ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੈਟਰਨ ਐਕਟਰ ਬਿਸਵਜੀਤ ਚੈਟਰਜੀ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ)–51 ਦੇ ਸਮਾਪਨ ਸਮਾਰੋਹ ਸਮੇਂ ‘ਸਾਲ ਦੀ ਭਾਰਤੀ ਸ਼ਖ਼ਸੀਅਤ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ



“ਬੰਗਲਾਦੇਸ਼ ਤੇ ਭਾਰਤ ਇੱਕ ਹਨ, ਵੱਖ ਨਹੀਂ”

ਗੋਆ’ਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਨੇ ਹਿੰਦੀ ਅਤੇ ਬੰਗਾਲੀ ਸਿਨੇਮਾ ਦੇ ਵੈਟਰਨ ਐਕਟਰ, ਨਿਰਮਾਤਾ, ਡਾਇਰੈਕਟਰ ਬਿਸਵਜੀਤ ਚੈਟਰਜੀ ਨੂੰ ਅੱਜ’ਸਲ ਦੀ ਭਾਰਤੀ ਸ਼ਖ਼ਸੀਅਤ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ। ਇਸ ਐਕਟਰ ਨੂੰ ਅੱਜ ਇਹ ਪੁਰਸਕਾਰ ਇੱਫੀ ਦੇ ਸਮਾਪਨ ਸਮਾਰੋਹ ਸਮੇਂ ਗੋਆ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਯਾਰੀ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਅਤੇ ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਦੁਆਰਾ ਭੇਟ ਕੀਤਾ ਗਿਆ ਹੈ।

 

 

ਇਸ ਪੁਰਸਕਾਰ ਦਾ ਐਲਾਨ 16 ਜਨਵਰੀ, 2021 ਨੂੰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵੜੇਕਰ ਨੇ ਇਸ ਫੈਸਟੀਵਲ ਦੇ ਉਦਘਾਟਨ ਸਮਾਰੋਹ ਮੌਕੇ ਕੀਤਾ ਸੀ।

 

ਇਸ ਮੌਕੇ ਬੋਲਦਿਆਂ ਵੈਟਰਨ ਐਕਟਰ ਨੇ ਕਿਹਾ: ‘ਮੈਂ ਭਾਰਤ ਸਰਕਾਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਤਹਿ–ਦਿਲੋਂ ਧੰਨਵਾਦੀ ਹਾਂ ਕਿ ਉਨ੍ਹਾਂ ਮੈਨੂੰ ਇਸ ਪੁਰਸਕਾਰ ਨਾਲ ਨਿਵਾਜ਼ਿਆ। ਇਸ ਸਾਲ, ਸਾਨੂੰ ਪਤਾ ਲੱਗਾ ਕਿ ਬੰਗਲਾਦੇਸ਼ ਸਾਡਾ ਫ਼ੋਕਸ ਦੇਸ਼ ਹੈ, ਇੱਕ ਅਜਿਹਾ ਦੇਸ਼ ਜਿਸ ਨਾਲ ਮੇਰਾ ਡੂੰਘਾ ਸਬੰਧ ਹੈ। ਜਦੋਂ ਬੰਗਲਾਦੇਸ਼ ਉੱਤੇ ਹਮਲਾ ਹੋਇਆ ਸੀ, ਸੂਝਵਾਨ ਡਾਇਰੈਕਟਰ ਰਿਤਵਿਕ ਗਾਤਕ ਮੇਰੇ ਨਾਲ ਮੁੰਬਈ’ਚ ਸਨ ਅਤੇ ਅਸੀਂ ਅਕਸਰ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਦੇ ਭਾਸ਼ਣਾਂ ਤੋਂ ਪ੍ਰੇਰਿਤ ਹੁੰਦੇ ਰਹਿੰਦੇ ਸਾਂ। ਤਦ ਰਿਤਵਿਕ ਦਾ ਦੇ ਸੁਝਾਅ ਅਨੁਸਾਰ ਅਸੀਂ ਇੱਕ ਦਸਤਾਵੇਜ਼ੀ ਫ਼ਿਲਮ ‘ਦੇਅਰ ਫ਼ਲੋਅਜ਼ ਪਦਮਾ, ਦਿ ਮਦਰ ਰਿਵਰ’ ਬਣਾਈ ਸੀ; ਬਾਅਦ’ਚ ਮੈਂ ਢਾਕਾ ਗਿਆ ਤੇ ਉਹ ਫ਼ਿਲਮ ਬੰਗਬੰਧੂ ਨੂੰ ਭੇਟ ਕੀਤੀ। ਮੈਂ ਉਨ੍ਹਾਂ ਦੇ ਦਫ਼ਤਰ’ਚ ਦੋ ਪੇਂਟਿੰਗਜ਼ ਵੇਖੀਆਂ, ਉਹ ਗੁਰੂਦੇਵ ਰਾਬਿੰਦਰਨਾਥ ਟੈਗੋਰ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀਆਂ ਸਨ। ਮੈਂ ਬੰਗਲਾਦੇਸ਼ ਤੋਂ ਮਿਲੇ ਪਿਆਰ ਨੂੰ ਕਦੇ ਵੀ ਨਹੀਂ ਭੁਲਾ ਸਕਦਾ। ਬੰਗਲਾਦੇਸ਼ ਤੇ ਭਾਰਤ ਇੱਕ ਹਨ, ਅਸੀਂ ਭਰਾ ਹਾਂ; ਅਸੀਂ ਵੱਖ ਨਹੀਂ ਹਾਂ।’

