ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਐੱਮਈਆਰਆਈ ਨੇ ‘ਜਲ ਕਾਇਆਕਲਪ ਪਲਾਂਟ' ਦਾ ਅਨਾਵਰਣ ਕੀਤਾ, ਜੋ ਕਿ ਜੈਵਿਕ ਖੇਤੀ ਨੂੰ ਸੋਧਿਤ ਵਿਅਰਥ ਪਾਣੀ ਦੀ ਸੁਵਿਧਾ ਉਪਲਬਧ ਕਰਾਉਂਦਾ ਹੈ

Posted On: 23 JAN 2021 6:09PM by PIB Chandigarh

ਸੀਐੱਸਆਈਆਰ-ਸੈਂਟਰਲ ਮਕੈਨੀਕਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ,ਦੁਰਗਾਪੁਰ ਨੇ ਪਹਿਲੀ ਵਾਰ ਵਿਅਰਥ ਪਾਣੀ ਨੂੰ ਸੋਧਣ ਦੇ ਤਕਨੀਕੀ ਮਾਡਲ ਦਾ ਅਨਾਵਰਣ ਕੀਤਾ, ਜੋ ਸਿੰਚਾਈ/ਖੇਤੀ ਦੇ ਉਦੇਸ਼ਾਂ ਦੇ ਲਈ ਵਿਅਰਥ ਪਾਣੀ ਨੂੰ ਸ਼ੁੱਧ ਕਰਦਾ ਹੈ।ਸੀਐੱਸਆਈਆਰ-ਸੀਐੱਮਈਆਰਆਈ ਦੇ ਨਿਰਦੇਸ਼ਕ ਪ੍ਰੋਫੈਸਰ (ਡਾ.) ਹਰੀਸ਼ ਹਿਰਾਨੀ ਨੇ ਸ਼੍ਰੀ ਸੁਭੇਂਦੁ ਬਸੁ ਵਧੀਕ ਜ਼ਿਲ੍ਹਾ ਮੈਜਿਸਟਰੇਟ (ਜ਼ਿਲ੍ਹਾ ਪ੍ਰੀਸ਼ਦ),ਪੱਛਮ ਵਰਧਮਾਨ ਅਤੇ ਵਧੀਕ ਕਾਰਜਕਾਰੀ ਅਧਿਕਾਰੀ,ਪੱਛਮ ਵਰਧਮਾਨ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ ਅੱਕ ਦੁਰਗਾਪੁਰ (ਪੱਛਮੀ ਬੰਗਾਲ) ਸਥਿਤ ਸੀਐੱਸਆਈਆਰ-ਸੀਐੱਮਈਆਰਆਈ ਕਾਲੋਨੀ ਵਿੱਚ ' ਐਕੂਯਾ ਰੇਜੁਵ'ਦਾ ਉਦਘਾਟਨ ਕੀਤਾ।

ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰੋਫੈਸਰ ਹਿਰਾਨੀ ਨੇ ਕਿਹਾ ਕਿ ਉਹ ਵਿਗਿਆਨ ਦੇ ਬੁਨਿਆਦੀ ਸਿਧਾਂਤਾਂ ਦੇ ਇਸਤੇਮਾਲ ਦੇ ਜ਼ਰੀਏ ਸਮਾਜ ਨੁੰ ਕਾਰਬਨ ਡਾਈਆਕਸਾਈਡ ਨਿਕਾਸ,ਜਲ ਨਿਕਾਸੀ ਪ੍ਰਣਾਲੀ ਵਿੱਚ ਅਕਸਰ ਰੁਕਾਵਟ ਅਤੇ ਨਾਲੀ ਦੇ ਪਾਣੀ ਰਿਸਾਵ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਹਨ।ਉਨ੍ਹਾ ਨੇ ਵਿਭਿੰਨ ਅਧਿਐਨਾਂ ਦਾ ਹਵਾਲਾ ਵੀ ਦਿੱਤਾ, ਜਿਨ੍ਹਾ ਵਿੱਚ ਇਸ ਗੱਲ ਦਾ ਉਲੇਖ ਕੀਤਾ ਗਿਆ ਹੈ ਕਿ ਕੋਵਿਡਵਾਇਰਸ ਵਿੱਚ ਨਾਲੀ ਦੇ ਪਾਣੀ ਵਿੱਚ 34 ਦਿਨਾਂ ਤੱਕ ਜੀਵਤ ਰਹਿਣ ਦੀ ਸਮਰੱਥਾ ਹੈ।ਇਨ੍ਹਾ ਸਮਾਜਿਕ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ, ਜੋ ਸਾਡੇ ਦੇਸ਼ ਵਿੱਚ ਵਾਤਾਵਰਣ ਨਾਲ ਜੁੜੇ ਮੁੱਦਿਆਂ ਨਾਲ ਸਬੰਧਿਤ ਮਾਮਲਿਆਂ ਦੇ ਜਲਦ ਨਿਪਟਾਰੇ ਦੇ ਲਈ ਵਿਧਾਨਿਕ ਬਾਡੀ ਹੈ,ਦੇ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਇਸ ਤਕਨੀਕ ਦੀ ਕਲਪਨਾ ਕੀਤੀ ।

