ਸੂਚਨਾ ਤੇ ਪ੍ਰਸਾਰਣ ਮੰਤਰਾਲਾ
“ਫੋਨ ਹੇਠਾਂ ਰੱਖੋ, ਦੁਬਾਰਾ ਪ੍ਰੇਮ ਪੱਤਰ ਲਿਖਣਾ ਸ਼ੁਰੂ ਕਰੋ”: ਐਨ ਇਮਪਾਸੀਬਲ ਪ੍ਰੋਜੈਕਟ
ਐਨ ਇਮਪਾਸੀਬਲ ਪ੍ਰੋਜੈਕਟ ਦੁਬਾਰਾ ਅਸਲ ਚੀਜ਼ਾਂ ਦੇ ਪਿਆਰ ਵਿੱਚ ਪੈਣ ਦਾ ਸੱਦਾ ਹੈ: ਡਾਇਰੈਕਟਰ ਜੇਨਸ ਮਿਯੂਰਰ
ਆਪਣੇ ਫੋਨ ਨੂੰ ਹੇਠਾਂ ਰੱਖੋ। ਇੱਕ ਡਿਜੀਟਲ ਡੀਟੌਕਸ ਰੱਖੋ। ਗੋਆ ਵਿੱਚ ਆਯੋਜਿਤ ਕੀਤੇ ਜਾ ਰਹੇ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ, ਅੰਤਰਰਾਸ਼ਟਰੀ ਸਿਨੇਮਾ ਦੇ ਹੇਠਾਂ ਪ੍ਰਦਰਸ਼ਿਤ ਇੱਕ ਜਰਮਨ ਫਿਲਮ ਦੁਆਰਾ ਇਹ ਅਸੰਭਵ ਪ੍ਰਾਰਥਨਾ ਕੀਤੀ ਗਈ ਹੈ।
ਹਾਂ, ਇਹ ਇੱਕ ਅਸੰਭਵ ਪ੍ਰੋਜੈਕਟ ਹੋ ਸਕਦਾ ਹੈ, ਜਿਵੇਂ ਕਿ ਫਿਲਮ ਦਾ ਸਿਰਲੇਖ ਸੁਝਾਅ ਦਿੰਦਾ ਹੈ, ਖ਼ਾਸਕਰ ਇੱਕ ਅਜਿਹੀ ਦੁਨੀਆ ਵਿੱਚ ਜਿੱਥੇ ਹਰ ਸਕਿੰਟ, ਜ਼ਿੰਦਗੀ ਦਾ ਹਰ ਖੇਤਰ ਡਿਜੀਟਲ ਟੈਕਨੋਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਦੀਆਂ ਚੀਜ਼ਾਂ ਦੁਆਰਾ ਘਿਰਿਆ ਹੋਇਆ ਹੈ। ਇਹ ਫਿਲਮ ਸਭ ਕੁਝ ਜੋ ਦੁਨੀਆ ਨੂੰ ਹੋ ਰਿਹਾ ਹੈ ਉਸਦੇ ਲਈ ਇੱਕ ਲੋੜੀਂਦਾ ਸ਼ਾਊਟ ਆਉਟ ਦਿੰਦੀ ਹੈ, ਫਿਲਮ ਸਾਡੀ ਡਿਜੀਟਲ ਜ਼ਿੰਦਗੀ ਵਿੱਚ ਐਨਾਲਾਗ ਦੀ ਪੁਨਰ ਜਾਗ੍ਰਿਤੀ ਨੂੰ ਇੱਕ ਮਨੋਰੰਜਕ ਅੰਦਾਜ਼ ਵਿੱਚ ਦੱਸਦੀ ਹੈ। ਅਸਲ ਚੀਜ਼ਾਂ ਨਾਲ ਦੁਬਾਰਾ ਪਿਆਰ ਕਰਨ ਦਾ ਇਹ ਇੱਕ ਸ਼ਾਨਦਾਰ ਸੱਦਾ ਹੈ।
