ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡਾਇਰੈਕਟਰ ਦਾ 90 ਫੀਸਦੀ ਕੰਮ ਇੱਕ ਮੈਨੇਜਰ ਦਾ ਹੈ: ਚੈਤੰਨਿਆ ਤਾਮਹਾਣੇ 51ਵੇਂ ਇੱਫੀ ਦੇ ਗੱਲਬਾਤ ਸੈਸ਼ਨ ਵਿੱਚ ਬੋਲੇ


‘ਫਿਲਮ ਡਾਇਰੈਕਟਰ ਅੰਤ ਵਿੱਚ ਇਕੱਲਾ ਹੀ ਹੁੰਦਾ ਹੈ’

‘ਫਿਲਮ ਲਈ ਸਹੀ ਕਿਰਦਾਰਾਂ ਦੀ ਚੋਣ ਮਤਲਬ 70 ਫੀਸਦੀ ਕੰਮ ਖਤਮ’

Posted On: 23 JAN 2021 4:06PM by PIB Chandigarh

ਸੁਤੰਤਰ ਸਿਨਮਾ ਨਿਰਮਾਣ ’ਤੇ ਆਪਣੇ ਵਿਚਾਰ ਅਤੇ ਸੁਝਾਅ ਸਾਂਝਾ ਕਰਦੇ ਹੋਏ ਮਸ਼ਹੂਰ ਫਿਲਮ ਡਾਇਰੈਕਟਰ ਚੈਤੰਨਿਆ ਤਾਮਹਾਣੇ ਨੇ ਕਿਹਾ ਕਿ ਸੁਤੰਤਰ ਫਿਲਮ ਨਿਰਮਾਤਾਵਾਂ ਨੂੰ ਸ਼ੁਰੂਆਤ ਇਕਦਮ ਜ਼ਮੀਨ ਤੋਂ ਕਰਨੀ ਪੈਂਦੀ ਹੈ। ਤਾਮਹਾਣੇ ਨੇ ਇਹ ਗੱਲ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ‘ਇਨ-ਕਨਵਰਸੇਸ਼ਨ’ ਸੈਸ਼ਨ ਵਿੱਚ ਬੌਲੀਵੁੱਡ ਹੰਗਾਮਾ ਦੇ ਫਰੀਦੂਨ ਸ਼ਹਿਰਯਾਰ ਨਾਲ ਗੱਲਬਾਤ ਵਿੱਚ ਕਹੀ।

 

ਇੱਕ ਸੁਤੰਤਰ ਫਿਲਮ ਨਿਰਮਾਤਾ ਫਿਲਮ ਲਈ ਬਜਟ ਕਿਵੇਂ ਤੈਅ ਕਰਦਾ ਹੈ?

 

‘‘ਇਸ ਦਾ ਕੋਈ ਨਿਸ਼ਚਿਤ ਫਾਰਮੂਲਾ ਨਹੀਂ ਹੈ ਅਤੇ ਮੈਂ ਫਿਲਮ ਲਈ ਹਰ ਚੀਜ਼ ਸ਼ੁਰੂ ਤੋਂ ਜੁਟਾਉਣਾ ਸ਼ੁਰੂ ਕਰਦਾ ਹਾਂ। ਜ਼ਿਆਦਾਤਰ ਸੁਤੰਤਰ ਫਿਲਮ ਨਿਰਮਾਤਾਵਾਂ ਲਈ ਪੈਸਾ ਜੁਟਾਉਣਾ ਬੇਹੱਦ ਮੁਸ਼ਕਿਲ ਕੰਮ ਹੁੰਦਾ ਹੈ। ਫਿਲਮ ਲਈ ਬਜਟ ਤੈਅ ਕਰਨ ਵਿੱਚ ਕਈ ਚੀਜ਼ਾਂ ਨਿਰਣਾਇਕ ਭੂਮਿਕਾ ਵਿੱਚ ਹੁੰਦੀਆਂ ਹਨ। ਉਦਾਹਰਨ ਲਈ ਮੁੰਬਈ ਜਿਹੇ ਸ਼ਹਿਰ ਵਿੱਚ ਸ਼ੂਟਿੰਗ ਕਰਨਾ ਨਿਸ਼ਚਿਤ ਤੌਰ ’ਤੇ ਮਹਿੰਗਾ ਹੁੰਦਾ ਹੈ। ਨਾਲ ਹੀ ਇਹ ਫਿਲਮ ਡਾਇਰੈਕਟਰ ਦੇ ਕੰਮ ਕਰਨ ਦੇ ਤਰੀਕੇ ’ਤੇ ਵੀ ਨਿਰਭਰ ਕਰਦਾ ਹੈ। ਸੁਤੰਤਰ ਫਿਲਮ ਨਿਰਮਾਤਾਵਾਂ ਨੂੰ ਪੈਸਾ ਬੇਹੱਦ ਸੋਚ ਸਮਝ ਕੇ ਖਰਚ ਕਰਨ ਦੀ ਜ਼ਰੂਰਤ ਹੁੰਦੀ ਹੈ। ਮੈਂ ਵਿਅਕਤੀਗਤ ਰੂਪ ਨਾਲ ਫਿਲਮ ਨਿਰਮਾਣ ਦੇ ਵਿੱਤੀ ਪਹਿਲੂਆਂ ’ਤੇ ਬਹੁਤ ਜ਼ਿਆਦਾ ਨਿਯੰਤਰਣ ਰੱਖਦਾ ਹਾਂ।

 

 

ਫਿਲਮ ਦੇ ਵਿਸ਼ੇ ਦੀ ਚੋਣ

 

‘ਮੈਂ ਉਸੇ ਵਿਸ਼ੇ ’ਤੇ ਫਿਲਮ ਬਣਾ ਸਕਦਾ ਹਾਂ ਜੋ ਮੈਨੂੰ ਰੋਚਕ ਲਗਦੇ ਹਨ। ਕਿਸੇ ਵੀ ਫਿਲਮ ਨੂੰ ਬਣਾਉਣ ਲਈ ਇੱਕ ਆਸ਼ਾਵਾਦੀ ਨਜ਼ਰੀਆ ਅਤੇ ਉਮੀਦ ਚਾਹੀਦੀ ਹੁੰਦੀ ਹੈ। ਇੱਕ ਫਿਲਮ ਨਿਰਮਾਤਾ ਦਾ ਜਗਿਆਸੂ ਹੋਣਾ ਅਤੇ ਵਿਭਿੰਨ ਸੰਸਕ੍ਰਿਤੀਆਂ ਨੂੰ ਜਾਣਨ ਦੀ ਲਲਕ ਹੋਣੀ ਜ਼ਰੂਰੀ ਹੈ।’’

 

ਓਟੀਟੀ ਬਨਾਮ ਵੱਡਾ ਪਰਦਾ

 

‘‘ਓਟੀਟੀ ਪਲੈਟਫਾਰਮ ਨੇ ਅੱਜ ਦੇ ਵਕਤ ਵਿੱਚ ਸੁਤੰਤਰ ਫਿਲਮ ਨਿਰਮਾਤਾਵਾਂ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਹੈ। ਅਸਲ ਵਿੱਚ ਭਾਰਤ ਵਿੱਚ ਮੇਰੀਆਂ ਫਿਲਮਾਂ ਦਾ ਕੋਈ ਬਜ਼ਾਰ ਨਹੀਂ ਹੈ। ਇਸ ਤੋਂ ਵੀ ਉੱਪਰ ਦੀ ਗੱਲ ਇਹ ਹੈ ਕਿ ਇਨ੍ਹਾਂ ਫਿਲਮਾਂ ਲਈ ਦਰਸ਼ਕ ਪਾਉਣ ਲਈ ਇਨ੍ਹਾਂ ਦੀ ਮਾਰਕਿਟਿੰਗ ਬੇਹੱਦ ਵਿਵਸਥਿਤ ਅਤੇ ਰਣਨੀਤੀਬੱਧ ਤਰੀਕੇ ਨਾਲ ਕਰਨੀ ਪੈਂਦੀ ਹੈ। ਇਸ ਤੋਂ ਪਹਿਲਾਂ ਏਕਾਧਿਕਾਰ ਵਾਲੀ ਫਿਲਮ ਵਿਤਰਣ ਚੇਨ ਵਿੱਚ ਆਪਣੀਆਂ ਫਿਲਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਬੇਹੱਦ ਚੁਣੌਤੀ ਭਰਿਆ ਕੰਮ ਸੀ। ਅਜਿਹੇ ਵਿੱਚ ਓਟੀਟੀ ਮਾਧਿਅਮਾਂ ਨਾਲ ਸਾਡੇ ਲਈ ਸੰਭਾਵਨਾ ਦੀ ਖਿੜਕੀ ਖੁੱਲ੍ਹੀ ਹੈ।’’

