ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਦਸਵੀਂ ਅਤੇ ਬਾਰ੍ਹਵੀਂ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ-ਸ਼ੀਟਾਂ ਦਾ ਐਲਾਨ ਕੀਤਾ

Posted On: 02 FEB 2021 6:05PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਅੱਜ ਦਸਵੀਂ ਅਤੇ ਬਾਰ੍ਹਵੀਂ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ-ਸ਼ੀਟਾਂ ਦਾ ਐਲਾਨ ਕੀਤਾ ।

https://twitter.com/DrRPNishank/status/1356565536662937600?s=20

 

ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਦੋ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਚ ਕਾਫ਼ੀ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਤਿਆਰੀ ਲਈ ਕਾਫ਼ੀ ਸਮਾਂ ਮਿਲੇਗਾ ਅਤੇ ਪ੍ਰੀਖਿਆ ਕਾਰਨ ਹੋਣ ਵਾਲਾ ਤਣਾਅ ਵੀ ਘੱਟ ਜਾਵੇਗਾ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਸੀਬੀਐਸਈ ਦਸਵੀਂ ਜਮਾਤ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ-ਸ਼ੀਟ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ:-

https://www.cbse.gov.in/cbsenew/documents/FINAL-Date%20Sheet%2002.02.2021%20-%20X.pdf

 

ਸੀਬੀਐਸਈ ਬਾਰ੍ਹਵੀਂ ਜਮਾਤ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ-ਸ਼ੀਟ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ:

https://www.cbse.gov.in/cbsenew/documents/FINAL-Date%20Sheet%2002.02.2021%20-%20X.pdf

 

*****

ਐਮਸੀ / ਕੇਪੀ / ਏਕੇ(Release ID: 1694635) Visitor Counter : 58