ਦੁਬਾਰਾ ਅਸਲੀ ਬਣੋ, ਦੁਬਾਰਾ ਪ੍ਰੇਮ ਪੱਤਰ ਲਿਖਣਾ ਸ਼ੁਰੂ ਕਰੋ। ਨਿਰਦੇਸ਼ਕ ਜੇਨਸ ਮਿਯੂਰਰ ਦੁਆਰਾ ਕੀਤੀ ਗਈ ਇਹ ਜੋਸ਼ ਭਰਪੂਰ ਬੇਨਤੀ ਹੈ। ਉਹ ਕੱਲ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਤੋਂ ਬਾਅਦ ਗੋਆ ਦੇ ਫੈਸਟੀਵਲ ’ਤੇ 22 ਜਨਵਰੀ, 2021 ਨੂੰ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। “ਲੋਕ ਇੱਕ ਦਿਨ ਮਹਿਸੂਸ ਕਰਨਗੇ ਕਿ ਮਨੁੱਖ ਹੋਣ ਦੇ ਨਾਤੇ, ਅਸੀਂ ਸਿਰਫ ਟੈਕਨੋਲੋਜੀ ਤੋਂ ਜ਼ਿਆਦਾ ਕੁਝ ਨਹੀਂ ਹਾਂ। ਅਸੀਂ ਜਿੰਦਾ ਹਾਂ, ਅਸੀਂ ਜੁੜਨਾ ਚਾਹੁੰਦੇ ਹਾਂ, ਅਤੇ ਅਸੀਂ ਅਸਲ ਸੰਸਾਰ ਵਿੱਚ ਹੋਣਾ ਚਾਹੁੰਦੇ ਹਾਂ। ਇਸ ਅਰਥ ਵਿੱਚ ਮੇਰੀ ਫਿਲਮ ਲੋਕਾਂ ਨੂੰ ਮੁੜ ਅਸਲੀ (ਪਹਿਲਾਂ ਵਾਂਗ) ਹੋਣ ਦਾ ਸੱਦਾ ਹੈ। ਅਖਬਾਰਾਂ ਜਾਂ ਕਿਤਾਬਾਂ ਨੂੰ ਆਪਣੇ ਅਸਲ ਰੂਪ ਵਿੱਚ ਪੜ੍ਹਨ ਦਾ ਸੱਦਾ ਹੈ, ਡਿਜੀਟਲ ਰੂਪ ਵਿੱਚ ਨਹੀਂ।”
ਨਵੇਂ ਡਿਜੀਟਲ ਯੁੱਗ ਵਿੱਚ ਆਪਣੀ ਫਿਲਮ ਦੀ ਮਹੱਤਤਾ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਿਆਂ ਜੇਨਸ ਪੁੱਛਦਾ ਹੈ, “ਡਿਜੀਟਲ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਹਨ, ਪਰ ਕੀ ਤੁਸੀਂ ਚਾਹੁੰਦੇ ਹੋ ਕਿ ਹਰ ਚੀਜ਼ ਡਿਜੀਟਲ ਹੋਵੇ?” “ਮੇਰੀ ਫਿਲਮ ਥੋੜੀ ਜਿਹੀ ਅਜੀਬ ਹੈ। ਇਹ ਇੱਕ ਖੁਸ਼ਹਾਲ ਫਿਲਮ ਹੈ ਜੋ ਹੱਲ ਪੇਸ਼ ਕਰਦੀ ਹੈ। ਸਭ ਤੋਂ ਮਹੱਤਵਪੂਰਨ, ਇਹ ਇੱਕ ਕਦਮ ਪਿੱਛੇ ਹਟਣ ਦੀ ਨਹੀਂ, ਬਲਕਿ ਇੱਕ ਕਦਮ ਅੱਗੇ ਵਧਾਉਣ ਬਾਰੇ ਹੈ। ਮੇਰਾ ਵਿਚਾਰ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਸੀ ਕਿ ਜਿੰਦਗੀ ਵਿੱਚ ਕੁਝ ਸਰੀਰਕ ਜਾਂ ਅਸਲ ਚੀਜ਼ਾਂ ਹਨ, ਜਿਵੇਂ ਕਿ ਮੈਂ ਇੱਕ 20 ਸਾਲ ਤੋਂ ਪੁਰਾਣੇ ਐਨਾਲਾਗ ਕੈਮਰੇ ਦੀ ਵਰਤੋਂ ਕਰਕੇ ਕੁਝ ਤਸਵੀਰਾਂ ਖਿੱਚਦਾ ਹਾਂ, ਇਹ ਹਾਲੇ ਵੀ ਮੇਰੇ ਡਰਾਅ ਵਿੱਚ ਰਹੇਗਾ, ਕਿਉਂਕਿ ਅਸੀਂ ਹਾਰਡ ਕਾਪੀਆਂ ਰੱਖਦੇ ਹਾਂ। ਜੋ ਤਸਵੀਰਾਂ ਅਸੀਂ ਮੋਬਾਈਲ ’ਤੇ ਲੈਂਦੇ ਹਾਂ, ਅਸੀਂ ਉਨ੍ਹਾਂ ਨੂੰ ਨਹੀਂ ਰੱਖਦੇ ਅਤੇ ਉਹ ਉਦੋਂ ਅਲੋਪ ਹੋ ਜਾਂਦੀਆਂ ਹਨ ਜਦੋਂ ਅਸੀਂ ਕੋਈ ਨਵਾਂ ਫੋਨ ਲੈਂਦੇ ਹਾਂ।”
ਇਹ ਵਿਚਾਰ ਉਸ ਦੇ ਦਿਮਾਗ ਵਿੱਚ ਕਿਵੇਂ ਆਇਆ? ਜੇਨਸ ਨੇ ਇੱਕ ਕਹਾਣੀ ਦੀ ਵਰਤੋਂ ਕਰਦਿਆਂ ਸਮਝਾਇਆ: ਇਹ ਆਖਰੀ ਪੋਲਰਾਈਡ ਫੈਕਟਰੀ ਨੂੰ ਬਚਾਉਣ ਦੇ ਮਿਸ਼ਨ ’ਤੇ ਇੱਕ ਵਿਗਿਆਨੀ ਦੀ ਕਹਾਣੀ ਸੀ। “ਮੈਂ ਉਸੇ ਸਾਲ ਆਸਟ੍ਰੇਲੀਆ ਦੇ ਇਸ ਕ੍ਰੇਜ਼ੀ ਮੁੰਡੇ ਨੂੰ ਵੇਖਿਆ, ਜਦੋਂ ਆਈਫੋਨ ਦੁਨੀਆ ਵਿੱਚ ਆਇਆ ਸੀ। ਕਿਸੇ ਤਰ੍ਹਾਂ, ਉਸ ਕੋਲ ਇਹ ਪਾਗਲ ਵਿਚਾਰ ਸੀ ਕਿ ਉਸ ਨੂੰ ਇਸ ਆਖਰੀ ਪੋਲਰਾਈਡ ਫੈਕਟਰੀ ਨੂੰ ਬਚਾਉਣਾ ਚਾਹੀਦਾ ਹੈ। ਹਰ ਦੂਸਰੇ ਵਿਅਕਤੀ ਨੇ ਇਹ ਕਹਿ ਕੇ ਉਸ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪਾਗਲ ਹੋ ਗਏ ਹੋ। ਡਿਜੀਟਲ ਇੱਕ ਨਵੀਂ ਦੁਨੀਆ ਹੈ। ਫਿਰ ਵੀ ਉਹ ਕਦੇ ਵੀ ਢਿੱਲਾ ਨਹੀਂ ਪਿਆ ਅਤੇ ਆਪਣੇ ਮਿਸ਼ਨ ’ਤੇ ਚਲਦਾ ਗਿਆ। ਮੈਂ ਸੱਤ ਸਾਲਾਂ ਤੱਕ ਉਸ ਦੇ ਮਗਰ ਲਗਿਆ ਰਿਹਾ। ਮੇਰੀ ਫਿਲਮ ਉਸਦੀ ਕਹਾਣੀ ਸੁਣਾਉਂਦੀ ਹੈ। ਅਤੇ ਬੇਸ਼ਕ, ਸਪਸ਼ਟ ਕਾਰਨਾਂ ਕਰਕੇ, ਮੈਂ ਇਸ ਨੂੰ ਡਿਜੀਟਲ ’ਤੇ ਸ਼ੂਟ ਨਹੀਂ ਕੀਤਾ, ਬਲਕਿ ਕਲਾਸੀਕਲ ਫਿਲਮ ਦੇ ਰੂਪ ਵਿੱਚ - ਪੂਰੀ ਤਰ੍ਹਾਂ 35 ਮਿਲੀਮੀਟਰ ਫਿਲਮ ਪ੍ਰਿੰਟ ’ਤੇ ਸ਼ੂਟ ਕੀਤਾ ਹੈ।”
