ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਵਿਸ਼ਵ ਵੈੱਟਲੈਂਡਸ ਦਿਵਸ ਦੇ ਮੌਕੇ ਭਾਰਤ ਨੂੰ ਆਪਣਾ ਪਹਿਲਾ ਵੈੱਟਲੈਂਡ ਸਾਂਭ ਸੰਭਾਲ ਤੇ ਪ੍ਰਬੰਧਨ ਕੇਂਦਰ ਮਿਲਿਆ ਹੈ


ਇਹ ਸੈਂਟਰ ਭਾਰਤ ਦੀ ਵੈੱਟਲੈਂਡ ਲਈ ਮਹੱਤਵਪੂਰਨ ਖੋਜ ਤੇ ਸਮਰੱਥਾ ਵਿਕਾਸ ਨੂੰ ਹੁਲਾਰਾ ਦੇਵੇਗਾ

Posted On: 02 FEB 2021 5:27PM by PIB Chandigarh

ਵਿਸ਼ਵ ਵੈੱਟਲੈਂਡ ਦਿਵਸ ਦੇ ਮੌਕੇ ਅਤੇ ਭਾਰਤ ਦੀਆਂ ਵੈੱਟਲੈਂਡਸ ਤੇ ਪ੍ਰਬੰਧ ਅਤੇ ਰੱਖ ਰਖਾਅ ਤੇ ਸਾਂਭ ਸੰਭਾਲ ਲਈ ਵਚਨਬੱਧਤਾ ਦੇ ਇੱਕ ਹਿੱਸੇ ਵਜੋਂ ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਨੇ ਅੱਜ ਚੇੱਨਈ ਵਿੱਚ ਨੈਸ਼ਨਲ ਸੈਂਟਰ ਫਾਰ ਸਸਟੇਨੇਬਲ ਕੋਸਟਲ ਮੈਨੇਜਮੈਂਟ (ਐੱਨ ਸੀ ਐੱਸ ਸੀ ਐੱਮ ) ਦੇ ਇੱਕ ਹਿੱਸੇ ਵਜੋਂ ਵੈੱਟਲੈਂਡ ਕੰਜ਼ਰਵੇਸ਼ਨ ਤੇ ਮੈਨੇਜਮੈਂਟ ਲਈ ਇੱਕ ਸੈਂਟਰ ਸਥਾਪਿਤ ਕਰਨ ਦਾ ਐਲਾਨ ਕੀਤਾ । ਐੱਨ ਸੀ ਐੱਸ ਸੀ ਐੱਮ ਮੰਤਰਾਲੇ ਤਹਿਤ ਇੱਕ ਸੰਸਥਾ ਹੈ । ਅੱਜ ਦੇ ਇਸ ਵਰਚੁਅਲ ਸਮਾਗਮ ਵਿੱਚ ਐੱਨ ਸੀ ਐੱਸ ਸੀ ਐੱਮ , ਸੂਬਾ ਵੈੱਟਲੈਂਡ ਅਥਾਰਟੀਸ ਅਤੇ ਵੈੱਟਲੈਂਡ ਡਿਵੀਜ਼ਨ ਦੇ ਜਾਣਕਾਰੀ ਭਾਈਵਾਲਾਂ ਨੇ ਸਿ਼ਰਕਤ ਕੀਤੀ ।
ਸ਼ੁਰੂਆਤ ਕਰਨ ਤੋਂ ਬਾਅਦ ਵਾਤਾਵਰਣ ਦੇ ਕੇਂਦਰੀ ਰਾਜ ਮੰਤਰੀ ਨੇ ਵੱਖ ਵੱਖ ਵਾਤਾਵਰਣ ਪ੍ਰਣਾਲੀ ਸੇਵਾਵਾਂ ਮੁਹੱਈਆ ਕਰਨ ਲਈ ਵੈੱਟਲੈਂਡ ਦੇ ਮਹੱਤਵ ਨੂੰ ਉਜਾਗਰ ਕੀਤਾ । ਸ਼੍ਰੀ ਸੁਪ੍ਰਿਯੋ ਨੇ ਕਿਹਾ , “ਇਹ ਸਮਰਪਿਤ ਕੇਂਦਰ , ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ , ਜਾਣਕਾਰੀ ਪਾੜੇ ਅਤੇ ਵਿਸ਼ੇਸ਼ ਖੋਜ ਲੋੜਾਂ ਦਾ ਹੱਲ ਕਰੇਗਾ ਅਤੇ ਵੈੱਟਲੈਂਡ ਦੀ ਸਿਆਣੀ ਵਰਤੋਂ ਤੇ ਪ੍ਰਬੰਧ ਤੇ ਸਾਂਭ ਸੰਭਾਲ ਲਈ ਏਕੀਕ੍ਰਿਤ ਪਹੁੰਚਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰੇਗਾ” ।
