ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਅ ਡੌਗ ਐਂਡ ਹਿਜ਼ ਮੈਨ - ਬਿਨਾ ਸ਼ਰਤ ਪਿਆਰ ਦੀ ਇੱਕ ਕਹਾਣੀ


ਇਸ ਫਿਲਮ ਨੂੰ ਬਣਾਉਣ ਲਈ ਮੈਨੂੰ ਆਪਣੀ ਸਾਰੀ ਬੱਚਤ ਖਰਚ ਕਰਨੀ ਪਈ: ਸਿਧਾਰਥ ਤ੍ਰਿਪਾਠੀ

Posted On: 23 JAN 2021 7:53PM by PIB Chandigarh

ਇੱਕ ਆਦਮੀ ਸ਼ੌਕੀ ਅਤੇ ਉਸ ਦਾ ਕੁੱਤਾ ਖੇਰੂ ਕੋਲੇ ਦੀ ਮਾਈਨਿੰਗ ਕਾਰਨ ਉਨ੍ਹਾਂ ਦੇ ਪਿੰਡ ਤੋਂ ਉਜੜ ਰਹੇ ਹਨ, ਪਰ ਸ਼ੌਕੀ ਦਾ ਖੇਰੂ ਪ੍ਰਤੀ ਬਿਨਾਂ ਸ਼ਰਤ ਪਿਆਰ ਉਸ ਨੂੰ ਆਪਣੇ ਨਾਲ ਰਹਿਣ 'ਤੇ ਅੜਿਆ ਹੋਇਆ ਹੈ। ਮਨੁੱਖ ਅਤੇ ਉਸ ਦੇ ਪਾਲਤੂ ਜਾਨਵਰ ਵਿਚਾਲੇ ਰਿਸ਼ਤੇ ਦੀ ਇਹ ਕਹਾਣੀ ਛੱਤੀਸਗੜ੍ਹੀ ਭਾਸ਼ਾ ਦੀ ਫਿਲਮ ਦਾ ਕੇਂਦਰ ਬਿੰਦੂ ਹੈ, ਇਹ ਗੋਆ ਵਿੱਚ ਆਯੋਜਿਤ ਕੀਤੇ ਜਾ ਰਹੇ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਇੰਡੀਅਨ ਪਨੋਰਮਾ ਫੀਚਰ ਫਿਲਮ ਦੀ ਚੋਣ ਅੰਤਰਰਾਸ਼ਟਰੀ ਮੁਕਾਬਲੇ ਭਾਗ ਵਿੱਚ ਕੀਤੀ ਗਈ ਹੈ।

 

https://ci5.googleusercontent.com/proxy/Ab2SAVu8qYa5SB5Ws_47Ofix8fu8uZxn-0CEl8gmnlJgskqPOmMQJY4uUvMzjae0H_fdOXxFMJLfex8G4pgJOLRLM9x1S0sabvCuBAR3TaQID-6eRg=s0-d-e1-ft#https://static.pib.gov.in/WriteReadData/userfiles/image/2020SA.jpg

 

ਡਾਇਰੈਕਟਰ ਸਿਧਾਰਥ ਤ੍ਰਿਪਾਠੀ ਨੇ 23 ਜਨਵਰੀ, 2021 ਨੂੰ ਅੱਜ ਪਣਜੀ, ਗੋਆ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਇੱਕ ਲਕੀਰ ਤੋਂ ਹਟ ਕੇ ਕਹਾਣੀ ਉੱਤੇ ਫਿਲਮ ਬਣਾਉਣ ਬਾਰੇ ਦੁਬਾਰਾ ਨਹੀਂ ਸੋਚਿਆ”।

 

