ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਫਿਸਟਾਬ ਐੱਸ ਐਂਡ ਟੀ ਸਲਾਹਕਾਰ ਬੋਰਡ ਦੀ ਬੈਠਕ ਵਿੱਚ ਅੰਤਰ-ਅਨੁਸ਼ਾਸਨੀ ਸਮੱਸਿਆਵਾਂ ਅਤੇ ਅਨੁਵਾਦਕ ਖੋਜਾਂ ਦਾ ਸਮਰਥਨ ਕਰਨ ’ਤੇ ਧਿਆਨ ਕੇਂਦ੍ਰਤ ਕਰਨ ਦੀ ਜ਼ਰੂਰਤ ਬਾਰੇ ਚਾਨਣਾ ਪਾਇਆ ਗਿਆ


ਵਿਗਿਆਨਕ ਸੰਸਥਾਵਾਂ ਨਵੀਨਤਾ ਅਤੇ ਗਿਆਨ ਸਿਰਜਣਾ ਲਈ ਮਹੱਤਵਪੂਰਣ ਹਨ ਅਤੇ ਕਿਸੇ ਦੇਸ਼ ਦੀ ਤਰੱਕੀ ਲਈ ਵਿਗਿਆਨਕ ਬੁਨਿਆਦੀ ਢਾਂਚੇ ਦਾ ਵਿਕਾਸ ਮਹੱਤਵਪੂਰਨ ਹੁੰਦਾ ਹੈ: ਪ੍ਰੋ: ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ

ਇੱਕ ਨਵੇਂ ਅਵਤਾਰ ਵਿੱਚ ਫ਼ਿਸਟ ਦੇ ਫੇਸ ਨੂੰ ਦਰਸਾਉਣ ਲਈ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸ਼੍ਰੀਮਤੀ ਨਿਕਿਤਾ ਮਲਹੋਤਰਾ ਦੁਆਰਾ ਡਿਜ਼ਾਇਨ ਕੀਤਾ ਗਿਆ ਫ਼ਿਸਟ ਦਾ ਨਵਾਂ ਲੋਗੋ

Posted On: 23 JAN 2021 11:20AM by PIB Chandigarh

ਅੰਤਰ-ਅਨੁਸ਼ਾਸਨੀ ਸਮੱਸਿਆਵਾਂ, ਹੱਲ - ਕੇਂਦਰਿਤ ਅਤੇ ਅਨੁਵਾਦਕ ਖੋਜਾਂ ਦਾ ਸਮਰਥਨ ਕਰਨ ਅਤੇ ਉਦਯੋਗਾਂ ਅਤੇ ਸਟਾਰਟਅੱਪਸ ਅਤੇ ਨਵੇਂ ਵਿਚਾਰਾਂ ਦੀ ਭਾਗੀਦਾਰੀ ਦੀ ਗੁੰਜਾਇਸ਼ ਵਧਾਉਣ, ਆਤਮ ਨਿਰਭਰ ਭਾਰਤ ਵੱਲ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਨੂੰ ਫੰਡ ਫਾਰ ਇਮਪਰੁਵਮੈਂਟ ਆਫ਼ ਐੱਸ ਐਂਡ ਟੀ ਐਡਵਾਇਜ਼ਰੀ ਬੋਰਡ (ਫਿਸਟਾਬ) ਦੀ 22 ਜਨਵਰੀ, 2021 ਨੂੰ ਹੋਈ ਬੈਠਕ ਵਿੱਚ ਦਰਸਾਇਆ ਗਿਆ ਸੀ|

