ਵਣਜ ਤੇ ਉਦਯੋਗ ਮੰਤਰਾਲਾ

ਵਣਜ ਸਕੱਤਰ ਡਾਕਟਰ ਅਨੂਪ ਵਧਾਵਨ ਨੇ ਕਿਹਾ ਹੈ ਕਿ ਬਜਟ 2021—22 ਭਾਰਤ ਦੇ ਨਿਰਮਾਣ , ਵਪਾਰ ਤੇ ਹੋਰ ਖੇਤਰਾਂ ਦੀ ਤਰੱਕੀ ਨੂੰ ਵਧਾਏਗਾ

Posted On: 03 FEB 2021 2:37PM by PIB Chandigarh

ਵਣਜ ਅਤੇ ਉਤਯੋਗ ਮੰਤਰਾਲੇ ਦੇ ਵਣਜ ਸਕੱਤਰ ਡਾਕਟਰ ਅਨੂਪ ਵਧਾਵਨ ਨੇ ਅੱਜ ਕਿਹਾ ਹੈ ਕਿ ਬਜਟ 2021—22 ਵਿੱਚ ਵਿਸਥਾਰਤ ਅਤੇ ਸਮੁੱਚੇ ਤੌਰ ਤੇ ਕਈ ਪਹਿਲਕਦਮੀਆਂ ਕਰਕੇ ਕਈ ਖੇਤਰਾਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ , ਜਿਸ ਦਾ ਉਦੇਸ਼ ਭਾਰਤ ਦੇ ਸਮੁੱਚੇ ਮੁਕਾਬਲਾਪਨ ਅਤੇ ਨਿਰਮਾਣ ਸਮਰੱਥਾਵਾਂ ਨੂੰ ਵਧਾਉਣਾ ਹੈ , ਜੋ ਭਾਰਤ ਦੇ ਨਿਰਯਾਤ ਵਿੱਚ ਤਕਨਾਲੋਜੀ ਵਾਧਾ ਅਤੇ ਵਭਿੰਨਤਾ ਤੇ ਵਾਧੇ ਯੋਗ ਬਣਾਏਗਾ । ਇਨ੍ਹਾਂ ਵਿੱਚ ਈਜ਼ ਆਫ਼ ਡੂਇੰਗ ਦੇ ਖੇਤਰ ਵਿੱਚ ਦੋਹਾਂ ਪੱਧਰਾਂ ਤੇ — ਮਨਜ਼ੂਰੀਆਂ ਅਤੇ ਵਿਵਸਥਾਵਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਨਿਵੇਸ਼ ਲਈ ਸਰੀਰਕ ਵਾਤਾਵਰਨ ਤਿਆਰ ਕਰਨ ਲਈ ਨਿਵੇਸ਼ਕਾਂ ਲਈ ਪਲੱਗ ਅਤੇ ਪਲੇਅ ਵਾਤਾਵਰਨ ਪ੍ਰਣਾਲੀ ਦਾ ਉਦੇਸ਼ ਹੈ ।
2021—22 ਬਜਟ ਦੀਆਂ ਪਹਿਲਕਦਮੀਆਂ ਬਾਰੇ ਮੀਡੀਆ ਨੂੰ ਬ੍ਰੀਫਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਧਿਆਨ ਕੇਂਦਰਿਤ ਕਰਨ ਵਾਲੇ ਖੇਤਰਾਂ ਦਾ ਇੱਕ ਮੁੱਢਲਾ ਖੇਤਰ ਨਿਰਮਾਣ ਖੇਤਰ ਲਈ ਯੂਟਿਲਿਟੀਜ਼ ਵਾਤਾਵਰਨ ਅਤੇ ਲਾਜਿਸਟਿਕਸ ਤੇ ਇੱਕ ਮਜ਼ਬੂਤ ਬੁਨਿਆਦੀ ਢਾਂਚਾ ਸਥਾਪਿਤ ਕਰਨਾ ਹੈ । ਇਨ੍ਹਾਂ ਉਪਰਾਲਿਆਂ ਵਿੱਚ ਮੈਗਾ ਇਨਵੈਸਟਮੈਂਟ ਟੈਕਸਟਾਈਲ ਪਾਰਕਸ (ਐੱਮ ਆਈ ਟੀ ਆਰ ਏ) ਇੱਕ ਸਕੀਮ ਸ਼ਾਮਿਲ ਹੈ , ਜੋ ਪਲੱਗ ਅਤੇ ਪਲੇਅ ਸਹੂਲਤਾਂ ਨਾਲ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਸਥਾਪਿਤ ਕਰਕੇ ਖੇਤਰ ਵਿੱਚ ਵਿਸ਼ਵ ਚੈਂਪੀਅਨ ਬਣਾਉਣਯੋਗ ਹੋਵੇਗਾ । ਇਸ ਨਾਲ ਅਰਥਚਾਰਿਆਂ ਦੇ ਪੈਮਾਨੇ ਅਤੇ ਸਮੂਹਿਕ ਤੌਰ ਤੇ ਫਾਇਦੇ ਹੋਣਗੇ । ਤਿੰਨ ਸਾਲਾਂ ਵਿੱਚ 7 ਟੈਕਸਟਾਈਲ ਪਾਰਕਸ ਸਥਾਪਿਤ ਕੀਤੇ ਜਾਣਗੇ । ਉਨ੍ਹਾਂ ਹੋਰ ਕਿਹਾ ਕਿ ਆਧੁਨਿਕ ਫਿਸਿ਼ੰਗ ਹਾਰਬਰ ਅਤੇ ਡਿਸਿ਼ੰਗ ਲੈਂਡਿੰਗ ਸੈਂਟਰਸ ਵਿੱਚ ਕਾਫੀ ਨਿਵੇਸ਼ ਵਰਗੇ ਕਦਮ ਚੁੱਕੇ ਜਾਣਗੇ ਅਤੇ ਪੰਜ ਮੁੱਖ ਫਿਸਿ਼ੰਗ ਹਾਰਬਰਸ — ਕੋਚੀ , ਚੇੱਨਈ , ਵਿਸ਼ਾਖਾਪਟਨਮ , ਪਾਰਾਦੀਪ ਅਤੇ ਪੇਟੂਘਾਟ ਦੇ ਨਾਲ ਨਾਲ ਤਾਮਿਲਨਾਡੂ ਵਿੱਚ ਇੱਕ ਬਹੁ ਉਦੇਸ਼ੀ ਸੀ ਵੀਡ ਪਾਰਕ ਵੀ ਸਥਾਪਿਤ ਕਰਨ ਦਾ ਪ੍ਰਸਤਾਵ ਹੈ । ਇਨ੍ਹਾਂ ਉਪਰਾਲਿਆਂ ਨਾਲ ਟੈਕਸਟਾਈਲ ਅਤੇ ਸਮੁੰਦਰੀ ਖੇਤਰ ਤੋਂ ਨਿਰਯਾਤ ਨੂੰ ਉਤਸ਼ਾਹ ਮਿਲਣ ਦੀ ਸੰਭਾਵਨਾ ਹੈ ।
ਡਾਕਟਰ ਵਧਾਵਨ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚੋਂ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਇੱਕ ਸਕੀਮ ਅਪਰੇਸ਼ਨ ਗ੍ਰੀਨ ਹੈ , ਜੋ ਇਸ ਵੇਲੇ ਪਿਆਜ਼ , ਆਲੂ ਅਤੇ ਟਮਾਟਰਾਂ ਤੱਕ ਸੀਮਿਤ ਹੈ ਤੇ ਇਸ ਨੂੰ 22 ਪੈਰੀਸ਼ੇਬਲ ਵਸਤਾਂ ਤੱਕ ਵਧਾਇਆ ਜਾ ਰਿਹਾ ਹੈ । ਇਸ ਨਾਲ ਬਾਗ਼ਬਾਨੀ ਉਤਪਾਦਾਂ ਲਈ ਵੈਲੀਊ ਐਡੀਸ਼ਨ ਅਤੇ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਉਤਸ਼ਾਹ ਮਿਲੇਗਾ । ਬਜਟ ਵਿੱਚ ਐਗਰੀਕਲਚਰ ਐਕਸਪੋਰਟ ਪਾਲਿਸੀ (ਏ ਈ ਪੀ)  ਅਤੇ ਟ੍ਰਾਂਸਪੋਰਟ ਤੇ ਮਾਰਕੀਟਿੰਗ ਅਸਿਸਟੈਂਟ (ਟੀ ਏ ਏ) ਵਰਗੀਆਂ ਸਕੀਮਾਂ ਲਈ ਬਜਟ ਵਿੱਚ ਖਰਚਾ ਵਧਾਇਆ ਗਿਆ ਹੈ , ਜੋ ਸੂਬਿਆਂ ਵਿੱਚ ਏ ਈ ਪੀ ਨੂੰ ਲਾਗੂ ਕਰਨ ਵਿੱਚ ਮਦਦ ਕਰੇਗਾ ਅਤੇ ਖੇਤੀ ਨਿਰਯਾਤ ਨੂੰ ਹੁਲਾਰਾ ਦੇਵੇਗਾ ।

