ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਭ ਤੋਂ ਪਹਿਲਾ ਹਾਈਬ੍ਰਿਡ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ), ਵਿਸ਼ਵ ਸਿਨੇਮਾ ਦੇ ਕਰੇਮੇ ਡੇ ਲਾ ਕਰੇਮੇ (crème de la crème) ਦੇ ਸਨਮਾਨ ਨਾਲ ਸਮਾਪਤ ਹੋਇਆ
ਡੈਨਿਸ਼ ਵਿਸ਼ਵ ਯੁੱਧ II ਡਰਾਮਾ ਇਨਟੂ ਦ ਡਾਰਕਨੈੱਸ ਨੇ 51ਵੇਂ ਇੱਫੀ ਵਿਖੇ ਗੋਲਡਨ ਪੀਕੌਕ ਪੁਰਸਕਾਰ ਜਿੱਤਿਆ
ਤਾਈਵਾਨੀ ਡਾਇਰੈਕਟਰ ਚੇਨ-ਨੀਨ ਕੋ ਨੇ ਦ ਸਾਈਲੈਂਟ ਫੌਰੈਸਟ ਲਈ ਬਿਹਤਰੀਨ ਡਾਇਰੈਕਟਰ ਦਾ ਪੁਰਸਕਾਰ ਜਿੱਤਿਆ, ਜ਼ੂ-ਚੁਆਨ ਲਿਊ ਨੂੰ ਬਿਹਤਰੀਨ ਅਦਾਕਾਰ ਚੁਣਿਆ ਗਿਆ
ਪੋਲਿਸ਼ ਅਦਾਕਾਰ ਜ਼ੋਫਿਆ ਸਟਾਫੀਜ ਨੂੰ ਆਈ ਨੇਵਰ ਕ੍ਰਾਈ ਵਿੱਚ ਭੂਮਿਕਾ ਲਈ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਮਿਲਿਆ
“ਬੰਗਲਾਦੇਸ਼ ਅਤੇ ਭਾਰਤ ਇੱਕ ਹਨ, ਵੱਖਰੇ ਨਹੀਂ”: ਇੰਡੀਅਨ ਪਰਸਨੈਲਿਟੀ ਆਫ ਦ ਯੀਅਰ ਐਵਾਰਡੀ ਵਿਸ਼ਵਜੀਤ ਚੈਟਰਜੀ
ਸਿਨੇਮਾ ਦਿਮਾਗ ਤੋਂ ਨਹੀਂ ਬਲਕਿ ਦਿਲ ਤੋਂ ਆਉਂਦਾ ਹੈ, ਇੱਫੀ ਵਰਗੇ ਫਿਲਮੀ ਫੈਸਟੀਵਲ ਸਾਨੂੰ ਯਾਦ ਦਿਵਾਉਂਦੇ ਹਨ ਕਿ ਦੁਨੀਆ ਇੱਕ ਹੈ: ਗੋਆ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ੀਆਰੀ
ਇੱਫੀ 51 ਨੇ ਮਨੁੱਖਾਂ ਦਰਮਿਆਨ ਆਪਸੀ ਸਬੰਧ ਅਤੇ ਨੇੜਤਾ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਕਿਆਸ ਅਰਾਈਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ: ਕੇਂਦਰੀ ਮੰਤਰੀ ਸ਼੍ਰੀ ਬਾਬੁਲ ਸੁਪ੍ਰੀਯੋ
ਇੱਫੀ 51 ਕੋਵਿਡ-19 ਤੋਂ ਮਨੁੱਖੀ ਹਿੰਮਤ ਦੀ ਜਿੱਤ ਦੀ ਨਿਸ਼ਾਨਦੇਹੀ ਕਰਦਾ ਹੈ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ
ਇੱਫੀ 51 ਨੇ ਵਿਸ਼ਵ ਸਿਨੇਮਾ ਦੇ ਕਰੇਮੇ ਡੇ ਲਾ ਕਰੇਮੇ ਦਾ ਸਨਮਾਨ ਕੀਤਾ
