ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘‘ਨਮੋ’’ ਸਾਨੂੰ ਦਿਖਾਉਂਦੀ ਹੈ ਕਿ ਇੱਕ ਸ਼ਾਸਕ ਅਤੇ ਨਾਗਰਿਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ: ਡਾਇਰੈਕਟਰ ਵਿਜੇਸ਼ ਮਣੀ


‘‘ਸੰਸਕ੍ਰਿਤ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਇਸ ਲਈ ਮੈਂ ਸੰਸਕ੍ਰਿਤ ਵਿੱਚ ਇੱਕ ਫਿਲਮ ਬਣਾਈ’’

Posted On: 23 JAN 2021 7:18PM by PIB Chandigarh

ਇੱਕ ਫਿਲਮ ਜੋ ਸੰਸਕ੍ਰਿਤ ਭਾਸ਼ਾ ਦੀ ਵਿਸ਼ਾਲ ਪਰੰਪਰਾ ਨੂੰ ਪ੍ਰੋਤਸਾਹਨ ਦਿੰਦੀ ਹੈ ਅਤੇ ਸਾਨੂੰ ਸਦੀਆਂ ਪੁਰਾਣੀ ਕ੍ਰਿਸ਼ਨ-ਕੁਚੇਲਾ ਕਹਾਣੀ ’ਤੇ ਵਾਪਸ ਲੈ ਜਾਂਦੀ ਹੈ। ਇਹੀ ਹੈ, ‘ਨਮੋ’, ਜਿਹੜੀ ਕਿ 51ਵੇਂ ਇੱਫੀ ਵਿੱਚ ਭਾਰਤੀ ਪੈਨੇਰਮਾ ਫੀਚਰ ਫਿਲਮ ਹੈ ਜੋ ਇਹ ਕਰਨ ਦਾ ਯਤਨ ਕਰਦੀ ਹੈ। ‘‘ਸੰਸਕ੍ਰਿਤ ਇੱਕ ਅਮੀਰ ਭਾਸ਼ਾ ਹੈ, ਪਰ ਮੈਂ ਦੇਖਿਆ ਕਿ ਇਸ ’ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਲਈ ਮੈਂ ਸੰਸਕ੍ਰਿਤ ਭਾਸ਼ਾ ਵਿੱਚ ਇੱਕ ਫਿਲਮ ਬਣਾਉਣੀ  ਚਾਹੁੰਦਾ ਸੀ।’’ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਅੱਜ 23 ਜਨਵਰੀ 2021 ਨੂੰ ਗੋਆ ਦੇ ਪਣਜੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾਇਰੈਕਟਰ ਵਿਜੇਸ਼ ਮਣੀ ਨੇ ਇਹ ਗੱਲ ਕਹੀ। ਕੱਲ੍ਹ ਫੈਸਟੀਵਲ ਵਿੱਚ 2019 ਦੀ 102 ਮਿੰਟ ਦੀ ਫਿਲਮ ਦਿਖਾਈ ਗਈ।



 

 

 

 

ਫਿਲਮ ਦਾ ਕੇਂਦਰੀ ਸੰਦੇਸ਼ ਕੀ ਹੈ? ਮਣੀ ਦੱਸਦੇ ਹਨ: ‘‘ਫਿਲਮ ਸਾਨੂੰ ਦਿਖਾਉਂਦੀ ਹੈ ਕਿ ਇੱਕ ਸ਼ਾਸਕ ਅਤੇ ਇੱਕ ਨਾਗਰਿਕ ਕਿਵੇਂ ਦਾ ਹੋਣਾ ਚਾਹੀਦਾ ਹੈ। ਪਲਾਟ ‘ਨਮੋ’ ਦਾ ਕਥਾਨਕ ਵਰਤਮਾਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਨੂੰ ਕ੍ਰਿਸ਼ਨ ਅਤੇ ਸੁਧਾਮਾ ਵਿਚਕਾਰ ਸਬੰਧਾਂ ਨਾਲ ਜੋੜਦਾ ਹੈ।’’

 

 