ਨਿਰਦੇਸ਼ਕ ਦੇ ਅਨੁਸਾਰ, ਇੱਫੀ ਵਿਖੇ ਪ੍ਰਦਰਸ਼ਿਤ ਕੀਤੀਆਂ ਗਈਆਂ ਫਿਲਮਾਂ ਵਿੱਚੋਂ ਇਹ ਇਕਲੌਤੀ ਫਿਲਮ ਹੈ ਜਿਸ ਦੀ ਸ਼ੂਟਿੰਗ 35 ਮਿਲੀਮੀਟਰ ’ਤੇ ਕੀਤੀ ਗਈ ਹੈ। “ਸਕ੍ਰੀਨਿੰਗ ਤੋਂ ਬਾਅਦ, ਇੱਫੀ ਵਿਖੇ ਵੀ ਪ੍ਰਤੀਕ੍ਰਿਆ ਉਹੀ ਸੀ ਜੋ ਹਾਲੈਂਡ ਅਤੇ ਪੋਲੈਂਡ ਵਿੱਚ ਸੀ”, ਜੇਨਸ ਨੇ ਕਿਹਾ, “ਇਸ ਦੀ ਵੀ ਉਮੀਦ ਵੀ ਕੀਤੀ ਜਾਂਦੀ ਸੀ, ਕਿਉਂਕਿ ਲੋਕਾਂ ਲਈ ਡਿਜੀਟਲ ਇੱਕ ਨਵੀਂ ਦੁਨੀਆ ਹੈ।”
ਜੇਨਸ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੇ ਫਿਲਮ ਇਸ ਲਈ ਨਹੀਂ ਬਣਾਈ ਕਿਉਂਕਿ ਉਹ ਇੱਕ ਪਿਛਾਂਹ-ਖਿਚੂ ਵਿਅਕਤੀ ਹੈ, ਜੇਨਸ ਨੇ ਅੱਗੇ ਕਿਹਾ: “ਮੇਰੀ ਫਿਲਮ ਬਿਲਕੁਲ ਯਾਦਾਂ ਦੀ ਗੱਲ ਨਹੀਂ ਹੈ। ਇਹ ਊਸ ਸਭ ਕੁਝ ਬਾਰੇ ਹੈ ਕਿ ਸਾਨੂੰ ਥੋੜਾ ਹੋਰ ਸੋਚਣ ਦੀ ਕਿਵੇਂ ਲੋੜ ਹੈ, ਸਾਨੂੰ ਥੋੜਾ ਹੌਲੀ ਹੋਣ ਦੀ ਜ਼ਰੂਰਤ ਹੈ ਅਤੇ ਜੋ ਅਸੀਂ ਕਰ ਰਹੇ ਹਾਂ ਇਸ ਬਾਰੇ ਵਧੇਰੇ ਚੇਤੰਨ ਹੋਣ ਦੀ ਲੋੜ ਹੈ। ਸਾਨੂੰ ਸਹੂਲਤ ਦੇ ਵਿਚਾਰ ਦਾ ਵਿਰੋਧ ਕਰਨ ਦੀ ਲੋੜ ਹੈ।”
ਹਾਲਾਂਕਿ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ, ਕਿ ਇੰਟਰਨੈਟ ਨਾਲ ਸਭ ਕੁਝ ਤੇਜ਼ ਅਤੇ ਸੌਖਾ ਹੈ ਜੇਨਸ ਨੇ ਕਿਹਾ, “ਮੈਂ ਇਸ ਨੂੰ ਪੂਰੀ ਤਰ੍ਹਾਂ ਸਹੀ ਨਹੀਂ ਸਮਝਦਾ। ਇਹ ਕੁਝ ਤਰੀਕਿਆਂ ਨਾਲ ਚੰਗਾ ਹੈ ਅਤੇ ਦੂਸਰੇ ਤਰੀਕਿਆਂ ਨਾਲ ਬੁਰਾ ਹੈ। ਕੁਝ ਅਸਲ ਚੀਜ਼ਾਂ ਨੂੰ ਵਾਪਸ ਲੈਣਾ ਮਹੱਤਵਪੂਰਨ ਹੈ ਕਿਉਂਕਿ ਇੰਟਰਨੈੱਟ ਸਾਨੂੰ ਮਾੜੀਆਂ ਚੀਜ਼ਾਂ, ਮਾੜੀ ਸਿਹਤ, ਮਾੜਾ ਪਿਆਰ ਅਤੇ ਮਾੜੀ ਰਾਜਨੀਤੀ ਦੇ ਰਿਹਾ ਹੈ।”