 

ਸੁਤੰਤਰ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਫਿਲਮਾਂ ਲਈ ਦਰਸ਼ਕ ਖੋਜਣ ਦੀਆਂ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ ਚੈਤੰਨਿਆ ਨੇ ਜ਼ੋਰ ਦੇ ਕੇ ਕਿਹਾ ਕਿ ਦਰਸ਼ਕਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਹ ਸੰਦੇਸ਼ ਬਜ਼ਾਰ ਨੂੰ ਦੇਣ ਕਿ ਇਸ ਤਰ੍ਹਾਂ ਦੇ ਸਿਨੇਮਾ ਦੀ ਉਨ੍ਹਾਂ ਨੂੰ ਜ਼ਰੂਰਤ ਹੈ।

 

ਹਾਲਾਂਕਿ ਇਸ ਮਾਮਲੇ ਵਿੱਚ ਥੀਏਟਰਾਂ ਨੂੰ ਕੋਈ ਨਹੀਂ ਪਛਾੜ ਸਕਦਾ। ਚੈਤੰਨਿਆ ਕਹਿੰਦੇ ਹਨ, ‘‘ਮੈਨੂੰ ਨਹੀਂ ਲਗਦਾ ਕਿ ਥੀਏਟਰ ਵਿੱਚ ਜਾ ਕੇ ਫਿਲਮ ਦੇਖਣ ਦੇ ਅਨੁਭਵ ਦਾ ਕੋਈ ਹੋਰ ਮਾਧਿਅਮ ਟੱਕਰ ਦੇ ਸਕਦਾ ਹੈ। ਅੱਜ ਦੇ ਦੌਰ ਵਿੱਚ ਦੁਨੀਆ ਭਰ ਦਾ ਥੀਏਟਰ ਉਦਯੋਗ ਸੰਘਰਸ਼ ਕਰ ਰਿਹਾ ਹੈ ਅਤੇ ਮੈਂ ਹਮੇਸ਼ਾ ਚਾਹਾਂਗਾ ਕਿ ਥੀਏਟਰ ਲੋਕਪ੍ਰਿਯਤਾ ਨੂੰ ਬਰਕਰਾਰ ਰੱਖੇ ਤਾਂ ਕਿ ਸਿਨੇਮਾ ਦੇ ਸ਼ੌਕੀਨ ਲੋਕ ਹਮੇਸ਼ਾ ਦੀ ਤਰ੍ਹਾਂ ਸਿਨੇਮਾ ਹਾਲ ਜਾ ਕੇ ਫਿਲਮ ਦਾ ਆਨੰਦ ਲੈਂਦੇ ਰਹਿਣ।’’

 

ਅਲਫਾਂਸੋ ਕੁਰੋਂ ਤੋਂ ਸਿੱਖਣ ਦਾ ਅਨੁਭਵ

 

ਚੈਤੰਨਿਆ ਤਾਮਹਾਣੇ ਨੇ ਦੱਸਿਆ ਕਿ ਉਨ੍ਹਾਂ ਨੂੰ ਆਸਕਰ ਜੇਤੂ ਫਿਲਮ ‘ਰੋਮਾ’ ’ਤੇ ਕੰਮ ਕਰਦੇ ਹੋਏ ਮੈਕਸੀਕਨ ਡਾਇਰੈਕਟਰ ਅਲਫਾਂਸੋ ਕੁਰੋਂ ਨਾਲ ਇੱਕ ਸਾਲ ਬਿਤਾਉਣ ਦਾ ਮੋਕਾ ਮਿਲਿਆ। ‘‘ਰੋਮਾ ਦੇ ਸੈੱਟ ’ਤੇ ਉਨ੍ਹਾਂ ਨੂੰ ਕੰਮ ਕਰਦੇ ਦੇਖਣਾ ਬੇਹੱਦ ਯਾਦਗਾਰ ਅਨੁਭਵ ਸੀ। ਇਸ ਅਨੁਭਵ ਨੇ ਮੈਨੂੰ ਸਿਖਾਇਆ ਕਿ ਫਿਲਮ ਨਿਰਮਾਣ ਇੱਕ ਸ਼ਿਲਪ ਹੈ। ਮਹੱਤਵਪੂਰਨ ਗੱਲ ਇੱਕ ਦ੍ਰਿਸ਼ਟੀ ਜਾਂ ਵਿਜ਼ਨ ਦੇ ਹੋਣ ਦੀ ਹੈ। ਇਹ ਇੱਕ ਪਰਮ ਆਨੰਦ ਸੀ। ਇਸ ਅਨੁਭਵ ਨੇ ਨਿਸ਼ਚਿਤ ਰੂਪ ਨਾਲ ਮੈਨੂੰ ਫਿਲਮ ਨਿਰਮਾਤਾ ਦੇ ਰੂਪ ਵਿੱਚ ਆਪਣੀ ਸ਼ਬਦਾਵਲੀ ਦਾ ਵਿਸਤਾਰ ਕਰਨ ਵਿੱਚ ਸਮਰੱਥ ਬਣਾਇਆ ਹੈ।’’