ਕ੍ਰਿਸ਼ਨ-ਕੁਚੇਲਾ ਕਹਾਣੀ ਨੂੰ ਅਕਸਰ ਇਹ ਵਰਣਨ ਕਰਨ ਲਈ ਕਿਹਾ ਜਾਂਦਾ ਹੈ ਕਿ ਭਗਵਾਨ ਆਪਣੀ ਵਿੱਤੀ ਸਥਿਤੀ ਦੇ ਅਧਾਰ ’ਤੇ ਲੋਕਾਂ ਵਿਚਕਾਰ ਅੰਤਰ ਨਹੀਂ ਕਰਦੇ ਹਨ। ਉਹ ਹਮੇਸ਼ਾ ਅਸਲ ਭਗਤੀ ਦਾ ਫਲ ਦਿੰਦੇ ਹਨ। ਭਾਗਵਤ ਪੁਰਾਣ ਅਨੁਸਾਰ ਭਗਵਾਨ ਸ਼੍ਰੀਕਿਸ਼ਨ ਨੇ ਇੱਕ ਗਰੀਬ ਬ੍ਰਾਹਮਣ ਲੜਕੇ ਕੁਚੇਲਾ (ਸੁਧਾਮਾ) ਨਾਲ ਗੁਰੂ ਸੰਦੀਪਨ ਦੇ ਆਸ਼ਰਮ ਵਿੱਚ ਅਧਿਐਨ ਕੀਤਾ ਸੀ। ਬਹੁਤ ਜਲਦੀ ਦੋਵੇਂ ਨਜ਼ਦੀਕੀ ਦੋਸਤ ਬਣ ਜਾਂਦੇ ਹਨ, ਪਰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਲੱਗ ਹੋ ਜਾਂਦੇ ਹਨ। ਬਾਅਦ ਵਿੱਚ ਸ਼੍ਰੀਕਿਸ਼ਨ ਨੇ ਦਵਾਰਕਾ ਸਾਮਰਾਜ ’ਤੇ ਸ਼ਾਸਨ ਕੀਤਾ, ਜਦੋਂਕਿ ਉਨ੍ਹਾਂ ਦੇ ਸੱਚੇ ਮਿੱਤਰ ਕੁਚੇਲਾ ਗਰੀਬ ਰਹੇ, ਉਨ੍ਹਾਂ ਨੇ ਸ਼੍ਰੀਕ੍ਰਿਸ਼ਨ ਭਜਨਾਂ ਨੂੰ ਗਾ ਕੇ ਆਪਣੀ ਰੋਜ਼ੀ ਰੋਟੀ ਕਮਾਈ। 

 

ਡਾਇਰੈਕਟਰ ਨੇ ਦੱਸਿਆ ਕਿ ਨਮੋ ਕਰਿਊ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਕਲਾਕਾਰਾਂ ਦੀ ਇੱਕ ਵਿਸਥਾਰਤ ਸੰਖਿਆ ਸੀ। ‘ਪਦਮ ਸ਼੍ਰੀ ਅਨੂਪ ਜਲੋਟਾ ਨੇ ਸੰਗੀਤ ਦਿੱਤਾ, ਬੀ ਲੇਨਿਨ ਸਰ ਨੇ ਇਸ ਨੂੰ ਸੰਪਾਦਿਤ ਕੀਤਾ ਅਤੇ ਸਿਨੇਮੈਟੋਗ੍ਰਾਫਰ ਲੋਗਾਨਾਥਨ ਨੇ ਇਸ ਦਾ ਫਿਲਮਾਂਕਣ ਕੀਤਾ।’’

 

ਉਨ੍ਹਾਂ ਨੇ ਵਿਭਿੰਨ ਸ਼ੈਲੀਆਂ ਦੀਆਂ ਫਿਲਮਾਂ ਨੂੰ ਅਜ਼ਮਾਉਣ ਲਈ ਆਪਣੀਆਂ ਨਿਰਦੇਸ਼ਨ ਦੀਆਂ ਖਹਾਇਸ਼ਾਂ ਨੂੰ ਪ੍ਰਗਟ ਕੀਤਾ ਹੈ। ‘‘ਮੈਂ ਹਮੇਸ਼ਾ ਵਿਭਿੰਨ ਸ਼ੈਲੀਆਂ ਦੀਆਂ ਫਿਲਮਾਂ ਦਾ ਨਿਰਦੇਸ਼ਨ ਕਰਨਾ ਚਾਹੁੰਦਾ ਸੀ। ਮੇਰੀ ਪਹਿਲੀ ਫਿਲਮ ‘ਵਿਸ਼ਵਗੁਰੂ’ (ਮਲਿਆਲਮ)-51 ਘੰਟੇ ਵਿੱਚ ਪੂਰੀ ਹੋ ਗਈ ਸੀ, ਸਕਰਿਪਟ ਤੋਂ ਲੈ ਕੇ ਸਕ੍ਰੀਨਿੰਗ ਤੱਕ ਸਭ ਕੁਝ। ਇਹ ਫਿਲਮ ਸਭ ਤੋਂ ਤੇਜ਼ੀ ਨਾਲ ਬਣਾਈ ਫਿਲਮ ਦੇ ਰੂਪ ਵਿੱਚ ਗਿੰਨੀਜ਼ ਵਰਲਡ ਰਿਕਾਰਡਜ਼ ਵਿੱਚ ਦਰਜ ਕੀਤੀ ਗਈ ਸੀ। ਇਸ ਨੂੰ ਸਿਨੇਮਾਘਰਾਂ ਵਿੱਚ ਵੀ ਰਿਲੀਜ਼ ਕੀਤਾ ਗਿਆ।’’

 

ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਆਪਣੀ ਪਸੰਦੀਦਾ ਸ਼ੈਲੀਆਂ ਦੀ ਪਸੰਦ ਵਿੱਚ ਖੁਦਮੁਖਤਿਆਰੀ ਨੂੰ ਬਣਾਏ ਰੱਖਣ ਵਿੱਚ ਸਮਰੱਥ ਹਨ। ‘‘ਮੈਂ ਖੁਦ ਆਪਣੀਆਂ ਸਾਰੀਆਂ ਫਿਲਮਾਂ ਦਾ ਨਿਰਮਾਣ ਕਰਦਾ ਹਾਂ। ਇਹ ਮੈਨੂੰ ਸ਼ੈਲੀ ਨੂੰ ਅਜ਼ਾਦ ਰੂਪ ਨਾਲ ਤੈਅ ਕਰਨ ਦੀ ਅਜ਼ਾਦੀ ਦਿੰਦਾ ਹੈ। ਮੈਂ ਆਪਣੇ ਦਮ ’ਤੇ ਹਾਂ ਅਤੇ ਇਸ ਲਈ ਮੈਂ ਫਿਲਮ ਨਿਰਮਾਣ ਨਾਲ ਕਈ ਪ੍ਰਯੋਗ ਕਰ ਸਕਦਾ ਹਾਂ।’’

 

ਡਾਇਰੈਕਟਰ ਨੇ ਜਨਜਾਤੀ ਭਾਸ਼ਾਵਾਂ ਵਿੱਚ ਵੀ ਫਿਲਮਾਂ ਬਣਾਈਆਂ ਹਨ। ਉਨ੍ਹਾਂ ਦੀ ਫਿਲਮ ‘ਨੇਤਾਜੀ’ ਪਹਿਲੀ ਫਿਲਮ ਹੈ ਜਿਸ ਨੂੰ ਨੀਲਗਿਰੀ ਪਹਾੜੀਆਂ ਦੇ ਨਿਵਾਸੀਆਂ ਵੱਲੋਂ ਬੋਲੀ ਜਾਣ ਵਾਲੀ ਦ੍ਰਾਵਿੜ ਭਾਸ਼ਾ ‘ਇਰੂਲਾ’ ਵਿੱਚ ਬਣਾਇਆ ਗਿਆ ਹੈ। ਇਸ ਫਿਲਮ ਨੇ ਇਸ ਜਨਜਾਤੀ ਭਾਸ਼ਾ ਵਿੱਚ ਪਹਿਲੀ ਫਿਲਮ ਹੋਣ ਲਈ ਗਿੰਨੀਜ਼ ਰਿਕਾਰਡ ਵਿੱਚ ਪ੍ਰਵੇਸ਼ ਕੀਤਾ। ਫਿਲਮ ਨੂੰ ਸਾਲ 2019 ਵਿੱਚ ਗੋਆ ਵਿੱਚ 50ਵੇਂ ਇੱਫੀ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੀਆਂ ਹੋਰ ਫਿਲਮਾਂ ਵਿੱਚ ‘ਪੂਜਯਅੰਮਾ’ (ਮਲਿਆਲਮ) ਜਿਸ ਨੂੰ ਪੂਰੀ ਤਰ੍ਹਾਂ ਨਦੀ ਵਿੱਚ ਸ਼ੂਟ ਕੀਤਾ ਗਿਆ ਹੈ ਅਤੇ ‘ਮੰਮਮ’ (ਕਰੁੰਬਾ-ਇੱਕ ਬਹੁਤ ਘੱਟ ਲੋਕਪ੍ਰਿਯ ਜਨਜਾਤੀ ਭਾਸ਼ਾ) ਵਿੱਚ ਬਣਾਇਆ ਗਿਆ ਹੈ, ਸ਼ਾਮਲ ਹਨ। ‘ਪੂਜਯਅੰਮਾ’ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਵਾਲੀ ਫਿਲਮ ਹੈ ਜਿਸ ਨੂੰ ਏਸ਼ੀਅਨ ਬੁੱਕ ਆਫ ਰਿਕਾਰਡਜ਼ ਵਿੱਚ ਸਥਾਨ ਮਿਲਿਆ। 

 

ਵਿਜੇਸ਼ ਮਣੀ ਇੱਕ ਜੈਵਿਕ ਕਿਸਾਨ ਅਤੇ ਸਵੱਛ ਭਾਰਤ ਮਿਸ਼ਨ ਦੇ ਇੱਕ ਸਰਗਰਮ ਮੈਂਬਰ ਵੀ ਹਨ। ਉਨ੍ਹਾਂ ਨੇ ਕਿੰਗਜ਼ ਯੂਨੀਵਰਸਿਟੀ, ਹਵਾਈ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।

 

https://youtu.be/MJapPs8yTd8 

 

****

 

ਡੀਜੇਐੱਮ/ਡੀਐੱਲ/ਇੱਫੀ-65



(Release ID: 1691767) Visitor Counter : 159


Read this release in: Urdu , Hindi , English , Marathi