ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਵਾਸ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜਿਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਧਰਤੀ ’ਤੇ ਉਸ ਦਾ ਸਮਾਂ ਸੀਮਤ ਹੈ: ਡਾਇਰੈਕਟਰ ਸ਼ਸ਼ਾਂਕ ਉਦਾਪੁਰਕਰ


“ਚੂਹੇ ਦੀ ਦੌੜ ਤੋਂ ਬਾਹਰ ਨਿਕਲੋ, ਘੱਟੋ-ਘੱਟ ਵਿੱਚ ਸਾਰੋ”

Posted On: 23 JAN 2021 2:56PM by PIB Chandigarh

“ਪਹਿਲਾਂ, ਅਸੀਂ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਮੰਨਦੇ ਸੀ: ਵਸੁਧੈਵ ਕੁਟੰਬਕਮ। ਪਰ ਹੁਣ, ਪਰਿਵਾਰ ਨੂੰ ਪਰਿਵਾਰ ਨਹੀਂ ਮੰਨਿਆ ਜਾਂਦਾ। ਸਾਨੂੰ ਚੂਹੇ ਦੀ ਦੌੜ ਨੂੰ ਰੋਕਣਾ ਹੋਵੇਗਾ; ਸਾਨੂੰ ਖੁਸ਼ ਰਹਿਣਾ ਪਏਗਾ ਅਤੇ ਇਹ ਅਹਿਸਾਸ ਕਰਨਾ ਪਏਗਾ ਕਿ ਅਸੀਂ ਸਿਰਫ ਦੂਜਿਆਂ ਦੀ ਮਦਦ ਕਰਕੇ ਖੁਸ਼ ਰਹਿ ਸਕਦੇ ਹਾਂ।” ਮਰਾਠੀ ਫਿਲਮ ਪ੍ਰਵਾਸ ਦੇ ਡਾਇਰੈਕਟਰ ਸ਼ਸ਼ਾਂਕ ਉਦਾਪੁਰਕਰ ਦੁਆਰਾ ਇਹ ਦਿਲੋਂ ਸੰਦੇਸ਼ ਦਿੱਤਾ ਜਾ ਰਿਹਾ ਹੈ, ਜਿਸ ਨੂੰ ਭਾਰਤੀ ਪਨੋਰਮਾ ਫੀਚਰ ਫਿਲਮ ਸੈਕਸ਼ਨ ਵਿੱਚ, 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਫਿਲਮ ਜ਼ਿੰਦਗੀ ਦੇ ਸਫ਼ਰ ਦੀ ਕਹਾਣੀ ਦੱਸਦੀ ਹੈ, ਅਤੇ ਮਨੁੱਖੀ ਜੀਵਨ ਦੇ ਮੁਖ ਮੁੱਦਿਆਂ ’ਤੇ ਜ਼ੋਰ ਦਿੰਦੀ ਹੈ। ਇਹ ਫਿਲਮ ਕਿਸੇ ਇੱਫੀ ਫਿਲਮ ਨੂੰ ਦਿੱਤੇ ਜਾਣ ਵਾਲੇ ਆਈਸੀਐੱਫ਼ਟੀ ਯੂਨੈਸਕੋ ਗਾਂਧੀ ਮੈਡਲ ਦੀ ਵੀ ਦਾਅਵੇਦਾਰ ਹੈ, ਇਹ ਅਵਾਰਡ ਉਸ ਨੂੰ ਦਿੱਤਾ ਜਾਵੇਗਾ ਜੋ ਮਹਾਤਮਾ ਗਾਂਧੀ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਅਹਿੰਸਾ ਦੇ ਆਦਰਸ਼ਾਂ ਨੂੰ ਵਧੀਆ ਢੰਗ ਨਾਲ ਦਰਸਾਏਗੀ। ਡਾਇਰੈਕਟਰ ਫੈਸਟੀਵਲ ਮੌਕੇ ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ 23 ਜਨਵਰੀ, 2021 ਨੂੰ ਅੱਜ ਗੋਆ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਿਹਾ ਸੀ।

 

