ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਦਾਨਿਸ਼ ਦੀ ਦੂਜੇ ਵਿਸ਼ਵ ਯੁੱਧ ’ਤੇ ਅਧਾਰਿਤ ਫਿਲਮ ‘ਇਨਟੂ ਦਾ ਡਾਰਕਨੈਸ’ ਨੂੰ 51ਵੇਂ ਇੱਫੀ ਵਿਖੇ ਗੋਲਡਨ ਪੀਕੌਕ ਅਵਾਰਡ ਮਿਲਿਆ


ਤਾਈਵਾਨੀ ਡਾਇਰੈਕਟਰ ਚੇਨ-ਨੀਨ ਕੋ ਨੇ ਦ ਸਾਈਲੈਂਟ ਫੌਰੈਸਟ ਲਈ ਬਿਰਤਰੀਨ ਡਾਇਰੈਕਟਰ ਦਾ ਪੁਰਸਕਾਰ ਜਿੱਤਿਆ, ਜ਼ੂ-ਚੁਆਨ ਲਿ ਨੇ ਫਿਲਮ ਲਈ ਬਿਰਤਰੀਨ ਪੁਰਸ਼ ਅਦਾਕਾਰ ਦਾ ਪੁਰਸਕਾਰ ਮਿਲਿਆ

ਪੋਲਿਸ਼ ਅਦਾਕਾਰ ਜ਼ੋਫਿਆ ਸਟਾਫੀਜ ਨੂੰ ਆਈ ਨੇਵਰ ਕ੍ਰਾਈ ਫਿਲਮ ਵਿੱਚ ਉਸਦੀ ਭੂਮਿਕਾ ਲਈ ਬਿਰਤਰੀਨ ਮਹਿਲਾ ਅਦਾਕਾਰਾ ਦਾ ਪੁਰਸਕਾਰ ਮਿਲਿਆ

ਇੱਫੀ ਦਾ ਫਿਲਮਾਂ ਦੀ ਚੋਣ ਲਈ ਧੰਨਵਾਦ ਕਰਦਾ ਹਾਂ ਜੋ ਸਮੱਗਰੀ ਅਤੇ ਸੁਹਜ ਖੋਜ ਵਿੱਚ ਅਮੀਰ ਹਨ: ਜਿਊਰੀ ਚੇਅਰਪਰਸਨ ਪਾਬਲੋ ਸੀਜ਼ਰ