 

‘ਦ ਡਿਸਾਇਪਲ’

 

ਚੈਤੰਨਿਆ ਤਾਮਹਾਣੇ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਲਿਖੀ, ਨਿਰਦੇਸ਼ਿਤ ਅਤੇ ਸੰਪਾਦਿਤ ਫਿਲਮ ‘ਦਿ ਡਿਸਾਇਪਲ’ ਨੂੰ ਜਲਦੀ ਹੀ ਦੁਨੀਆ ਭਰ ਵਿੱਚ ਦਿਖਾਇਆ ਜਾਵੇਗਾ।

 

ਇਹ ਮੁੰਬਈ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਅਤੇ ਉਸ ਦੀ ਉਪ ਸੰਸਕ੍ਰਿਤੀ ਦੇ ਭਿੱਤ ਚਿੱਤਰਾਂ ’ਤੇ ਅਧਾਰਿਤ ਮਰਾਠੀ ਗਾਥਾ ਹੈ। ਇਹ ਉਨ੍ਹਾਂ ਦੀ ਦੂਜੀ ਫਿਲਮ ਹੈ ਜਿਸ ਦਾ ਅਲਫਾਂਸੋ ਕੁਰੋਂ ਐਗਜੀਕਿਊਟਿਵ ਪ੍ਰੋਡਿਊਸਰ ਦੇ ਰੂਪ ਵਿੱਚ ਸਮਰਥਨ ਕਰ ਰਹੇ ਹਨ। ਨਾਲ ਹੀ ਇਸ ਨੂੰ ਬਣਾਉਣ ਲਈ ਕਈ ਹੋਰ ਦੇਸ਼ਾਂ ਨਾਲ ਵੀ ਹੱਥ ਮਿਲਾਇਆ ਗਿਆ ਹੈ। ਇਸ ਨੂੰ ਪੋਲੈਂਡ ਦੇ ਸਿਨੇਮੈਟੋਗ੍ਰਾਫਰ ਮਿਸ਼ਲ ਸੋਬਿਸੋਸਕੀ ਨੇ ਸ਼ੂਟ ਕੀਤਾ ਹੈ। ਨਾਲ ਹੀ ਸੁਤੰਤਰ ਵਿਵਰਕ ਨਿਊ ਯੂਰੋਪ ਫਿਲਮ ਸੇਲਜ਼ ਅਤੇ ਕੈਲੀਫੋਰਨੀਆ ਸਥਿਤ ਐਂਡੇਵਰ ਕੰਟੈਂਟ ਇਸ ਦੀ ਵਿਕਰੀ ਦਾ ਕੰਮ ਸੰਭਾਲ ਰਹੇ ਹਨ। ਲੌਸ ਏਂਜਲਸ ਸਥਿਤ ਫਿਲਮ ਕੰਪਨੀ ‘ਪਾਰਟੀਸਿਪੈਂਟ’ ਨੇ ਇੱਕ ਸਲਾਹਕਾਰ ਦੀ ਭੂਮਿਕਾ ਨਿਭਾਈ ਹੈ ਅਤੇ ਫਿਲਮ ਦੀ ਮਿਕਸਿੰਗ ਦਾ ਕੰਮ ਜਰਮਨੀ ਵਿੱਚ ਕੀਤਾ ਗਿਆ ਹੈ।

