ਸੂਚਨਾ ਤੇ ਪ੍ਰਸਾਰਣ ਮੰਤਰਾਲਾ

“ਹਾਈਵੇਜ਼ ਆਵ੍ ਲਾਈਫ਼ ਮਣੀਪੁਰ ਦੇ ਟਰੱਕਾਂ ਵਾਲਿਆਂ ਅਤੇ ਉਨ੍ਹਾਂ ਦੇ ਸੰਘਰਸ਼ਾਂ ਬਾਰੇ ਹੈ” - ਡਾਇਰੈਕਟਰ ਅਮਰ ਮਾਈਬਮ


ਇੱਫੀ ਦੇ ਇੰਡੀਅਨ ਪਨੋਰਮਾ ਵਿੱਚ ਫਿਲਮ ਡਿਵੀਜ਼ਨ ਦੀ ਦਸਤਾਵੇਜ਼ੀ ਫਿਲਮ

ਮੈਂ ਫਿਲਮ ਦੇ ਨਿਰਮਾਣ ਲਈ ਫਿਲਮ ਡਿਵੀਜ਼ਨ ਦਾ ਧੰਨਵਾਦ ਕਰਦਾ ਹਾਂ: ਡਾਇਰੈਕਟਰ ਅਮਰ ਮਾਈਬਮ

ਫਿਲਮ ਡਿਵੀਜ਼ਨ ਦੀ ਅਮਰਜੀਤ ਸਿੰਘ ਮਾਈਬਮ ਦੁਆਰਾ ਬਣਾਈ ਗਈ 52 ਮਿੰਟ ਦੀ ਡਾਕੂਮੈਂਟਰੀ, ਟਰੱਕਾਂ ਦੇ ਇੱਕ ਸਮੂਹ ਦੀ ਯਾਤਰਾ ਨੂੰ ਦਿਖਾਉਂਦੀ ਹੈ ਜਦੋਂ ਉਹ ਖਤਰਨਾਕ ਮਾਰਗਾਂ 'ਤੇ, ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਮਣੀਪੁਰ ਦੇ ਲੋਕਾਂ ਦੀ ਸੇਵਾ ਕਰਨ ਲਈ ਜ਼ਰੂਰੀ ਚੀਜ਼ਾਂ ਲੈ ਕੇ ਜਾਂਦੇ ਹਨ। ਫਿਲਮ ਨੂੰ ਭਾਰਤੀ ਪੈਨੋਰਮਾ ਨਾਨ-ਫੀਚਰ ਫਿਲਮਾਂ ਦੇ ਤਹਿਤ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਆਵ੍) ਵਿੱਚ ਚੁਣਿਆ ਗਿਆ ਹੈ।

 

https://ci5.googleusercontent.com/proxy/mURYyLrm0oiuPlhvFbkzJ6qG0OZMuyGCZF-8_izm5iQNnc-ooyjiZx02QxiuyY48rt25Kh-w_IQoi_gWFugMXgz4EkvRpAphah5oIAgrTQ-5zqaaLA=s0-d-e1-ft#https://static.pib.gov.in/WriteReadData/userfiles/image/22LRC7.jpg

 