ਦੂਸਰੇ ਵਿਸ਼ਵ ਯੁੱਧ ਬਾਰੇ ਇਤਿਹਾਸਕ ਫਿਲਮ ਇਨਟੂ ਦਿ ਡਾਰਕਨੈਸ ਨੇ ਹੁਣੇ-ਹੁਣੇ ਖਤਮ ਹੋਏ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਵਿੱਚ ਗੋਲਡਨ ਪੀਕੌਕ ਪੁਰਸਕਾਰ ਜਿੱਤਿਆ ਹੈ। ਇਸ ਫਿਲਮ ਵਿੱਚ ਇੱਕ ਦਾਨਿਸ਼ ਇਲੈਕਟ੍ਰੌਨਿਕਸ ਫੈਕਟਰੀ ਦੇ ਮਾਲਕ ਦੀ ਕਹਾਣੀ ਦਿਖਾਈ ਗਈ ਹੈ, ਜਿਸ ਨੂੰ ਕਾਬਜ਼ ਨਾਜ਼ੀ ਸੈਨਾਵਾਂ ਦੇ ਲਈ ਉਤਪਾਦਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਐਂਡਰਸ ਰੇਫਨ ਦੁਆਰਾ ਨਿਰਦੇਸ਼ਤ, 152 ਮਿੰਟ ਦੀ ਦਾਨਿਸ਼ ਫਿਲਮ ਦੇਸ਼ ਉੱਪਰ ਨਾਜ਼ੀ ਕਬਜ਼ੇ ਦੌਰਾਨ ਡੈਨਮਾਰਕ ਦੇ ਲੋਕਾਂ ਦੇ ਗੁੰਝਲਦਾਰ ਭਾਵਨਾਤਮਕ ਉਥਲ-ਪੁਥਲ ਨੂੰ ਦਿਖਾ ਰਹੀ ਹੈ। ਇਸ ਫਿਲਮ ਨੇ ਆਪਣੇ ਮੁੱਖ ਪਾਤਰ ਕਾਰਲਸਕੋਵ ਦੇ ਰਾਹੀਂ ਮਾਨਸਿਕ ਟਕਰਾਅ ਨੂੰ ਭਵਨਾਮਈ ਅਤੇ ਸ਼ਕਤੀਸ਼ਾਲੀ ਤਰੀਕੇ ਨਾਲ ਦਿਖਾਇਆ ਹੈ; ਇੱਕ ਪਾਸੇ, ਉਸ ਨੂੰ ਆਪਣੇ ਪਰਿਵਾਰ ਦੀ ਰੱਖਿਆ ਲਈ ਹਮਲਾਵਰਾਂ ਦੁਆਰਾ ਜਰਮਨ ਬਜ਼ਾਰ ਲਈ ਉਤਪਾਦਨ ਜਾਰੀ ਰੱਖਣ ਲਈ ਮਜ਼ਬੂਰ ਕੀਤਾ ਜਾਂਦਾ ਹੈ; ਦੂਜੇ ਪਾਸੇ, ਇਸ ਚੋਣ ਦੀ ਨੈਤਿਕ ਗੈਰ-ਜ਼ਿੰਮੇਵਾਰੀ ਦੇ ਨਤੀਜੇ ਵਜੋਂ ਉਸਦੇ ਪਰਿਵਾਰ ਵਿੱਚ ਦਰਦਨਾਕ ਬਰੇਕ ਵੀ ਹੁੰਦੇ ਹਨ।

ਗੋਲਡਨ ਪੀਕੌਕ ਪੁਰਸਕਾਰ ਵਿੱਚ 40 ਲੱਖ ਰੁਪਏ (4 ਮਿਲੀਅਨ) ਦਾ ਨਕਦ ਇਨਾਮ ਵੀ ਦਿੱਤਾ ਗਿਆ ਹੈ, ਜਿਸ ਨੂੰ ਡਾਇਰੈਕਟਰ ਐਂਡਰਸ ਰੇਫਨ ਅਤੇ ਨਿਰਮਾਤਾ ਲੇਨ ਬਰਗਲਮ ਵਿਚਾਲੇ ਬਰਾਬਰ ਵੰਡਿਆ ਜਾਵੇਗਾ, ਦੋਵਾਂ ਨੂੰ ਇੱਕ-ਇੱਕ ਸਰਟੀਫੀਕੇਟ ਵੀ ਦਿੱਤਾ ਗਿਆ ਹੈ।

ਬਿਰਤਰੀਨ ਡਾਇਰੈਕਟਰ ਲਈ ਸਿਲਵਰ ਪੀਕੌਕ ਪੁਰਸਕਾਰ ਨੂੰ ਤਾਈਵਾਨ ਦੀ ਡਾਇਰੈਕਟਰ, ਲੇਖਕ ਅਤੇ ਨਿਰਮਾਤਾ ਚੇਨ-ਨੀਨ ਕੋ ਦਿੱਤਾ ਗਿਆ ਹੈ, ਇਹ ਉਸਨੂੰ ਉਸ ਦੀ 2020 ਮੈਂਡਰਿਨ ਡਰਾਮਾ ਫਿਲਮ ਦ ਸਾਇਲੈਂਟ ਫੌਰੈਸਟ ਲਈ ਦਿੱਤਾ ਗਿਆ ਹੈ, ਜਿਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਇੱਕ ਸਕੂਲ ਵਿੱਚ ਵਾਪਰਦੀ ਪ੍ਰਣਾਲੀਗਤ ਜਿਨਸੀ ਸ਼ੋਸ਼ਣ ਦਾ ਇੱਕ ਨਿਰਪੱਖ ਅਤੇ ਦਿਲ ਦਹਿਲਾਉਣ ਵਾਲਾ ਪ੍ਰਗਟਾਵਾ ਹੈ।

 

 