ਦੂਸਰੇ ਵਿਸ਼ਵ ਯੁੱਧ 'ਤੇ ਫਿਲਮ ਇਨਟੂ ਦਿ ਡਾਰਕਨੇਸ (ਡੀ ਫਾਰਬੇਡੇਰ ਅਰ) ਜਿਸ ਵਿੱਚ ਇੱਕ ਡੈੱਨਮਾਰਕੀ ਇਲੈਕਟ੍ਰੌਨਿਕਸ ਫੈਕਟਰੀ ਦੇ ਮਾਲਕ ਦੀ ਕਹਾਣੀ ਦਰਸਾਈ ਗਈ ਹੈ ਜੋ ਕਿ ਕਾਬਜ਼ ਨਾਜ਼ੀ ਫ਼ੌਜਾਂ ਲਈ ਉਤਪਾਦਨ ਕਰਨ ਲਈ ਮਜਬੂਰ ਹੈ, ਨੇ ਹੁਣੇ ਸਮਾਪਤ ਹੋਏ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਵਿੱਚ ਸ਼ਾਨਦਾਰ ਗੋਲਡਨ ਪੀਕੌਕ ਪੁਰਸਕਾਰ ਜਿੱਤਿਆ ਹੈ। ਗੋਲਡਨ ਪੀਕੌਕ ਅਵਾਰਡ ਵਿੱਚ 40 ਲੱਖ ਰੁਪਏ ਦਾ ਨਕਦ ਇਨਾਮ ਹੁੰਦਾ ਹੈ ਜੋ ਡਾਇਰੈਕਟਰ ਐਂਡਰਸ ਰੇਫਨ ਅਤੇ ਨਿਰਮਾਤਾ ਲੇਨ ਬਰਗਲਮ ਵਿਚਾਲੇ ਬਰਾਬਰ ਵੰਡਿਆ ਜਾਵੇਗਾ, ਦੋਵਾਂ ਨੂੰ ਇੱਕ -ਇੱਕ ਪ੍ਰਮਾਣ ਪੱਤਰ ਵੀ ਦਿੱਤਾ ਗਿਆ ਹੈ।
ਪੁਰਸਕਾਰਾਂ ਦੀ ਘੋਸ਼ਣਾ ਅੱਜ 24 ਜਨਵਰੀ, 2021 ਨੂੰ ਗੋਆ ਵਿੱਚ ਆਯੋਜਿਤ ਕੀਤੇ ਗਏ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਦੇ ਪਹਿਲੇ ਹਾਇਬ੍ਰਿਡ ਵਰਜ਼ਨ ਦੇ ਸਮਾਪਤੀ ਸਮਾਰੋਹ ਵਿੱਚ ਕੀਤੀ ਗਈ।
ਬਿਹਤਰੀਨ ਡਾਇਰੈਕਟਰ ਲਈ ਸਿਲਵਰ ਪੀਕੌਕ, ਤਾਈਵਾਨ ਦੇ ਡਾਇਰੈਕਟਰ, ਲੇਖਕ ਅਤੇ ਨਿਰਮਾਤਾ ਚੇਨ-ਨੀਨ ਕੋ, ਨੂੰ ਉਸ ਦੀ 2020 ਮੈਂਡਰਿਨ ਡਰਾਮਾ ਫਿਲਮ ਦ ਸਾਈਲੈਂਟ ਫੌਰੈਸਟ ਲਈ ਦਿੱਤਾ ਗਿਆ ਹੈ। ਬਿਹਤਰੀਨ ਡਾਇਰੈਕਟਰ ਲਈ ਸਿਲਵਰ ਪੀਕੌਕ ਪੁਰਸਕਾਰ ਵਿੱਚ 15 ਲੱਖ ਰੁਪਏ ਨਕਦ ਅਤੇ ਸਰਟੀਫਿਕੇਟ ਸ਼ਾਮਿਲ ਹੈ।
ਬਿਹਤਰੀਨ ਅਭਿਨੇਤਾ ਲਈ ਸਿਲਵਰ ਪੀਕੌਕ 17 ਸਾਲਾ ਤਜ਼ੂ-ਚੁਆਨ ਲਿਊ ਨੂੰ ਦਿੱਤਾ ਗਿਆ। ਬਿਹਤਰੀਨ ਅਭਿਨੇਤਰੀ ਲਈ ਸਿਲਵਰ ਪੀਕੌਕ ਪਿਓਟਰ ਡੋਮੇਲੇਵਸਕੀ ਦੇ ਆਈ ਨੇਵਰ ਕ੍ਰਾਈ / ਜੈਕ ਨਜਦਾਲੇਜ ਸਟੇਡ ਵਿੱਚ ਭੂਮਿਕਾ ਲਈ ਪੋਲਿਸ਼ ਅਦਾਕਾਰ ਜ਼ੋਫਿਆ ਸਟੇਫਿਜ ਨੂੰ ਦਿੱਤਾ ਗਿਆ ਹੈ।
ਇੱਕ ਫਿਲਮ ਲਈ ਇੱਫੀ 51 ਸਪੈਸ਼ਲ ਜਿਊਰੀ ਪੁਰਸਕਾਰ 2020 ਬਲਗੇਰੀਅਨ ਡਾਇਰੈਕਟਰ ਕਾਮਿਨ ਕਾਲੇਵ ਨੂੰ ਦਿੱਤਾ ਗਿਆ। ਕਾਲੇਵ ਨੂੰ ਇੱਕ ਸਿਲਵਰ ਪੀਕੌਕ, ਇੱਕ ਸਰਟੀਫਿਕੇਟ ਅਤੇ 15 ਲੱਖ ਰੁਪਏ ਦਾ ਨਕਦ ਪੁਰਸਕਾਰ ਪ੍ਰਾਪਤ ਹੋਇਆ।
ਇੱਫੀ 51 ਵਿਸ਼ੇਸ਼ ਜ਼ਿਕਰ ਪੁਰਸਕਾਰ ਭਾਰਤੀ ਡਾਇਰੈਕਟਰ ਕ੍ਰਿਪਾਲ ਕਲਿਤਾ ਨੂੰ ਉਸ ਦੀ ਅਸਾਮੀ ਫਿਲਮ ਬ੍ਰਿਜ ਲਈ ਭੇਟ ਕੀਤਾ ਗਿਆ ਹੈ। ਕਲਿਤਾ ਨੂੰ ਅਵਾਰਡ ਲਈ ਪ੍ਰਮਾਣ ਪੱਤਰ ਮਿਲਿਆ ਹੈ। ਬਿਹਤਰੀਨ ਡੈਬਿਊ ਡਾਇਰੈਕਟਰ ਦਾ ਪੁਰਸਕਾਰ ਬ੍ਰਾਜ਼ੀਲ ਦੇ ਡਾਇਰੈਕਟਰ ਕੈਸੀਓ ਪਰੇਰਾ ਡੌਸ ਸੈਂਟੋਸ ਨੂੰ ਉਨ੍ਹਾਂ ਦੀ 2020 ਦੀ ਪੁਰਗੇਜ਼ੀ ਫਿਲਮ ਵੈਲਨਟੀਨਾ ਲਈ ਦਿੱਤਾ ਗਿਆ ਹੈ, ਜੋ ਕਿ ਇੱਕ 17 ਸਾਲਾ ਟਰਾਂਸਜੈਂਡਰ ਬ੍ਰਾਜ਼ੀਲੀਅਨ ਲੜਕੀ ਦੀ ਕਹਾਣੀ ਦੱਸਦੀ ਹੈ, ਜਿਸਦਾ ਇਕੋ-ਇੱਕ ਉਦੇਸ਼ ਉਸਦੀ ਮਾਂ ਨਾਲ ਆਮ ਜ਼ਿੰਦਗੀ ਜਿਊਣਾ ਹੈ।
ਮਹਾਤਮਾ ਗਾਂਧੀ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਅਹਿੰਸਾ ਦੇ ਆਦਰਸ਼ਾਂ ਨੂੰ ਵਧੀਆ ਧਨਾਗ ਨਾਲ ਪ੍ਰਦਰਸ਼ਿਤ ਕਰਨ ਵਾਲੀ ਇੱਕ ਫਿਲਮ ਨੂੰ ਆਈਸੀਐੱਫਟੀ ਯੂਨੈਸਕੋ ਗਾਂਧੀ ਅਵਾਰਡ, ਅਮੀਨ ਨੈਫੇਹ ਦੀ 2020 ਅਰਬੀ ਫਿਲਮ 200 ਮੀਟਰ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਵਿੱਚ ਇੱਕ ਸਰਟੀਫਿਕੇਟ ਅਤੇ ਇੱਕ ਤਗਮਾ ਹੁੰਦਾ ਹੈ ਜੋ ਫਿਲਮ, ਟੈਲੀਵਿਜ਼ਨ ਅਤੇ ਆਡੀਓਵਿਜ਼ੁਅਲ ਕਮਿਊਨੀਕੇਸ਼ਨ (ਆਈਸੀਐੱਫਟੀ) ਪੈਰਿਸ ਦੇ ਨਾਲ ਇੰਟਰਨੈਸ਼ਨਲ ਕਾਉਂਸਲ ਨਾਲ ਇੱਫੀ ਦੇ ਸਹਿਯੋਗ ਦੇ ਹਿੱਸੇ ਵਜੋਂ ਦਿੱਤਾ ਜਾਂਦਾ ਹੈ।
ਇੱਫੀ 51 ਇੰਟਰਨੈਸ਼ਨਲ ਜਿਊਰੀ ਦੁਆਰਾ ਪੁਰਸਕਾਰਾਂ ਦਾ ਫੈਸਲਾ ਵਿਸ਼ਵ ਭਰ ਦੇ ਉੱਘੇ ਫਿਲਮ ਨਿਰਮਾਤਾਵਾਂ ਦੁਆਰਾ ਕੀਤਾ ਗਿਆ ਹੈ, ਜਿਸ ਵਿੱਚ ਅਰਜਨਟੀਨਾ ਦੇ ਡਾਇਰੈਕਟਰ ਪਾਬਲੋ ਸੀਸਰ ਚੇਅਰਮੈਨ ਹਨ। ਪ੍ਰਸੰਨਾ ਵਿਥਾਨਾਜ (ਸ਼੍ਰੀ ਲੰਕਾ), ਅਬੂ ਬਕਰ ਸ਼ਾਵਕੀ (ਆਸਟਰੀਆ), ਪ੍ਰਿਯਦਰਸ਼ਨ (ਭਾਰਤ) ਅਤੇ ਰੁਬੈਯਤ ਹੁਸੈਨ (ਬੰਗਲਾਦੇਸ਼) ਜਿਊਰੀ ਦੇ ਹੋਰ ਮੈਂਬਰ ਸਨ।
ਇੱਕ ਵੀਡੀਓ ਸੰਦੇਸ਼ ਵਿੱਚ, ਜਿਊਰੀ ਦੇ ਚੇਅਰਮੈਨ ਪਾਬਲੋ ਸੀਸਰ ਨੇ ਅੰਤਰਰਾਸ਼ਟਰੀ ਪ੍ਰਤੀਯੋਗਤਾ ਸ਼੍ਰੇਣੀ ਵਿੱਚ ਫਿਲਮਾਂ ਦਾ ਮੁੱਲਾਂਕਣ ਕਰਨ ਲਈ ਜਿਊਰੀ ਨੂੰ ਦਿੱਤੇ ਮੌਕੇ ਲਈ ਫੈਸਟੀਵਲ ਦਾ ਧੰਨਵਾਦ ਕੀਤਾ। “ਅਸੀਂ ਤਿਉਹਾਰ ਲਈ ਚੁਣੀਆਂ ਗਈਆਂ ਫਿਲਮਾਂ ਵਿੱਚ ਪ੍ਰਦਰਸ਼ਿਤ ਵਿਆਪਕ ਅਤੇ ਵੰਨ-ਸੁਵੰਨੇ ਵਿਸ਼ਿਆਂ ਤੋਂ ਬਹੁਤ ਖੁਸ਼ ਹਾਂ, ਖ਼ਾਸ ਕਰਕੇ ਉਹ ਜਿਹੜੇ ਸਾਨੂੰ ਵਿਅਕਤੀਗਤ ਆਜ਼ਾਦੀ, ਬੱਚਿਆਂ ਦੇ ਅਧਿਕਾਰਾਂ ਅਤੇ ਇਸ ਸੰਸਾਰ ਦੇ ਸਾਰੇ ਲੋਕਾਂ 'ਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਚੀਜ਼ਾਂ ਦੀਆਂ ਯਾਦਾਂ 'ਤੇ ਝਾਤ ਪਾਉਂਦੇ ਹਨ। ਉਨ੍ਹਾਂ ਫਿਲਮਾਂ ਦੀ ਚੋਣ ਲਈ ਇੱਫੀ ਦਾ ਧੰਨਵਾਦ ਕੀਤਾ ਜੋ ਸਮੱਗਰੀ ਅਤੇ ਸੁਹਜ ਖੋਜ ਵਿੱਚ ਸਮ੍ਰਿੱਧ ਹਨ।”
ਅਗਲੇ ਇੱਫੀ ਤੱਕ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਮਤੀ ਜ਼ੀਨਤ ਅਮਾਨ, ਅਤੇ ਸੰਸਦ ਮੈਂਬਰ ਅਤੇ ਅਦਾਕਾਰ ਸ਼੍ਰੀ ਰਵੀ ਕਿਸ਼ਨ ਅੱਜ ਗੋਆ ਦੇ ਤਾਲੇਗਾਓਂ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਇੰਡੋਰ ਸਟੇਡੀਅਮ ਵਿੱਚ ਹੋਏ ਰੰਗਾਰੰਗ ਸਭਿਆਚਾਰਕ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਪੁਰਾਣੇ ਅਦਾਕਾਰ, ਡਾਇਰੈਕਟਰ ਅਤੇ ਨਿਰਮਾਤਾ ਵਿਸ਼ਵਵਜੀਤ ਚੈਟਰਜੀ ਨੂੰ ਇਸ ਮੌਕੇ 'ਤੇ ਇੰਡੀਅਨ ਪਰਸਨੈਲਿਟੀ ਆਫ ਦਿ ਯੀਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਗੋਆ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ੀਅਰੀ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ੍ਰੀ ਬਾਬੁਲ ਸੁਪ੍ਰੀਯੋ ਨੇ ਵੀ ਸਮਾਪਤੀ ਸਮਾਰੋਹ ਵਿੱਚ ਕਈ ਵੱਖ-ਵੱਖ ਖੇਤਰਾਂ ਦੇ ਪਤਵੰਤੇ ਸੱਜਣਾਂ ਨਾਲ ਸ਼ਿਰਕਤ ਕੀਤੀ।
ਅੰਤਰਰਾਸ਼ਟਰੀ ਜਿਊਰੀ ਦੇ ਮੈਂਬਰ, ਡਾਇਰੈਕਟਰ ਸ੍ਰੀ ਪ੍ਰਿਯਦਰਸ਼ਨ ਨਾਇਰ; ਇੱਫੀ ਸਟੀਅਰਿੰਗ ਕਮੇਟੀ ਦੇ ਮੈਂਬਰ ਸ਼੍ਰੀ ਸ਼ਾਜੀ ਐੱਨ ਕਰੁਣ, ਸ਼੍ਰੀ ਰਾਹੁਲ ਰਵੈਲ, ਸ਼੍ਰੀਮਤੀ ਮੰਜੂ ਬੋਰਾਹ ਅਤੇ ਸ਼੍ਰੀ ਰਵੀ ਕੋਟਰਾਕਾਰਾ; ਅਤੇ ਭਾਰਤ ਅਤੇ ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਰੈੱਡ ਕਾਰਪੇਟ 'ਤੇ ਚੱਲੀਆਂ ਅਤੇ ਸਮਾਰੋਹ ਵਿੱਚ ਸ਼ਾਮਲ ਹੋਈਆਂ।