“ਇਹ ਉੱਤਰ ਪੂਰਬੀ ਭਾਰਤ ਦੇ ਰਾਜਮਾਰਗਾਂ 'ਤੇ ਇੱਕ ਪਰਸਪਰ ਸੰਵਾਦ ਵਾਲੀ ਫਿਲਮ ਹੈ। ਮੈਂ ਦਸਤਾਵੇਜ਼ੀ ਫਿਲਮਾਂ ਨੂੰ 2014 ਵਿੱਚ ਫਿਲਮਾਉਣਾ ਸ਼ੁਰੂ ਕੀਤਾ ਸੀ ਅਤੇ 2017 ਤੱਕ ਜਾਰੀ ਰਿਹਾ ਤਾਂ ਜੋ ਮੈਂ ਉਨ੍ਹਾਂ ਪਲਾਂ ਨੂੰ ਲਾਈਵ ਕੈਮਰੇ ਵਿੱਚ ਕੈਦ ਕਰ ਸਕਾਂ। ਮਾਈਬਮ ਨੇ ਅੱਜ 24 ਜਨਵਰੀ 2021 ਨੂੰ ਪਣਜੀ ਵਿੱਚ ਇੱਫੀ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਇਸ ਨੂੰ ਅੰਤਿਮ ਛੋਹਾਂ ਨਾਲ ਸਾਲ 2018 ਵਿੱਚ ਪੂਰਾ ਕਰਨ ਦੇ ਯੋਗ ਹੋ ਗਿਆ ਸੀ।" ਇਹ ਦਸਤਾਵੇਜ਼ੀ ਫਿਲਮ ਕੱਲ੍ਹ ਇੱਫੀ ਵਿੱਚ ਪ੍ਰਦਰਸ਼ਤ ਕੀਤੀ ਗਈ ਸੀ।

 

ਨੈਸ਼ਨਲ ਹਾਈਵੇਅ 2 ਅਤੇ 37 ਜੋ ਕਿ ਮਣੀਪੁਰ ਦਾ ਜੀਵਨ ਰੇਖਾ ਮੰਨਿਆ ਜਾਂਦਾ ਹੈ ਜੋ ਭੂ ਸਥਲੀ ਰਾਜ ਨੂੰ ਬਾਕੀ ਵਿਸ਼ਵ ਨਾਲ ਜੋੜਦਾ ਹੈ। ਦਸਤਾਵੇਜ਼ੀ ਫਿਲਮ ਜੋ ਪੰਜ ਸਾਲਾਂ ਦੇ ਅਰਸੇ ਦੌਰਾਨ ਬਣਾਈ ਗਈ ਹੈ, ਵਿੱਚ ਆਰਥਿਕ ਨਾਕਾਬੰਦੀ, ਹੜਤਾਲਾਂ, ਜਬਰਨ ਵਸੂਲੀ ਅਤੇ ਸੜਕ ਦੇ ਮਾੜੇ ਹਾਲਾਤ ਦੀ ਤਸਵੀਰ ਦਿੱਤੀ ਗਈ ਹੈ ਜੋ ਕਿ ਰਾਜਮਾਰਗਾਂ ਨੂੰ ਟਰੱਕਾਂ ਵਾਲਿਆਂ ਲਈ ਜਾਨਲੇਵਾ ਖੇਤਰ ਬਣਾਉਂਦੇ ਹਨ। 

 

“ਮੈਂ ਇਸ ਫਿਲਮ ਨੂੰ ਸਿਰਫ ਇੱਕ ਮਹੀਨੇ ਦੇ ਅੰਦਰ ਵੌਇਸ ਓਵਰ ਦੇ ਕੇ ਪੂਰਾ ਕਰ ਸਕਦਾ ਸੀ। ਪਰ ਮੈਂ ਹਕੀਕਤ ਨੂੰ ਹਾਸਲ ਕਰਨ ਲਈ ਸਹੀ ਪਲ ਦੀ ਉਡੀਕ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਉਨ੍ਹਾਂ ਕਿਰਦਾਰਾਂ ਨੂੰ ਲਿਆ ਜੋ 2014 ਤੋਂ 2018 ਤੱਕ ਟਰੱਕ ਚਲਾਉਂਦੇ ਸਨ ਅਤੇ ਉਨ੍ਹਾਂ ਨਾਲ ਯਾਤਰਾ ਕੀਤੀ। 

 

https://ci5.googleusercontent.com/proxy/YRILmVCMttx4XUkDF7rKlhPH7qcNMEofvhCKjD-71Zltc5IczSF3sUiPL1_snXeSwxb-GPhc-OMGulsikvO7qgsH3qvx1Ps01B6hjtAcO2p-GmKcbQ=s0-d-e1-ft#https://static.pib.gov.in/WriteReadData/userfiles/image/23FUDN.jpg