ਇਸ ਕਹਾਣੀ ਨੂੰ ਫਿਲਮ ਦੇ ਮੁੱਖ ਕਿਰਦਾਰ ਚਾਂਗ ਚੇਂਗ ਜਿਸਨੂੰ ਕਿ ਹੁਣੇ ਹੀ ਇੱਕ ਵਿਸ਼ੇਸ਼ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ, ਇਹ 108 ਮਿੰਟ ਲੰਬੀ ਫਿਲਮ ਹੈ। ਕਹਾਣੀ ਅਸਲ ਘਟਨਾਵਾਂ ’ਤੇ ਅਧਾਰਿਤ ਹੈ ਜੋ ਤਾਈਵਾਨ ਦੇ ਇੱਕ ਸਕੂਲ ਵਿੱਚ ਵਾਪਰੀਆਂ ਹਨ ਅਤੇ ਦਰਦਨਾਕ ਕਹਾਣੀ ਦਸਦੀ ਹੈ ਕਿ ਕਿਵੇਂ ਪੀੜਤ ਸ਼ਿਕਾਰੀਆਂ ਵਿੱਚ ਬਦਲ ਜਾਂਦੇ ਹਨ।

 

ਬਿਰਤਰੀਨ ਡਾਇਰੈਕਟਰ ਲਈ ਸਿਲਵਰ ਪੀਕੌਕ ਪੁਰਸਕਾਰ ਵਿੱਚ 15 ਲੱਖ ਰੁਪਏ (1.5 ਮਿਲੀਅਨ) ਰੁਪਏ ਨਕਦ ਅਤੇ ਇੱਕ ਸਰਟੀਫਿਕੇਟ ਦਿੱਤਾ ਗਿਆ ਹੈ।

 

ਬਿਰਤਰੀਨ ਅਦਾਕਾਰ ਲਈ ਸਿਲਵਰ ਪੀਕੌਕ - ਪੁਰਸ਼ ਅਦਾਕਾਰ ਦਾ ਪੁਰਸਕਾਰ ਵੀ 17 ਸਾਲਾ ਦੇ ਤਜ਼ੂ-ਚੁਆਨ ਲੀ ਨੂੰ ਦਿੱਤਾ ਗਿਆ ਹੈ, ਜਿਸ ਨੇ ਸਾਈਲੈਂਟ ਫੌਰੈਸਟ ਵਿੱਚ ਮੁੱਖ ਕਿਰਦਾਰ ਚਾਂਗ ਚੇਂਗ ਦੀ ਭੂਮਿਕਾ ਨਿਭਾਈ ਸੀ। ਲੀ ਨੂੰ 76 ਹੌਰਰ ਬੁੱਕਸਟੋਰ (2020) ਅਤੇ ਆਨ ਚਿਲਡਰਨ (2018) ਵਿੱਚ ਆਪਣੀਆਂ ਭੂਮਿਕਾਵਾਂ ਲਈ ਵੀ ਜਾਣਿਆ ਜਾਂਦਾ ਹੈ। ਪੁਰਸਕਾਰ ਵਿੱਚ 10 ਲੱਖ ਰੁਪਏ (1 ਮਿਲੀਅਨ) ਰੁਪਏ ਨਕਦ ਅਤੇ ਇੱਕ ਸਰਟੀਫਿਕੇਟ ਦਿੱਤਾ ਗਿਆ ਹੈ।

 

 

ਬਿਰਤਰੀਨ ਅਦਾਕਾਰ ਲਈ ਸਿਲਵਰ ਪੀਕੌਕ – ਮਹਿਲਾ ਅਦਾਕਾਰ ਦਾ ਪੁਰਸਕਾਰ ਪੋਲਿਸ਼ ਅਦਾਕਾਰਾ ਜ਼ੋਫਿਯਾ ਸਟੇਫਿਜ ਨੂੰ ਦਿੱਤਾ ਗਿਆ ਹੈ, ਜਿਸ ਨੇ ਪਿਓਟਰ ਡੋਮੇਲੇਵਸਕੀ ਦੀ ਆਈ ਨੇਵਰ ਕ੍ਰਾਈ ਵਿੱਚ ਕਿਰਦਾਰ ਨਿਭਾਇਆ ਸੀ। ਇਹ ਫਿਲਮ ਇੱਕ ਬੇਟੀ ਦੀ ਸਵੈ-ਖੋਜ ਦੀ ਯਾਤਰਾ ਦੀ ਪੜਚੋਲ ਕਰਦੀ ਹੈ, ਜਿਸ ਨੂੰ ਵਿਦੇਸ਼ ਤੋਂ ਆਪਣੇ ਮ੍ਰਿਤਕ ਪਿਤਾ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਵਿਦੇਸ਼ੀ ਨੌਕਰਸ਼ਾਹੀ ਨਾਲ ਉਲਝਣਾ ਪੈਂਦਾ ਹੈ। ਸਟੈਫਿਜ ਨੂੰ ਇਸ ਪੁਰਸਕਾਰ ਲਈ 10 ਲੱਖ ਰੁਪਏ ਨਕਦ ਅਤੇ ਇੱਕ ਸਰਟੀਫਿਕੇਟ ਦਿੱਤਾ ਗਿਆ ਹੈ। ਸਟੈਫਿਜ 25 ਲੈਟ ਨਿਊਨੋਸਕੀ, ਸਪਰਾਵਾ ਟੋਮਕਾ ਕੋਮੇਂਡੀ (2020) ਅਤੇ ਮਾਰਸਲ (2019) ਲਈ ਵੀ ਜਾਣਿਆ ਜਾਂਦਾ ਹੈ।

 

 

ਇੱਕ ਫਿਲਮ ਲਈ ਇੱਫੀ ਦੇ 51ਵੇਂ ਸਪੈਸ਼ਲ ਜਿਊਰੀ ਅਵਾਰਡ ਨੂੰ 2020 ਦੀ ਫਿਲਮ ‘ਫ਼ਰਵਰੀ’ ਲਈ ਬੁਲਗਾਰੀਆ ਦੇ ਡਾਇਰੈਕਟਰ ਕਾਮਿਨ ਕਾਲੇਵ ਨੂੰ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਤਿੰਨ ਵੱਖ-ਵੱਖ ਉਮਰਾਂ - ਅੱਠ, ਅਠਾਰਾਂ ਅਤੇ ਬਿਆਸੀ ਸਾਲਾਂ ਦੀ ਉਮਰ ਵਿੱਚ ਇੱਕ ਆਦਮੀ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇਹ ਫਿਲਮ ਜੀਵਨ ਦੇ ਵੱਖ-ਵੱਖ ਅਵਤਾਰਾਂ ਦੀ ਇੱਕ ਰਹੱਸਮਈ ਨਿਰੰਤਰਤਾ ਨੂੰ ਪੇਸ਼ ਕਰਦੀ ਹੈ, ਕਾਵਿਕ ਰੂਪਾਂ ਦੀ ਵਰਤੋਂ ਕਰਦਿਆਂ ਦਰਸ਼ਕਾਂ ਨੂੰ ਇਹ ਦਰਸਾਉਂਦੀ ਹੈ ਕਿ ਕੀ ਮਨੁੱਖ ਖੁੱਲ੍ਹੇ ਅਸਮਾਨ ਦੇ ਹੇਠਾਂ ਇੱਕ ਵਿਸ਼ਾਲ ਖੁੱਲ੍ਹੇ ਦ੍ਰਿਸ਼ ਵਿੱਚ ਸਿਰਫ ਡੌਟਸ/ਬਿੰਦੀਆਂ ਹਨ। ਕਾਲੇਵ ਇੱਕ ਲੇਖਕ ਵੀ ਹਨ, ਅਤੇ ਉਨ੍ਹਾਂ ਨੂੰ ‘ਈਸਟਰਨ ਪਲੇਅਜ਼’ (2009) ਅਤੇ ‘ਫੇਸ ਡਾਉਨ’ (2015) ਲਈ ਵੀ ਜਾਣਿਆ ਜਾਂਦਾ ਹੈ।

 