 

 

ਫਿਲਮ ਡਾਇਰੈਕਟਰ ਹੋਣ ਦਾ ਮਤਲਬ

 

‘‘ਇੱਕ ਚੰਗਾ ਫਿਲਮ ਡਾਇਰੈਕਟਰ ਉਹੀ ਹੈ ਜੋ ਚੰਗਾ ਮੈਨੇਜਰ ਵੀ ਹੈ ਕਿਉਂਕਿ 90 ਪ੍ਰਤੀਸ਼ਤ ਕੰਮ ਪ੍ਰਬੰਧਨ ਦਾ ਹੀ ਹੈ। ਫਿਲਮਸਾਜ਼ ਦੀ ਭੂਮਿਕਾ ਆਕੈਸਟਰਾ ਦੇ ਸੰਚਾਲਕ ਦੀ ਹੁੰਦੀ ਹੈ। ਆਦਰਸ਼ਵਾਦ ਲਈ ਇੱਥੇ ਘੱਟ ਤੋਂ ਘੱਟ ਜਗ੍ਹਾ ਹੈ।’’

 

‘‘ਅਤੇ ਜੇਕਰ ਗੱਲ ਕਰੀਏ ਡਾਇਰੈਕਟਰ ਦੀਆਂ ਜ਼ਿੰਮੇਵਾਰੀਆਂ ਦੀ, ਤਾਂ ਉਸ ਦਾ ਕੰਮ ਹੈ ਆਪਣੀ ਟੀਮ ਦੇ ਜੋਸ਼ ਨੂੰ ਬਣਾਏ ਰੱਖਣਾ। ਤੁਸੀਂ ਡਾਇਰੈਕਟਰ ਦੇ ਰੂਪ ਵਿੱਚ ਬਹੁਤ ਸਾਰੇ ਲੋਕਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਹੋ, ਪਰ ਅੰਤ ਵਿੱਚ ਤੁਸੀਂ ਖੁਦ ਇਕੱਲੇ ਹੀ ਹੁੰਦੇ ਹੋ। ਜੇਕਰ ਫਿਲਮ ਨਹੀਂ ਚਲਦੀ ਹੈ ਤਾਂ ਇਹ ਇੱਕ ਫਿਲਮ ਡਾਇਰੈਕਟਰ ਦੀ ਹੀ ਹਾਰ ਹੁੰਦੀ ਹੈ। ਇਸ ਤਰ੍ਹਾਂ ਇਹ ਇੱਕ ਇਕੱਲੇਪਣ ਦਾ ਕੰਮ ਹੈ। ਇੱਕ ਫਿਲਮਸਾਜ਼ ਦਾ ਜੀਵਨ ਬੇਹੱਦ ਭੱਜ ਦੌੜ ਭਰਿਆ ਹੈ।’’

 

ਸਕ੍ਰਿਪਟ ਦੀ ਅਹਿਮੀਅਤ

 

ਤਾਮਹਾਣੇ ਕਹਿੰਦੇ ਹਨ ਕਿ ਸਕ੍ਰਿਪਟ ਫਿਲਮ ਡਾਇਰੈਕਟਰ ਦੀ ਸੋਚ ਦਾ ਖਾਕਾ ਹੁੰਦੀ ਹੈ। ‘‘ਮੇਰੇ ਕੰਮ ਕਰਨ ਦੇ ਤਰੀਕੇ ਵਿੱਚ ਸਕ੍ਰਿਪਟ ’ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਅੰਤ ਵਿੱਚ ਫਿਲਮ ਉਸ ਬਾਰੇ ਹੈ ਜੋ ਤੁਸੀਂ ਕਹਿਣਾ ਚਾਹੁੰਦੇ ਹੋ। ਅੱਜ ਦੇ ਸਿਨੇਮਾ ਵਿੱਚ ਚੰਗੀ ਸਕ੍ਰਿਪਟ ਲਿਖਣ ਦੀ ਬਹੁਤ ਜ਼ਰੂਰਤ ਹੈ।’’

 

ਚੈਤੰਨਿਆ ਦਾ ਮੰਨਣਾ ਹੈ ਕਿ ਫਿਲਮ ਨੂੰ ਲਿਖਣ ਦਾ ਕੰਮ ਇੱਕ ਇਕਾਂਤ ਪ੍ਰਕਿਰਿਆ ਹੈ।

 