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ, ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਵੈਬਿਨਾਰ ਦੇ ਜ਼ਰੀਏ ਆਯੋਜਤ ਬੈਠਕ ਵਿੱਚ ਕਿਹਾ, “ਵਿਗਿਆਨਕ ਸੰਸਥਾਵਾਂ ਨਵੀਨਤਾ ਅਤੇ ਗਿਆਨ ਸਿਰਜਣਾ ਲਈ ਮਹੱਤਵਪੂਰਣ ਹਨ ਅਤੇ ਅਤੇ ਕਿਸੇ ਦੇਸ਼ ਦੀ ਪਹੁੰਚ ਵਿੱਚ ਆਸਾਨੀ ਅਤੇ ਉਨ੍ਹਾਂ ਦੀ ਸਰਬੋਤਮ ਵਰਤੋਂ ਲਈ ਵਧੇਰੇ ਜ਼ੋਰ ਦੇਣ ਲਈ ਵਿਗਿਆਨਕ ਬੁਨਿਆਦੀ ਢਾਂਚੇ ਦਾ ਵਿਕਾਸ ਮਹੱਤਵਪੂਰਨ ਹੁੰਦਾ ਹੈ| ਉਨ੍ਹਾਂ ਨੇ ਅੱਗੇ ਕਿਹਾ ਕਿ ਉਤਪਾਦਕਤਾ ਦੀ ਸਰਬੋਤਮ ਵਰਤੋਂ ਲਈ ਸਰੋਤਾਂ ਦੀ ਬਿਹਤਰ ਵਰਤੋਂ ’ਤੇ ਧਿਆਨ ਕੇਂਦਰਿਤ ਕਰਨਾ ਮਹੱਤਵਪੂਰਨ ਹੈ|

ਇਸ ਬੈਠਕ, ਜਿਸ ਵਿੱਚ ਅਕੈਡਮੀ - ਇੰਡਸਟਰੀ ਲਿੰਕ-ਅਪਜ਼, ਫ਼ਿਸਟ ਸੁਵਿਧਾਵਾਂ ਦੀ ਵਰਤੋਂ ਵਿੱਚ ਸਟਾਰਟਅੱਪ ਦੀ ਸ਼ਮੂਲੀਅਤ ਹੋਣਾ ਅਤੇ ਸਿਧਾਂਤਕ ਵਿਗਿਆਨ ਦੇ ਤਰੀਕਿਆਂ ਨੂੰ ਉਤਸ਼ਾਹਤ ਕਰਨ ਬਾਰੇ ਇੱਕ ਈਕੋਸਿਸਟਮ ਬਣਾਉਣ ਦੀ ਲੋੜ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ, ਇਸ ਦੀ ਪ੍ਰਧਾਨਗੀ ਫਿਸਟਾਬ ਦੇ ਚੇਅਰਮੈਨ ਅਤੇ ਆਈਆਈਟੀ ਕਾਨਪੁਰ ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਐੱਸ. ਜੀ. ਢਾਂਡੇ ਨੇ ਕੀਤੀ| ਇਸ ਵਿੱਚ ਆਰ ਐਂਡ ਡੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ 15 ਤੋਂ ਵੱਧ ਨਾਮਵਰ ਵਿਗਿਆਨੀਆਂ ਨੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ, ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸ਼੍ਰੀਮਤੀ ਨਿਕਿਤਾ ਮਲਹੋਤਰਾ ਦੁਆਰਾ ਫ਼ਿਸਟ ਦੇ ਇੱਕ ਨਵੇਂ ਤਿਆਰ ਕੀਤੇ ਗਏ ਲੋਗੋ ਨੂੰ ਲਾਂਚ ਕੀਤਾ ਗਿਆ, ਤਾਂ ਜੋ ਇੱਕ ਨਵੇਂ ਅਵਤਾਰ ਵਿੱਚ ਫ਼ਿਸਟ ਦੇ ਚਿਹਰੇ ਦੀ ਪ੍ਰਤੀਨਿਧਤਾ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਨੈਸ਼ਨਲ ਰਿਪੋਰਟ ਆਨ ਫ਼ਿਸਟ ਇੰਪੈਕਟ ਇਵੇਲੂਏਸ਼ਨ ਸਟੱਡੀ ਐਂਡ ਰਿਪੋਰਟ ਆਨ ਐਕਟੀਵੀਟੀਜ਼ ਆਫ਼ ਫ਼ਿਸਟ ਪ੍ਰੋਗਰਾਮ ਵੀ ਜਾਰੀ ਕੀਤੀ ਗਈ| ਫ਼ਿਸਟ ਪ੍ਰੋਗਰਾਮ ਦੇ ਪ੍ਰਭਾਵ ਅਤੇ ਇਸ ਨਾਲ ਜੁੜੇ ਫਾਇਦਿਆਂ ਬਾਰੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸੈਂਟਰ ਫਾਰ ਹੁਮਨ ਐਂਡ ਆਰਗੇਨਾਈਜੇਸ਼ਨ ਰਿਸੋਰਸ ਡਿਵੈਲਪਮੈਂਟ (ਸੀਐੱਚਓਆਰਡੀ ਡਿਵੀਜ਼ਨ) ਦੇ ਪ੍ਰਬੰਧਨ ਅਧੀਨ ਵੱਖ-ਵੱਖ ਮਾਹਰਾਂ ਦੁਆਰਾ ਵਿਚਾਰ ਵਟਾਂਦਰੇ ਕੀਤੇ ਗਏ।