ਪ੍ਰਵਾਸ ਇੱਕ ਬਜ਼ੁਰਗ ਜੋੜੇ, ਅਭਿਜਾਤ ਇਨਾਮਦਾਰ ਅਤੇ ਲਤਾ ਦੀ ਯਾਤਰਾ ਦਾ ਇਤਿਹਾਸ ਹੈ। ਅਭਿਜਾਤ ਇੱਕ 60 ਸਾਲਾਂ ਦਾ ਬੀਮਾਰ ਆਦਮੀ ਹੈ। ਉਸ ਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ ਹਨ, ਅਤੇ ਉਸ ਦਾ ਬਚਾਅ ਡਾਇਲਾਸਿਸ ’ਤੇ ਨਿਰਭਰ ਕਰਦਾ ਹੈ, ਜਿਸ ਨੂੰ ਉਸ ਨੂੰ ਹਫ਼ਤੇ ਵਿੱਚ ਦੋ ਵਾਰ ਝੱਲਣਾ ਪੈਂਦਾ ਹੈ। ਉਸ ਨੂੰ ਜ਼ਿੰਦਗੀ ਵਿੱਚ ਬਹੁਤ ਪਛਤਾਵੇ ਹਨ, ਅਤੇ ਉਸ ਨੂੰ ਲਗਦਾ ਹੈ ਕਿ ਹੁਣ ਉਸ ਦੀ ਜ਼ਿੰਦਗੀ ਨੂੰ ਜਲਦੀ ਖਤਮ ਹੋਣਾ ਚਾਹੀਦਾ ਹੈ। ਲਤਾ ਨੇ ਆਪਣੇ ਹਾਲਾਤਾਂ ਨੂੰ ਤਿਆਗ ਦਿੱਤਾ ਹੈ। ਫਿਰ ਇੱਕ  ਦਿਨ, ਉਸ ਨੂੰ ਅਹਿਸਾਸ ਹੁੰਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਪੜਾਅ ਸ਼ੁਰੂ ਕਰਦੀ ਹੈ।

 

ਅਭਿਜਾਤ ਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਅਤੇ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਉਨ੍ਹਾਂ ਦੀ ਮਦਦ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਉਸ ਨੂੰ ਆਪਣੇ ਵਿੱਚ ਵਿਸ਼ਵਾਸ, ਸੰਤੁਸ਼ਟੀ ਦੀ ਇੱਕ ਮਹਾਨ ਭਾਵਨਾ ਅਤੇ ਇੱਕ ਬਹੁਤ ਹੀ ਵਿਲੱਖਣ ਪਛਾਣ ਦਿੰਦਾ ਹੈ।

 

ਉਦਾਪੁਰਕਰ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਹਰ ਵਿਅਕਤੀ ਦਾ ਇਸ ਧਰਤੀ ਉੱਤੇ ਸੀਮਤ ਸਮਾਂ ਹੁੰਦਾ ਹੈ ਅਤੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਕੋਈ ਆਪਣੀ ਜ਼ਿੰਦਗੀ ਕਿਵੇਂ ਜੀਉਂਦਾ ਹੈ। “ਇਸ ਪਦਾਰਥਵਾਦੀ ਸੰਸਾਰ ਵਿੱਚ, ਅਸੀਂ ਇੱਕ ਚੂਹੇ ਦੀ ਦੌੜ ਦੌੜ ਰਹੇ ਹਾਂ। ਇਹ ਕਿਹਾ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਦੋ ਮਹੱਤਵਪੂਰਨ ਦਿਨ ਹੁੰਦੇ ਹਨ; ਇੱਕ ਉਹ ਦਿਨ, ਜਿਸ ਦਿਨ ਤੁਸੀਂ ਜਨਮ ਲੈਂਦੇ ਹੋ, ਅਤੇ ਦੂਸਰਾ ਉਹ ਜਿਸ ਦਿਨ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਉਂ ਜਨਮੇ? ਪ੍ਰਵਾਸ ਕਿਸੇ ਅਜਿਹੇ ਵਿਅਕਤੀ ਦੀ ਕਹਾਣੀ ਹੈ ਜਿਸ ਨੂੰ ਇਹ ਪਤਾ ਚਲਦਾ ਹੈ ਅਤੇ ਮਹਿਸੂਸ ਹੁੰਦਾ ਹੈ ਕਿ ਉਸ ਦੇ ਸਾਹਮਣੇ ਸਿਰਫ ਬਹੁਤ ਹੀ ਸੀਮਤ ਸਮਾਂ ਬਾਕੀ ਹੈ। ਨਾਇਕ ਅਭਿਜਾਤ ਹਰ ਕਿਸੇ ਨਾਲ ਮਿਲਦਾ ਜੁਲਦਾ ਹੈ। ਉਹ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਤੁਸੀਂ ਦੂਜਿਆਂ ਦੀ ਮਦਦ ਕਰੋਗੇ ਅਤੇ ਆਪਣੇ ਜ਼ਿੰਦਗੀ ਨੂੰ ਇੱਕ ਅਰਥਪੂਰਨ ਤਰੀਕੇ ਨਾਲ ਜੀਓਗੇ, ਤਾਂ ਤੁਸੀਂ ਧਰਤੀ ਦੇ ਸਭ ਤੋਂ ਖੁਸ਼ ਵਿਅਕਤੀ ਬਣੋਗੇ।”

