ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕੇ ਦੇ ਪ੍ਰਸ਼ਾਸਨ ਤੇ ਵੰਡ ਲਈ ਉੱਚ ਪੱਧਰੀ ਕਮੇਟੀ

Posted On: 02 FEB 2021 4:27PM by PIB Chandigarh

ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸਿਨ ਐਡਮਨਿਸਟ੍ਰੇਸ਼ਨ ਫਾਰ ਕੋਵਿਡ-19 ਸਥਾਪਿਤ ਕੀਤਾ ਗਿਆ ਹੈ , ਜੋ ਕੋਵਿਡ 19 ਟੀਕਾਕਰਨ ਦੇ ਸਾਰੇ ਪਹਿਲੂਆਂ ਬਾਰੇ ਸੇਧ ਮੁਹੱਈਆ ਕਰਦਾ ਹੈ । ਇਸ ਸੇਧ ਵਿੱਚ ਵਸੋਂ ਗਰੁੱਪਾਂ ਦਾ ਤਰਜੀਹੀਕਰਨ ਖ਼ਰੀਦ ਅਤੇ ਇਨਵੈਨਟਰੀ ਪ੍ਰਬੰਧ , ਟੀਕਾ ਚੋਣ , ਟੀਕਾ ਸਪੁਰਦਗੀ ਅਤੇ ਟ੍ਰੈਕਿੰਗ ਢੰਗ ਤਰੀਕੇ ਸ਼ਾਮਲ ਹਨ ।

ਐੱਨ ਈ ਜੀ ਵੀ ਏ ਸੀ ਦੀ ਪ੍ਰਧਾਨਗੀ ਨੀਤੀ ਆਯੋਗ ਦੇ ਮੈਂਬਰ ਸਿਹਤ ਅਤੇ ਕੋ ਪ੍ਰਧਾਨਗੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਕਰਦੇ ਹਨ । ਐੱਨ ਈ ਜੀ ਵੀ ਏ ਸੀ ਵਿੱਚ ਵਿਦੇਸ਼ ਮੰਤਰਾਲਾ , ਖਰਚਾ ਵਿਭਾਗ , ਬਾਇਓ ਤਕਨਾਲੋਜੀ ਵਿਭਾਗ , ਸਿਹਤ ਖੋਜ ਵਿਭਾਗ , ਫਾਰਮਾਸੂਟੀਕਲ ਵਿਭਾਗ , ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਸਕੱਤਰ , ਪੰਜ ਸੂਬਾ ਸਰਕਾਰਾਂ ਦੇ ਪ੍ਰਤੀਨਿੱਧ ਤੇ ਤਕਨੀਕੀ ਮਾਹਰ ਸ਼ਾਮਲ ਹਨ । ਐੱਨ ਈ ਜੀ ਵੀ ਏ ਸੀ ਨੇ ਕੋਵਿਡ 19 ਟੀਕਾਕਰਨ ਦੇ ਸ਼ੁਰੂਆਤੀ ਪੜਾਅ ਦੌਰਾਨ ਸਿਹਤ ਸੰਭਾਲ ਕਾਮਿਆਂ ਅਤੇ ਪਹਿਲੀ ਕਤਾਰ ਦੇ ਯੋਧਿਆਂ ਨੂੰ ਤਰਜੀਹ ਦਿੱਤੀ ਹੈ । ਉਸ ਤੋਂ ਬਾਅਦ 50 ਸਾਲ ਅਤੇ ਇਸ ਤੋਂ ਵਧੇਰੀ ਉਮਰ ਦੇ ਵਸੋਂ ਗਰੁੱਪਾਂ ਅਤੇ 50 ਤੋਂ ਘੱਟ ਹੋਰ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਤਰਜੀਹ ਦਿੱਤੀ ਹੈ । ਸਿਹਤ ਸੰਭਾਲ ਕਾਮਿਆਂ ਦਾ ਟੀਕਾਕਰਨ ਜਾਰੀ ਹੈ ।
ਕੋਵਿਡ 19 ਟੀਕਾਕਰਨ ਦੇ ਪਹਿਲੇ ਪੜਾਅ ਦੌਰਾਨ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸੰਭਾਲ ਤੇ ਪਹਿਲੀ ਕਤਾਰ ਦੇ ਯੋਧਿਆਂ ਨੂੰ ਟੀਕਾਕਰਨ ਲਈ ਟੀਕੇ ਕੇਂਦਰ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕੀਤੇ ਜਾ ਰਹੇ ਹਨ ।

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ ।

ਐੱਮ ਵੀ / ਐੱਸ ਜੇ

 


(Release ID: 1694542) Visitor Counter : 265