https://ci6.googleusercontent.com/proxy/XkVLlmqM_SAjkXX7MM3k6oXq_qbM72k962AAHWO0BfN9n6NYOz_8xvTq0ppbnaUWNQHo9l2EtQLs51nRMawtyvlenIx5qTzuVJSCoCZwjmXW58Nvpz61yrvn0w=s0-d-e1-ft#https://static.pib.gov.in/WriteReadData/userfiles/image/image001M5QE.jpg

ਪਲਾਂਟੇਸ਼ਨ ਖੇਤਰ ਬਾਰੇ ਬੋਲਦਿਆਂ ਵਣਜ ਸਕੱਤਰ ਨੇ ਕਿਹਾ ਕਿ ਚਾਹ ਦੇ ਬਾਗ਼ ਵਿੱਚ ਕੰਮ ਕਰਨ ਵਾਲੇ ਕਾਮਿਆਂ , ਖ਼ਾਸ ਕਰਕੇ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ 1000 ਕਰੋੜ ਰੁਪਏ ਮੁਹੱਈਆ ਕੀਤੇ ਗਏ ਹਨ । ਇਸ ਨਾਲ ਆਸਾਮ ਤੇ ਪੱਛਮ ਬੰਗਾਲ ਦੇ ਵੱਡੇ ਚਾਹ ਅਸਟੇਟਸ ਵਿੱਚ ਕੰਮ ਕਰਨ ਵਾਲੇ 6.23 ਲੱਖ ਮਹਿਲਾ ਕਾਮਿਆਂ ਸਮੇਤ 10.75 ਲੱਖ ਕਾਮਿਆਂ ਨੂੰ ਫਾਇਦਾ ਹੋਵੇਗਾ । ਇਸ ਤੋਂ ਇਲਾਵਾ 1.47 ਲੱਖ ਛੋਟੇ ਚਾਹ ਉਤਪਾਦਕਾਂ ਨੂੰ ਵੀ ਫਾਇਦਾ ਹੋਣ ਦੀ ਸੰਭਾਵਨਾ ਹੈ ।
ਡਾਕਟਰ ਵਧਾਵਨ ਨੇ ਕਿਹਾ ਕਿ ਇਹ ਬਜਟ ਵਿਵਸਥਾਵਾਂ ਨੂੰ ਤਰਕਸੰਗਤ ਕਰਕੇ, ਪਾਲਣਾ ਕਰਨ ਲਈ ਸੁਖਾਲਾ ਬਣਾ ਕੇ ਅਤੇ ਵਪਾਰ ਸਹੂਲਤਾਂ ਦੇ ਉਪਰਾਲਿਆਂ ਰਾਹੀਂ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਉਤਸ਼ਾਹਿਤ ਕਰਦਾ ਹੈ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਵਿੱਚ ਏ ਡੀ ਡੀ ਅਤੇ ਸੀ ਵੀ ਡੀ ਲੈਵੀ ਨਾਲ ਸਬੰਧਤ ਵਿਵਸਥਾਵਾਂ ਵਿੱਚ ਕੁਝ ਪਰਿਵਰਤਨਾਂ ਸਮੇਤ ਵਸਤਾਂ ਦੇ ਆਉਣ ਤੋਂ ਇੱਕ ਦਿਨ ਪਹਲਿਾਂ ਵਾਲੇ ਦਿਨ ਦੇ ਅੰਤ ਤੋਂ ਪਹਿਲਾਂ ਬਿੱਲਾਂ ਦਾ ਦਾਖ਼ਲਾ ਲਾਜ਼ਮੀ ਕੀਤਾ ਗਿਆ ਹੈ । ਉਨ੍ਹਾਂ ਹੋਰ ਕਿਹਾ ਕਿ ਏ ਡੀ ਡੀ / ਸੀ ਵੀ ਡੀ ਵਿਵਸਥਾਵਾਂ ਨੂੰ ਠੀਕ ਕਰਨ , ਜਿਨ੍ਹਾਂ ਵਿੱਚ ਐਂਟੀ ਅਬਜ਼ਰਵੇਸ਼ਨ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਉਪਰਾਲੇ ਸ਼ਾਮਲ ਹਨ , ਇਹ ਸਵਦੇਸ਼ੀ ਉਦਯੋਗਾਂ ਨੂੰ ਗ਼ੈਰ ਕਾਨੂੰਨੀ ਵਪਾਰ ਅਭਿਆਸਾਂ ਦਾ ਹੱਲ ਕਰਕੇ ਇੱਕੋ ਜਿਹਾ ਪੱਧਰ ਸਥਾਪਿਤ ਕਰਨਯੋਗ ਬਣਾਉਣਗੇ ।
ਵਿੱਤ ਸਕੱਤਰ ਨੇ ਕਿਹਾ ਕਿ ਬਜਟ ਵਿੱਚ ਕਸਟਮਸ ਡਿਊਟੀ ਨੂੰ ਤਰਕਸੰਗਤ ਬਣਾਉਣ ਲਈ ਕੱਚੇ ਮਾਲ ਅਤੇ ਬਹੁਤ ਛੋਟੇ ਉਦਯੋਗਾਂ ਨੂੰ ਸੁਰੱਖਿਆ ਉਦੇਸ਼ਾਂ ਨਾਲ ਨਿਰਯਾਤ ਨੂੰ ਉਤਸ਼ਾਹਿਤ ਕਰਨ , ਵਿਸ਼ੇਸ਼ ਕਰਕੇ ਵੈਲਿਊ ਐਡਿਡ ਉਤਪਾਦਾਂ ਲਈ ਦੋਨਾਂ ਸੁਖਾਲੀ ਅਤੇ ਮੁਕਾਬਲਾ ਪਹੁੰਚ ਉੱਪਰ ਜ਼ੋਰ ਦਿੱਤਾ ਗਿਆ ਹੈ । ਇਨ੍ਹਾਂ ਵਿੱਚ ਲੋਹਾ ਅਤੇ ਸਟੀਲ , ਤਾਂਬਾ ਸਕ੍ਰੈਪ , ਨਾਪਥਾ , ਨਾਈਲਾਨ ਫਾਈਬਰ ਅਤੇ ਸੂਤ ਵਰਗੇ ਨਾਜ਼ੁਕ ਕੱਚੇ ਮਾਲ ਤੇ ਡਿਊਟੀਜ਼ ਘੱਟ ਕਰਨਾ ਸ਼ਾਮਿਲ ਹੈ । ਸੋਨੇ ਅਤੇ ਚਾਂਦੀ ਤੇ ਟੈਕਸ ਨੂੰ ਤਰਕਸੰਗਤ ਬਣਾਉਣ ਲਈ ਇਨ੍ਹਾਂ ਦੀਆਂ ਦਰਾਂ 12.5% ਤੋਂ ਘਟਾ 7.5% ਕੀਤੀਆਂ ਗਈਆਂ ਹਨ । ਇਨ੍ਹਾਂ ਉੱਪਰ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ 2.5% ਲੱਗੇਗਾ ।

ਵਾਈ ਬੀ / ਐੱਸ ਐੱਸ

 



(Release ID: 1694901) Visitor Counter : 137