ਗੋਆ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ੀਅਰੀ ਨੇ ਫੈਸਟੀਵਲ ਮਨਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ, ਕਿਹਾ ਕਿ ਅਸਾਧਾਰਣ ਸਮੇਂ ਦੇ ਬਾਵਜੂਦ ਜਿਸ ਵਿਚੋਂ ਅਸੀਂ ਲੰਘ ਰਹੇ ਹਾਂ। “ਸਿਨੇਮਾ ਨਾ ਸਿਰਫ ਸਾਡੇ ਦੇਸ਼ ਨੂੰ, ਬਲਕਿ ਸਾਡੇ ਗੁਆਂਢੀ ਦੇਸ਼ਾਂ ਨੂੰ ਵੀ ਜੋੜ ਰਿਹਾ ਹੈ। ਮੈਂ ਭਾਰਤੀ ਸਿਨੇਮਾ ਅਤੇ ਫਿਲਮ ਨਿਰਮਾਤਾਵਾਂ ਨੂੰ ਸਲਾਮ ਕਰਦਾ ਹਾਂ। ਫਿਲਮ ਫੈਸਟੀਵਲ ਸਿੱਖਣ ਦਾ ਅਤੇ ਸਾਨੂੰ ਯਾਦ ਦਿਵਾਉਣ ਦਾ ਇੱਕ ਮੌਕਾ ਹੈ ਕਿ ਮਤਭੇਦਾਂ ਦੇ ਬਾਵਜੂਦ ਪੂਰੀ ਦੁਨੀਆ ਇੱਕ ਹੈ। ਸਿਨੇਮਾ ਦਿਲ ਨੂੰ ਛੂੰਹਦਾ ਹੈ, ਮਨ ਨੂੰ ਨਹੀਂ; ਇਹ ਦਿਮਾਗ ਤੋਂ ਨਹੀਂ ਬਲਕਿ ਦਿਲੋਂ ਆਉਂਦਾ ਹੈ।”
ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ਼੍ਰੀ ਬਾਬੁਲ ਸੁਪ੍ਰੀਯੋ ਨੇ ਕਿਹਾ ਕਿ ਇੱਫੀ ਦੇ ਇਸ ਸੰਸਕਰਣ ਨੇ ਸਾਰੀਆਂ ਕਿਆਸ ਅਰਾਈਆਂ ਨੂੰ ਪਾਰ ਕਰ ਲਿਆ ਹੈ ਅਤੇ ਉੱਤਮਤਾ ਲਈ ਸੰਚਾਲਨ ਪਲੇਟਫਾਰਮ ਵਜੋਂ ਉਭਰਿਆ ਹੈ। “ਇੱਫੀ 51 ਇੱਕ ਕਿਸਮ ਦੀ ਪ੍ਰਾਪਤੀ ਹੈ, ਜਦੋਂ ਕਿ ਅਸੀਂ ਇਸਨੂੰ ਮਹਾਂਮਾਰੀ ਦੇ ਦਰਮਿਆਨ ਹਾਈਬ੍ਰਿਡ ਢੰਗ ਨਾਲ ਆਯੋਜਿਤ ਕੀਤਾ। ਜਦੋਂ ਮਹਾਨ ਡਾਇਰੈਕਟਰ ਸਾਨੂੰ ਗਿਆਨ ਦੇਣ ਅਤੇ ਮਨੋਰੰਜਨ ਕਰਨ ਲਈ ਫਿਲਮਾਂ ਬਣਾਉਂਦੇ ਹਨ ਤਾਂ ਵੱਡਾ ਪਰਦਾ ਮਨੋਰੰਜਨ ਕਰਦਾ ਹੈ, ਸਾਨੂੰ ਭਾਵਨਾਤਮਕ ਬਣਾਉਂਦਾ ਹੈ ਅਤੇ ਇੱਕ ਵੱਖਰੇ ਢੰਗ ਨਾਲ ਸਾਡੀ ਜ਼ਿੰਦਗੀ ਨੂੰ ਬਣਾਉਂਦਾ ਹੈ। ਇਹ ਸਾਡੀਆਂ ਸਾਰੀਆਂ ਭਾਵਨਾਵਾਂ ਨੂੰ ਵੀ ਵਧਾਉਂਦਾ ਹੈ। ਭਾਰਤ, ਜੋ ਦੁਨੀਆ ਵਿੱਚ ਸਭ ਤੋਂ ਵੱਧ ਫਿਲਮਾਂ ਬਣਾਉਂਦਾ ਹੈ, ਬਾਕੀ ਦੁਨੀਆਂ ਨਾਲ ਮਿਲ ਕੇ ਸਿਨੇਮਾ ਫੈਸਟੀਵਲ ਮਨਾਉਣ ਲਈ ਤਿਆਰ ਹੋ ਗਿਆ ਹੈ।”
ਇਹ ਦੱਸਦਿਆਂ ਕਿ ਇੱਫੀ ਰਚਨਾਤਮਕਤਾ ਦੇ ਇੱਕ ਸ਼ਾਨਦਾਰ ਸੰਕੇਤ ਵਜੋਂ ਸਾਹਮਣੇ ਆਇਆ ਹੈ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਫਿਲਮਾਂ ਦੀਆਂ ਸਾਰੀਆਂ ਸ਼ਖਸੀਅਤਾਂ, ਡੈਲੀਗੇਟਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। “ਮੈਂ ਗੋਆ ਵਿੱਚ ਆਉਣ ਅਤੇ ਸ਼ੂਟਿੰਗ ਲਈ ਭਾਰਤ ਅਤੇ ਵਿਦੇਸ਼ਾਂ ਦੇ ਫਿਲਮ ਨਿਰਮਾਤਾਵਾਂ ਦਾ ਸੁਆਗਤ ਕਰਦਾ ਹਾਂ। ਅਸੀਂ 52ਵੇਂ ਇੱਫੀ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹਾਂ।”