 

ਹੁਣ ਤੱਕ ਦੇਸ਼ ਭਰ ਵਿੱਚ 2953 ਕਰੋੜ ਰੁਪਏ ਦੀ ਲਾਗਤ ਵਾਲੇ ਕੁੱਲ 2913 ਫਿਸਟ ਪ੍ਰੋਜੈਕਟਾਂ (ਸਾਲ 2000 ਤੋਂ 2019 ਤੱਕ) ਨੂੰ ਸਨਮਾਨਿਤ ਕੀਤਾ ਗਿਆ ਹੈ। ਜਦੋਂ ਕਿ ਫ਼ਿਸਟ ਦੇ ਸਿੱਧੇ ਪ੍ਰਭਾਵ ਗ੍ਰਾਂਟ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਇੱਕੋ ਸਮੇਂ ਅਤੇ ਸਥਾਨ ’ਤੇ ਵਾਪਰਨ ਵਾਲੀਆਂ ਠੋਸ ਤਬਦੀਲੀਆਂ ਹਨ, ਅਧਿਐਨ ਨੇ ਬਹੁਤ ਜ਼ਿਆਦਾ ਸਬੂਤ ਅਤੇ ਜਵਾਬ ਵੀ ਸਾਹਮਣੇ ਲਿਆਂਦੇ ਹਨ, ਜੋ ਫ਼ਿਸਟ ਤੋਂ ਬਾਅਦ ਬਹੁਤ ਮਹੱਤਵਪੂਰਨ, ਸਕਾਰਾਤਮਕ ਅਸਿੱਧੇ ਲਾਭਾਂ ਦਾ ਸੰਕੇਤ ਦਿੰਦੇ ਹਨ| ਕਾਰਜ ਸਥਾਨ, ਸਮਰੱਥਾ ਨਿਰਮਾਣ, ਮਨੁੱਖ ਸ਼ਕਤੀ ਦੀ ਸਮਰੱਥਾ (ਵਿਦਿਆਰਥੀਆਂ ਦੇ ਦਾਖਲੇ ਅਤੇ ਫੈਕਲਟੀ ਦੀ ਭਰਤੀ), ਖੋਜ ਆਉਟਪੁੱਟ ਅਤੇ ਇਸ ਨਾਲ ਜੁੜੇ ਸਹਿਯੋਗ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ|

