ਟੈਕਸਟਾਈਲ ਮੰਤਰਾਲਾ
ਸਰਕਾਰ ਨੇ ਮੈਗਾ ਇਨਵੈਸਟਮੈਂਟ ਟੈਕਸਟਾਈਲ ਪਾਰਕਾਂ (ਮਿੱਤਰਾ) ਦੀ ਸ਼ੁਰੂਆਤ ਦਾ ਐਲਾਨ ਕੀਤਾ
ਭਾਰਤੀ ਟੈਕਸਟਾਈਲ ਉਦਯੋਗ ਨੂੰ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਬਣਾਉਣ ਦੀ ਯੋਜਨਾ
Posted On:
01 FEB 2021 5:14PM by PIB Chandigarh
ਕੱਪੜਾ ਉਦਯੋਗ ਨੂੰ ਆਲਮੀ ਪੱਧਰ ’ਤੇ ਪ੍ਰਤੀਯੋਗੀ ਬਣਾਉਣ, ਵੱਡੇ ਨਿਵੇਸ਼ ਆਕਰਸ਼ਿਤ ਕਰਨ, ਰੁਜ਼ਗਾਰ ਸਿਰਜਣ ਅਤੇ ਨਿਰਯਾਤ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਨੇ ਮੈਗਾ ਇਨਵੈਸਟਮੈਂਟ ਟੈਕਸਟਾਈਲ
ਪਾਰਕ (ਮਿਤਰਾ) ਦੀ ਇੱਕ ਯੋਜਨਾ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਕੇਂਦਰੀ ਬਜਟ 2021-22 ਨੂੰ ਅੱਜ ਸੰਸਦ ਵਿੱਚ ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਹ ਨਿਰਯਾਤ ਵਿੱਚ ਆਲਮੀ ਚੈਂਪੀਅਨ ਬਣਾਉਣ ਦੇ ਸਮਰੱਥ ਕਰਨ ਲਈ ਪਲੱਗ ਐਂਡ ਪਲੇ ਸੁਵਿਧਾਵਾਂ ਨਾਲ ਵਿਸ਼ਵ ਪੱਧਰ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰੇਗਾ। ਮਿੱਤਰਾ ਨੂੰ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ (ਪੀਐੱਲਆਈ) ਦੇ ਇਲਾਵਾ ਸ਼ੁਰੂ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਮਨੁੱਖ ਦੁਆਰਾ ਤਿਆਰ ਰੇਸ਼ੇ ਨੂੰ ਕੱਚੇ ਮਾਲ ਦੀ ਲਾਗਤ ’ਤੇ ਦਰਾਂ ਨੂੰ ਤਰਕਸੰਗਤ ਬਣਾਉਣ ਦੀ ਜ਼ਰੂਰਤ ਬਾਰੇ ਜ਼ਿਕਰ ਕਰਦਿਆਂ ਪੌਲੀਐਸਟਰ ਅਤੇ ਹੋਰ ਮਨੁੱਖ ਵੱਲੋਂ ਤਿਆਰ ਰੇਸ਼ਿਆਂ ਨਾਲ ਨਾਈਲੋਨ ਚੇਨ ਲਿਆਉਣ ਦਾ ਐਲਾਨ ਕੀਤਾ। ਕੈਪਰੋਲਕਟਮ, ਨਾਈਲੋਨ ਚਿਪਸ ਅਤੇ ਨਾਈਲੋਨ ਫਾਈਬਰ ਅਤੇ ਧਾਗੇ ’ਤੇ ਬੀਸੀਡੀ ਦੇ ਰੇਟਾਂ ਵਿੱਚ 5 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਟੈਕਸਟਾਈਲ ਉਦਯੋਗ, ਐੱਮਐੱਸਐੱਮਈ ਅਤੇ ਨਿਰਯਾਤ ਵਿੱਚ ਵੀ ਸਹਾਇਤਾ ਮਿਲੇਗੀ।
********
ਬੀਵਾਈ/ਟੀਐੱਫਕੇ
(Release ID: 1694409)
Visitor Counter : 194