 

ਉਨ੍ਹਾਂ ਆਪਣੀ ਰਾਏ ਵੀ ਸਾਂਝੀ ਕੀਤੀ ਕਿ ਇੱਕ ਕਾਰਨ ਹੈ ਕਿ ਬਾਕੀ ਭਾਰਤ ਨੂੰ ਮਣੀਪੁਰ ਰਾਜ ਬਾਰੇ ਬਹੁਤ ਘੱਟ ਗਿਆਨ ਹੈ। “ਸਾਡੀ ਸਿਖਿਆ ਪ੍ਰਣਾਲੀ ਵਿੱਚ ਮਣੀਪੁਰ ਰਾਜ ਬਾਰੇ ਬਹੁਤ ਕੁਝ ਨਹੀਂ ਹੈ। ਸਾਡੇ ਸਿਲੇਬਸ ਵਿੱਚ ਮਣੀਪੁਰ ਬਾਰੇ ਬਹੁਤ ਕੁਝ ਨਹੀਂ ਹੈ। ਉਨ੍ਹਾਂ ਕਿਹਾ, "ਸਾਡੀ ਸਿੱਖਿਆ ਪ੍ਰਣਾਲੀ ਦਾ ਇੱਕ ਮੁੱਖ ਕਾਰਨ ਹੈ ਜੋ ਕੁਝ ਲੋਕਾਂ ਨੂੰ ਅਸਲ ਮੁੱਦਿਆਂ ਬਾਰੇ ਜਾਣਕਾਰੀ ਦਿੰਦਾ ਹੈ”।

 

ਫਿਲਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਫਿਲਮ ਮਣੀਪੁਰ ਵਿੱਚ ਦੋ ਵਿਰੋਧ ਪ੍ਰਦਰਸ਼ਨਾਂ ਦੇ ਪਿਛੋਕੜ ਦੇ ਵਿਰੁੱਧ ਬਣਾਈ ਗਈ ਹੈ। “ਇੱਕ ਅੰਦਰੂਨੀ ਲਾਈਨ ਪਰਮਿਟ ਹੈ ਅਤੇ ਦੂਜਾ ਮਣੀਪੁਰ ਦਾ ਜ਼ਿਲ੍ਹਾ ਵਿਭਾਜਨ ਹੈ”।

 

ਇੱਫੀ ਸਕ੍ਰੀਨਜ਼ 'ਤੇ ਫਿਲਮ ਦੀ ਸਕ੍ਰੀਨਿੰਗ ਦੇ ਤਜ਼ਰਬੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਪਰ ਸੁਝਾਅ ਦਿੱਤਾ ਗਿਆ ਕਿ ਫਿਲਮ ਥੋੜ੍ਹੀ ਲੰਮੀ ਹੋਣੀ ਚਾਹੀਦੀ ਸੀ। “ਫਿਲਮ ਦੇਖਣ ਤੋਂ ਬਾਅਦ, ਮੈਂ ਵੀ ਇਹੀ ਮਹਿਸੂਸ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਫਿਲਮ ਵਿੱਚ ਠਹਿਰਾਅ ਦੀ ਘਾਟ ਹੈ ਅਤੇ ਦਸਤਾਵੇਜ਼ੀ ਫਿਲਮ ਤੇਜ਼ ਰਫਤਾਰ ਨਾਲ ਚੱਲਦੀ ਹੈ। 

 

https://ci5.googleusercontent.com/proxy/atLVUon3tcyGwKMW665gv4inVml0POprJbMYkL3IwnhQQQbWU5fwaGCu39ZDyqA-ZLOVkh3JcFS_M0x8vbSQFbR8vqrK8-qF9k1RpvCkC1XDDtQnPA=s0-d-e1-ft#https://static.pib.gov.in/WriteReadData/userfiles/image/246LJU.jpg

 