ਕਾਲੇਵ ਨੂੰ ਇੱਕ ਸਿਲਵਰ ਪੀਕੌਕ, ਇੱਕ ਸਰਟੀਫਿਕੇਟ ਅਤੇ 15 ਲੱਖ ਰੁਪਏ (1.5 ਮਿਲੀਅਨ) ਦਾ ਨਕਦ ਪੁਰਸਕਾਰ ਮਿਲਿਆ ਹੈ।

 

ਇੱਫੀ ਦੇ 51 ਵੇਂ ਸਪੈਸ਼ਲ ਮੈਨਸ਼ਨ ਅਵਾਰਡ ਨੂੰ ਭਾਰਤੀ ਡਾਇਰੈਕਟਰ ਕ੍ਰਿਪਾਲ ਕਾਲੀਤਾ ਨੂੰ ਉਨ੍ਹਾਂ ਦੀ ਅਸਾਮੀ ਫਿਲਮ ‘ਬ੍ਰਿਜ’ ਲਈ ਭੇਟ ਕੀਤਾ ਗਿਆ ਹੈ, ਜੋ ਗ੍ਰਾਮੀਣ ਅਸਾਮ ਵਿੱਚ ਸਾਲਾਨਾ ਹੜ੍ਹਾਂ ਕਾਰਨ ਆਉਂਦੀਆਂ ਮੁਸੀਬਤਾਂ ਦੇ ਵਿਚਕਾਰ ਜੀਵਨ ਨੂੰ ਦਰਸਾਉਂਦਾ ਹੈ। ਇਹ ਫਿਲਮ ਰਾਜ ਦੇ ਸਲਾਨਾ ਵਰਤਾਰੇ ਦੀ ਕਹਾਣੀ ਦਸਦੀ ਹੈ, ਜਿੱਥੇ ਸ਼ਕਤੀਸ਼ਾਲੀ ਬ੍ਰਹਮਪੁੱਤਰ ਅਤੇ ਇਸ ਦੀਆਂ ਸਹਾਇਕ ਨਦੀਆਂ ਬਹੁਤ ਸਾਰੇ ਪਿੰਡਾਂ ਵਿੱਚ ਹੜ੍ਹ ਲਿਆਉਂਦੀਆਂ ਹਨ ਅਤੇ ਖੇਤੀ ਨੂੰ ਬਰਬਾਦ ਕਰਦੀਆਂ ਹਨ। ਕਲਿਤਾ ਨੂੰ ਅਵਾਰਡ ਲਈ ਇੱਕ ਸਰਟੀਫਿਕੇਟ ਮਿਲਿਆ ਹੈ।

 

 

ਬਿਰਤਰੀਨ ਪ੍ਰਥਮ ਡਾਇਰੈਕਟਰ ਦਾ ਪੁਰਸਕਾਰ ਬ੍ਰਾਜ਼ੀਲ ਦੇ ਡਾਇਰੈਕਟਰ ਕੈਸੀਓ ਪਰੇਰਾ ਡੌਸ ਸੈਂਟੋਸ ਨੂੰ ਉਨ੍ਹਾਂ ਦੀ 2020 ਦੀ ਪੁਰਤਗਾਲੀ ਫਿਲਮ ਵੈਲੇਂਟਿਨਾ ਲਈ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਇੱਕ 17 ਸਾਲਾ ਟਰਾਂਸਜੈਂਡਰ ਬ੍ਰਾਜ਼ੀਲੀਅਨ ਲੜਕੀ ਦੀ ਕਹਾਣੀ ਦਿਖਾਈ ਗਈ ਹੈ, ਜਿਸਦਾ ਇਕਲੌਤਾ ਮਕਸਦ ਆਪਣੀ ਮਾਂ ਨਾਲ ਇੱਕ ਆਮ ਜ਼ਿੰਦਗੀ ਜਿਉਣਾ ਹੁੰਦਾ ਹੈ।

 

ਡਾਇਰੈਕਟਰ ਸੈਂਟੋਸ ਨੇ ਬ੍ਰਾਸੀਲੀਆ ਯੂਨੀਵਰਸਿਟੀ ਵਿਖੇ ਸਿਨੇਮਾ ਦੀ ਪੜ੍ਹਾਈ ਕੀਤੀ, ਜਿੱਥੇ ਉਨ੍ਹਾਂ ਨੇ ਫਿਕਸ਼ਨ ਅਤੇ ਦਸਤਾਵੇਜ਼ੀ ਪ੍ਰੋਜੈਕਟਾਂ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਦੀਆਂ ਰਚਨਾਵਾਂ ਨੂੰ ਕਈ ਅੰਤਰਰਾਸ਼ਟਰੀ ਫਿਲਮਾਂ ਦੇ ਮੇਲਿਆਂ ਵਿੱਚ ਚੁਣਿਆ ਗਿਆ ਹੈ। ਉਨ੍ਹਾਂ ਨੂੰ 50 ਤੋਂ ਵੱਧ ਪੁਰਸਕਾਰ ਮਿਲ ਚੁੱਕੇ ਹਨ।

 

ਆਈਸੀਐੱਫ਼ਟੀ ਯੂਨੈਸਕੋ ਗਾਂਧੀ ਅਵਾਰਡ

 

ਮਹਾਤਮਾ ਗਾਂਧੀ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਅਹਿੰਸਾ ਦੇ ਆਦਰਸ਼ਾਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਪ੍ਰਦਰਸ਼ਿਤ ਕਰਨ ਵਾਲੀ ਕਿਸੇ ਇੱਕ ਫਿਲਮ ਨੂੰ ਪ੍ਰਤਿਸ਼ਠਾਵਾਨ ਆਈਸੀਐੱਫ਼ਟੀ ਯੂਨੈਸਕੋ ਗਾਂਧੀ ਅਵਾਰਡ ਦਿੱਤਾ ਜਾਂਦਾ ਹੈ, ਇਸ ਵਾਰ ਇਸ ਪੁਰਸਕਾਰ ਨੂੰ ਅਮੀਨ ਨੈਫੇਹ ਦੀ 2020 ਦੀ ਅਰਬੀ ਫਿਲਮ 200 ਮੀਟਰ ਨੂੰ ਦਿੱਤਾ ਗਿਆ ਹੈ। ਜੋ ਇੱਕ ਫਿਲਸਤੀਨੀ ਪਿਤਾ ਦੀ ਕਹਾਣੀ ਦੱਸਦੀ ਹੈ, ਜੋ ਮਿਡਲ ਈਸਟ ਦੇ ਕਬਜ਼ੇ ਵਾਲੇ ਪ੍ਰਦੇਸ਼ ਵਿੱਚ ਰਹਿ ਰਿਹਾ ਹੈ, ਜੋ ਇੱਕ ਸੈਪਰੇਸ਼ਨ ਕੰਧ ਦੇ ਦੂਸਰੇ ਪਾਸੇ ਫ਼ਸਿਆ ਹੋਇਆ ਹੈ ਅਤੇ ਆਪਣੇ ਪੁੱਤਰ ਲਈ ਹਸਪਤਾਲ ਪਹੁੰਚਣ ਦੀ ਸਖਤ ਕੋਸ਼ਿਸ਼ ਕਰਦਾ ਹੈ। ਇਸ ਪੁਰਸਕਾਰ ਵਿੱਚ ਇੱਕ ਸਰਟੀਫਿਕੇਟ ਅਤੇ ਇੱਕ ਤਗਮਾ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਆਈਸੀਐੱਫ਼ਟੀ, ਪੈਰਿਸ ਦੇ ਨਾਲ ਇੱਫੀ ਦੇ ਸਹਿਯੋਗ ਦੇ ਹਿੱਸੇ ਵਜੋਂ ਦਿੱਤਾ ਜਾਂਦਾ ਹੈ।

 