ਇੰਡੀਅਨ ਪਰਸਨੈਲਿਟੀ ਆਵ੍ ਦ ਯੀਅਰ ਅਵਾਰਡ ਪ੍ਰਾਪਤ ਕਰਦੇ ਹੋਏ ਦਿੱਗਜ ਅਭਿਨੇਤਾ ਬਿਸਵਜੀਤ ਚੈਟਰਜੀ ਨੇ ਕਿਹਾ: “ਮੈਂ ਭਾਰਤ ਸਰਕਾਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਸਨੇ ਮੈਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਸਾਲ, ਸਾਨੂੰ ਪਤਾ ਲੱਗਿਆ ਕਿ ਬੰਗਲਾਦੇਸ਼ ਸਾਡਾ ਫੋਕਸ ਦੇਸ਼ ਹੈ, ਇੱਕ ਅਜਿਹਾ ਦੇਸ਼ ਜਿਸ ਨਾਲ ਮੇਰਾ ਡੂੰਘਾ ਸਬੰਧ ਹੈ। ਜਦੋਂ ਬੰਗਲਾਦੇਸ਼ 'ਤੇ ਹਮਲਾ ਕੀਤਾ ਜਾ ਰਿਹਾ ਸੀ, ਪ੍ਰਤਿਭਾਵਾਨ ਡਾਇਰੈਕਟਰ ਰਿਤਵਿਕ ਗੱਤਕ ਮੁੰਬਈ ਵਿੱਚ ਮੇਰੇ ਨਾਲ ਸੀ ਅਤੇ ਅਸੀਂ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਭਾਸ਼ਣਾਂ ਤੋਂ ਪ੍ਰੇਰਿਤ ਹੁੰਦੇ ਸੀ। ਫਿਰ ਰਿਤਵਿਕ ਦੇ ਸੁਝਾਅ ਅਨੁਸਾਰ, ਅਸੀਂ ਦਸਤਾਵੇਜ਼ੀ ਫਿਲਮ ਉਥੇ 'ਦੇਅਰ ਫਲੋਅਜ਼ ਪਦਮਾ, ਦ ਮਦਰ ਰਿਵਰ ' ਬਣਾਈ। ਮੈਂ ਬੰਗਲਾਦੇਸ਼ ਤੋਂ ਮਿਲਿਆ ਪਿਆਰ ਕਦੇ ਨਹੀਂ ਭੁੱਲ ਸਕਦਾ। ਬੰਗਲਾਦੇਸ਼ ਅਤੇ ਭਾਰਤ ਇੱਕ ਹਨ, ਅਸੀਂ ਭਰਾ ਹਾਂ; ਅਸੀਂ ਵੱਖਰੇ ਨਹੀਂ ਹਾਂ। ”
ਇੱਕ ਵੀਡੀਓ ਸੰਦੇਸ਼ ਵਿੱਚ, ਪ੍ਰਸਿੱਧ ਅਭਿਨੇਤਾ ਅਮਿਤਾਭ ਬੱਚਨ ਨੇ ਭਾਰਤ ਸਰਕਾਰ ਨੂੰ ਸਿਨੇਮਾ ਨੂੰ ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਜਿਉਂਦਾ ਰੱਖਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਤਿਉਹਾਰ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਦੀ ਇੱਕ ਮਹਾਨ ਉਦਾਹਰਣ ਹੈ।
ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਸ਼੍ਰੀ ਅਮਿਤ ਖਰੇ ਨੇ ਕਿਹਾ ਕਿ ਇਹ ਤਿਉਹਾਰ ਕੋਵਿਡ -19 ਵਿੱਚ ਮਨੁੱਖੀ ਭਾਵਨਾ ਦੀ ਜਿੱਤ ਦੀ ਨਿਸ਼ਾਨਦੇਹੀ ਕਰਦਾ ਹੈ। “ਇੱਫੀ ਦਾ ਇਹ ਸੰਸਕਰਣ ਵਿਸ਼ੇਸ਼ ਹੈ ਕਿਉਂਕਿ ਇਹ ਇੱਕ ਹਾਈਬ੍ਰਿਡ ਮੋਡ ਵਿੱਚ ਇੱਕ ਫਿਲਮ ਫੈਸਟੀਵਲ ਦਾ ਆਯੋਜਨ ਕਰਨ ਲਈ ਭਾਰਤ ਦੀ ਸਥਿਤੀ 'ਤੇ ਹੈ। ਪੂਰੇ ਏਸ਼ੀਆ ਵਿੱਚ ਇਹ ਪਹਿਲੀ ਵਾਰ ਹੋਇਆ ਹੈ। ਇਹ ਫਿਲਮ ਮੇਲਾ ਭਾਰਤ ਦੀਆਂ ਉੱਤਮ ਕਲਾਵਾਂ ਦੇ ਨਾਲ ਨਾਲ ਵਿਕਸਤ ਤਕਨੀਕਾਂ ਨੂੰ ਉਜਾਗਰ ਕਰਦਾ ਹੈ। ”
ਇੱਫੀ ਦੀਆਂ ਕੁਝ ਹੋਰ ਪ੍ਰਮੁੱਖਤਾਵਾਂ
ਇਸ ਸਾਲ, ਅੰਤਰਰਾਸ਼ਟਰੀ ਮੁਕਾਬਲੇ ਵਿੱਚ 15 ਫਿਲਮਾਂ ਸਨ ਜਿਨ੍ਹਾਂ ਵਿਚੋਂ ਤਿੰਨ ਭਾਰਤੀ ਫਿਲਮ ਨਿਰਮਾਤਾਵਾਂ ਦੁਆਰਾ ਹਨ। ਫੈਸਟੀਵਲ ਕੈਲੀਡੋਸਕੋਪ ਭਾਗ ਦੇ ਤਹਿਤ, ਇੱਫੀ ਨੇ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਚੁਣੀਆਂ ਗਈਆਂ 12 ਫਿਲਮਾਂ ਦਾ ਪ੍ਰਦਰਸ਼ਨ ਕੀਤਾ। ਵਰਲਡ ਪਨੋਰਮਾ ਸੈਕਸ਼ਨ ਦੀਆਂ 48 ਫਿਲਮਾਂ ਸਨ, ਜਿਨ੍ਹਾਂ ਵਿਚ 21 ਏਸ਼ੀਆ ਪ੍ਰੀਮੀਅਰ, 16 ਇੰਡੀਆ ਪ੍ਰੀਮੀਅਰ, 8 ਵਰਲਡ ਪ੍ਰੀਮੀਅਰ ਅਤੇ 3 ਇੰਟਰਨੈਸ਼ਨਲ ਪ੍ਰੀਮੀਅਰ ਸ਼ਾਮਲ ਸਨ। ਡੈਬਿਊ ਫਿਲਮ ਪ੍ਰਤੀਯੋਗਤਾ ਦੇ ਤਹਿਤ, ਇੱਫੀ ਨੇ 7 ਭਾਰਤੀ ਫਿਲਮਾਂ ਸਮੇਤ 7 ਫਿਲਮਾਂ ਦਾ ਪ੍ਰਦਰਸ਼ਨ ਕੀਤਾ। ਦੋ ਪ੍ਰਸਿੱਧ ਫਿਲਮਾਂ ਸਮੇਤ ਦਸ ਮਸ਼ਹੂਰ ਫਿਲਮਾਂ ਨੇ ਆਈਸੀਐਫਟੀ-ਯੂਨੈਸਕੋ ਗਾਂਧੀ ਮੈਡਲ ਲਈ ਮੁਕਾਬਲਾ ਕੀਤਾ।
ਇੱਫੀ 51 ਨੇ ਇਟਲੀ ਦੇ ਸਿਨੇਮਟੋਗ੍ਰਾਫਰ ਵਿਟੋਰੀਓ ਸਟੋਰੋ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਪ੍ਰਸਿੱਧ ਸਿਨੇਮਾ ਸਿਨਮੈਟੋਗ੍ਰਾਫਰ ਨੇ ਕਿਹਾ ਕਿ ਉਹ ਆਪਣੇ ਸਹਿਯੋਗੀ ਅਤੇ ਬਰਨਾਰਡੋ ਬਰਟੋਲੂਚੀ, ਫ੍ਰਾਂਸਿਸ ਕੋਪੋਲਾ, ਕਾਰਲੋਸ ਓਲੀਵੀਰਾ ਅਤੇ ਵੂਡੀ ਐਲਨ ਵਰਗੇ ਮਹਾਨ ਨਿਰਦੇਸ਼ਕਾਂ ਦਾ, ਉਸ ਲਈ ਸ਼ਾਨਦਾਰ ਦਰਸ਼ਨੀ ਯਾਤਰਾ ਦੀ ਦੇਣ ਹੈ।
ਐੱਨਐੱਫਡੀਸੀ ਫਿਲਮ ਬਾਜ਼ਾਰ ਦਾ 14ਵਾਂ ਸੰਸਕਰਣ ਇੱਕ ਹਾਈਬ੍ਰਿਡ ਫਾਰਮੇਟ ਵਿੱਚ ਆਯੋਜਿਤ ਕੀਤਾ ਗਿਆ ਸੀ, ਨੂੰ ਵੀ ਇਸ ਵਾਰ ਵਰਚੂਅਲੀ ਲਾਂਚ ਕੀਤਾ ਗਿਆ ਸੀ।
