ਸੂਚਨਾ ਤੇ ਪ੍ਰਸਾਰਣ ਮੰਤਰਾਲਾ

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ’ (ਇੱਫੀ) ਲਈ ‘ਗੋਲਡਨ ਪੀਕੌਕ ਐਵਾਰਡ ’ ਦਾ ਐਲਾਨ ਅੱਜ ਸਮਾਪਤੀ ਦੀ ਰਸਮ ਮੌਕੇ ਕੀਤਾ ਜਾਵੇਗਾ


‘ਗੋਲਡਨ ਪੀਕੌਕ’ ਤੇ ਹੋਰ ਪੁਰਸਕਾਰਾਂ ਲਈ 15 ਫ਼ਿਲਮਾਂ ਮੁਕਾਬਲੇ ਦੀ ਦੌੜ ’ਚ

ਅੱਜ ਜਦੋਂ ‘51ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ’ (ਇੱਫੀ) ਸਮਾਪਤ ਹੋਣ ਜਾ ਰਿਹਾ ਹੈ, ਇਸ ਮੌਕੇ ਅੱਜ 24 ਜਨਵਰੀ, 2021 ਨੂੰ ਪਣਜੀ, ਗੋਆ ’ਚ ਸਮਾਪਤੀ ਦੀ ਰਸਮ ਵੇਲੇ ਬੇਹੱਦ ਚਰਚਿਤ ‘ਗੋਲਡ ਪੀਕੌਕ’ ਐਵਾਰਡ ਦਾ ਐਲਾਨ ਕੀਤਾ ਜਾਵੇਗਾ।

 

‘ਗੋਲਡਨ ਪੀਕੌਕ’ ਅਤੇ ਹੋਰ ਪੁਰਸਕਾਰਾਂ ਲਈ ਪੂਰੀ ਦੁਨੀਆ ਦੀਆਂ ਬਿਹਤਰੀਨ ਫ਼ੀਚਰ–ਲੰਬੀਆਂ ਗਲਪ ਫ਼ਿਲਮਾਂ ਮੁਕਾਬਲੇ ਦੀ ਦੌੜ ’ਚ ਹਨ।

 

ਇੱਥੇ ਹੇਠਾਂ ਦਿੱਤੀਆਂ ਪੰਦਰਾਂ ਮਨਮੋਹਕ ਫ਼ਿਲਮਾਂ ਇਸ ਮੁਕਾਬਲੇ ਲਈ ਕਤਾਰ ’ਚ ਹਨ, ਜਿਨ੍ਹਾਂ ਨੇ ਇੱਫੀ ’ਚ ਫਿਲਮ–ਪ੍ਰੇਮੀਆਂ ਦਾ ਖ਼ੂਬ ਮਨੋਰੰਜਨ ਕੀਤਾ ਤੇ ਪ੍ਰੇਰਿਤ ਕੀਤਾ।

 

1.        ਦ ਡੋਮੇਨ, ਦੁਆਰਾ ਟਿਐਗੋ ਗੁਏਡੇਸ (ਪੁਰਤਗਾਲ)

2.        ਇਨਟੂ ਦ ਡਾਰਕਨੈੱਸ, ਦੁਆਰਾ ਐਂਡਰਸ ਰੇਫ਼ਨ (ਡੈਨਮਾਰਕ)

3.        ਫ਼ੈਬਰਰੀ, ਦੁਆਰਾ ਕੇਮਨ ਕੈਲੇਵ (ਬਲਗਾਰੀਆ, ਫ਼ਰਾਂਸ)

4.        ਮਾਈ ਬੈਸਟ ਪਾਰਟ, ਦੁਆਰਾ ਨਿਕੋਲਸ ਮੌਰੀ (ਫ਼ਰਾਂਸ)

5.        ਆਈ ਨੈਵਰ ਕ੍ਰਾਈ, ਪਿਓਟ੍ਰ ਡੋਮਾਲੇਵਸਕੀ (ਪੋਲੈਂਡ, ਆਇਰਲੈਂਡ)

6.        ਲਾ ਵੈਰੋਨਿਕਾ, ਦੁਆਰਾ ਲਿਓਨਾਰਡੋ ਮੈਡੇਲ (ਚਿੱਲੀ)

7.        ਲਾਈਟ ਫ਼ਾਰ ਦ ਯੂਥ, ਦੁਆਰਾ ਸ਼ਿਨ ਸੂ–ਵੌਨ (ਦੱਖਣਾ ਕੋਰੀਆ)

8.        ਰੈੱਡ ਮੂਨ ਟਾਈਡ, ਦੁਆਰਾ ਲੋਇਸ ਪੈਟਿਨੋ (ਸਪੇਨ)

9.        ਡ੍ਰੀਮ ਅਬਾਊਟ ਸੋਹਰਾਬ, ਦੁਆਰਾ ਅਲੀ ਗ਼ੈਵਿਟਨ (ਇਰਾਨ)

10.      ਦ ਡੌਗਜ਼ ਡਿਡਨ’ਟ ਸਲੀਪ ਲਾਸ ਨਾਈਟ, ਦੁਆਰਾ ਰੇਮਿਨ ਰਸੂਲੀ (ਅਫ਼ਗ਼ਾਨਿਸਤਾਨ, ਈਰਾਨ)

11.      ਦ ਸਾਇਲੈਂਟ ਫ਼ੌਰੈਸਟ, ਦੁਆਰਾ ਕੋ ਚੇਨ–ਨੀਨ (ਤਾਇਵਾਨ)

12.      ਦ ਫ਼ੌਰਗੌਟਨ, ਦੁਆਰਾ ਡਾਰੀਆ ਓਨੀਸ਼ਚੈਂਕੋ (ਯੂਕਰੇਨ, ਸਵਿਟਜ਼ਰਲੈਂਡ)

13.      ਬ੍ਰਿੱਜ, ਕ੍ਰਿਪਾਲ ਕੈਲਿਟਾ (ਭਾਰਤ)

14.      ਅ ਡੌਗ ਐਂਡ ਹਿਜ਼ ਮੈਨ, ਦੁਆਰਾ ਸਿਧਾਰਥ ਤ੍ਰਿਪਾਠੀ (ਭਾਰਤ)

15.      ਦਾਏਨ, ਦੁਆਰਾ ਗਨੇਸ਼ ਵਿਨਾਇਕਨ (ਭਾਰਤ)

 

 

 

 

***

 

ਡੀਜੇਐੱਮ/ਇੱਫੀ-69


(Release ID: 1691817) Visitor Counter : 205