ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਇੱਫੀ 51 ਨੇ ‘ਦ ਫਾਰਗਾਟਨ ਹੀਰੋ’ ਦੀ ਵਿਸ਼ੇਸ਼ ਸਕ੍ਰੀਨਿੰਗ ਦੇ ਨਾਲ ਨੇਤਾ ਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ਦੀ ਸ਼ੁਰੂਆਤ ਕੀਤੀ

Posted On: 23 JAN 2021 1:28PM by PIB Chandigarh

ਨੇਤਾਜੀ ਸੁਭਾਸ ਚੰਦਰ ਬੋਸ: ਮਾਸਟਰ ਨਿਰਦੇਸ਼ਕ ਸ਼ਿਆਮ ਬੇਨੇਗਲ ਦੁਆਰਾ ਦ ਫਾਰਗਾਟਨ ਹੀਰੋ: ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵਾਂ ਐਡੀਸ਼ਨ ਨੇਤਾਜੀ ਸੁਭਾਸ ਚੰਦਰ ਬੋਸ ਦੇ 125 ਵੇਂ ਜਨਮ ਦਿਵਸ ਵਰ੍ਹੇ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਾਰੋਹ ਵਿੱਚ ਬਹੁਤ ਢੁਕਵੇਂ ਤਰੀਕੇ ਨਾਲ ਸ਼ਿਰਕਤ ਕਰ ਰਿਹਾ ਹੈ, ਉਨ੍ਹਾਂ ਨੇ ਅੱਜ, 23 ਜਨਵਰੀ, 2021 ਨੂੰ ਗੋਆ ਦੇ ਪਣਜੀ ਵਿਖੇ ਹੋ ਰਹੇ ਇਸ ਸਮਾਰੋਹ ਵਿੱਚ ਨੇਤਾ ਜੀ ਦੀ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦਿਖਾਈ। ਫੈਸਟੀਵਲ ਦੇ ਡੈਲੀਗੇਟ, ਰਾਸ਼ਟਰੀ ਆਜ਼ਾਦੀ ਸੰਗਰਾਮ ਵਿੱਚ ਨੇਤਾ ਜੀ ਦੁਆਰਾ ਦਿਖਾਈ ਗਈ ਬਹਾਦਰੀ ਅਤੇ ਦ੍ਰਿੜ੍ਹਤਾ ਨੂੰ ਬੇਨੇਗਲ ਦੀ ਦਿਲ ਖਿੱਚਵੀਂ ਫਿਲਮ ਵਿੱਚ ਮੁੜ ਤੋਂ ਦੇਖ ਕੇ ਪ੍ਰੇਰਿਤ ਹੋਣਗੇ। ਭਾਰਤ ਦਾ ਸਭ ਤੋਂ ਵੱਡਾ ਆਜ਼ਾਦੀ ਘੁਲਾਟੀਆ, ਜਿਸ ਨੇ ਕਿਹਾ “ਤੁਮ ਮੁਝੇ ਖੂਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ”, ਨੇਤਾ ਜੀ ਇੱਕ ਸਰਗਰਮ ਆਦਮੀ ਸੀ। ਬ੍ਰਿਟਿਸ਼ ਸ਼ਾਸਨ ਵਿਰੁੱਧ ਲੜਾਈ ਵਿੱਚ, ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਆਜ਼ਾਦੀ ਦੀ ਲੜਾਈ ਲੜਨ ਦਾ ਸੱਦਾ ਦਿੱਤਾ ਸੀ। 220 ਮਿੰਟ ਦੀ ਇਸ ਹਿੰਦੀ ਫਿਲਮ ਵਿੱਚ ਨੇਤਾ ਜੀ ਦੀ ਜੰਗੀ ਜ਼ਿੰਦਗੀ ਸਬੰਧੀ ਬਹੁਤ ਕੁਝ ਦਿਖਾਇਆ ਗਿਆ ਹੈ, ਜਿਸ ਵਿੱਚ 1941–1943 ਦੌਰਾਨ ਨਾਜ਼ੀ ਜਰਮਨੀ ਵਿੱਚ, 1943–1945 ਦੌਰਾਨ ਜਪਾਨ ਦੇ ਕਬਜ਼ੇ ਵਾਲੇ ਏਸ਼ੀਆ ਵਿੱਚ, ਅਤੇ ਅਜ਼ਾਦ ਹਿੰਦ ਫੌਜ਼ ਦੇ ਗਠਨ ਵੇਲੇ ਹੋਣ ਵਾਲੀਆਂ ਘਟਨਾਵਾਂ ਨੂੰ ਨੇਤਾ ਜੀ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਫਲੈਸ਼ਬੈਕ ਲੜੀ ਵਿੱਚ ਉਨ੍ਹਾਂ ਦੇ ਜੀਵਨ ਦੀ ਕਹਾਣੀ ਵੀ ਦਿਖਾਈ ਗਈ ਹੈ।