ਆਪਣੀ ਗੱਲ ਨੂੰ ਸੁਧਾਰਨ ਲਈ, ਜੇਨਸ ਨੇ ਦੱਸਿਆ ਕਿ ਉਸ ਨੇ ਕਿਸ ਤਰ੍ਹਾਂ ਸਾਲ 2002 ਵਿੱਚ ਪਹਿਲੀ ਡਿਜੀਟਲ ਫਿਲਮਾਂ ਵਿੱਚੋਂ ਇੱਕ ਦਾ ਨਿਰਮਾਣ ਕੀਤਾ ਸੀ। “ਮੈਂ ਕੋਈ ਪਿਛਾਂਹ-ਖਿਚੂ ਵਿਅਕਤੀ ਨਹੀਂ ਹਾਂ। ਮੈਂ ਮਸ਼ਹੂਰ ਨਿਰਦੇਸ਼ਕ ਅਲੈਗਜ਼ੈਂਡਰ ਸੋਕੁਰੋਵ ਦੁਆਰਾ ਨਿਰਦੇਸ਼ਤ ਇੱਕ ਪ੍ਰਯੋਗਾਤਮਕ ਇਤਿਹਾਸਕ ਫਿਲਮ, ‘ਦਾ ਰਸ਼ੀਅਨ ਆਰਕ’ ਫਿਲਮ ਦਾ ਨਿਰਮਾਣ ਕੀਤਾ ਸੀ। ਇਹ ਪਹਿਲੀ ਫਿਲਮ ਸੀ ਜੋ ਬਿਨਾਂ ਐਡੀਟਿੰਗ ਦੇ ਪੂਰੀ ਡਿਜੀਟਲੀ ਸ਼ੂਟ ਕੀਤੀ ਗਈ ਸੀ। ਇੱਕ ਅਜੀਬ ਢੰਗ ਨਾਲ, ਇਹ ਇੱਕ ਡਿਜੀਟਲ ਮੀਲ ਪੱਥਰ ਸੀ, ਪਰ ਇਹ ਐਨਾਲਾਗ ਫਿਲਮ ਨਿਰਮਾਣ ਦੇ ਅੰਤ ਦੀ ਸ਼ੁਰੂਆਤ ਸੀ।”
ਕਿਵੇਂ 15 ਸਾਲਾਂ ਬਾਅਦ ਉਸ ਨੂੰ ਆਪਣਾ ਕੰਮ ਕਰਨ ਦਾ ਮੌਕਾ ਮਿਲਿਆ, ਜੇਨਸ ਨੇ ਕਿਹਾ, “ਮੈਨੂੰ ਇਹ ਵਿਚਾਰ ਮਿਲਿਆ ਕਿ ਮੈਂ ਜੋ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰਨ ਲਈ 35 ਮਿਲੀਮੀਟਰ ’ਤੇ ਇੱਕ ਫਿਲਮ ਬਣਾਵਾਂਗਾ।”
ਉਸ ਨੇ ਫਿਰ ਦੁਹਰਾਇਆ ਕਿ ਉਸ ਦੀ ਫਿਲਮ ਇਸ ਬਾਰੇ ਨਹੀਂ ਹੈ ਕੀ ‘ਡਿਜੀਟਲ ਮਾੜਾ ਹੈ ਅਤੇ ਐਨਾਲਾਗ ਚੰਗਾ ਹੈ।’ “ਇਹ ਸੰਤੁਲਨ ਬਣਾਈ ਰੱਖਣ ਬਾਰੇ ਹੈ। ਤੁਹਾਡੇ ਕੋਲ ਤਾਂ ਹੀ ਸੰਤੁਲਨ ਹੋ ਸਕਦਾ ਹੈ ਜੇ ਕੁਝ ਲੋਕ ਬਚਾਓ ਕਰਦੇ ਹਨ ਕਿ ਐਨਾਲਾਗ ਹਾਲੇ ਵੀ ਹੈ।”
ਸਾਡੇ ਕੋਲ ਡਿਜੀਟਲ ਡੀਟੌਕਸ ਕਿਵੇਂ ਹੋ ਸਕਦਾ ਹੈ? ਜੇਨਸ ਅੱਧੇ ਮਖੌਲ ਵਿੱਚ ਕਹਿੰਦਾ ਹੈ: “ਸ਼ੁਕਰ ਹੈ, ਸਮੱਸਿਆ ਹਰ ਜਗ੍ਹਾ ਇੱਕੋ ਜਿਹੀ ਹੈ, ਪਰ ਇਸ ਦਾ ਇੱਕ ਹੱਲ ਵੀ ਹੈ ਜੋ ਵਿਸ਼ਵਵਿਆਪੀ ਅਤੇ ਸਰਲ ਵੀ ਹੈ। ਬੱਸ ਨੋਟੀਫਿਕੇਸ਼ਨ ਬੰਦ ਕਰੋ। ਆਪਣੇ ਫੋਨ ਨੂੰ ਹੇਠਾਂ ਰੱਖੋ। ਖਿੜਕੀ ਤੋਂ ਬਾਹਰ ਦੇਖੋ ਅਤੇ ਸੁੰਦਰ ਚੀਜ਼ਾਂ ਨੂੰ ਵੇਖੋ ਅਤੇ ਪ੍ਰਸ਼ੰਸਾ ਕਰੋ। ਕਿਸੇ ਨੂੰ ਦੋਬਾਰਾ ਪ੍ਰੇਮ ਪੱਤਰ ਲਿਖੋ। ਇਤਿਹਾਸ ਬਹੁਤ ਪ੍ਰੇਮ ਪੱਤਰਾਂ ਨਾਲ ਭਰਿਆ ਹੋਇਆ ਹੈ ਅਤੇ 40 ਸਾਲਾਂ ਬਾਅਦ, ਕੋਈ ਵੀ ਅਟਾਰੀ ਵਿੱਚ ਵਟਸਐਪ ਸੰਦੇਸ਼ਾਂ ਨੂੰ ਨਹੀਂ ਲੱਭੇਗਾ ਜਿਵੇਂ ਅਸੀਂ ਪਿਆਰ ਦੇ ਪੱਤਰ ਲੱਭਦੇ ਸੀ।” ਉਹ ਕਹਿੰਦਾ ਹੈ ਕਿ ਇਸ ਤਰੀਕੇ ਨਾਲ ਸੰਤੁਲਨ ਨੂੰ ਬਣਾਉਣਾ ਅਸਲ ਵਿੱਚ ਅਸਾਨ ਹੈ।
ਫਿਲਮ ਨੂੰ ਅਧਿਕਾਰਤ ਤੌਰ ’ਤੇ ਇਸਤਾਂਬੁਲ ਫਿਲਮ ਫੈਸਟੀਵਲ ਅਤੇ ਰਾਟਰਡੈਮ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਚੁਣਿਆ ਗਿਆ ਸੀ।
ਜੇਨਸ ਮਿਯੂਰਰ ਨੇ ਸੋਵੀਅਤ ਯੂਨੀਅਨ, ਦੱਖਣੀ ਅਫ਼ਰੀਕਾ, ਇਜ਼ਰਾਈਲ ਅਤੇ ਅਮਰੀਕਾ ਵਿੱਚ ਦਸਤਾਵੇਜ਼ੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ ਫਿਰ ਆਸਕਰ ਦੁਆਰਾ ਨਾਮਜ਼ਦ ‘ਦਿ ਲਾਸਟ ਸਟੇਸ਼ਨ’ ਦਾ ਨਿਰਮਾਣ ਕੀਤਾ ਹੈ। 1995 ਵਿੱਚ, ਉਸ ਨੂੰ ਉਸਦੇ ਕੰਮ ਲਈ ਯੂਰਪੀਅਨ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਲੈਕ ਪੈਂਥਰ ਲਹਿਰ ਬਾਰੇ ਉਸ ਦੀ ਦਸਤਾਵੇਜ਼ੀ ਫਿਲਮ ‘ਪਬਲਿਕ ਅਨੀਮੀ (1999)’ ਵੇਨਿਸ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਕੀਤੀ ਗਈ ਸੀ। 2013 ਵਿੱਚ ਉਹ ‘ਐਨ ਇੰਪੋਸੀਬਲ ਪ੍ਰੋਜੈਕਟ (2020)’ ਵਰਗੀਆਂ ਦਸਤਾਵੇਜ਼ੀ ਫਿਲਮਾਂ ਨੂੰ ਨਿਰਦੇਸ਼ਤ ਕਰਨ ਲਈ ਵਾਪਸ ਆਇਆ।
https://youtu.be/8Wn5q0yhZdQ
***
ਡੀਜੇਐੱਮ/ ਐੱਸਕੇਵਾਈ/ ਇੱਫੀ - 53
(Release ID: 1691495)
Visitor Counter : 191