 

 

ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ “ਤੁਹਾਨੂੰ ਆਪਣੇ ਦਿਲ ਦਾ ਪਿੱਛਾ ਕਰਨਾ ਚਾਹੀਦਾ ਹੈ, ਇਹ ਹੀ ਪ੍ਰਵਾਸ ਫਿਲਮ ਦੱਸਦੀ ਹੈ।”

 

ਇਸ ਸਵਾਲ ਦੇ ਜਵਾਬ ਵਿੱਚ ਕਿ ਕਿਵੇਂ ਕੋਈ ਚੂਹੇ ਦੀ ਦੌੜ ਨੂੰ ਛੱਡ ਸਕਦਾ ਹੈ, ਸ਼ਸ਼ਾਂਕ ਨੇ ਘੱਟੋ-ਘੱਟ ਵਿੱਚ ਸਾਰਨ ਲਈ ਕਿਹਾ, ਜੋ ਇੱਕ ਸਾਧਾਰਣ ਪਰ ਸ਼ਕਤੀਸ਼ਾਲੀ ਪੁਕਾਰ ਸੀ। “ਅਸੀਂ ਇੱਕ ਚੂਹੇ ਦੀ ਦੌੜ ਵਿੱਚ ਲੱਗੇ ਹਾਂ, ਘੱਟੋ-ਘੱਟ ਵਿੱਚ ਸਾਰਨਾ ਸਮੇਂ ਦੀ ਲੋੜ ਹੈ। ਆਧੁਨਿਕ ਸੰਸਾਰ ਵਿੱਚ, ਚੋਣਾਂ (ਚੋਆਇਸਿਜ਼) ਸਾਡੇ ’ਤੇ ਥੋਪੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਸਾਨੂੰ ਦੱਸਿਆ ਜਾਂਦਾ ਹੈ ਕਿ ਸਾਨੂੰ ਹਰ ਸਾਲ ਵਿੱਚ ਦੋ ਵਾਰ ਆਪਣੇ ਮੋਬਾਈਲ ਫੋਨ ਬਦਲਣੇ ਚਾਹੀਦੇ ਹਨ। ਇਹ ਸੱਭਿਆਚਾਰ ਸਾਨੂੰ ਹੋਰ ਉਪਭੋਗੀ ਬਣਾਉਂਦਾ ਹੈ। ਮੰਗਾਂ ਅਤੇ ਇੱਛਾਵਾਂ ਨੂੰ ਘਟਾਉਣਾ ਇਸ ਵਿੱਚੋਂ ਬਾਹਰ ਨਿਕਲਣ ਦਾ ਇੱਕੋ-ਇੱਕ ਰਸਤਾ ਹੈ।”

 

ਜਿਆਦਾਤਰ ਲੋਕ ਇਸ ਮਾਰਗ ’ਤੇ ਕਿਉਂ ਨਹੀਂ ਚਲਦੇ? ਉਦਾਪੁਰਕਾਰ ਜਵਾਬ ਦਿੰਦੇ ਹਨ: “ਇੱਥੇ ਸਿਰਫ ਇੱਕ ਗਾਂਧੀ ਹੈ। ਇਸੇ ਤਰ੍ਹਾਂ, ਬਹੁਤ ਘੱਟ ਲੋਕ ਹਨ ਜੋ ਘੱਟ ਵਿੱਚ ਸਾਰਦੇ ਹਨ। ਇਹ ਦੋਵੇਂ ਬਹੁਤ ਸਧਾਰਣ ਅਤੇ ਬਹੁਤ ਮੁਸ਼ਕਲ ਹੈ। ਘੱਟੋ-ਘੱਟ ਦੇ ਰਾਹ ’ਤੇ ਚਲਣਾ ਇੱਕ ਮੁਸ਼ਕਲ ਕੰਮ ਹੈ।”