ਉਨ੍ਹਾਂ ਨੇ ਫਿਲਮ ਡਿਵੀਜ਼ਨ ਦਾ ਵੀ ਧੰਨਵਾਦ ਕੀਤਾ, ਜਿਸ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਸੀ। “ਮੈਂ ਫਿਲਮ ਡਿਵੀਜ਼ਨ ਦਾ ਮੇਰੇ ਤੇ ਵਿਸ਼ਵਾਸ ਕਰਨ ਅਤੇ ਫਿਲਮ ਨਿਰਮਾਣ ਲਈ ਧੰਨਵਾਦ ਕਰਨਾ ਚਾਹਾਂਗਾ। ਮੇਰੀ ਦੋਸਤ, ਕਿਰਨ ਉਦੋਂ ਤੱਕ ਮੇਰਾ ਸਹਿਯੋਗ ਕਰ ਰਹੀ ਸੀ ਜਦੋਂ ਤੱਕ ਫਿਲਮ ਡਿਵੀਜ਼ਨ ਦੀ ਆਮਦ ਨਹੀਂ ਹੁੰਦੀ। ਮੈਂ ਦੋਵਾਂ ਦਾ ਧੰਨਵਾਦੀ ਹਾਂ। 

 

ਜੋਖਮ ਭਰੇ ਮਾਹੌਲ ਦੇ ਵਿਚਕਾਰ ਫਿਲਮ ਦੀ ਬਣਾਵਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ, “ਇਸ ਦਸਤਾਵੇਜ਼ੀ ਫਿਲਮ ਨੂੰ ਬਣਾਉਣ ਵੇਲੇ ਮੈਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਵੀ ਕੋਈ ਵਿਰੋਧ ਹੁੰਦਾ ਮੈਂ ਤੁਰੰਤ ਆਪਣੇ ਫੁਟੇਜ ਲਈ ਆਪਣੇ ਕੈਮਰੇ ਨਾਲ ਮੌਕੇ 'ਤੇ ਪਹੁੰਚ ਜਾਂਦਾ ਸੀ। ਉਨ੍ਹਾਂ ਨੇ ਮੇਰਾ ਕੈਮਰਾ ਜ਼ਬਤ ਕਰ ਲਿਆ ਅਤੇ ਇੱਕ ਖ਼ਾਸ ਦਿਨ 'ਤੇ ਮੇਰੇ ਸਾਰੇ ਫੁਟੇਜ ਮਿਟਾ ਦਿੱਤੇ। ਪਰ ਇਸ ਨਾਲ ਮੈਨੂੰ ਪ੍ਰਾਜੈਕਟ ਨੂੰ ਅੱਗੇ ਵਧਾਉਣ ਦਾ ਹੌਸਲਾ ਮਿਲਿਆ।”

 

https://ci3.googleusercontent.com/proxy/R3wH1qWzUOxsTqy3NqK_SgvysGB6PAwkLNI8bHVTPwcAnMpYuD8QajtZvPSD9_vNz2D0U_vzXTfV8iIgv7_0WQ0LLwXrZB0RyS1xFzSIxTsH1eghVQ=s0-d-e1-ft#https://static.pib.gov.in/WriteReadData/userfiles/image/25EAM2.jpg

 

ਉਨ੍ਹਾਂ ਅੱਗੇ ਕਿਹਾ ਕਿ, "ਇੱਕ ਫੌਜੀ ਨੂੰ ਕਦੇ ਵੀ ਲੜਾਈ ਤੋਂ ਨਹੀਂ ਡਰਨਾ ਚਾਹੀਦਾ।" ਉਨ੍ਹਾਂ ਧਿਆਨ ਦਿਵਾਇਆ ਕਿ ਫਿਲਮ ਬਣਾਉਣ ਦਾ ਪੇਸ਼ਾ ਅਜਿਹੇ ਜੋਖਮਾਂ ਦੀ ਮੰਗ ਕਰਦਾ ਹੈ ਅਤੇ ਫਿਲਮ ਨਿਰਮਾਤਾ ਨੂੰ ਇਸ ਬਾਰੇ ਦੂਜੀ ਸੋਚ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮਾਪੇ ਬਹੁਤ ਸਹਿਯੋਗੀ ਸਨ ਅਤੇ ਉਹਨਾਂ ਨੇ ਕਦੇ ਵੀ ਉਸਨੂੰ ਸੁਪਨੇ 'ਤੇ ਚੱਲਣ ਤੋਂ ਨਹੀਂ ਰੋਕਿਆ। 