ਇੱਕ ਨਵੇਂ ਲੋਗੋ ਦੇ ਉਦਘਾਟਨ ਦੇ ਪ੍ਰਸੰਗ ਨੂੰ ਲੈ ਕੇ ਆਰ ਐਂਡ ਡੀ ਬੁਨਿਆਦੀ ਢਾਂਚੇ ਦੇ ਮੁਖੀ ਐੱਸ. ਐੱਸ. ਕੋਹਲੀ ਨੇ ਕਿਹਾ, “ਫ਼ਿਸਟ ਪ੍ਰੋਗਰਾਮ ਦੇ ਸਫ਼ਲਤਾਪੂਰਵਕ 20 ਸਾਲ ਤੋਂ ਲਾਗੂ ਹੋਣ ਤੋਂ ਬਾਅਦ, ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਦੇਸ਼ਾਂ ਵਿੱਚ ਸੋਧ ਕੀਤੀ ਗਈ ਹੈ, ਅਤੇ ਖਾਸ ਤੌਰ ’ਤੇ ਨੈਸ਼ਨਲ ਮਿਸ਼ਨ ਅਤੇ ਹੋਰ ਖੇਤਰਾਂ ਵਿੱਚ ਤਰਜੀਹਾਂ ਦੇ ਸਮਰਥਨ ਲਈ ਧਿਆਨ ਨੂੰ ਖੋਜ ਗਤੀਵਿਧੀਆਂ ਵੱਲ ਕੇਂਦਰਿਤ ਕੀਤਾ ਗਿਆ ਹੈ|”

ਫ਼ਿਸਟ ਪ੍ਰੋਗਰਾਮ ਨੂੰ ਸਾਲ 2000 ਵਿੱਚ ਐੱਸ ਐਂਡ ਟੀ ਬੁਨਿਆਦੀ ਢਾਂਚੇ ਨੂੰ ਉੱਚਿਤ ਫੰਡਿੰਗ ਅਤੇ ਸੰਬੰਧਿਤ ਲਚਕਤਾ ਨਾਲ ਮਜ਼ਬੂਤ ​​ਕਰਨ ਲਈ ਸ਼ੁਰੂ ਕੀਤਾ ਗਿਆ ਸੀ| 12 ਅਕਤੂਬਰ, 2020 ਨੂੰ ਹੋਈ ਫਿਸਟਾਬ ਦੀ 24 ਵੀਂ ਬੈਠਕ ਨੇ ਇਹ ਉਜਾਗਰ ਕੀਤਾ ਕਿ ਵੱਖ-ਵੱਖ ਅਕਾਦਮਿਕ ਅਤੇ ਖੋਜ ਸੰਸਥਾਵਾਂ ਵਿੱਚ ਅਧਿਆਪਨ ਅਤੇ ਖੋਜ ਦੋਵਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਫ਼ਿਸਟ ਪ੍ਰੋਗਰਾਮ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਹਾਲਾਂਕਿ, ਦੇਸ਼ ਦੀਆਂ ਤਰਜੀਹਾਂ ਵਿੱਚ ਤਬਦੀਲੀ ਅਤੇ ਐੱਸ ਅਤੇ ਟੀ ​​ਦੀਆਂ ਲੋੜਾਂ ਅਨੁਸਾਰ, ਮੌਜੂਦਾ ਰਾਸ਼ਟਰੀ ਹਿੱਤਾਂ, ਰਾਸ਼ਟਰੀ ਮਿਸ਼ਨਾਂ, ਸਥਿਰ ਵਿਕਾਸ ਟੀਚਿਆਂ ਦੇ ਪ੍ਰਸੰਗ ਵਿੱਚ ਅਤੇ ਇੱਕ ਆਤਮ ਨਿਰਭਰ ਭਾਰਤ ਦੇ ਨਿਰਮਾਣ ਲਈ ਇਸ ਦੀ ਗੁੰਜਾਇਸ਼ ਨੂੰ ਵਧਾਉਣ ਲਈ ਪ੍ਰੋਗਰਾਮ ਦਾ ਪੁਨਰਗਠਨ ਜ਼ਰੂਰੀ ਸੀ|

******

 

ਐੱਨਬੀ/ ਕੇਜੀਐੱਸ/ (ਡੀਐੱਸਟੀ ਮੀਡੀਆ ਸੈੱਲ)



(Release ID: 1691766) Visitor Counter : 153


Read this release in: English , Hindi , Tamil