 

ਐਕਟਰ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਗਾਇਕ ਤੇ ਨਿਰਮਾਤਾ ਹੇਮੰਤ ਕੁਮਾਰ ਦੇ ਰਿਣੀ ਹਨ, ਜੋ ਉਨ੍ਹਾਂ ਨੂੰ ਬੰਗਲਾਦੇਸ਼ ਤੋਂ ਮੁੰਬਈ ਲੈ ਕੇ ਆਏ ਸਨ।

 

ਇਸ ਮੌਕੇ ਇੱਕ ਵੀਡੀਓ ਚਲਾਈ ਗਈ, ਜਿਸ ਵਿੱਚ ਉਨ੍ਹਾਂ ਖ਼ਾਸ ਤੌਰ’ਤੇ ਇੱਕ ਕਲਾਕਾਰ ਵਜੋਂ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਨ: ‘ਇੱਕ ਕਲਾਕਾਰ ਵਜੋਂ, ਇੱਕ ਐਕਟਰ ਵਜੋਂ ਮੈਂ ਕੁਝ ਬਣਨਾ ਚਾਹੁੰਦਾ ਸਾਂ। ਮੈਂ ਸਮੁੱਚੇ ਭਾਰਤ ਦਾ ਐਕਟਰ ਬਣਨਾ ਚਾਹੁੰਦਾ ਸਾਂ, ਸਿਰਫ਼ ਪੱਛਮੀ ਬੰਗਾਲ’ਚ ਹੀ ਜਾਣਿਆ ਜਾਣ ਵਾਲਾ ਐਕਟਰ ਨਹੀਂ ਰਹਿਣਾ ਚਾਹੁੰਦਾ ਸਾਂ। ਜੇ ਕਿਸੇ ਨੂੰ ਆਪਣੇ ਦਿਲ’ਚ ਭਰੋਸਾ ਹੈ ਕਿ ਉਹ ਕੁਝ ਹਾਸਲ ਕਰਨ ਦੇ ਯੋਗ ਹੋਵੇਗਾ/ਹੋਵੇਗੀ, ਤਾਂ ਆਪਣੇ–ਆਪ ਉੱਤੇ ਭਰੋਸਾ ਕਾਇਮ ਰੱਖੋ ਤੇ ਆਪਣੇ ਚੁਣੇ ਰਾਹ ਤੋਂ ਇੱਧਰ–ਉੱਧਰ ਨਾ ਭਟਕੋ, ਤਾਂ ਉਹ ਯਕੀਨੀ ਤੌਰ ਉੱਤੇ ਕਾਮਯਾਬ ਹੋਵੇਗਾ। ਜਦੋਂ ਤੁਸੀਂ ਕੋਈ ਭੂਮਿਕਾ ਨਿਭਾਉਂਦੇ ਹੋ, ਤਾਂ ਉਸ ਕਿਰਦਾਰ ਨੂੰ ਇੰਝ ਨਿਭਾਓ, ਜਿਵੇਂ ਉਸ ਲਈ ਚੁਣੇ ਗਏ ਸਿਰਫ਼ ਤੁਸੀਂ ਹੀ ਸਰਬੋਤਮ ਵਿਅਕਤੀ ਹੋ। ਇੱਕ ਕਲਾਕਾਰ ਦੀ ਤਲਾਸ਼ ਅੰਤ ਤੱਕ ਖ਼ਤਮ ਨਹੀਂ ਹੁੰਦੀ।’