 

ਫਿਲਮ ਨੇ ਲਿਬਰੇਸ਼ਨ ਡੌਕਫੈਸਟ ਬੰਗਲਾਦੇਸ਼ ਵਿੱਚ ਸਰਬੋਤਮ ਅੰਤਰ ਰਾਸ਼ਟਰੀ ਦਸਤਾਵੇਜ਼ੀ ਫਿਲਮ, ਕੋਲਕਾਤਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਬਿਹਤਰੀਨ ਭਾਰਤੀ ਡਾਕੂਮੈਂਟਰੀ, ਸਰਬੋਤਮ ਨਾਨ-ਫੀਚਰ ਫਿਲਮ, ਬਿਹਤਰੀਨ ਨਿਰਦੇਸ਼ਨ, ਬਿਹਤਰੀਨ ਸਿਨੇਮਾਟੋਗ੍ਰਾਫੀ ਅਤੇ ਮਣੀਪੁਰ ਰਾਜ ਫਿਲਮ ਪੁਰਸਕਾਰ 2020 ਵਿੱਚ ਬਿਹਤਰੀਨ ਐਡੀਟਿੰਗ ਸਮੇਤ ਕਈ ਪੁਰਸਕਾਰ ਜਿੱਤੇ ਹਨ।

 

ਸਾਰ

ਇਹ ਫਿਲਮ ਮਣੀਪੁਰ ਦੇ ਲੋਕਾਂ ਨੂੰ ਵਰਤਮਾਨ ਵਿੱਚ ਪੇਸ਼ ਆ ਰਹੇ ਨਕਾਰਾਤਮਕ ਦ੍ਰਿਸ਼ਟੀਕੋਣ ਦੀ ਇੱਕ ਸੂਚਕ ਹੈ, ਜਿਸ ਨੂੰ ਮਣੀਪੁਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗਾਂ 'ਤੇ ਟਰੱਕ ਚਾਲਕਾਂ ਦੀਆਂ ਰੋਜ਼ਾਨਾ ਮੁਸ਼ਕਲਾਂ ਦਾ ਵਰਣਨ ਕੀਤਾ ਗਿਆ ਹੈ।

 

ਅਮਰਜੀਤ ਸਿੰਘ ਮਾਈਬਮ

 

ਅਮਰਜੀਤ ਸਿੰਘ ਮਾਈਬਮ ਨੇ ਦੂਰਦਰਸ਼ਨ ਲਈ ਕਈ ਗਲਪ ਅਤੇ ਗ਼ੈਰ-ਗਲਪ ਦਾ ਨਿਰਦੇਸ਼ਨ ਕੀਤਾ ਹੈ ਅਤੇ ਫਿਲਮਾਂਕਣ ਕੀਤਾ ਹੈ। ਉਸ ਦੀਆਂ ਸੁਤੰਤਰ ਦਸਤਾਵੇਜ਼ੀ ਫਿਲਮਾਂ ਵਿੱਚ ‘ਪੀੜਤਾਂ ਦਾ ਸ਼ਹਿਰ’, ‘ਮੇਰਾ ਖਿਆਲੀ ਪਿੰਡ’, ਅਤੇ (ਸਹਿ-ਨਿਰਦੇਸ਼ਤ) ‘ਨਵਾਂ - ਆਤਮਿਕ ਭਾਵਨਾ’ ਸ਼ਾਮਲ ਹਨ।

 

https://youtu.be/aq0XiE_UcKQ 

 

******


 

ਡੀਐੱਲ/ਇੱਫੀ- 75


(Release ID: 1692061) Visitor Counter : 197