ਪੁਰਸਕਾਰਾਂ ਨੂੰ ਦੇਣ ਦਾ ਫੈਸਲਾ ਇੱਫੀ ਦੀ ਅੰਤਰਰਾਸ਼ਟਰੀ ਜਿਊਰੀ ਦਾ ਸੀ, ਜਿਸ ਵਿੱਚ ਵਿਸ਼ਵ ਭਰ ਦੇ ਉੱਘੇ ਫਿਲਮ ਨਿਰਮਾਤਾਵਾਂ ਸ਼ਾਮਲ ਹਨ ਅਤੇ ਅਰਜਨਟੀਨਾ ਦੇ ਡਾਇਰੈਕਟਰ ਪਾਬਲੋ ਸੀਜ਼ਰ ਇਸਦੇ ਚੇਅਰਮੈਨ ਹਨ। ਪ੍ਰਸੰਨਾ ਵਿਥਾਨਾਜ (ਸ਼੍ਰੀ ਲੰਕਾ), ਅਬੂ ਬਕਰ ਸ਼ਾਵਕੀ (ਆਸਟਰੀਆ), ਪ੍ਰਿਯਦਰਸ਼ਨ (ਭਾਰਤ) ਅਤੇ ਰੁਬੈਯਤ ਹੁਸੈਨ (ਬੰਗਲਾਦੇਸ਼) ਇਸ ਜਿਊਰੀ ਦੇ ਹੋਰ ਮੈਂਬਰ ਸਨ।

 

ਇੱਕ ਵੀਡੀਓ ਸੰਦੇਸ਼ ਵਿੱਚ ਜਿਊਰੀ ਦੇ ਚੇਅਰਮੈਨ ਪਾਬਲੋ ਸੀਜ਼ਰ ਨੇ ਅੰਤਰਰਾਸ਼ਟਰੀ ਪ੍ਰਤੀਯੋਗਤਾ ਸ਼੍ਰੇਣੀ ਵਿੱਚ ਫਿਲਮਾਂ ਦਾ ਮੁਲਾਂਕਣ ਕਰਨ ਲਈ ਜਿਊਰੀ ਨੂੰ ਦਿੱਤੇ ਮੌਕੇ ਲਈ ਫੈਸਟੀਵਲ ਦਾ ਧੰਨਵਾਦ ਕੀਤਾ। “ਅਸੀਂ ਫੈਸਟੀਵਲ ਲਈ ਚੁਣੀਆਂ ਗਈਆਂ ਫਿਲਮਾਂ ਵਿੱਚ ਪ੍ਰਦਰਸ਼ਿਤ ਵਿਆਪਕ ਅਤੇ ਵੰਨ-ਸੁਵੰਨੇ ਵਿਸ਼ਿਆਂ ਤੋਂ ਬਹੁਤ ਖੁਸ਼ ਹਾਂ, ਖ਼ਾਸਕਰ ਉਹ ਜਿਹੜੇ ਸਾਨੂੰ ਵਿਅਕਤੀਗਤ ਅਜ਼ਾਦੀ, ਬੱਚਿਆਂ ਅਤੇ ਇਸ ਸੰਸਾਰ ਦੇ ਸਾਰੇ ਲੋਕਾਂ ਦੇ ਅਧਿਕਾਰਾਂ, ਔਰਤਾਂ ਦੇ ਸਸ਼ਕਤੀਕਰਨ ਅਤੇ ਉਹ ਕੰਮਾਂ ਦੀਆਂ ਯਾਦਾਂ ਜੋ ਕੁਝ ਲੋਕਾਂ ਨੇ ਕੀਤੇ ਹਨ ਅਤੇ ਜਿਨ੍ਹਾਂ ਨੂੰ ਯਕੀਨਨ ਅਸੀਂ ਦੁਬਾਰਾ ਕਦੇ ਨਹੀਂ ਦੇਖਣਾ ਚਾਹਾਂਗੇ। ਇੱਫੀ ਦਾ ਉਨ੍ਹਾਂ ਫਿਲਮਾਂ ਦੀ ਚੋਣ ਲਈ ਜੋ ਸਮੱਗਰੀ ਅਤੇ ਸੁਹਜ ਖੋਜ ਵਿੱਚ ਅਮੀਰ ਹਨ, ਮੈਂ ਧੰਨਵਾਦ ਕਰਦਾ ਹਾਂ।”

 

***

 

ਪੀਪੀ/ ਡੀਜੇਐੱਮ/ ਇੱਫੀ - 73


(Release ID: 1692079) Visitor Counter : 231