ਜਿਵੇਂ ਕਿ ਕੋਲੇ ਦੀ ਮਾਈਨਿੰਗ ਕਾਰਨ ਸਾਰੇ ਪਿੰਡ ਉਜਾੜੇ ਜਾਣ ਵਾਲੇ ਹਨ, ਸ਼ੋਕੀ ਨੂੰ ਇੱਕ ਮਾਈਨਿੰਗ ਕੰਪਨੀ ਦੁਆਰਾ ਅੰਤਮ ਬੇਦਖਲੀ ਦਾ ਨੋਟਿਸ ਦਿੱਤਾ ਗਿਆ ਹੈ। ਇਹ ਉਦੋਂ ਹੈ ਜੋ ਉਸ ਦੇ ਅੰਦਰ ਇੱਕ ਤਰਕਸ਼ੀਲ ਸੋਚ ਪੈਦਾ ਹੁੰਦੀ ਹੈ: ਖੇਰੂ ਉਸੇ ਰਾਤ ਮਰ ਜਾਵੇਗਾ। ਸ਼ੌਕੀ ਕੁੱਤੇ ਦੀ ਮੌਤ, ਭੁੱਖ ਅਤੇ ਉਦਾਸੀ ਦੇ ਇਸ ਵਿਚਾਰ ਨਾਲ ਰਾਤ ਗੁਜ਼ਾਰਦਾ ਹੈ। 

 

“ਇਸ ਫਿਲਮ ਨੂੰ ਬਣਾਉਣ ਲਈ ਮੈਨੂੰ ਆਪਣੀ ਸਾਰੀ ਬੱਚਤ ਖਰਚ ਕਰਨੀ ਪਈ। ਮੈਨੂੰ ਫਿਲਮ ਦੀ ਵੰਡ ਦੌਰਾਨ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।”

 

ਡਾਇਰੈਕਟਰ ਨੇ ਕਿਹਾ ਕਿ ਦਰਸਾਏ ਗਏ ਸਥਾਨ ਨੂੰ ਦਰਸਾਉਣਾ ਸੌਖਾ ਰਿਹਾ ਹੈ ਕਿਉਂਕਿ ਉਹ ਜਗ੍ਹਾ, ਲੋਕਾਂ ਅਤੇ ਸੱਭਿਆਚਾਰ ਤੋਂ ਚੰਗੀ ਤਰ੍ਹਾਂ ਜਾਣੂ ਹੈ।

 

https://ci4.googleusercontent.com/proxy/APJ2OGC__GF9VFi80TFseSRdzXASbYkV7tfvkvg_5GPSCo9WYPu-lpa0iPyvG-EuinMeAEPNqxucszIA_PAVzX_QpTEr9F2BBsC5-mPANStspVYOcA=s0-d-e1-ft#https://static.pib.gov.in/WriteReadData/userfiles/image/21XYQQ.jpg

ਪਟਕਥਾ ਲਿਖਣ ਦੀ ਪ੍ਰਕਿਰਿਆ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਕਿਹਾ: “ਇੱਕ ਕਹਾਣੀ ਆਪਣੇ ਆਪ ਵਿਕਸਿਤ ਹੁੰਦੀ ਹੈ ਅਤੇ ਉਸ ਸਮੇਂ ਨਾਲੋਂ ਬਿਲਕੁਲ ਵੱਖਰੀ ਹੋ ਜਾਂਦੀ ਹੈ ਜੋ ਤੁਸੀਂ ਸ਼ੁਰੂ ਵਿੱਚ ਕਾਗਜ਼ 'ਤੇ ਲਿਖਦੇ ਹੋ। ਇਹ ਵਿਵਹਾਰਕ ਨਿਰਮਾਣ ਦੇ ਪੜਾਅ 'ਤੇ ਤਬਦੀਲ ਹੁੰਦਾ ਹੈ।"

 

ਤ੍ਰਿਪਾਠੀ ਨੇ 2000 ਵਿੱਚ ਐੱਸਆਰਐੱਫਟੀਆਈ, ਕੋਲਕਾਤਾ ਤੋਂ ਸਿਨੇਮਾਗ੍ਰਾਫੀ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ‘ਅ ਡੌਗ ਐਂਡ ਹਿਜ਼ ਮੈਨ’ ਉਸ ਦੀ ਪਹਿਲੀ ਫ਼ੀਚਰ ਫਿਲਮ ਦਾ ਬਿਰਤਾਂਤ ਹੈ।

 

https://youtu.be/MJapPs8yTd8 

****

 

ਡੀਜੇਐੱਮ/ਐੱਸਸੀ /ਇੱਫੀ -67



(Release ID: 1691771) Visitor Counter : 190


Read this release in: Marathi , English , Urdu , Hindi