ਗ੍ਰਹਿ ਮੰਤਰਾਲਾ

ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਉਪਰ ਲਾਠੀਚਾਰਜ

Posted On: 03 FEB 2021 4:44PM by PIB Chandigarh

ਭਾਰਤ ਦੇ ਸੰਵਿਧਾਨ ਦੇ 7ਵੇਂ ਸ਼ੈਡਿਊਲ ਅਨੁਸਾਰ "ਕਾਨੂੰਨ ਤੇ ਪ੍ਰਬੰਧ' ਅਤੇ ਪੁਲਿਸ" ਰਾਜ ਦੇ ਵਿਸ਼ੇ ਹਨ। ਕਾਨੂੰਨ ਤੇ ਪ੍ਰਬੰਧ ਬਣਾਈ ਰੱਖਣ ਦੀਆਂ ਜ਼ਿੰਮੇਵਾਰੀਆਂ, ਜਿਨ੍ਹਾਂ ਵਿੱਚ ਜੁਰਮਾਂ ਦੀ ਜਾਂਚ,  ਰਜਿਸਟ੍ਰੇਸ਼ਨ / ਮੁਕੱਦਮਾ ਚਲਾਉਣਾ, ਮੁਲਜ਼ਮ ਨੂੰ ਦੋਸ਼ੀ ਠਹਿਰਾਉਣਾ, ਜੀਵਨ ਅਤੇ ਜਾਇਦਾਦ ਦੀ ਰਾਖੀ ਆਦਿ ਸ਼ਾਮਲ ਹਨ, ਮੁੱਖ ਤੌਰ 'ਤੇ ਸਬੰਧਤ ਰਾਜ ਸਰਕਾਰਾਂ ਨਾਲ ਸਬੰਧਤ ਹਨ।

 

ਜਿੱਥੋਂ ਤਕ ਦਿੱਲੀ ਦੀ ਐਨਸੀਟੀ ਦਾ ਸਬੰਧ ਹੈ, ਦਿੱਲੀ ਪੁਲਿਸ ਨੇ ਸੂਚਿਤ ਕੀਤਾ ਹੈ ਕਿ ਦਿੱਲੀ ਬਾਰਡਰ 'ਤੇ ਟਰੈਕਟਰ ਟਰਾਲੀਆਂ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵੱਡੇ ਕਾਫਿਲੇ ਹੁਣੇ ਜਿਹੇ ਬਣਾਏ ਗਏ 'ਖੇਤੀ ਕਾਨੂੰਨਾਂ' ਵਿਰੁੱਧ ਵਿਰੋਧ ਪ੍ਰਦਰਸ਼ਨ ਦਰਸਾਉਣ ਲਈ ਪੂਰੇ ਗੁੱਸੇ ਅਤੇ ਜੋਸ਼ ਨਾਲ ਪੁਲਿਸ ਬੈਰੀਕੇਡਾਂ ਕੋਲੋਂ ਲੰਘੇ ਅਤੇ ਦਿੱਲੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।  ਉਨ੍ਹਾਂ ਨੇ ਹਮਲਾਵਰ ਤੌਰ 'ਤੇ ਦੰਗੇਬਾਜ਼ੀ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਅਪਰਾਧਿਕ ਤਾਕਤ ਦੀ ਵਰਤੋਂ ਕਰਕੇ ਜਨਤਕ ਸੇਵਕਾਂ ਨੂੰ ਆਪਣੀ ਡਿਉਟੀ ਨਿਭਾਉਣ ਤੋਂ ਰੋਕਿਆ, ਜਿਸ ਨਾਲ ਡਿਊਟੀ ਤੇ ਕੰਮ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ। ਇਸ ਤੋਂ ਇਲਾਵਾ, ਸਮਾਜਿਕ ਦੂਰੀਆਂ ਦਾ ਕਿਸਾਨਾਂ / ਪ੍ਰਦਰਸ਼ਨਕਾਰੀਆਂ ਵੱਲੋਂ ਪਾਲਣ ਨਹੀਂ ਕੀਤਾ ਗਿਆ ਸੀ ਅਤੇ ਉਹ ਕੋਵਿਡ -19 ਮਹਾਮਾਰੀ ਦੇ ਦੌਰਾਨ ਬਿਨਾਂ ਕਿਸੇ ਮਾਸਕ ਤੋਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਕਿਸਾਨਾਂ ਦੀਆਂ ਕਾਰਵਾਈਆਂ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ, ਪਾਣੀ ਦੀਆਂ ਬੌਛਾਰਾਂ ਅਤੇ ਹਲਕਾ ਬਲ ਪ੍ਰਯੋਗ ਕਰਨ ਤੋਂ ਇਲਾਵਾ ਦਿੱਲੀ ਪੁਲਿਸ ਕੋਲ ਕੋਈ ਚਾਰਾ ਨਹੀਂ ਛਡਿਆ।  

 

ਇਹ ਜਾਣਕਾਰੀ ਅੱਜ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਗ੍ਰਿਹ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਦਿੱਤੀ

-------------------------------  

ਐਨ਼ਡਬਲਿਊ/ ਆਰਕੇ/ ਪੀਕੇ/ ਡੀਡੀਡੀ 


(Release ID: 1694895) Visitor Counter : 173