ਆਯੂਸ਼

ਯੋਗ ਸਿੱਖਿਆ ਨੂੰ ਉਤਸ਼ਾਹਤ ਕਰਨਾ

Posted On: 02 FEB 2021 5:12PM by PIB Chandigarh

ਇਸ ਵੇਲੇ ਕੇਂਦਰੀ ਪੱਧਰ ਤੇ ਯੋਗ ਸਿੱਖਿਆ ਲਈ ਕੋਈ ਨਿਯੰਤਰਣ ਨਹੀਂ ਹੈ , ਫਿਰ ਵੀ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ਼ ਯੋਗਾ (ਐੱਮ ਡੀ ਐੱਨ ਆਈ ਵਾਈ) ਨਵੀਂ ਦਿੱਲੀ ਆਯੁਸ਼ ਮੰਤਰਾਲੇ ਤਹਿਤ ਇੱਕ ਖ਼ੁਦਮੁਖ਼ਤਿਆਰ ਸੰਸਥਾ ਹੈ , ਜੋ ਵੱਖ ਵੱਖ ਯੋਗ ਸਿੱਖਿਆ ਪ੍ਰੋਗਰਾਮ ਚਲਾਉਂਦੀ ਹੈ । ਪ੍ਰੋਗਰਾਮਾਂ ਦਾ ਵਿਸਥਾਰ ਹੇਠਾਂ ਦਿੱਤਾ ਗਿਆ ਹੈ :
 

S. No.

Name of the Programme/Course

Duration of the Programme/Course

1.

M.Sc. (Yoga)

2 Years

2.

B. Sc. (Yoga)

3 Years

3.

Post Graduate Diploma in Yoga Therapy for Medicos and Para Medicos (PGDYTMP)

1 Year

4.

Diploma in Yogic Science (DYSc.)

1 Year

5.

Certificate Course in Yoga for Wellness Instructor

6 months

6.

Certificate Course in Yoga for Protocol Instructor (CCYPI)

3 months

7.

Certificate Course in Yoga Science for Wellness

4 months


ਹੋਰ 2005 ਕੌਮੀ ਪਾਠਕ੍ਰਮ ਰੂਪ ਰੇਖਾ (ਐੱਨ ਸੀ ਐੱਫ) ਯੋਗ ਨੂੰ ਸਿਹਤ ਅਤੇ ਸਰੀਰਕ ਸਿੱਖਿਆ ਦੇ ਇੱਕ ਅਨਿੱਖੜਵੇਂ ਅੰਗ ਵਜੋਂ ਸਿਫ਼ਾਰਿਸ਼ ਕਰਦੀ ਹੈ । ਸਿਹਤ ਅਤੇ ਸਰੀਰਕ ਸਿੱਖਿਆ ਜਮਾਤ ਇੱਕ ਤੋਂ ਜਮਾਤ 10 ਲਈ ਲਾਜ਼ਮੀ ਵਿਸ਼ਾ ਹੈ ਅਤੇ ਜਮਾਤ 11ਵੀਂ ਅਤੇ 12ਵੀਂ ਲਈ ਆਪਸ਼ਨਲ । ਨੈਸ਼ਨਲ ਕੌਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ ਸੀ ਈ ਆਰ ਟੀ) ਪਹਿਲਾਂ ਹੀ ਸਿਹਤ ਅਤੇ ਸਰੀਰਕ ਸਿੱਖਿਆ ਦਾ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਇੱਕ ਏਕੀਕ੍ਰਿਤ ਸਲੇਬਸ ਵਿਕਸਿਤ ਕਰ ਚੁੱਕੀ ਹੈ ।
ਇਹ ਜਾਣਕਾਰੀ ਰਾਜ ਮੰਤਰੀ (ਆਯੁਰਵੇਦ , ਯੋਗ ਤੇ ਨੇਚਰੋਪੈਥੀ , ਯੂਨਾਨੀ , ਸਿੱਧਾ ਅਤੇ ਹੋਮਿਓਪੈਥੀ ਮੰਤਰਾਲਾ) ਸ਼੍ਰੀ ਕਿਰੇਨ ਰਿਜਿਜੂ (ਵਧੀਕ ਚਾਰਜ) ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ਹੈ । 

 
ਐੱਮ ਵੀ / ਐੱਸ ਜੇ


(Release ID: 1694541) Visitor Counter : 205