ਟੈਕਸਟਾਈਲ ਮੰਤਰਾਲਾ

ਵਿਕਾਸ ਕਮਿਸ਼ਨਰ ਹਸਤਸ਼ਿਲਪ ਦਫ਼ਤਰ, ਕੱਪੜਾ ਮੰਤਰਾਲੇ ਨੇ ਪਹਿਲੇ ਵਰਚੁਅਲ ਭਾਰਤ ਪਰਵ-2021 ਸਮਾਰੋਹ ਵਿੱਚ ਹਿੱਸਾ ਲਿਆ

Posted On: 29 JAN 2021 5:13PM by PIB Chandigarh

ਕੱਪੜਾ ਮੰਤਰਾਲੇ ਦਾ ਵਿਕਾਸ ਕਮਿਸ਼ਨਰ ਹਸਤਸ਼ਿਲਪ ਦਫ਼ਤਰ ਪਹਿਲੀ ਵਾਰ ਵਰਚੁਅਲ ਭਾਰਤ ਪਰਵ-2021 ਸਮਾਰੋਹ ਵਿੱਚ ਹਿੱਸਾ ਲੈ ਰਿਹਾ ਹੈ। ਜਿਸ ਦਾ ਆਯੋਜਨ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਵੱਲੋਂ ਗਣਤੰਤਰ ਦਿਵਸ ਦੇ ਮੌਕੇ ’ਤੇ ਹਰ ਸਾਲ ਕੀਤਾ ਜਾਂਦਾ ਹੈ। ਕੋਵਿਡ ਮਹਾਮਾਰੀ ਦੇ ਚੱਲਦੇ ਇਸ ਸਾਲ ਭਾਰਤ ਪਰਵ ਦਾ ਆਯੋਜਨ ਵਰਚੁਅਲ ਪਲੈਟਫਾਰਮ www.bharatparv2021.com  ’ਤੇ 26 ਜਨਵਰੀ ਤੋਂ 31 ਜਨਵਰੀ 2021 ਤੱਕ ਕੀਤਾ ਗਿਆ ਹੈ।

 

ਵਿਕਾਸ ਕਮਿਸ਼ਨਰ ਹਸਤਸ਼ਿਲਪ ਦਫ਼ਤਰ ਹਰ ਸਾਲ ਭਾਰਤ ਪਰਵ ਵਿੱਚ ਭਾਗ ਲੈਂਦਾ ਹੈ ਅਤੇ ਇਸ ਸਾਲ 6 ਪੁਰਸਕਾਰ ਪ੍ਰਾਪਤ ਸ਼ਿਲਪਕਾਰਾਂ ਸਮੇਤ 11 ਮਾਸਟਰ ਸ਼ਿਲਪਕਾਰਾਂ ਦੀਆਂ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਵਾਰ ਵਰਚੁਅਲ ਪਲੈਟਫਾਰਮ ਜ਼ਰੀਏ ਪੱਥਰ ਦੇ ਬਣੇ ਸ਼ਿਲਪ ਉਤਪਾਦ, ਧਾਤੂ ਦੇ ਬਣੇ ਕਲਾਤਮਕ ਬਰਤਨ, ਸਿੱਕੀ ਘਾਹ ਕਲਾਤਮਕ ਸ਼ਿਲਪ, ਟਿਕੁਲੀ ਕਲਾ, ਲੱਕੜੀ ’ਤੇ ਨੱਕਾਸ਼ੀ, ਗੁਲਾਬੀ ਮੀਨਾਕਾਰੀ, ਖਿਡੌਣਾ ਸ਼ਿਲਪ, ਕੱਚ ਦੇ ਫਰੇਮ ਦਾ ਕੰਮ, ਢੋਕਰਾ ਸ਼ਿਲਪ, ਗੁੱਡੀਆਂ ਬਣਾਉਣਾ ਅਤੇ ਕਾਗਜ਼ ਦੀ ਸ਼ਿਲਪ ਕਲਾ ਦਾ ਪ੍ਰਦਰਸ਼ਨ ਹੋ ਰਿਹਾ ਹੈ। ਇਸ ਦੇ ਇਲਾਵਾ ਇੱਥੇ ਇੱਕ ਸਟਾਲ ਵੋਕਲ ਫਾਰ ਲੋਕਲ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ।

 

ਵਰਚੁਅਲ ਭਾਰਤ ਪਰਵ-2021 ਦਾ ਉਦਘਾਟਨ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਹਲਾਦ ਸਿੰਘ ਪਟੇਲ ਦੀ ਮੌਜੂਦਗੀ ਵਿੱਚ 26 ਜਨਵਰੀ 2021 ਨੂੰ ਕੀਤਾ ਸੀ। ਟੂਰਿਜ਼ਮ ਮੰਤਰੀ ਸਾਲ 2016 ਤੋਂ ਹਰ ਸਾਲ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ’ਤੇ ਲਾਲ ਕਿਲ੍ਹੇ ਦੇ ਸਾਹਮਣੇ ਫਸੀਲ ਤੋਂ ਭਾਰਤ ਪਰਵ ਦਾ ਆਯੋਜਨ ਕਰਦਾ ਰਿਹਾ ਹੈ। ਇਸ ਆਯੋਜਨ ਜ਼ਰੀਏ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਕਲਪਨਾ ਕੀਤੀ ਗਈ ਹੈ ਅਤੇ ਇਹ ਦੇਸ਼ ਦੀ ਖੁਸ਼ਹਾਲ ਅਤੇ ਵਿਭਿੰਨ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਭਾਰਤ ਪਰਵ-2021 ਵਿੱਚ ਵਿਭਿੰਨ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਕੇਂਦਰੀ ਮੰਤਰਾਲਿਆਂ, ਰਾਜ ਥੀਮ ਮੰਡਪਾਂ, ਫੂਡ ਫੈਸਟੀਵਲ/ਸਟੂਡੀਓ ਕਿਚਨ, ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੱਭਿਆਚਾਰਕ ਮੰਡਲਾਂ ਵੱਲੋਂ ਕਲਾ ਪ੍ਰਦਰਸ਼ਨ, ਹੈਂਡਲੂਮ, ਲੋਕ ਕਲਾ ਪ੍ਰਦਰਸ਼ਨ ਅਤੇ ਸੱਭਿਆਚਾਰਕ ਮੰਡਲੀ ਵੱਲੋਂ ਪ੍ਰਸਤੂਤੀਆਂ ਦਾ ਪ੍ਰਦਰਸ਼ਨ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ।

 

*****

 

ਵਾਈਬੀ/ਟੀਕੇਐੱਫ



(Release ID: 1693511) Visitor Counter : 143


Read this release in: English , Urdu , Hindi