ਸੰਵੇਦਨਸ਼ੀਲ ਮੁੱਦਿਆਂ ’ਤੇ ਫਿਲਮ ਨਿਰਮਾਣ

 

‘ਫਿਲਮ ਮੇਕਿੰਗ ਵਿੱਚ ਅਜੇ ਵੀ ਕਾਫ਼ੀ ਸੈਲਫ ਸੈਂਸਰਸ਼ਿਪ ਹੈ। ਕਾਇਦੇ ਨਾਲ ਫਿਲਮਾਂ ’ਤੇ ਕਿਸੇ ਵੀ ਤਰ੍ਹਾਂ ਦੀ ਸੈਂਸਰਸ਼ਿਪ ਨਹੀਂ ਹੋਣੀ ਚਾਹੀਦੀ। ਕਈ ਫਿਲਮ ਡਾਇਰੈਕਟਰ ਹਨ ਜਿਨ੍ਹਾਂ ਨੇ ਸੰਵੇਦਨਸ਼ੀਲ ਮੁੱਦਿਆਂ ’ਤੇ ਆਪਣੀਆਂ ਕਹਾਣੀਆਂ ਕਹਿਣ ਦੇ ਕਈ ਚਲਾਕ ਤਰੀਕੇ ਕੱਢ ਲਏ ਹਨ। ਕਈ ਵਾਰ ਤੁਹਾਡੇ ’ਤੇ ਲਗਣ ਵਾਲਾ ਨਿਯੰਤਰਣ ਵੀ ਤੁਹਾਡੇ ਵਿੱਚ ਰਚਨਾਤਮਕਤਾ ਲੈ ਆਉਂਦਾ ਹੈ।’’

 

ਫਿਲਮਾਂ ਦੀ ਭਾਸ਼ਾ

 

ਤਾਮਹਾਣੇ ਕਹਿੰਦੇ ਹਨ ਕਿ ਭਾਸ਼ਾ ਬਣਾਵਟ ਦਾ ਵਿਸ਼ਾ ਹੈ। ‘‘ਮੈਂ ਆਪਣੀ ਫਿਲਮ ਨੂੰ ਉਸ ਭਾਸ਼ਾ ਵਿੱਚ ਬਣਾਵਾਂਗਾ ਜਿਸ ਵਿੱਚ ਉਸ ਦੀ ਕਹਾਣੀ ਸਭ ਤੋਂ ਸਹੀ ਤਰੀਕੇ ਨਾਲ ਕਹੀ ਜਾ ਸਕੇ। ਸਿਨੇਮਾ ਦੀ ਆਪਣੀ ਇੱਕ ਸਰਵਵਿਆਪਕ ਭਾਸ਼ਾ ਹੁੰਦੀ ਹੈ। ਇਸ ਲਈ ਕਿਸੇ ਵੀ ਹੋਰ ਭਾਸ਼ਾ ਦੀ ਅਹਿਮਤੀਅਤ ਓਨੀ ਨਹੀਂ ਹੁੰਦੀ। ਅੱਜ ਦੇ ਵਕਤ ਵਿੱਚ ਲੋਕ ਸਬਟਾਈਟਲਜ਼ ਨਾਲ ਫਿਲਮਾਂ ਦੇਖਣ ਦੇ ਆਦੀ ਹੋ ਚੁੱਕੇ ਹਨ। ’’

 

ਕਾਸਟਿੰਗ ਕਿੰਨੀ ਮਹੱਤਵਪੂਰਨ

 

‘ਫਿਲਮ ਦੀ ਸਕ੍ਰਿਪਟ ਦੇ ਬਾਅਦ ਕਾਸਟਿੰਗ ਹੀ ਸਭ ਤੋਂ ਜ਼ਰੂਰੀ ਚੀਜ਼ ਹੈ। ਫਿਲਮ ਲਈ ਸਹੀ ਸਕ੍ਰਿਪਟ  ਹੋ ਗਈ ਮਤਲਬ 70 ਫੀਸਦੀ ਕੰਮ ਖਤਮ। ਅਸੀਂ ਫਿਲਮਾਂ ਦੇਖਣ ਇਸ ਲਈ ਜਾਂਦੇ ਹਾਂ ਕਿਉਂਕਿ ਇਨ੍ਹਾਂ ਵਿੱਚ ਸਾਨੂੰ ਇਨਸਾਨ ਦਿਖਦਾ ਹੈ। ਦਰਸ਼ਕਾਂ ਨੂੰ ਫਿਲਮ ਦੇਖ ਕੇ ਉਸ ਦੀ ਕਹਾਣੀ ਹੋਰ ਕਿਰਦਾਰਾਂ ਨਾਲ ਜੁੜਾਅ ਮਹਿਸੂਸ ਹੋਣਾ ਚਾਹੀਦਾ ਹੈ।’’