ਐਕੂਯਾ ਪੁਨਰਜੀਵਨ ਪਲਾਂਟ (ਏਆਰਪੀ) ਬਰਬਾਦ ਪਾਣੀ ਦੇ ਪੁਨਰਜੀਵਨ ਦਾ ਏਕੀਕ੍ਰਿਤ ਮਾਡਲ ਹੈ ਜਿਸ ਵਿੱਚ ਸ਼ੁਧੀ ਦੇ ਵਿਭਿੰਨ ਮਾਪਦੰਡਾਂ ਦੇ ਆਧਾਰ 'ਤੇ ਬਰਬਾਦ ਪਾਣੀ ਦੇ ਵਿਆਪਕ ਸੋਧਣ ਦੇ ਲਈ ਇੱਕ ਛੇ-ਪੱਧਰੀ ਸ਼ੁਧੀਕਰਣ ਪ੍ਰਣਾਲੀ ਸ਼ਾਮਲ ਹੈ।ਏਆਰਪੀ ਦਾ ਉਪਯੋਗ ਕਰਕੇ ਲੱਗਭੱਗ 24,000 ਲੀਟਰ ਪਾਣੀ ਨੂੰ ਸਾਫ ਕੀਤਾ ਜਾ ਸਕਦਾ ਹੈ ਜੋ ਕਿ ਲਗਭਗ 4 ਏਕੜ ਖੇਤੀ ਭੂਮੀ (ਪਾਣੀ ਦੀਆਂ ਜ਼ਰੂਰਤਾਂ ਦੇ ਮੌਸਮ ਦੇ ਹਿਸਾਬ ਵਿੱਚ ਬਦਲਾਓ ਨੂੰ ਛੱਡ ਕੇ) ਦੇ ਲਈ ਕਾਫੀ ਹੋਵੇਗਾ।ਇਸ ਪਲਾਂਟ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਫਿਲਟ੍ਰੇਸ਼ਨ ਮੀਡੀਆ ਨੂੰ ਵਿਸ਼ੇਸ਼ ਰੂਪ ਨਾਲ ਭਾਰਤ ਵਿੱਚ ਨਾਲੀ ਦੇ ਪਾਣੀ ਨਾਲ ਜੁੜੇ ਮਾਪਦੰਡਾਂ ਨੂੰ ਸੰਭਾਲਣ ਦੇ ਲਈ ਵਿਕਸਿਤ ਕੀਤਾ ਗਿਆ ਹੈ ਅਤੇ ਭੂਗੋਲਿਕ ਵਿਭਿੰਨਤਾ ਦੇ ਆਧਾਰ 'ਤੇ ਇਸ ਵਿੱਚ ਬਦਲਾਓ ਕੀਤਾ ਜਾ ਸਕਦਾ ਹੈ।ਫਿਲਟਰ ਮੀਡੀਆ ਵੀ ਸਥਾਨਕ ਰੂਪ ਨਾਲ ਸਰੋਤ-ਸਮਰੱਥ ਹੈ ਤਾਂਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਏਆਰਪੀ ਦੇ ਵਧੇ ਹੋਏ ਉਤਪਾਦਨ ਦੇ ਲਈ ਸਪਲਾਈ ਚੇਨ ਵਿੱਚ ਕੋਈ ਦਬਾਅ ਨਾ ਹੋਵੇ।ਸਥਿਰ ਹੋਣ ਦੇ ਲਈ ਥੋੜਾ  ਅਤੇ ਸਮਾਂ ਦਿੱਤੇ ਜਾਣ 'ਤੇ ਸੋਧਿਤ ਪਾਣੀ,ਜਿਸ ਨੂੰ ਹੁਣ ਸਿੰਚਾਈ ਦੇ ਲਈ ਉਪਯੋਗ ਕੀਤਾ ਜਾ ਰਿਹਾ ਹੈ, ਨੂੰ ਪੀਣ ਦੇ ਉਦੇਸ਼ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪ੍ਰਣਾਲੀ ਦਾ ਦੋਹਰਾ ਲਾਭ ਹੁੰਦਾ ਹੈ। ਇੱਕ ਪਾਸੇ ਜਿੱਥੇ ਸ਼ੋਧਿਤ ਪਾਣੀ ਦਾ ਉਪਯੋਗ ਸਿੰਚਾਈ ਦੇ ਉਦੇਸ਼ ਦੇ ਲਈ ਕੀਤਾ ਜਾ ਰਿਹਾ ਹੈ, ਉਥੇ ਫਿਲਟਰ ਕੀਤੇ ਗਏ ਗਾਦ ਨੂੰ ਦੇਸ਼ੀ ਖਾਦ ਜਾਂ ਖਾਦ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਪੱਤਝੜ ਦੇ ਮੌਸਮ ਵਿੱਚ ਡਿੱਗਣ ਵਾਲੇ ਸੁੱਕੇ ਪੱਤਿਆਂ ਤੋਂ ਤਿਆਰ ਜੈਵਿਕ ਕੋਇਲੇ (ਬਾਇਓ ਚਾਰ) ਦਾ ਉਪਯੋਗ ਮਿੱਟੀ ਦੇ ਮਿਸ਼ਰਣ ਦੇ ਲਈ ਵੀ ਕੀਤਾ ਜਾਂਦਾ ਹੈ ਕਿਉਂਕਿ ਇਹ ਸਿੰਚਾਈ ਦੇ ਲਈ ਪਾਣੀ ਦੀ ਜ਼ਰੂਰਤ ਵਿੱਚ ਕਮੀ ਲਿਆਉਂਦਾ ਹੈ ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ।ਇਹ ਸੰਸਥਾਨ ਪਹਿਲਾ ਵੀ ਇਸ ਤਰ੍ਹਾ ਦੇ ਉਦੇਸ਼ ਦੇ ਲਈ ਪਾਣੀ ਦੀ ਘੱਟ ਜ਼ਰੂਰਤ ਦੇ ਲਈ ਸਪਰਿੰਕਲ ਸਿਸਟਮ ਅਤੇ ਹੋਰ ਵਿਕਲਪਿਕ ਤਕਨੀਕਾਂ ਦਾ ਉਪਯੋਗ ਕਰ ਰਿਹਾ ਸੀ।ਪ੍ਰੋਫੈਸਰ ਹਿਰਾਨੀ ਨੇ ਸਮਾਜ ਦੇ ਵਿਭਿੰਨ ਹਿੱਤਧਾਰਕਾਂ,ਨਾਗਰਿਕ ਬਾਡੀਜ਼,ਸਰਕਾਰੀ ਅਧਿਕਾਰੀਆਂ,ਗੈਰ ਸਰਕਾਰੀ ਸੰਗਠਨਾਂ ਨੂੰ ਵਿਗਿਆਨਕ ਭਾਈਚਾਰੇ ਨਾਲ ਅੱਗੇ ਆ ਕੇ ਸਾਤ ਮਿਲਕੇ ਕੰਮ ਕਰਨ ਦਾ ਸੱਦਾ ਦਿੱਤਾ।

