ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਕੱਚੇ ਤੇਲ ਦਾ ਰਣਨੀਤਕ ਭੰਡਾਰ
Posted On:
03 FEB 2021 2:07PM by PIB Chandigarh
ਇੰਡੀਅਨ ਸਟ੍ਰੇਟੈਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ (ਆਈਐੱਸਪੀਆਰਐੱਲ), ਭਾਰਤ ਸਰਕਾਰ ਦੇ ਇੱਕ ਵਿਸ਼ੇਸ਼ ਮੰਤਵ ਵਾਹਨ, ਨੇ 3 ਥਾਵਾਂ (i) ਵਿਸ਼ਾਖਾਪਟਨਮ, (ii) ਮੰਗਲੁਰੂ ਅਤੇ (iii) ਪਾਦੂਰ ਵਿਖੇ 5.33 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਦੀ ਸਮਰੱਥਾ ਵਾਲੀਆਂ ਰਣਨੀਤਕ ਪੈਟਰੋਲੀਅਮ ਰਿਜ਼ਰਵ (ਐੱਸਪੀਆਰ) ਸੁਵਿਧਾਵਾਂ ਦੀ ਸਥਾਪਨਾ ਕੀਤੀ ਹੈ। 2019-20 ਦੀ ਖਪਤ ਦੇ ਪੈਟਰਨ ਦੇ ਅਨੁਸਾਰ, ਕੁੱਲ ਸਮਰੱਥਾ ਦੁਆਰਾ ਤਕਰੀਬਨ 9.5 ਦਿਨਾਂ ਦੇ ਕੱਚੇ ਤੇਲ ਦੀ ਜ਼ਰੂਰਤ ਨੂੰ ਪੂਰਾ ਕੀਤੇ ਜਾ ਸਕਣ ਦਾ ਅਨੁਮਾਨ ਹੈ।
ਇਸ ਤੋਂ ਇਲਾਵਾ, ਦੇਸ਼ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਕੋਲ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀ 64.5 ਦਿਨਾਂ ਲਈ ਭੰਡਾਰਨ ਦੀ ਸੁਵਿਧਾ ਹੈ, ਇਸ ਤਰ੍ਹਾਂ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਮੌਜੂਦਾ ਕੁੱਲ ਰਾਸ਼ਟਰੀ ਸਮਰੱਥਾ ਇਸ ਸਮੇਂ 74 ਦਿਨਾਂ ਦੀ ਹੈ।
ਅਪ੍ਰੈਲ / ਮਈ 2020 ਵਿੱਚ ਕੱਚੇ ਤੇਲ ਦੀਆਂ ਘੱਟ ਕੀਮਤਾਂ ਦਾ ਫਾਇਦਾ ਉਠਾਉਂਦਿਆਂ, ਰਣਨੀਤਕ ਪੈਟਰੋਲੀਅਮ ਭੰਡਾਰ ਪੂਰੀ ਸਮਰੱਥਾ ਨਾਲ ਭਰੇ ਗਏ ਹਨ, ਜਿਸ ਨਾਲ ਤਕਰੀਬਨ 5000 ਕਰੋੜ ਰੁਪਏ ਦੀ ਕਲਪਨਾਤਮਕ ਬਚਤ ਹੋਈ ਹੈ।
ਐੱਸਪੀਆਰ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਤਹਿਤ, ਸਰਕਾਰ ਨੇ ਜੂਨ 2018 ਵਿੱਚ ਦੋ ਥਾਂਵਾਂ (i) ਓਡੀਸ਼ਾ ਵਿੱਚ ਚੰਦਿਖੋਲ (4 ਐੱਮਐੱਮਟੀ) ਅਤੇ (ii) ਕਰਨਾਟਕ ਵਿੱਚ ਪਾਦੂਰ (2.5 ਐੱਮਐੱਮਟੀ) ਵਿੱਚ 6.5 ਐੱਮਐੱਮਟੀ ਦੀ ਕੁੱਲ ਭੰਡਾਰਨ ਸਮਰੱਥਾ ਵਾਲੀਆਂ ਦੋ ਅਡੀਸ਼ਨਲ ਐੱਸਪੀਆਰ ਸੁਵਿਧਾਵਾਂ ਸਥਾਪਿਤ ਕਰਨ ਲਈ ‘ਸਿਧਾਂਤਕ’ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ ਹੈ। 2019-20 ਦੀ ਖਪਤ ਦੇ ਪੈਟਰਨ ਦੇ ਅਨੁਸਾਰ, 6.5 ਐੱਸਪੀਆਰ ਸਮਰੱਥਾ ਦੁਆਰਾ ਤਕਰੀਬਨ 12 ਹੋਰ ਦਿਨਾਂ ਲਈ ਭਾਰਤ ਦੇ ਕੱਚੇ ਤੇਲ ਦੀ ਜ਼ਰੂਰਤ ਨੂੰ ਪੂਰਾ ਕੀਤੇ ਜਾਣ ਦਾ ਅਨੁਮਾਨ ਹੈ।
ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
**********
ਵਾਈਕੇਬੀ / ਐੱਸਕੇ
(Release ID: 1694811)
Visitor Counter : 210