 

ਡਾਇਰੈਕਟਰ ਦੇ ਸਿੱਖਣ ਦੀ ਪ੍ਰਕਿਰਿਆ

 

‘ਮੈਨੂੰ ਲਗਦਾ ਹੈ ਕਿ ਕਿਸੇ ਵੀ ਡਾਇਰੈਕਟਰ ਲਈ ਵੀ ਜ਼ਰੂਰੀ ਹੈ ਕਿ ਉਹ ਹਮੇਸ਼ਾ ਸਿੱਖਦਾ ਰਹੇ। ਪਰ ਅਸਲ ਜ਼ਿੰਦਗੀ ਦਾ ਅਨੁਭਵ ਹੀ ਸਭ ਤੋਂ ਵੱਡਾ ਅਧਿਆਪਕ ਹੁੰਦਾ ਹੈ। ਇਸ ਤੋਂ ਵੀ ਜ਼ਰੂਰੀ ਇਹ ਕਿ ਇਨਸਾਨ ਆਪਣੇ ਕੰਮ ਪ੍ਰਤੀ ਸੰਜੀਦਾ ਅਤੇ ਇਮਾਨਦਾਰ ਹੋਵੇ।’’

 

ਮੌਨ ਦਾ ਮਹੱਤਵ

 

‘‘ਜੀਵਨ ਵਿੱਚ ਮੌਨ ਬੇਹੱਦ ਜ਼ਰੂਰੀ ਹੈ। ਜੇਕਰ ਇੱਕ ਫਿਲਮ ਵੀ ਸ਼ੋਰ ਦੀ ਤਰ੍ਹਾਂ ਹੋਵੇ ਤਾਂ ਵਿਅਕਤੀਗਤ ਤੌਰ ’ਤੇ ਮੈਂ ਪ੍ਰਭਾਵਿਤ ਨਹੀਂ ਹੁੰਦਾ ਹਾਂ। ਇੱਕ ਫਿਲਮ ਵਿੱਚ ਕੰਟਰਾਸਟ, ਲੈਅ ਅਤੇ ਬਣਾਵਟ ਦੀ ਜ਼ਰੂਰਤ ਹੁੰਦੀ ਹੈ।’’

 

ਫਿਲਮ ਦੀ ਉਮਰ

 

‘‘ਪਹਿਲਾਂ ਤੋਂ ਇਹ ਤੈਅ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਫਿਲਮ ਦੀ ਉਮਰ ਦਰਸ਼ਕਾਂ ਦੀ ਉਸ ’ਤੇ ਪ੍ਰਤੀਕਿਰਿਆ ਨਾਲ ਤੈਅ ਹੁੰਦੀ ਹੈ।’’

 

ਉੱਭਰਦੇ ਨਿਰਦੇਸ਼ਕਾਂ ਨੂੰ ਸਲਾਹ ਦਿੰਦੇ ਹੋਏ ਤਾਮਹਾਣੇ ਕਹਿੰਦੇ ਹਨ ਕਿ ਅੱਜ ਦੇ ਵਕਤ ਵਿੱਚ ਮਨੋਰੰਜਨ ਉਦਯੋਗ ਦੇ ਬਦਲਦੇ ਦ੍ਰਿਸ਼ ਦੇ ਹਿਸਾਬ ਨਾਲ ਚਲਣ ਦੀ ਜ਼ਰੂਰਤ ਹੈ।

 

 

**** 

 

 

ਡੀਜੇਐੱਮ/ਐੱਸਸੀ/ਇੱਫੀ-60



(Release ID: 1691757) Visitor Counter : 208


Read this release in: English , Urdu , Marathi , Hindi