ਭਾਰਤ ਕੋਲ ਇਸ ਦੀ ਧਰਤੀ ਦਾ 4.6% ਦੇ ਕਰੀਬ ਵੈੱਟਲੈਂਡ ਹੈ ਅਤੇ ਇਸ ਤਹਿਤ 15.26 ਮਿਲੀਅਨ ਹੈਕਟੇਅਰ ਖੇਤਰ ਆਉਂਦਾ ਹੈ ਅਤੇ ਅੰਤਰਰਾਸ਼ਟਰੀ ਮਹੱਤਵ ਰਾਮਸਰ ਸਾਈਟਸ, ਜਿਨ੍ਹਾਂ ਦਾ ਧਰਾਤਲ ਖੇਤਰ 1.08 ਮਿਲੀਅਨ ਹੈਕਟੇਅਰ ਹੈ , ਦੀਆਂ 42 ਥਾਵਾਂ ਵੈੱਟਲੈਂਡ ਬਣਾਈਆਂ ਗਈਆਂ ਹਨ । ਸਾਲ 2021 ਨੂੰ ਇਰਾਨ ਦੇ ਰਾਮਸਰ ਵਿੱਚ 2 ਫਰਵਰੀ 1971 ਨੂੰ ਰਾਮਸਰ ਕਨਵੈਨਸ਼ਨ ਆਨ ਵੈੱਟਲੈਂਡ ਦੀ 50ਵੀਂ ਵਰ੍ਹੇਗੰਢ ਨੂੰ ਯਾਦ ਕਰਦਿਆਂ ਮਨਾਇਆ ਜਾ ਰਿਹਾ ਹੈ । 2 ਫਰਵਰੀ 1971 ਹਰ ਵਰ੍ਹੇ ਵਿਸ਼ਵ ਵੈੱਟਲੈਂਡ ਦਿਵਸ ਵਜੋਂ ਮਨਾਇਆ ਜਾਂਦਾ ਹੈ ।
ਇਹ ਸੈਂਟਰ ਸਬੰਧਤ ਕੌਮੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਮਿਲ ਕੇ ਭਾਈਵਾਲੀ ਅਤੇ ਨੈੱਟਵਰਕ ਉਸਾਰਨ ਵਿੱਚ ਮਦਦ ਕਰੇਗਾ । ਡਬਲਿਊ ਸੀ ਐੱਮ ਇੱਕ ਨੌਲੇਜ ਹੱਬ ਵਜੋਂ ਸੇਵਾ ਕਰੇਗਾ ਅਤੇ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵੈੱਟਲੈਂਡ ਅਥਾਰਟੀਜ਼ , ਵੈੱਟਲੈਂਡ ਵਰਤੋਂ ਕਰਨ ਵਾਲਿਆਂ , ਮੈਨੇਜਰਾਂ , ਖੋਜੀਆਂ , ਨੀਤੀ ਘਾੜਿਆਂ ਅਤੇ ਪ੍ਰੈਕਟੀਸ਼ਨਰਸ ਲਈ ਅਦਾਨ ਪ੍ਰਦਾਨ ਯੋਗ ਹੋਵੇਗਾ I ਇਹ ਕੇਂਦਰ ਕੌਮੀ ਅਤੇ ਸੂਬਾ / ਕੇਂਦਰ ਸ਼ਾਸਤ ਸਰਕਾਰਾਂ ਨੂੰ ਸਾਂਭ ਸੰਭਾਲ ਲਈ ਟਾਰਗੈੱਟੇਡ ਖੋਜ ਅਤੇ ਨਿਗਰਾਨੀ ਪ੍ਰਬੰਧਨ ਯੋਜਨਾ , ਨਿਯੰਤਰੀ ਰੂਪ ਰੇਖਾ ਅਤੇ ਨੀਤੀ ਨੂੰ ਬਣਾਉਣ ਤੇ ਲਾਗੂ ਕਰਨ ਲਈ ਵੀ ਸਹਿਯੋਗ ਦੇਵੇਗਾ ।

 

https://static.pib.gov.in/WriteReadData/userfiles/Faunal_Diversity_of_Ramsar_Wetlands_of_India_E_verion_02.02.2021.pdf


ਜੀ ਕੇ(Release ID: 1694590) Visitor Counter : 234