਾਰਿਤ ਨਵੇਂ ਢੰਗ ਤਰੀਕੇ ਉਦਯੋਗਾਂ ਨੂੰ ਨਿਰਯਾਤ ਬਾਜ਼ਾਰ ਵਿੱਚ ਅੱਗੇ ਲੈ ਜਾਣਗੇ । ਰੀਸਾਇਕਲਿੰਗ ਖੇਤਰ ਵਿੱਚ ਰੀਸਾਇਕਲ ਕੀਤੀ ਗਈ ਸਮੱਗਰੀ ਤੋਂ ਨਿਰਮਾਣ ਅਤੇ ਨਵੀਨਤਮ ਡਿਜ਼ਾਇਨ ਤੇ ਧਿਆਨ ਕੇਂਦਰਿਤ ਕਰਕੇ ਨਵੀਆਂ ਸਨਅਤਾਂ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ । ਘਟੀ ਆਯਾਤ ਨਿਰਭਰਤਾ , ਮਹੱਤਵਪੂਰਨ ਖਣਿਜਾਂ ਲਈ ਦੇਸ਼ ਦੇ ਵਪਾਰ ਸੰਤੁਲਨ ਨੂੰ ਸੁਧਾਰਨ ਅਤੇ ਆਰਥਿਕ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਸਹਿਯੋਗ ਦੇਣਗੇ ।

ਸਮਾਜਿਕ ਫਾਇਦੇ :
ਭਾਰਤ ਦੇ ਖਣਿਜ ਅਮੀਰ ਖੇਤਰ ਘਣੇ ਜੰਗਲਾਂ ਹੇਠ ਹਨ ਅਤੇ ਉਹ ਸਵਦੇਸ਼ੀ ਭਾਈਚਾਰੇ ਦੇ ਵਸੋਂ ਵਾਲੇ ਹਨ । ਖਣਿਜਾਂ ਨੂੰ ਕੱਢਣਾ ਸਥਾਨਿਕ ਭਾਈਚਾਰੇ ਤੇ ਅਸਰ ਪਾਉਂਦੀ ਹੈ । ਰੀਸਾਇਕਲਿੰਗ ਖਣਿਜਾਂ ਨੂੰ ਕੱਢਣ ਦੀ ਲੋੜ ਦੇ ਬੋਝ ਨੂੰ ਘੱਟ ਕਰੇਗੀ , ਜਿਸ ਨਾਲ ਸਮਾਜਿਕ ਤਣਾਅ ਵਿੱਚੋਂ ਉੱਠਣ ਵਾਲੇ ਜੋਖਿਮ ਖਤਮ ਕਰੇਗੀ ।

ਵਾਤਾਵਰਨ ਫਾਇਦੇ :
ਖਣਿਜ ਕੱਢਣ ਵਾਲੀਆਂ ਗਤੀਵਿਧੀਆਂ ਅਕਸਰ ਵਾਤਾਵਰਨ ਵਿਗਾੜ ਪੈਦਾ ਕਰਦੀਆਂ ਹਨ । ਖਣਣ ਨਾਲ ਜੁੜੇ ਵਾਤਾਵਰਨਿਕ ਵਿਗਾੜ ਅਤੇ ਪ੍ਰਦੂਸ਼ਨ ਨੂੰ ਰੋਕਣ ਲਈ ਰੀਸਾਇਕਲਿੰਗ ਅਪਣਾਉਣ ਨਾਲ ਖਣਿਜਾਂ ਨੂੰ ਕੱਢਣ ਲਈ ਦਬਾਅ ਘੱਟ ਹੋਣਗੇ ।

ਰੋਜ਼ਗਾਰ ਪੈਦਾ ਹੋਣ ਦੀਆਂ ਸੰਭਾਵਨਾਵਾਂ : ਰੀਸਾਇਕਲਿੰਗ ਅਤੇ ਸਬੰਧਤ ਨਵੀਨਤਮ ਢੰਗ ਅਪਣਾਉਣ ਨਾਲ ਨਵੇਂ ਉਦਯੋਗ ਸਥਾਪਿਤ ਕਰਨ ਦੀ ਲੋੜ ਵਿੱਚ ਵਾਧਾ ਹੋ ਸਕਦਾ ਹੈ , ਜੋ ਰੋਜ਼ਗਾਰ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ । ਰੀਸਾਇਕਲਿੰਗ ਪ੍ਰਕਿਰਿਆ ਅਤੇ ਨਿਰਮਾਣ ਵਿੱਚ ਨਵੇਂ ਢੰਗ ਤਰੀਕੇ ਉੱਚ ਪੱਧਰੀ ਹੁਨਰ ਦੇ ਰੋਜ਼ਗਾਰ ਪੈਦਾ ਕਰਨ ਲਈ ਸੰਭਾਵਨਾ ਹੈ , ਜਿਸ ਨਾਲ ਸਵਦੇਸ਼ੀ ਸਨਅਤਾਂ ਨੂੰ ਫਾਇਦਾ ਅਤੇ ਨਿਰਯਾਤ ਬਾਜ਼ਾਰ ਲਈ ਸੰਭਾਵਨਾਵਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ । ਇਹ ਗਲੋਬਲ ਕੰਪਨੀਆਂ ਨੂੰ ਇੱਥੇ ਕੁਸ਼ਲ ਡਿਜ਼ਾਇਨ / ਨਿਰਮਾਣ ਇਕਾਈਆਂ ਦਾ ਪਤਾ ਲਗਾਉਣ ਲਈ ਪ੍ਰੇਰਿਤ ਕਰ ਸਕਦੀ ਹੈ , ਜਿਸ ਨਾਲ ਹੁਨਰਮੰਦ ਅਤੇ ਗ਼ੈਰ ਹੁਨਰਮੰਦ ਕਾਮਿਆਂ ਦੀ ਮੰਗ ਵਧੇਗੀ ।

 

ਐੱਮ ਸੀ / ਕੇ ਪੀ / ਏ ਕੇ



(Release ID: 1694904) Visitor Counter : 111