 

 

ਬਿਸਵਜੀਤ ਚੈਟਰਜੀ ਫ਼ਿਲਮ ‘ਬੀਸ ਸਾਲ ਬਾਅਦ’ ਵਿੱਚ ਕੁਮਾਰ ਵਿਜੇ ਸਿੰਘ, ਸੰਗੀਤਮਈ ਨਾਟਕ ‘ਕੋਹਰਾ’’ਚ ਰਾਜਾ ਅਮਿਤ ਕੁਮਾਰ ਸਿੰਘ, ਰੋਮਾਂਟਿਕ ਫ਼ਿਲਮ ‘ਐਪ੍ਰਿਲ ਫੂਲ’ ਵਿੱਚ ਅਸ਼ੋਕ, ‘ਮੇਰੇ ਸਨਮ’’ਚ ਰਮੇਸ਼ ਕੁਮਾਰ, ‘ਨਾਈਟ ਇਨ ਲੰਦਨ’’ਚ ਜੀਵਨ, ‘ਦੋ ਕਲੀਆਂ’’ਚ ਸ਼ੇਖਰ ਅਤੇ ‘ਕਿਸਮਤ’’ਚ ਵਿੱਕੀ ਦੀਆਂ ਭੂਮਿਕਾਵਾਂ ਨਿਭਾਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਜੋੜੀ ਤਦ ਆਮ ਤੌਰ ਉੱਤੇ ਆਲ੍ਹਾ ਦਰਜੇ ਦੀਆਂ ਅਦਾਕਾਰਾਵਾਂ ਜਿਵੇਂ ਕਿ ਆਸ਼ਾ ਪਾਰੇਖ, ਵਹੀਦਾ ਰਹਿਮਾਨ, ਮੁਮਤਾਜ਼, ਮਾਲਾ ਸਿਨਹਾ ਤੇ ਰਾਜਸ਼੍ਰੀ ਨਾਲਾ ਬਣਦੀ ਸੀ। ਉਨ੍ਹਾਂ ਦੀਆਂ ਕੁਝ ਬੰਗਾਲੀ ਫ਼ਿਲਮਾਂ ਵਿੱਚ ‘ਚੌਰੰਗੀ’ (1968) ਅਤੇ ‘ਗੜ੍ਰ ਨਸੀਮਪੁਰ’ ਉੱਤਮ ਕੁਮਾਰ ਤੇ ਕੁਹੇਲੀ ਨਾਲ ਸ਼ਾਮਲ ਹਨ ਅਤੇ ਬਹੁਤ ਬਾਅਦ’ਚ ‘ਸ਼੍ਰੀਮਾਨ ਪ੍ਰਿਥਵੀਰਾਜ’ (1973), ‘ਜੈ ਬਾਬਾ ਤਾਰਕਨਾਥ’ (1977) ਅਤੇ ‘ਅਮਰ ਗੀਤੀ’ (1983) ਸ਼ਾਮਲ ਹਨ।  1975’ਚ ਬਿਸਵਜੀਤ ਨੇ ਆਪਣੀ ਖ਼ੁਦ ਦੀ ਫ਼ਿਲਮ ‘ਕਹਿਤੇ ਹੈਂ ਮੁਝਕੋ ਰਾਜਾ’ ਇੱਕ ਨਿਰਮਾਤਾ ਤੇ ਡਾਇਰੈਕਟਰ ਵਜੋਂ ਤਿਆਰ ਕੀਤੀ। ਅਦਾਕਾਰੀ ਤੇ ਨਿਰਦੇਸ਼ਨ ਤੋਂ ਇਲਾਵਾ ਉਹ ਇੱਕ ਗਾਇਕ ਤੇ ਨਿਰਮਾਤਾ ਵੀ ਰਹੇ ਹਨ।

 

 

***

 

ਡੀਜੇਐੱਮ/ਐੱਸ/ਇੱਫੀ-71


(Release ID: 1691940) Visitor Counter : 173