ਪਿਛੋਕੜ ਵਾਲੇ ਭਾਗ ਵਿੱਚ, ਪ੍ਰਸਿੱਧ ਫਿਲਮ ਨਿਰਮਾਤਾ ਸੱਤਿਆਜੀਤ ਰੇਅ ਦੀ ਪ੍ਰਸਿੱਧ ਕਲਾਸਿਕ ਪ੍ਰਦਰਸ਼ਤ ਕੀਤੀ ਗਈ ਸੀ। ਇੰਡੀਅਨ ਸਿਨੇਮਾ ਦੇ ਪਿਤਾਮਾ ਦੇ 150ਵੇਂ ਜਨਮ ਦਿਵਸ ਦੇ ਮੌਕੇ 'ਤੇ ਦਾਦਾ ਸਾਹਬ ਫਾਲਕੇ ਦੀਆਂ ਚਾਰ ਫਿਲਮਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਇੱਫੀ ਨੇ 18 ਫਿਲਮੀ ਸ਼ਖਸੀਅਤਾਂ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਜਿਨ੍ਹਾਂ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ। ਇਸ ਵਿੱਚ ਇਰਫਾਨ ਖਾਨ, ਰਿਸ਼ੀ ਕਪੂਰ, ਐੱਸ ਪੀ ਬਾਲਸੁਬ੍ਰਹਮਨਿਅਮ, ਸੌਮਿਤਰਾ ਚੈਟਰਜੀ, ਸੁਸ਼ਾਂਤ ਸਿੰਘ ਰਾਜਪੂਤ ਅਤੇ ਬਾਸੂ ਚੈਟਰਜੀ ਵਰਗੀਆਂ ਬਹੁਤ ਸਾਰੀਆਂ ਪਿਆਰੀਆਂ ਸ਼ਖਸੀਅਤਾਂ ਸ਼ਾਮਲ ਸਨ।
ਮਿਡ ਫੈਸਟ ਫਿਲਮ ਸੰਦੀਪ ਕੁਮਾਰ ਦੀ ਮਹਿਰੂਨਿਸਾ ਸੀ, ਜੋ ਫਿਲਮ ਇੰਡਸਟਰੀ ਵਿੱਚ ਪਿੱਤਰਤਾ ਉੱਤੇ ਸਵਾਲ ਖੜੇ ਕਰਨ ਵਾਲੀ ਇੱਕ ਭੜਕਾਊ ਫਿਲਮ ਸੀ।
ਕਿਯੋਸ਼ੀ ਕੁਰੋਸਾਵਾ ਦੁਆਰਾ ਨਿਰਦੇਸ਼ਤ ਇੱਕ ਜਪਾਨੀ ਫਿਲਮ 'ਵਾਈਫ ਆਵੇ ਅ ਸਪਾਈ' ਦੀ ਸਕ੍ਰੀਨਿੰਗ ਦੇ ਨਾਲ ਇਹ ਫੈਸਟੀਵਲ ਸਮਾਪਤੀ ਦੇ ਨੇੜੇ ਆ ਗਿਆ ਹੈ। ਇਹ ਫਿਲਮ ਉਨ੍ਹਾਂ ਪਤੀ-ਪਤਨੀ ਦੀ ਕਹਾਣੀ ਦੱਸਦੀ ਹੈ ਜਿਸ ਨੂੰ ਕੁਝ ਅਣਕਿਆਸੇ ਹਾਲਾਤਾਂ ਦੁਆਰਾ ਸੁੱਟ ਦਿੱਤਾ ਗਿਆ ਸੀ। ਕੁਰੋਸਾਵਾ, ਜਿਸ ਨੇ ਇੱਫੀ 51 ਸਮਾਪਨ ਸਮਾਰੋਹ ਨੂੰ ਸੰਬੋਧਿਤ ਕੀਤਾ। ਕੁਰੋਸਾਵਾ ਨੇ ਕਿਹਾ ਕਿ ਫਿਲਮ ਸਮੁੰਦਰ ਤੋਂ ਪਾਰ ਪਹੁੰਚ ਗਈ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਇਹ ਤੁਹਾਨੂੰ ਮੇਰੇ ਬੋਲਾਂ ਨਾਲੋਂ ਵਧੇਰੇ ਚੰਗੀ ਤਰਾਂ ਦੱਸਦੀ ਹੈ। ਮੇਰੀ ਫਿਲਮ 1940 ਦੇ ਜਾਪਾਨ ਸੈਟ 'ਤੇ ਫ਼ਿਲਮਾਈ ਗਈ ਹੈ, ਅਤੇ ਇਸ ਵਿੱਚ ਇੱਕ ਜੋੜੇ ਨੂੰ ਦਰਸਾਇਆ ਗਿਆ ਹੈ ਜੋ ਸਮੇਂ ਦੇ ਰਹਿਮ 'ਤੇ ਹੈ। ”
https://youtu.be/eZMVZRelbzo
***
ਡੀਜੇਐੱਮ/ਐੱਸਕੇਵਾਈ/ਐੱਸਸੀ/ਇੱਫੀ -77
(Release ID: 1692062)
Visitor Counter : 210