 

ਇੱਫੀ ਵਿਖੇ ‘ਦ ਫਾਰਗਾਟਨ ਹੀਰੋ’ ਦੀ ਸਕ੍ਰੀਨਿੰਗ ਇੱਕ ਬਹੁਤ ਹੀ ਢੁੱਕਵੇਂ ਦਿਨ ਹੁੰਦੀ ਹੈ, ਜਦੋਂ ਉਸੇ ਦਿਨ ਤੋਂ ਭਾਰਤ ਸਰਕਾਰ ਨੇਤਾਜੀ ਦੇ 125ਵੀਂ ਜਨਮ ਵਰ੍ਹੇਗੰਢ ਨੂੰ ਮਨਾਉਣ ਦੀ ਸ਼ੁਰੂਆਤ ਕਰਦੀ ਹੈ। ਨੇਤਾ ਜੀ ਦੀ ਬੇਮਿਸਾਲ ਭਾਵਨਾ ਅਤੇ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਨੂੰ ਯਾਦ ਕਰਦਿਆਂ, ਸਰਕਾਰ ਨੇ ਨੇਤਾ ਜੀ ਦਾ ਜਨਮਦਿਨ ਹਰ ਸਾਲ 23 ਜਨਵਰੀ ਨੂੰ “ਪਰਾਕ੍ਰਮ ਦਿਵਸ” ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਪਰਾਕ੍ਰਮ ਦਿਵਸ ਸਾਡੇ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਨੇਤਾ ਜੀ ਵਾਂਗ ਮੁਸੀਬਤ ਦੇ ਸਮੇਂ ਸਿਦਕੀ ਹੋਣ ਲਈ ਪ੍ਰੇਰਿਤ ਕਰਨ ਦੀ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ।

 

ਵਿਸ਼ੇਸ਼ ਸਕ੍ਰੀਨਿੰਗ ਬਾਰੇ ਬੋਲਦਿਆਂ, ਫੈਸਟੀਵਲ ਦੇ ਡਾਇਰੈਕਟਰ ਚੈਤਨਿਆ ਪ੍ਰਸਾਦ ਕਹਿੰਦੇ ਹਨ: “ਨੇਤਾ ਜੀ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸਭ ਤੋਂ ਪਿਆਰੇ ਰਾਸ਼ਟਰੀ ਨਾਇਕ ਬਣ ਗਏ ਹਨ। ‘ਦ ਫਾਰਗਾਟਨ ਹੀਰੋ’ ਦੀ ਸਕ੍ਰੀਨਿੰਗ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਜਿੱਤ ਸ਼ਖਸੀਅਤ ਅਤੇ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਭਾਵਨਾ ਦਾ ਸਨਮਾਨ ਅਤੇ ਯਾਦ ਕਰਨ ਲਈ ਕੀਤੀ ਗਈ ਹੈ। ਮਹਾਨ ਆਜ਼ਾਦੀ ਘੁਲਾਟੀਏ ਦੀ 125ਵੀਂ ਜਯੰਤੀ ’ਤੇ, ਅਸੀਂ ਨੇਤਾ ਜੀ ਦੇ ਦੇਸ਼ ਪ੍ਰਤੀ ਬੇਮਿਸਾਲ ਯੋਗਦਾਨ ਨੂੰ ਯਾਦ ਕਰਦੇ ਹਾਂ।”

 

ਨੇਤਾਜੀ ਸੁਭਾਸ ਚੰਦਰ ਬੋਸ: ‘ਦ ਫਾਰਗਾਟਨ ਹੀਰੋ’ ਨੇਤਾ ਜੀ ਦੀ ਭੂਮਿਕਾ ਵਿੱਚ ਅਭਿਨੇਤਾ ਅਤੇ ਨਿਰਦੇਸ਼ਕ ਸਚਿਨ ਖੇਡੇਕਰ ਮੁੱਖ ਭੂਮਿਕਾ ਵਿੱਚ ਹਨ। ਫਿਲਮ ਨੂੰ ਸਾਲ 2005 ਵਿੱਚ ਰਾਸ਼ਟਰੀ ਏਕਤਾ ’ਤੇ ਸਰਬੋਤਮ ਫੀਚਰ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਾਪਤ ਹੋਇਆ ਹੈ।

 

 

ਨੇਤਾ ਜੀ ਦੀ ਵਿਰਾਸਤ ਅਮਰ ਹੈ ਅਤੇ ਅੱਜ ਵੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।

 

 

***

 

ਡੀਜੇਐੱਮ / ਇੱਫੀ - 56



(Release ID: 1691603) Visitor Counter : 219