 

ਸ਼ਸ਼ਾਂਕ ਉਦਾਪੁਰਕਾਰ ਨੇ ਮਰਾਠੀ ਫਿਲਮਾਂ ਜਿਵੇਂ ‘ਧਾਵ ਧਾਵ’ ਅਤੇ ‘ਕਰਤਵਿਆ’ ਵਿੱਚ ਬਤੌਰ ਮੁੱਖ ਅਦਾਕਾਰ ਵਜੋਂ ਕੰਮ ਕੀਤਾ ਹੈ। ‘ਅੰਨਾ’ ਡਾਇਰੈਕਟਰ ਵਜੋਂ ਉਸ ਦੀ ਪਹਿਲੀ ਫਿਲਮ ਸੀ ਅਤੇ ‘ਪ੍ਰਵਾਸ’ ਉਸ ਦੀ ਦੂਜੀ ਫਿਲਮ ਹੈ। ਉਸਨੇ ਇੱਕ ਸਕ੍ਰੀਨ ਪਲੇਅ ਅਤੇ ਸੰਵਾਦ ਲੇਖਕ ਵਜੋਂ ਵੀ ਕੰਮ ਕੀਤਾ ਹੈ।

 

ਇੱਫੀ ਨੇ ਯੂਨੈਸਕੋ ਗਾਂਧੀ ਮੈਡਲ ਦੇ ਨਾਲ ਇੱਕ ਵਿਸ਼ੇਸ਼ ਆਈਸੀਐੱਫ਼ਟੀ ਪੁਰਸਕਾਰ ਦੇਣ ਲਈ ਇੰਟਰਨੈਸ਼ਨਲ ਕੌਂਸਲ ਫਾਰ ਫਿਲਮ, ਟੈਲੀਵਿਜ਼ਨ ਐਂਡ ਆਡੀਓਵਿਜ਼ੂਅਲ ਕਮਿਊਨੀਕੇਸ਼ਨ (ਆਈਸੀਐੱਫ਼ਟੀ) ਪੈਰਿਸ ਦੇ ਨਾਲ ਸਹਿਯੋਗ ਕੀਤਾ ਹੈ। ਯੂਨੈਸਕੋ ਨੇ 1994 ਵਿੱਚ ਮਹਾਤਮਾ ਗਾਂਧੀ ਦੇ ਜਨਮ ਦੀ 125 ਵੀਂ ਵਰ੍ਹੇਗੰਢ ਦੇ ਮੌਕੇ ਯਾਦਗਾਰੀ ਤਗਮਾ ਜਾਰੀ ਕੀਤਾ ਸੀ। ਉਦੋਂ ਤੋਂ ਹੀ ਆਈਸੀਐੱਫ਼ਟੀ ਯੂਨੈਸਕੋ ਗਾਂਧੀ ਅਵਾਰਡ ਇੱਕ ਅਜਿਹੀ ਫਿਲਮ ਨੂੰ ਦਿੱਤਾ ਜਾ ਰਿਹਾ ਹੈ ਜੋ ਮਹਾਤਮਾ ਗਾਂਧੀ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਅਹਿੰਸਾ ਦੇ ਆਦਰਸ਼ਾਂ ਨੂੰ ਬਿਹਤਰੀਨ ਦਰਸਾਉਂਦੀ ਹੋਵੇ। ਫੈਸਟੀਵਲ ਦੇ ਇਸ ਐਡੀਸ਼ਨ  ਵਿੱਚ ਪ੍ਰਵਾਸ ਫਿਲਮ ਸਮੇਤ ਦਸ ਫਿਲਮਾਂ ਮੈਡਲ ਲਈ ਮੁਕਾਬਲਾ ਕਰ ਰਹੀਆਂ ਹਨ।

 

https://youtu.be/P0XVFYDBArc 

 

***

 

ਡੀਜੇਐੱਮ/ ਐੱਚਆਰ/ ਇੱਫੀ - 58



(Release ID: 1691695) Visitor Counter : 211


Read this release in: Hindi , English , Urdu , Marathi