ਸ਼੍ਰੀ ਸੁਭੇਂਦੁ ਬਸੁ ਨੇ ਇਸ ਸੰਸਥਾਨ ਦੇ ਵਿਗਿਆਨਕ ਯਤਨਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਮੌਜੂਦਾ ਵਾਤਾਵਰਣ ਵਿੱਚ ਇਸ ਤਕਨੀਕ ਦੀ ਬੇਹੱਦ ਜ਼ਰੂਰਤ ਹੈ।ਉਨ੍ਹਾ ਨੇ ਕਿਹਾ ਕਿ ਜਲਦ ਹੀ ਨਗਰ ਨਿਗਮ,ਸਿੰਚਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੀਐੱਸਆਈਆਰ-ਸੀਐੱਮਈਆਰਆਈ ਦੇ ਸਾਥ ਮਿਲਕੇ ਸੈਮੀਨਾਰ ਦਾ ਆਯੋਜਨ ਕਰਨਗੇ ਤਾਂਕਿ ਜ਼ਰੂਰੀ ਸਥਾਨਾਂ 'ਤੇ ਇਸ ਦੇ ਉਚਿਤ ਲਾਗੂ ਕਰਨ ਦੇ ਬਾਰੇ ਵਿੱਚ ਚਰਚਾ ਕੀਤੀ ਜਾ ਸਕੇ। ਸ਼੍ਰੀ ਬਸੁ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸੀਐੱਸਆਈਆਰ-ਸੀਐੱਮਈਆਰਆਈ ਬਰਬਾਦ ਪਾਣੀ ਪ੍ਰਬੰਧਨ ਸਹਿਤ ਉਦਯੋਗਿਕ ਪ੍ਰਦੂਸ਼ਣ ਨਾਲ ਸਬੰਧਿਤ ਸਮੱਸਿਆਵਾਂ ਦਾ ਹੱਲ ਕੱਢਣ ਵਿੱਚ ਵੀ ਸਮਰੱਥ ਹੈ ਅਤੇ ਉਸ ਦੇ ਪਾਸ ਇਸ ਦੇ ਲਈ ਖੋਜ ਅਤੇ ਵਿਕਾਸ ਨਾਲ ਜੁੜੇ ਉਪਾਅ ਹੋਣਗੇ।

******


ਐੱਨਬੀ/ਕੇਜੀਐੱਸ/(ਸੀਐੱਮਈਆਰਆਈ ਰਿਲੀਜ਼)



(Release ID: 1692230) Visitor Counter : 148


Read this release in: English , Hindi , Bengali , Tamil